ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡੀਐੱਸਟੀ ਨੇ ਕੋਵਿਡ-19 ’ਤੇ ਕੇਂਦ੍ਰਿਤ ਕਰਦਿਆਂ ਸਿਹਤ ਅਤੇ ਜੋਖਮ ਸੰਚਾਰ ਪ੍ਰੋਗਰਾਮ ਬਾਰੇ ਸੂਚਨਾ ਕਿਤਾਬਚਾ ਜਾਰੀ ਕੀਤਾ
ਇਹ ਜ਼ਮੀਨੀ ਪੱਧਰ ’ਤੇ ਦਿਲਚਸਪ ਅਤੇ ਸੰਵਾਦਾਤਮਕ ਤਰੀਕੇ ਨਾਲ ਪ੍ਰਾਮਾਣਿਕ ਸੂਚਨਾ ਉਪਲੱਬਧ ਹੈ
ਵਿਸ਼ੇਸ਼ ਸੰਚਾਰ ਮੋਡਿਊਲ ਵਿਸ਼ੇਸ਼ ਤੌਰ ’ਤੇ ਚਿੰਨ੍ਹਿਤ ਖੇਤਰਾਂ ਦੇ ਅਧਾਰ ’ਤੇ ਵਿਕਸਿਤ ਕੀਤੇ ਗਏ ਹਨ
Posted On:
08 JUN 2020 1:31PM by PIB Chandigarh
ਨੈਸ਼ਨਲ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਸਿਹਤ ਅਤੇ ਜੋਖਮ ਸੰਚਾਰ ਬਾਰੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਪ੍ਰੋਗਰਾਮ ਲਈ ਇੱਕ ਸੂਚਨਾ ਕਿਤਾਬਚਾ ਜਾਰੀ ਕੀਤਾ ਹੈ। ਪ੍ਰੋਗਰਾਮ ‘ਸਾਇੰਸ ਅਤੇ ਸਿਹਤ ਉੱਤੇ ਜਾਗਰੂਕਤਾ ਦਾ ਸਾਲ (ਵਾਈਏਐੱਸਐੱਚ, ਯਸ਼)’ ਕੋਵਿਡ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ। ਕਿਤਾਬਚਾ ਦੇਸ਼ ਵਿੱਚ ਖ਼ਾਸਕਰ ਕੋਵਿਡ -19 ਮਹਾਂਮਾਰੀ ਦੁਆਰਾ ਪੈਦਾ ਕੀਤੇ ਗਏ ਜੋਖਮਾਂ, ਸੰਕਟਾਂ, ਤਬਾਹੀਆਂ ਅਤੇ ਅਨਿਸ਼ਚਿਤਤਾਵਾਂ ਦੇ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਇੱਕ ਵੱਡੇ ਪ੍ਰੋਗਰਾਮ ਦੀ ਉਤਪਤੀ ਅਤੇ ਲੋੜ ਬਾਰੇ ਸੂਚਨਾ ਦਿੰਦਾ ਹੈ। ਪ੍ਰੋਗਰਾਮ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਬਿਹਤਰ ਤਿਆਰੀ ਲਈ ਵਿਗਿਆਨ ਅਤੇ ਸਿਹਤ ਪ੍ਰਤੀ ਲੋਕਾਂ ਦੀ ਸਮਝ ਅਤੇ ਜਾਗਰੂਕਤਾ ਨੂੰ ਵਧਾਉਣ ’ਤੇ ਕੇਂਦ੍ਰਿਤ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫ਼ੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਜਾਗਰੂਕਤਾ ਦੇ ਲਈ ਬਹੁਤ ਸਾਰੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨੂੰ ਉਲੀਕਿਆ ਗਿਆ ਹੈ ਅਤੇ ਮੁਹਿੰਮ ਦੇ ਅਧੀਨ ਇਨ੍ਹਾਂ ਨੂੰ ਪ੍ਰਿੰਟ, ਇਲੈਕਟ੍ਰੌਨਿਕ, ਡਿਜੀਟਲ, ਫ਼ੋਕ ਅਤੇ ਪ੍ਰਭਾਵਸ਼ੀਲ ਮੀਡੀਆ ਦੇ ਜ਼ਰੀਏ ਸਮਾਜ ਦੇ ਵੱਖ-ਵੱਖ ਵਰਗਾਂ ਤੱਕ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਤਾਬਚਾ ’ਤੇ ਦਿੱਤਾ ਗਿਆ ਯਸ਼ ਪ੍ਰੋਗਰਾਮ ਦਾ ਲੋਗੋ ਸ਼ਾਂਤੀ ਅਤੇ ਅਨੰਦ ਦੀ ਲਹਿਰ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਲੋਗੋ ਵੱਡੇ ਪੱਧਰ ’ਤੇ ਸਥਿਤੀ ਉੱਪਰ ਕਾਬੂ ਪਾਉਣ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਇਹ ਵਿਗਿਆਨ, ਸਿਹਤ, ਜੋਖਮ ਅਤੇ ਜਾਗਰੂਕਤਾ ਦੇ ਸੰਦੇਸ਼ ਨੂੰ ਸੰਦੇਸ਼ਵਾਹਕ ਦੇ ਤੌਰ ’ਤੇ ਫੈਲਾਉਣ ਦਾ ਕੰਮ ਕਰੇਗਾ।
ਇਹ ਜ਼ਮੀਨੀ ਪੱਧਰ ’ਤੇ ਦਿਲਚਸਪ ਅਤੇ ਪ੍ਰਭਾਵਸ਼ੀਲ ਢੰਗ ਨਾਲ ਭਰੋਸੇਯੋਗ ਸੂਚਨਾ ਪ੍ਰਦਾਨ ਕਰਨ ਦੇ ਮੱਦੇਨਜ਼ਰ, ਕੋਵਿਡ 19 ’ਤੇ ਧਿਆਨ ਕੇਂਦ੍ਰਿਤ ਕਰਦਿਆਂ ਸਿਹਤ ਅਤੇ ਜੋਖਮ ਸੰਚਾਰ ’ਤੇ ਇੱਕ ਢੁਕਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। ਨੈਸ਼ਨਲ ਹੈਲਥ ਐਂਡ ਰਿਸਕ ਕਮਿਊਨੀਕੇਸ਼ਨ ਪ੍ਰੋਗਰਾਮ ਦੀ ਯੋਜਨਾ ਬਣਾਈ ਗਈ ਹੈ ਅਤੇ ਪੂਰੇ ਭਾਰਤ ਵਿੱਚ ਫੈਲਾਉਣ ਅਤੇ ਪਹੁੰਚ ਕਰਨ ਦੀ ਵਿਧੀ ਨਾਲ ਵੱਡੇ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸਾਇੰਸ ਅਤੇ ਟੈਕਨੋਲੋਜੀ ਦੀਆਂ ਸਟੇਟ ਕੌਂਸਲਾਂ ਸ਼ਾਮਲ ਹੋਈਆਂ ਹਨ। ਪ੍ਰੋਗਰਾਮ ਦੇ ਤਿੰਨ ਮੁੱਖ ਅੰਸ਼ਾਂ ਵਿੱਚ ਸੌਫ਼ਟਵੇਅਰ/ ਸਮੱਗਰੀ ਵਿਕਾਸ, ਸਮਰੱਥਾ ਵਿਕਾਸ, ਅਤੇ ਪ੍ਰਸਾਰ ਅਤੇ ਪਹੁੰਚ ਸ਼ਾਮਲ ਹਨ।
ਗਤੀਵਿਧੀਆਂ ਛੇ ਖੇਤਰਾਂ, ਪੂਰਬ, ਪੱਛਮ, ਉੱਤਰ, ਦੱਖਣ, ਮੱਧ ਅਤੇ ਉੱਤਰ ਪੂਰਬ ਵਿੱਚ ਫੈਲੀਆਂ ਹਨ। ਖ਼ਾਸ ਤੌਰ ’ਤੇ ਸੰਕੇਤ ਖੇਤਰਾਂ ਦੇ ਅਧਾਰ ’ਤੇ ਖ਼ਾਸ ਸੰਚਾਰ ਮੋਡਿਊਲ ਵਿਕਸਿਤ ਕੀਤੇ ਗਏ ਹਨ, ਅਤੇ ਸਮੁਦਾਇ ਸਿਹਤ ਸਬੰਧੀ ਗਤੀਵਿਧੀਆਂ ਲਈ ਵਲੰਟੀਅਰਾਂ ਅਤੇ ਕਮਿਊਨੀਕੇਟਰਾਂ ਦੀ ਸਿਖਲਾਈ ਅਤੇ ਨੈੱਟਵਰਕਿੰਗ ਲਾਭਕਾਰੀ ਹੋਵੇਗੀ। ਕੋਵਿਡ - 19 ਦੇ ਕਾਰਨ ਹੋਣ ਵਾਲੇ ਮਹਾਂਮਾਰੀ ਦੇ ਅਜੋਕੇ ਦ੍ਰਿਸ਼ ਨੇ ਸਾਰੇ ਪਾਸੇ ਚਿੰਤਾਵਾਂ ਅਤੇ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਹਨ ਜਿੱਥੇ ਵਿਗਿਆਨਕ ਜਾਗਰੂਕਤਾ ਅਤੇ ਸਿਹਤ ਤਿਆਰੀ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਹ ਪ੍ਰਮਾਣਿਕ ਵਿਗਿਆਨਕ ਸੂਚਨਾ ਦੇ ਅਨੁਵਾਦ ਅਤੇ ਇਸਦੀ ਵਰਤੋਂ ਨਾਲ ਸਥਿਤੀ ਦਾ ਮੁਕਾਬਲਾ ਕਰਨ ਅਤੇ ਇਸ ਨਾਲ ਜੁੜੇ ਜੋਖਮਾਂ ਨੂੰ ਦੱਸ ਕੇ ਅਤੇ ਸਮੁਦਾਇ ਦੀ ਹਾਲਤ ਨੂੰ ਦੂਰ ਕਰਨ ਲਈ ਸੁਵਿਧਾ ਦੇ ਕੇ ਸਹਾਇਤਾ ਕਰ ਸਕਦੇ ਹਨ।
ਸੂਚਨਾ ਕਿਤਾਬਚਾ ਵਿਗਿਆਨ ਅਤੇ ਸਿਹਤ ਸੰਚਾਰ ਨੂੰ ਢੁਕਵੇਂ ਅਤੇ ਪ੍ਰਭਾਵਸ਼ੀਲ ਢੰਗ ਨਾਲ ਜ਼ਮੀਨੀ ਪੱਧਰ ਨਾਲ ਜੋੜ ਕੇ ਇੱਕ ਵਿਆਪਕ ਯਤਨ ਨੂੰ ਉਭਾਰਦਾ ਹੈ। ਇਹ ਸਿਹਤ ਅਤੇ ਵੱਡੇ ਪੱਧਰ ’ਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਿਵੇਂ ਬਚਾਇਆ ਜਾ ਸਕੇ ਇਸ ਦਾ ਜਵਾਬ ਦਿੰਦਾ ਹੈ। ਇਸ ਦੇ ਨਾਲ ਹੀ ਇਹ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ, ਵਿਗਿਆਨਕ ਸਮਝ ਨੂੰ ਬਨਾਉਣ ਅਤੇ ਉਨ੍ਹਾਂ ਵਿੱਚ ਸਿਹਤ ਚੇਤਨਾ ਨੂੰ ਉਤਸ਼ਾਹਿਤ ਵੀ ਕਰਦਾ ਹੈ। ਕਿਤਾਬਚਾ ਨੂੰ www.dst.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
(ਵਧੇਰੇ ਸੂਚਨਾ ਲਈ, ਕਿਰਪਾ ਕਰਕੇ ਡਾਕਟਰ ਮਨੋਜ ਕੁਮਾਰ ਪਤੈਰੀਆ, ਸਲਾਹਕਾਰ ਅਤੇ ਮੁਖੀ, ਐੱਨਸੀਐੱਸਟੀਸੀ, mkp[at]nic[dot]in, ਮੋਬਾਈਲ ਨੰਬਰ: 9868114548 ’ਤੇ ਸੰਪਰਕ ਕਰੋ)
*****
ਐੱਨਬੀ / ਕੇਜੀਐੱਸ / (ਡੀਐੱਸਟੀ)
(Release ID: 1630254)
Visitor Counter : 194