ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਚਿੰਤਾ ਨਹੀਂ, ਜਾਗਰੂਕਤਾ ਹੈ ਕੋਵਿਡ-19 ਨਾਲ ਲੜਨ ਦੀ ਕੁੰਜੀ : ਡਾ. ਜਿਤੇਂਦਰ ਸਿੰਘ
ਕੋਵਿਡ-19 ਮਰੀਜ਼ਾਂ ਲਈ ਭਾਰਤ ਦੀ ਪਹਿਲੀ ਸਵਦੇਸ਼ੀ, ਲਾਗਤ ਪ੍ਰਭਾਵੀ, ਵਾਇਰਲੈੱਸ ਅਤੇ ਸਰੀਰਿਕ ਪੈਰਾਮੀਟਰ ਨਿਗਰਾਨੀ ਪ੍ਰਣਾਲੀ ‘ਕੋਵਿਡ ਬੀਪ’ ਦੀ ਸ਼ੁਰੂਆਤ
ਕੋਵਿਡ ਦੀ ਰੋਕਥਾਮ ਲਈ ‘ਕੋਵਿਡ ਬੀਪ’ ਉੱਭਰੇਗੀ
Posted On:
07 JUN 2020 5:33PM by PIB Chandigarh
ਕੇਂਦਰੀ ਉੱਤਰ ਪੂਰਬੀ ਖੇਤਰ ਦੇ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਚਿੰਤਾ ਨਹੀਂ, ਜਾਗਰੂਕਤਾ ਹੀ ਕੋਵਿਡ ਮਹਾਮਾਰੀ ਨਾਲ ਲੜਨ ਦੀ ਕੁੰਜੀ ਹੈ। ਆਈਆਈਟੀ, ਹੈਦਰਾਬਦ ਅਤੇ ਪਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ ਈਐੱਸਆਈਸੀ ਮੈਡੀਕਲ ਵਿਭਾਗ, ਹੈਦਰਾਬਾਦ ਵੱਲੋਂ ਵਿਕਸਿਤ ‘ਕੋਵਿਡ ਬੀਪ’ (ਕੰਟੀਨਿਊਅਸ ਔਕਸੀਜੈਨੇਸ਼ਨ ਐਂਡ ਵਾਈਟਲ ਇਨਫਰਮੇਸ਼ਨ ਡਿਟੈਕਸ਼ਨ ਬਾਇਓਮੈੱਡ ਈਸੀਆਈ ਈਐੱਸਆਈਸੀ ਪੌਡ) ਕੋਵਿਡ-19 ਮਰੀਜ਼ਾਂ ਲਈ ਭਾਰਤ ਦੀ ਪਹਿਲੀ ਸਵੇਦਸ਼ੀ, ਲਾਗਤ ਪ੍ਰਭਾਵੀ, ਵਾਇਰਲੈੱਸ, ਸਰੀਰਿਕ ਪੈਰਾਮੀਟਰ ਨਿਗਰਾਨੀ ਪ੍ਰਣਾਲੀ ਨੂੰ ਲਾਂਚ ਕਰਦਿਆਂ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਦੋ ਮਹੀਨੇ ਦੇ ਪ੍ਰਭਾਵੀ ਲੌਕਡਾਊਨ ਤੋਂ ਬਾਅਦ ਅਨਲੌਕ ਦੀ ਪੜਾਅਵਾਰ ਸ਼ੁਰੂਆਤ ਹੋ ਗਈ ਹੈ ਤਾਂ ਅਜਿਹੇ ਵਿੱਚ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਵਿੱਚ ਰੋਕਥਾਮ ਅਤੇ ਜਾਗਰੂਕਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ ਜਾਵੇ।
ਈਐੱਸਆਈਸੀ ਮੈਡੀਕਲ ਕਾਲਜ, ਹੈਦਰਾਬਾਦ ਜੋ ਮੌਜੂਦਾ ਕੋਵਿਡ-19 ਸੰਕਟ ਦੌਰਾਨ ਵਿਅਕਤੀਆਂ ਦੀ ਭਲਾਈ ਲਈ ਆਈਆਈਟੀ ਹੈਦਰਾਬਾਦ, ਈਸੀਆਈਐੱਲ, ਹੈਦਰਾਬਾਦ ਅਤੇ ਟੀਆਈਐੱਫਆਰ, ਹੈਦਰਾਬਾਦ ਜਿਹੇ ਉੱਘੇ ਸੰਸਥਾਨਾਂ ਦੇ ਸਹਿਯੋਗ ਨਾਲ ਨਵੇਂ ਉਪਕਰਣਾਂ ਨੂੰ ਲੈ ਕੇ ਅੱਗੇ ਆਇਆ ਹੈ। ਇਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਕੋਵਿਡ ਬੀਪ ਇਸ ਗੱਲ ਦਾ ਆਦਰਸ਼ ਉਦਾਹਰਨ ਹੈ ਕਿ ਭਾਰਤ ਦੇ ਉੱਘੇ ਸੰਸਥਾਨਾਂ ਵਿਚਕਾਰ ਤਾਲਮੇਲ ਨਾਲ ਕਿਵੇਂ ਘੱਟ ਤੋਂ ਘੱਟ ਲਾਗਤ ਨਾਲ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਨਾਲ ਦੇਸ਼ ਨੂੰ ਸਹੀ ਮਾਅਨਿਆਂ ਵਿੱਚ ਆਤਮਨਿਰਭਰ ਬਣਾਇਆ ਜਾ ਸਕਦਾ ਹੈ। ਡਾ. ਸਿੰਘ ਨੇ ਇਹ ਵੀ ਕਿਹਾ ਕਿ ਕੋਵਿਡ ਬੀਈਈਪੀ ਮੌਲਿਕ ਕੋਵਿਡ, ਜਿਸ ਮਹਾਮਾਰੀ ਨਾਲ ਇਸ ਸਮੇਂ ਸਮੁੱਚਾ ਵਿਸ਼ਵ ਜੂਝ ਰਿਹਾ ਹੈ; ਦੇ ਲਈ ਪ੍ਰਭਾਵੀ ਐਂਟੀਡੋਟ ਦੇ ਰੂਪ ਵਿੱਚ ਉੱਭਰੇਗਾ।
ਕੋਵਿਡ ਬੀਪ ਦੇ ਨਵੇਂ ਸੰਸਕਰਨ ਵਿੱਚ ਨਿਮਨਲਿਖਤ ਸ਼ਾਮਲ ਹਨ:
ੳ. ਐੱਨਆਈਬੀਪੀ ਨਿਗਰਾਨੀ : ਕੋਵਿਡ-19 ਤੋਂ ਪ੍ਰਭਾਵਿਤ ਬਜ਼ੁਰਗਾਂ ਵਿੱਚ ਸਭ ਤੋਂ ਜ਼ਿਆਦਾ ਮੌਤ ਦਰ ਹੈ। ਇਸ ਲਈ ਐੱਨਆਈਬੀਪੀ ਨਿਗਰਾਨੀ ਇਸ ਸੰਦਰਭ ਵਿੱਚ ਲਾਜ਼ਮੀ ਹੋ ਜਾਂਦੀ ਹੈ।
ਅ. ਈਸੀਜੀ ਨਿਗਰਾਨੀ : ਦਵਾਈਆਂ ਜਿਵੇਂ ਪ੍ਰੋਫਿਲੈਕਸਿਸ ਅਤੇ/ ਜਾਂ ਹਾਈਡ੍ਰੋਕਸੀਕਲੋਰੋਕੁਈਨ ਅਤੇ ਅਜ਼ੀਥ੍ਰੋਮਾਈਨ ਆਦਿ ਦੀ ਵਰਤੋਂ ਦੇ ਰੂਪ ਵਿੱਚ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਦਾ ਦਿਲ ’ਤੇ ਪ੍ਰਭਾਵ ਪੈਂਦਾ ਹੈ ਅਤੇ ਇਸ ਲਈ ਈਸੀਜੀ ਨਿਗਰਾਨੀ ਦਾ ਮਹੱਤਵ ਹੈ।
ੲ. ਸਾਹ ਦੀ ਦਰ : ਬਾਇਓ ਇੰਪੀਡੈਂਸ ਵਿਧੀ ਰਾਹੀਂ ਇਸ ਦੀ ਗਣਨਾ ਕੀਤੀ ਜਾਂਦੀ ਹੈ।
ਕੋਵਿਡ ਬੀਪ ਟਰਾਂਸਮਿਸ਼ਨ ਜੋਖਿਮ ਨੂੰ ਘੱਟ ਕਰਨ ਦੇ ਨਾਲ ਨਾਲ ਪੀਪੀਈ’ਜ਼ ਜਿਹੇ ਸੰਸਾਧਨਾਂ ਨੂੰ ਬਚਾਉਣ ਵਿੱਚ ਮਦਦ ਕਰੇਗਾ।
ਡਾ. ਸਿੰਘ ਨੇ ਪਰਮਾਣੂ ਊਰਜਾ ਵਿਭਾਗ ਦੇ ਕੰਮ ਦੀ ਸ਼ਲਾਘਾ ਕੀਤੀ, ਜਿਸ ਤਹਿਤ ਈਸੀਆਈਐੱਲ ਕਈ ਸਿਹਤ ਸਬੰਧੀ ਮੁੱਦਿਆਂ ਦੇ ਸਮਾਧਾਨ ਵਿਕਸਿਤ ਕਰਦਾ ਹੈ। ਆਮ ਧਾਰਨਾ ਦੇ ਉਲਟ ਪਰਮਾਣੂ ਊਰਜਾ ਵਿਭਾਗ ਮਾਨਵਤਾ ਦੀ ਵਧੇਰੇ ਭਲਾਈ ਲਈ ਪਰਮਾਣੂ ਊਰਜਾ ਦੇ ਪਰਉਪਕਾਰੀ ਉਪਯੋਗ ਨੂੰ ਪ੍ਰੋਤਸਾਹਨ ਦੇਣ ਲਈ ਸਰਗਰਮੀ ਨਾਲ ਸ਼ਾਮਲ ਹੈ। ਬਿਜਲੀ ਉਤਪਾਦਨ, ਖੇਤੀ ਉਪਜ ਵਧਾਉਣ, ਫੂਡ ਪ੍ਰੋਸੈੱਸਿੰਗ ਜਾਂ ਮੁੰਬਈ ਵਿੱਚ ਟੀਐੱਮਸੀ ਨਾਂ ਨਾਲ ਪ੍ਰਸਿੱਧ ਔਨਕੌਲੋਜੀ (oncology) ਸੈਂਟਰ ਦਾ ਪ੍ਰਬੰਧਨ ਕਰਨ ਦਾ ਖੇਤਰ ਹੋਵੇ, ਪਰਮਾਣੂ ਊਰਜਾ ਵਿਭਾਗ ਹਮੇਸ਼ਾ ਆਪਣੀ ਜ਼ਰੂਰਤ ਦੇ ਸਮੇਂ ਦੇਸ਼ ਨਾਲ ਖੜ੍ਹਾ ਹੋਣ ਲਈ ਪਹੁੰਚ ਜਾਂਦਾ ਹੈ।
ਕੋਵਿਡ ਬੀਪ ਦਾ ਵਿਕਾਸ ਉਸੀ ਦਿਸ਼ਾ ਵਿੱਚ ਇੱਕ ਕਦਮ ਹੈ। ਡਾ. ਸਿੰਘ ਤੋਂ ਪਹਿਲਾਂ ਗ੍ਰਹਿ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ, ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਸ਼੍ਰੀ ਕੇ. ਐੱਨ. ਵਿਆਸ, ਡੀਨ ਈਐੱਸਆਈਸੀ ਮੈਡੀਕਲ ਕਾਲਜ, ਹੈਦਰਾਬਾਦ ਪ੍ਰੋ. ਸ੍ਰੀਨਿਵਾਸ, ਈਸੀਆਈਐੱਲ, ਹੈਦਰਾਬਾਦ ਦੇ ਮੈਨੇਜਿੰਗ ਡਾਇਰੈਕਟਰ ਰਿਅਰ ਐਡਮਿਰਲ ਸੰਜੈ ਚੌਬੇ (ਰਿਟਾ.) ਨੇ ਵੀ ਇਸ ਮੌਕੇ ’ਤੇ ਸੰਬੋਧਨ ਕੀਤਾ ਅਤੇ ਮੌਜੂਦਾ ਸੰਦਰਭ ਵਿੱਚ ਅਜਿਹੀਆਂ ਖੋਜਾਂ ਦੇ ਮਹੱਤਵ ਨੂੰ ਦਰਸਾਇਆ।
<><><><><>
ਵੀਜੀ/ਐੱਸਐੱਨਸੀ
(Release ID: 1630123)
Visitor Counter : 260