ਰੱਖਿਆ ਮੰਤਰਾਲਾ
ਸਮੁਦਰ ਸੇਤੂ - ਭਾਰਤੀ ਜਲ ਸੈਨਾ, ਇਰਾਨ ਇਸਲਾਮੀ ਗਣਤੰਤਰ ਤੋਂ ਨਾਗਰਿਕਾਂ ਨੂੰ ਸਵਦੇਸ਼ ਲਿਆਵੇਗੀ
प्रविष्टि तिथि:
08 JUN 2020 10:10AM by PIB Chandigarh
ਭਾਰਤੀ ਜਲ ਸੈਨਾ ਨੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 08 ਮਈ, 2020 ਨੂੰ ਅਪਰੇਸ਼ਨ ਸਮੁਦਰ ਸੇਤੂ ਸ਼ੁਰੂ ਕੀਤਾ ਸੀ। ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਜਲਅਸ਼ਵ ਅਤੇ ਮਗਰ ਨੇ ਪਹਿਲਾਂ ਹੀ ਮਾਲਦੀਵ ਅਤੇ ਸ੍ਰੀ ਲੰਕਾ ਤੋਂ 2874 ਨਾਗਰਿਕਾਂ ਨੂੰ ਕੋਚੀ ਅਤੇ ਤੂਤੀਕੋਰਿਨ ਬੰਦਰਗਾਹਾਂ ਤੱਕ ਪਹੁੰਚਾਇਆ ਹੈ।
ਸਮੁਦਰ ਸੇਤੂ ਦੇ ਅਗਲੇ ਪੜਾਅ ਵਿੱਚ, ਭਾਰਤੀ ਜਲ ਸੈਨਾ ਦਾ ਜਹਾਜ਼ ਸ਼ਾਰਦੁਲ 08 ਜੂਨ 2020 ਨੂੰ ਇਰਾਨ ਇਸਲਾਮੀ ਗਣਤੰਤਰ ਦੇ ਬੰਦਰ ਅੱਬਾਸ ਬੰਦਰਗਾਹ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਪੋਰਬੰਦਰ, ਗੁਜਰਾਤ ਲਈ ਰਵਾਨਾ ਹੋਵੇਗਾ। ਇਰਾਨ ਇਸਲਾਮੀ ਗਣਤੰਤਰ ਸਥਿਤ ਭਾਰਤੀ ਮਿਸ਼ਨ, ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ। ਜਿਨ੍ਹਾਂ ਨੂੰ ਜ਼ਰੂਰੀ ਮੈਡੀਕਲ ਸਕ੍ਰੀਨਿੰਗ ਦੇ ਬਾਅਦ ਯਾਤਰਾ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।

ਆਈਐੱਨਐੱਸ ਸ਼ਾਰਦੁਲ ਜਹਾਜ਼ ‘ਤੇ ਕੋਵਿਡ ਨਾਲ ਸਬੰਧਿਤ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਾਨਦੰਡਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਜਹਾਜ਼ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਨਿਕਾਸੀ ਅਭਿਆਨ ਦੇ ਲਈ ਅਤਿਰਿਕਤ ਮੈਡੀਕਲ ਸਟਾਫ, ਡਾਕਟਰ, ਸਫਾਈ ਮਾਹਿਰ, ਪੋਸ਼ਣ ਮਾਹਿਰ, ਮੈਡੀਕਲ ਸਟੋਰ, ਰਾਸ਼ਨ, ਵਿਅਕਤੀਗਤ ਸੁਰੱਖਿਆ ਉਪਕਰਣ, ਫੇਸ-ਮਾਸਕ, ਜੀਵਨ ਰੱਖਿਆ ਗਿਅਰ ਸਮੇਤ ਹੋਰ ਵਿਵਸਥਾਵਾਂ ਕੀਤੀਆਂ ਗਈਆਂ ਹਨ। ਜ਼ਰੂਰੀ ਵਸਤਾਂ ਵਿੱਚ ਅਧਿਕਾਰਿਤ ਮੈਡੀਕਲ ਪੋਸ਼ਾਕ ਦੇ ਇਲਾਵਾ, ਕੋਵਿਡ-19 ਨਾਲ ਨਿਪਨਣ ਲਈ ਵਿਸ਼ੇਸ਼ ਚਿਕਿਤਸਾ ਉਪਕਰਣਾਂ ਸਮੇਤ ਕੋਵਿਡ-19 ਸੰਕਟ ਦੇ ਦੌਰਾਨ ਭਾਰਤੀ ਜਲ ਸੈਨਾ ਦੁਆਰਾ ਵਿਕਸਿਤ ਕੀਤੇ ਗਏ ਅਭਿਨਵ ਉਤਪਾਦਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਸਮੁੰਦਰ-ਮਾਰਗ ਰਾਹੀਂ ਪੋਰਬੰਦਰ ਤੱਕ ਲਿਆਉਣ ਦੇ ਦੌਰਾਨ ਨਾਗਰਿਕਾਂ ਨੂੰ ਬੁਨਿਆਦੀ ਸੁਵਿਧਾਵਾਂ ਅਤੇ ਚਿਕਿਤਸਾ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੰਕਟਕਾਲੀ ਸਥਿਤੀ ਲਈ ਵਿਸ਼ੇਸ਼ ਆਈਸੋਲੇਸ਼ਨ ਕੰਪਾਰਟਮੈਂਟਸ ਦੀ ਵੀ ਪਹਿਚਾਣ ਕੀਤੀ ਗਈ ਹੈ। ਬਿਨਾ ਲੱਛਣ ਵਾਲੇ ਵਿਅਕਤੀਆਂ ਸਮੇਤ ਕੋਵਿਡ-19 ਨਾਲ ਜੁੜੀਆਂ ਵਿਸ਼ੇਸ਼ ਚੁਣੌਤੀਆਂ ਦੇ ਮੱਦੇਨਜ਼ਰ, ਮਾਰਗ ਲਈ ਸਖਤ ਪ੍ਰੋਟੋਕਾਲ ਨਿਰਧਾਰਿਤ ਕੀਤੇ ਜਾ ਰਹੇ ਹਨ।
ਪੋਰਬੰਦਰ ਵਿੱਚ ਉਤਰਨ ਦੇ ਬਾਅਦ, ਦੇਖਭਾਲ਼ ਲਈ ਨਾਗਰਿਕਾਂ ਨੂੰ ਰਾਜ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ।
*******
ਵੀਐੱਮ/ਐੱਮਐੱਸ
(रिलीज़ आईडी: 1630253)
आगंतुक पटल : 215
इस विज्ञप्ति को इन भाषाओं में पढ़ें:
हिन्दी
,
English
,
Urdu
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Malayalam