ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਬੀਐੱਸ - 6 ਚਾਰ ਪਹੀਆ ਵਾਹਨਾਂ ਦੀ ਨੰਬਰ ਪਲੇਟ ਸਟਿੱਕਰ ਲਈ ਡਿਸਟਿੰਕਟ ਕਲਰ ਬੈਂਡ

ਚਾਰ ਪਹੀਆ ਵਾਹਨਾਂ ਦੀਆਂ ਵਿੰਡਸ਼ੀਲਡਾਂ ‘ਤੇ ਲੱਗੀ ਰਜਿਸਟੇਸ਼ਨ ਡਿਟੇਲ ਸਬੰਧੀ ਸਟਿੱਕਰ ਲਈ ਬੀਐੱਸ - 6 ਵਾਹਨਾਂ ਲਈ 1 ਸੈਂਟੀਮੀਟਰ ਮੋਟਾਈ ਵਾਲੀ ਹਰੀ ਪੱਟੀ

Posted On: 08 JUN 2020 4:45PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਮਿਤੀ 5 ਜੂਨ 2020 ਨੂੰ ਇੱਕ ਐੱਸ.ਓ.  1979  ( ਈ )  ਜਾਰੀ ਕੀਤਾ ਹੈ ਜਿਸ ਦੇ ਤਹਿਤ ਬੀਐੱਸ - 6 ਵਾਹਨਾਂ ਲਈ ਰਜਿਸਟੇਸ਼ਨ  ਦੀ ਡਿਟੇਲ ਵਾਲੇ ਮੌਜੂਦਾ ਸਟਿੱਕਰ  ਦੇ ਉੱਤੇ 1 ਸੈਂਟੀਮੀਟਰ ਚੌੜਾਈ ਵਾਲੀ ਹਰੀ ਪੱਟੀ ਨੂੰ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ ਇਹ ਹਰੀ  ਪੱਟੀ ਕਿਸੇ ਵੀ ਪ੍ਰਕਾਰ  ਦੇ ਈਂਧਣ ਅਰਥਾਤ ਪੈਟਰੋਲ ਜਾਂ ਸੀਐੱਨਜੀ ਵਾਲੇ ਵਾਹਨ ਜਿਨ੍ਹਾਂ ਤੇ ਹਲਕੇ ਨੀਲੇ ਰੰਗ ਦਾ ਸਟਿੱਕਰ ਲਗਾਇਆ ਗਿਆ ਹੈ ਅਤੇ ਡੀਜ਼ਲ ਵਾਲੇ ਵਾਹਨ ਜਿਨ੍ਹਾਂ ਉੱਤੇ ਨਾਰੰਗੀ ਰੰਗ ਦਾ ਸਟਿੱਕਰ ਹੁੰਦਾ ਹੈ ,   ਦੇ ਉੱਤੇ ਲਗਾਈ ਜਾਵੇਗੀ।  ਬੀਐੱਸ-6 ਵਾਹਨਾਂ ਦੇ ਸਿਖਰ ਉੱਤੇ ਇਨ੍ਹਾਂ ਸਟਿੱਕਰਾਂ ਦੇ ਉੱਤੇ ਹੁਣ 1 ਸੈਂਟੀਮੀਟਰ ਦੀ ਹਰੀ ਪੱਟੀ ਲਗਾਉਣਾ ਜ਼ਰੂਰੀ ਹੋਵੇਗਾ।

 

1 ਅਪ੍ਰੈਲ 2020 ਤੋਂ ਜ਼ਰੂਰੀ ਕੀਤੇ ਗਏ ਬੀਐੱਸ - 6 ਨਿਕਾਸੀ ਮਾਪਦੰਡ ਵਿੱਚ ਸਟਿੱਕਰ ਅਤੇ ਸਵੱਛ ਨਿਕਾਸੀ ਮਾਪਦੰਡਾਂ ਦਾ ਪ੍ਰਾਵਧਾਨ ਕੀਤਾ ਗਿਆ ਹੈ ਅਤੇ ਉਹ ਉਨ੍ਹਾਂ ਨਿਕਾਸੀ ਮਾਪਦੰਡਾਂ ਦੇ ਸਮਾਨ ਹਨਜਿਨ੍ਹਾਂ ਦੀ ਨਕਲ ਦੁਨੀਆ ਭਰ ਵਿੱਚ ਕੀਤੀ ਜਾ ਰਹੀ ਹੈ।  ਅਜਿਹੇ ਨਿਕਾਸੀ ਮਾਪਦੰਡਾਂ ਲਈ ਵਾਹਨਾਂ ਦੀ ਅਜਿਹੀ ਅਲੱਗ ਪਹਿਚਾਣ ਜਿਨ੍ਹਾਂ ਦਾ ਅਨੁਸਰਣ ਹੋਰ ਦੇਸ਼ਾਂ ਵਿੱਚ ਵੀ ਕੀਤਾ ਜਾ ਰਿਹਾ ਹੈ,   ਬਾਰੇ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ ਅਤੇ ਸਰਕਾਰ ਦੁਆਰਾ ਉਨ੍ਹਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ।

 

***

ਆਰਸੀਜੇ/ਐੱਮਐੱਸ



(Release ID: 1630355) Visitor Counter : 193