ਰੇਲ ਮੰਤਰਾਲਾ

ਪਿਛਲੇ ਸਾਲ ਦੇ ਦੌਰਾਨ ਭਾਰਤੀ ਰੇਲਵੇ ਦਾ ਹੁਣ ਤੱਕ ਦਾ ਬਿਹਤਰੀਨ ਸੁਰੱਖਿਆ ਪ੍ਰਦਰਸ਼ਨ; ਅਪ੍ਰੈਲ 2019 ਦੇ ਬਾਅਦ ਤੋਂ ਰੇਲ ਦੁਰਘਟਨਾ ਵਿੱਚ ਇੱਕ ਵੀ ਯਾਤਰੀ ਦੀ ਮੌਤ ਨਹੀਂ

ਸੁੱਰੱਖਿਆ ਵਧਾਉਣ ਦੇ ਉਪਾਵਾਂ ਵਿੱਚ-ਜ਼ਿਆਦਤਾਰ ਰੇਲਵੇ ਕਰੌਸਿੰਗ (1274 ਕਰੌਸਿੰਗ) ਨੂੰ ਖਤਮ ਕਰ ਦਿੱਤਾ ਗਿਆ; 2019-2020 ਵਿੱਚ ਹੁਣ ਤੱਕ ਦਾ 5181 ਕਿਲੋਮੀਟਰ ਟ੍ਰੈਕ ਦੀ ਪਟੜੀਆਂ ਦਾ ਨਵੀਨੀਕਰਣ

ਕੁੱਲ 1309 ਰੋਡ ਓਵਰ ਬਰਿੱਜਾਂ (ਆਰਓਬੀ)/ਰੋਡ ਅੰਡਰ ਬਰਿੱਜਾਂ (ਆਰਯੂਬੀ) ਦਾ ਨਿਰਮਾਣ; 2019-2020 ਦੇ ਦੌਰਾਨ ਰੇਲਵੇ ਨੈੱਟਵਰਕ 'ਤੇ ਸੁਰੱਖਿਆ ਵਧਾਉਣ ਦੇ ਲਈ 1367 ਪੁੱਲ ਦੋਬਾਰਾ ਸਥਾਪਿਤ ਗਏ

Posted On: 08 JUN 2020 6:20PM by PIB Chandigarh

ਭਾਰਤੀ ਰੇਲਵੇ ਨੇ ਅਪ੍ਰੈਲ 2019-ਮਾਰਚ 2020 ਦੇ ਦੌਰਾਨ ਹੁਣ ਤੱਕ ਦਾ ਬਿਹਤਰੀਨ ਸੁਰੱਖਿਆ ਰਿਕਾਰਡ ਦਰਜ ਕੀਤਾ ਹੈ। ਇਸ ਸਾਲ ਵੀ (01.04.2019 ਤੋਂ 09.06.2020) ਕਿਸੇ ਵੀ ਰੇਲ ਦੁਰਘਟਨਾ ਵਿੱਚ ਕਿਸੀ ਵੀ ਯਾਤਰੀ ਦੀ ਮੌਤ ਨਹੀਂ ਹੋਈ ਹੈ। ਭਾਰਤ ਵਿੱਚ 166 ਸਾਲ ਪਹਿਲਾ 1853 ਵਿੱਚ ਰੇਲਵੇ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ ਸਾਲ 2019-2020 ਵਿੱਚ ਪਹਿਲੀ ਵਾਰ ਜ਼ਿਕਰਯੋਗ ਉਪਲੱਬਧੀ ਹਾਸਲ ਕੀਤੀ ਗਈ ਹੈ। ਪਿਛਲੇ 15 ਮਹੀਨਿਆਂ ਵਿੱਚ ਇੱਕ ਵੀ ਯਾਤਰੀ ਦੀ ਮੌਤ ਨਾ ਹੋਣਾ ਸਾਰੇ ਮਾਮਲਿਆਂ ਵਿੱਚ ਸੁਰੱਖਿਆ ਪ੍ਰਦਰਸ਼ਨ ਵਿੱਚ ਸੁਧਾਰ ਲਿਆਉੁਣ ਦੀ ਦਿਸ਼ਾ ਵਿੱਚ ਭਾਰਤੀ ਰੇਲਵੇ ਦੁਆਰਾ ਨਿਰੰਤਰ ਕੀਤੇ ਗਏ ਯਤਨਾਂ ਦਾ ਨਤੀਜਾ ਹੈ। ਸੁਰੱਖਿਆ ਹਮੇਸ਼ਾ ਸਰਬਉੱਚ ਪਹਿਲ ਹੁੰਦੀ ਹੈ, ਇਸ ਲਈ ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਦੇ ਲਈ ਕੀਤੇ ਗਏ ਉਪਾਵਾਂ ਵਿੱਚ ਮਾਨਵ ਯੁਕਤ ਰੇਲਵੇ ਕਰੌਸਿੰਗ ਨੂੰ ਹਟਾਇਆ ਜਾਣ, ਰੋਡ ਓਵਰ ਬਰਿੱਜ (ਆਰਓਬੀ)/ਰੋਡ ਅੰਡਰ ਬਰਿੱਜ (ਆਰਯੂਬੀ) ਦਾ ਨਿਰਮਾਣ,ਪੁੱਲਾਂ ਨੂੰ ਦੋਬਾਰਾ ਸਥਾਪਿਤ ਕਰਨਾ,ਸਭ ਤੋਂ ਜ਼ਿਆਦਾ ਪਟੜੀਆਂ ਦਾ ਨਵੀਨੀਕਰਣ, ਸਾਲ ਦੇ ਦੌਰਾਨ ਸੇਲ (SAIL) ਤੋਂ ਜ਼ਿਆਦਾ ਰੇਲਾਂ ਦੀ ਸਪਲਾਈ,ਪਟੜੀਆਂ ਦਾ ਪ੍ਰਭਾਵੀ ਰੱਖ ਰਖਾਓ, ਸੁਰੱਖਿਆ ਪਹਿਲੂਆਂ ਦੀ ਸਖਤ ਨਿਗਰਾਨੀ, ਰੇਲਵੇ ਕਰਮਚਾਰੀਆਂ ਦੀ ਬਿਹਤਰ ਸਿਖਲਾਈ, ਸਿਗਨਲ ਪ੍ਰਣਾਲੀ ਵਿੱਚ ਸੁਧਾਰ, ਸੁਰੱਖਿਆ ਕਾਰਜਾਂ ਦੇ ਲਈ ਆਧਨਿਕ ਤਕਨੀਕ ਦਾ ਉਪਯੋਗ, ਪਰੰਪਰਾਗਤ ਆਈਸੀਐੱਫ ਕੋਚਾਂ ਤੋਂ ਆਧੁਨਿਕ ਅਤੇ ਸੁਰੱਖਿਅਤ ਐੱਲਐੱਚਬੀ ਕੋਚਾਂ ਵਿੱਚ ਤਬਦੀਲੀ ਆਦਿ ਸ਼ਾਮਲ ਹਨ।

ਸੁਰੱਖਿਆ ਵਧਾਉਣ ਦੇ ਲਈ ਭਾਰਤੀ ਰੇਲਵੇ ਦੁਆਰਾ ਕੀਤੇ ਗਏ ਕੁਝ ਪ੍ਰਮੁੱਖ ਉਪਾਅ ਨਿਮਨਲਿਖਿਤ ਹਨ :

•          ਸਾਲ 2018-19 ਵਿੱਚ 631 ਮਾਨਵ ਯੁਕਤ ਰੇਲਵੇ ਕਰੌਸਿੰਗ ਨੂੰ ਸਮਾਪਤ ਕਰਨ ਦੀ ਤਲਨਾ ਵਿੱਚ 2019-20 ਵਿੱਚ ਰਿਕਾਰਡ ਸੰਖਿਆ ਵਿੱਚ 1274 ਮਾਨਵ ਯੁਕਤ ਰੇਲਵੇ ਕਰੌਸਿੰਗ (ਪਿਛਲ਼ੇ ਸਾਲ ਤੋਂ ਦੁਗਣਾ) ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਪਹਿਲੀ ਵਾਰ ਇੰਨੀ ਵੱਡੀ ਸੰਖਿਆ ਵਿੱਚ ਰੇਲਵੇ ਕਰੌਸਿੰਗ ਨੂੰ ਖਤਮ ਕੀਤਾ ਗਿਆ ਹੈ।

•          ਰੇਲਵੇ ਨੈੱਟਵਰਕ 'ਤੇ ਸੁਰੱਖਿਆ ਵਧਾਉਣ ਦੇ ਲਈ 2019-20 ਵਿੱਚ ਕੁੱਲ 1309 ਆਰਓਬੀਜ਼/ਆਰਯੂਬੀਜ਼ ਦਾ ਨਿਰਮਾਣ ਕੀਤਾ ਗਿਆ।

•          2019-2020 ਦੇ ਦੌਰਾਨ 1367 ਪੁੱਲ (ਪਿਛਲੇ ਸਾਲ ਤੋਂ 37% ਜ਼ਿਆਦਾ) ਦੁਬਾਰਾ ਸਥਾਪਿਤ ਕੀਤੇ ਗਏ, ਪਿਛਲੇ ਸਾਲ 1013 ਪੁੱਲ ਦੁਬਾਰਾ ਸਥਾਪਿਤ ਕੀਤੇ ਗਏ ਸਨ।

•          2019-20 ਵਿੱਚ ਅਧਿਕਤਮ 5181 ਟ੍ਰੈਕ ਕਿਲੋਮੀਟਰ (ਟੀਕੇਐੱਮ) ਰੇਲਾਂ ਦਾ ਨਵੀਨੀਕਰਣ (ਪਿਛਲ਼ੇ ਸਾਲ ਤੋਂ 20% ਜ਼ਿਆਦਾ) ਕੀਤਾ ਗਿਆ, ਜਦ ਕਿ 2018-19 ਵਿੱਚ 4265 ਟੀਕੇਐੱਮ ਰੇਲਾਂ ਦਾ ਨਵੀਨੀਕਰਣ ਕੀਤਾ ਗਿਆ ਸੀ।

•          ਸਾਲ ਦੇ ਦੌਰਾਨ ਸੇਲ ਦੇ ਵੱਲੋਂ ਰੇਲਾਂ ਦੀ (13.8 ਲੱਖ ਟਨ) ਦੀ ਜ਼ਿਆਦਾ ਸਪਲਾਈ ਹੋਈ। 6.4 ਲੱਖ ਟਨ ਲੰਬੀਆਂ ਰੇਲਾਂ ਦੀ ਸਪਲਾਈ ਦੇ ਨਾਲ, ਫੀਲਡ ਵੈਲਡਿੰਗ ਦੀ ਗੁਜਾਇਸ਼ ਕਾਫੀ ਘੱਟ ਹੋ ਗਈ ਹੈ, ਜਿਸ ਨਾਲ ਸੰਪਤੀ ਦੀ ਭਰੋਸੇਯੋਗਤਾ ਵਿੱਚ ਸੁਧਾਰ ਹੋਇਆ ਹੈ।

•          2019-20 ਵਿੱਚ 285 ਲੈਵਲ ਕਰੌਸਿੰਗ (ਐੱਲਸੀ) ਨੂੰ ਸਿਗਨਲਾਂ ਦੇ ਦੁਆਰਾ ਇੰਟਰਲੌਕ ਕੀਤਾ ਗਿਆ ਹੈ, ਇਸ ਦੇ ਨਾਲ ਹੀ ਸੰਚਤ ਇੰਟਰਲੌਕਡ ਐੱਲਸੀ ਦੀ ਸੰਖਿਆ 11,639 ਹੋ ਗਈ।

•          2019-20 ਦੇ ਦੌਰਾਨ 84 ਸਟੇਸ਼ਨਾਂ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਦੇ ਲਈ ਉਨ੍ਹਾਂ ਵਿੱਚ ਮਕੈਨੀਕਲ ਸਿੰਗਨਲਿੰਗ ਦੀ ਥਾ 'ਤੇ ਇਲੈਕਟ੍ਰੀਕਲ/ਇਲੈਟ੍ਰੌਨਿਕ ਸਿੰਗਨਲਿੰਗ ਕੀਤੀ ਗਈ।

ਉੁਪਰੋਕਤ ਸਾਰੇ ਉਪਾਅ ਸਾਲ 2017-18 ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਰੇਲ ਸੁਰੱਕਿਸ਼ਾ ਕੋਸ਼ (ਆਰਆਰਐੱਸਕੇ) ਦੇ ਰੂਪ ਵਿੱਚ ਵਿਵਸਥਾ ਵਿੱਚ ਇਨਪੁੱਟ ਕੀਤੇ ਜਾਣ ਦੇ ਕਾਰਣ ਸੰਭਵ ਹੋ ਸਕੇ ਹਨ,ਅਗਲੇ ਪੰਜ ਸਾਲਾਂ ਵਿੱਚ ਖਰਚ ਕੀਤੀ ਜਾਣ ਵਾਲੀ 1 ਲੱਖ ਕਰੋੜ ਰੁਪਏ ਦੀ ਰਾਸ਼ੀ ਦੇ ਨਾਲ ਜਿਸ ਦਾ ਸਾਲਾਨਾ ਖਰਚ 20,000 ਕਰੋੜ ਰੁਪਏ ਸੀ। ਇਸ ਕੋਸ਼ ਦਾ ਵਜ੍ਹਾ ਨਾਲ ਤਤਕਾਲ ਜ਼ਰੂਰਤਾਂ ਵਾਲੇ ਅਤਿਅੰਤ ਮਹੱਤਵਪੂਰਨ ਸੁਰੱਖਿਆ ਕਾਰਜਾਂ ਨੂੰ ਕਰਨਾ ਸੰਭਵ ਹੋ ਸਕਿਆ ਜਿਸ ਦੇ ਨਤੀਜੇ ਸਪਸ਼ਟ ਹਨ।

                                                        *****

 

ਡੀਜੇਐੱਨ/ਐੱਸਜੀ/ਐੱਮਕੇਵੀ



(Release ID: 1630365) Visitor Counter : 178