ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
ਸਮੂਹਿਕ ਕਾਰਵਾਈ ਜ਼ਰੀਏ ਮਜ਼ਬੂਤੀ ਨਾਲ ਅੱਗੇ ਵਧਣਾ
Posted On:
07 JUN 2020 5:46PM by PIB Chandigarh
ਮੀਡੀਆ ਦੇ ਇੱਕ ਵਰਗ ਵਿੱਚ ਕੁਝ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿੱਚ ਕੋਵਿਡ-19 ਨੂੰ ਰੋਕਣ ਅਤੇ ਇਸ ਦੇ ਪ੍ਰਬੰਧਨ ਬਾਰੇ ਸਰਕਾਰ ਦੇ ਯਤਨਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ ਕਿ ਤਕਨੀਕੀ ਮਾਹਿਰਾਂ ਨੂੰ ਬਾਹਰ ਕਿਉਂ ਰੱਖਿਆ ਗਿਆ ਹੈ।
ਇਹ ਭਰਮ ਅਤੇ ਦੋਸ਼ ਨਿਰਾਧਾਰ ਅਤੇ ਬੇਬੁਨਿਆਦ ਹਨ। ਸਰਕਾਰ ਲਗਾਤਾਰ ਕੋਵਿਡ-19 ਮਹਾਮਾਰੀ ਨੂੰ ਦੂਰ ਕਰਨ ਲਈ ਮਾਹਿਰਾਂ ਨਾਲ ਤਕਨੀਕੀ ਅਤੇ ਰਣਨੀਤਕ ਇਨਪੁੱਟਸ, ਵਿਗਿਆਨਕ ਵਿਚਾਰਾਂ ਅਤੇ ਡੋਮੇਨ-ਵਿਸ਼ੇਸ਼ ਦੀ ਗਾਈਡੈਂਸ ਬਾਰੇ ਸਲਾਹ-ਮਸ਼ਵਰੇ ਕਰ ਰਹੀ ਹੈ। ਕੋਵਿਡ-19 ਲਈ ਇੱਕ ਨੈਸ਼ਨਲ ਟਾਸਕ ਫੋਰਸ (ਐੱਨਟੀਐੱਫ) ਦੀ ਸਥਾਪਨਾ ਸਕੱਤਰ ਡੀਐੱਚਆਰ-ਕਮ-ਡੀਜੀ-ਆਈਸੀਐੱਮਆਰ ਦੁਆਰਾ ਕੀਤੀ ਗਈ ਹੈ ਜਿਸ ਵਿੱਚ ਮੈਂਬਰ (ਸਿਹਤ) ਨੀਤੀ ਆਯੋਗ ਨੂੰ ਚੇਅਰਪਰਸਨ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਅਤੇ ਸਿਹਤ ਖੋਜ ਵਿਭਾਗ ਦੇ ਸਕੱਤਰ ਨੂੰ ਸਹਿ-ਚੇਅਰਪਰਸਨ ਥਾਪਿਆ ਗਿਆ ਹੈ। ਐੱਨਟੀਐੱਫ ਵਿੱਚ 21 ਮੈਂਬਰ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਕਾਰ ਤੋਂ ਤਕਨੀਕੀ / ਡੋਮੇਨ ਮਾਹਿਰ ਅਤੇ ਬਾਹਰੋਂ ਵੀ ਲਏ ਗਏ ਹਨ। ਟਾਸਕ ਫੋਰਸ ਵਿੱਚ ਪ੍ਰਮੁੱਖ ਮੁਹਾਰਤ ਜਨਤਕ ਸਿਹਤ ਅਤੇ / ਜਾਂ ਮਹਾਮਾਰੀ ਵਿਗਿਆਨ ਤੋਂ ਲਈ ਗਈ ਹੈ। ਕੋਵਿਡ-19 ਦੀ ਗੁੰਝਲਦਾਰ ਸਥਿਤੀ ਅਤੇ ਇਸ ਦੇ ਪ੍ਰਭਾਵਾਂ ਨੂੰ ਦੇਖਦੇ ਹੋਏ ਗਰੁੱਪ ਵਿੱਚ ਮੈਡੀਸਿਨ, ਵਾਇਰੋਲੋਜੀ, ਫਾਰਮਾਕੋਲੋਜੀ ਅਤੇ ਪ੍ਰੋਗਰਾਮ ਲਾਗੂਕਰਨ ਵਾਲੇ ਖੇਤਰ ਤੋਂ ਵੀ ਮਾਹਿਰ ਸ਼ਾਮਲ ਕੀਤੇ ਗਏ ਹਨ।
ਇਸ ਤੋਂ ਇਲਾਵਾ ਟਾਸਕ ਫੋਰਸ ਨੇ ਚਾਰ ਮਾਹਿਰ ਗਰੁੱਪ ਕਾਇਮ ਕੀਤੇ ਹਨ। ਮਹਾਮਾਰੀ ਅਤੇ ਨਿਗਰਾਨੀ ਬਾਰੇ ਮਾਹਿਰ ਗਰੁੱਪ (13 ਮੈਂਬਰ) ਅਤੇ ਅਪ੍ਰੇਸ਼ਨਸ ਖੋਜ (15 ਮੈਂਬਰ) ਵਿੱਚ ਸਾਰੇ ਹੀ ਤਕਰੀਬਨ ਜਨਤਕ ਸਿਹਤ ਅਤੇ ਮਹਾਮਾਰੀ ਮਾਹਿਰ ਹਨ ਜੋ ਕਿ ਸਰਕਾਰੀ ਅਤੇ ਗ਼ੈਰ ਸਰਕਾਰੀ ਖੇਤਰਾਂ ਤੋਂ ਹਨ।
ਟਾਸਕ ਫੋਰਸ ਨੇ 20 ਤੋਂ ਵੱਧ ਮੀਟਿੰਗਾਂ ਕੀਤੀਆਂ ਹਨ ਅਤੇ ਸਿਸਟੇਮੈਟਿਕ ਢੰਗ ਨਾਲ ਮਹਾਮਾਰੀ ਬਾਰੇ ਵਿਗਿਆਨਕ ਅਤੇ ਤਕਨੀਕੀ ਹੁੰਗਾਰਾ ਭਰਿਆ ਹੈ। ਹੋਰ ਦੇਣਾਂ ਵਿੱਚ ਟਾਸਕ ਫੋਰਸ ਨੇ ਟੈਸਟਿੰਗ, ਬਚਾਅ, ਇਲਾਜ ਅਤੇ ਨਿਗਰਾਨੀ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਐੱਨਟੀਐੱਫ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਮਾਹਿਰਾਂ ਦਾ ਇਕ ਗਰੁੱਪ ਕਾਇਮ ਕੀਤਾ ਹੈ ਜਿਸ ਵਿੱਚ ਜਨ ਸਿਹਤ ਮਾਹਿਰਾਂ ਨੂੰ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ ਹੈ।
ਮੀਡੀਆ ਦਾ ਇੱਕ ਵਰਗ ਮਹਾਮਾਰੀ ਪ੍ਰਤੀ ਭਾਰਤ ਦੇ ਫੈਸਲਿਆਂ ਬਾਰੇ ਵੀ ਰਿਪੋਰਟ ਕਰ ਰਿਹਾ ਹੈ। ਲੌਕਡਾਊਨ ਬਾਰੇ ਫੈਸਲਾ ਕੋਵਿਡ-19 ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਪਿਛੋਕੜ ਵਿੱਚ ਲਿਆ ਗਿਆ ਸੀ। ਕੇਸਾਂ ਦੇ ਦੁੱਗਣਾ ਹੋਣ ਦੀ ਗਿਣਤੀ ਵਿੱਚ ਕਾਫੀ ਜ਼ਿਆਦਾ ਪੱਧਰ ਤੱਕ ਕਮੀ ਆਈ ਹੈ ਜਿਸ ਤੋਂ ਕੇਸਾਂ ਦੇ ਉੱਚ ਪੱਧਰ ਤੱਕ ਵਧਣ ਅਤੇ ਮੌਤ ਦੀ ਦਰ ਜ਼ਿਆਦਾ ਹੋਣ, ਜਿਵੇਂ ਕਿ ਕਈ ਪੱਛਮੀ ਦੇਸ਼ਾਂ ਵਿੱਚ ਹੋਇਆ ਹੈ, ਬਾਰੇ ਪਤਾ ਲਗਿਆ ਹੈ। ਇਹ ਸੰਭਾਵਨਾ ਕਿ ਸਾਡਾ ਸਿਹਤ ਸਿਸਟਮ ਕੋਵਿਡ-19 ਮਰੀਜ਼ਾਂ ਨਾਲ ਭਰਪੂਰ ਹੋ ਜਾਵੇਗਾ, ਸਹੀ ਲਗਦੀ ਹੈ।
ਨੀਤੀਆਂ ਅਤੇ ਰਣਨੀਤੀਆਂ ਦੀ ਜਾਂਚ ਦੀ ਗਤੀ ਉਸ ਸਥਿਤੀ ਨਾਲ ਹੋਣੀ ਚਾਹੀਦੀ ਹੈ ਜੋ ਕਿ ਇਸ ਵੇਲੇ ਦੇਸ਼ ਸਾਹਮਣੇ ਪੈਦਾ ਹੋ ਰਹੀ ਹੈ। ਇਹ ਵਾਇਰਸ ਇੱਕ ਨਵਾਂ ਏਜੰਟ ਹੈ ਅਤੇ ਇਸ ਬਾਰੇ ਅਜੇ ਤੱਕ ਸਭ ਕੁਝ ਪਤਾ ਨਹੀਂ ਲਗਿਆ। ਸਰਕਾਰ ਗਿਆਨ ਅਤੇ ਅਨੁਭਵ ਉੱਤੇ ਅਧਾਰਿਤ ਰਣਨੀਤੀ ਨਾਲ ਤਾਲਮੇਲ ਕਰਕੇ ਚੱਲ ਰਹੀ ਹੈ।
ਜਿਵੇਂ ਕਿ ਜਨਤਕ ਸਿਹਤ ਵਿੱਚ ਜਾਣਿਆ ਜਾਂਦਾ ਹੈ ਕਿ ਮਹਾਮਾਰੀ ਦੀਆਂ ਵੱਖ-ਵੱਖ ਸਟੇਜਾਂ ਵਿੱਚ ਮੰਗ ਵੱਖ-ਵੱਖ ਹੁੰਗਾਰਿਆਂ ਦੀ ਹੁੰਦੀ ਹੈ। ਅਸਲ ਵਿੱਚ ਲਚਕੀਲੇ ਸਿਹਤ ਸਿਸਟਮ ਦੀਆਂ ਪਾਜ਼ਿਟਿਵ ਵਿਸ਼ੇਸ਼ਤਾਵਾਂ ਨਾਜ਼ੁਕ ਫਰਕ, ਪੜਾਅ-ਵਾਰ ਹੁੰਗਾਰਾ ਹੁੰਦੀਆਂ ਹਨ। ਜਨਤਾ, ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਸਿਹਤ ਭਾਈਚਾਰੇ ਨੇ ਕੋਵਿਡ-19 ਪ੍ਰਤੀ ਭਾਰਤ ਦੀਆਂ ਸਰਗਰਮ ਅਤੇ ਪੇਸ਼ਬੰਦੀ ਪਹੁੰਚ ਦੀ ਪ੍ਰਸ਼ੰਸਾ ਕੀਤੀ ਹੈ। ਲੌਕਡਾਊਨ ਬਾਰੇ ਸਾਰੀਆਂ ਰਾਜ ਸਰਕਾਰਾਂ ਦਰਮਿਆਨ ਸਰਵ-ਸੰਮਤੀ ਬਣੀ ਹੋਈ ਸੀ।
ਸਰਕਾਰ ਨੇ ਲੌਕਡਾਊਨ ਦੇ ਪ੍ਰਭਾਵਾਂ ਅਤੇ ਹੋਰ ਪਾਬੰਦੀਆਂ ਬਾਰੇ ਪਹਿਲਾਂ ਹੀ ਸੂਚਨਾ ਸਾਂਝੀ ਕੀਤੀ ਅਤੇ ਲੱਖਾਂ ਲੋਕਾਂ ਦੀ ਇਨਫੈਕਸ਼ਨ ਅਤੇ ਮੌਤਾਂ ਨੂੰ ਟਾਲਣ ਬਾਰੇ ਗੱਲਬਾਤ ਕੀਤੀ ਅਤੇ ਨਾਲ ਹੀ ਸਿਹਤ ਸਿਸਟਮ ਦੇ ਭਾਰੀ ਲਾਭਾਂ ਅਤੇ ਲੋਕਾਂ ਦੀ ਤਿਆਰੀ ਬਾਰੇ ਵੀ ਚਰਚਾ ਸਾਂਝੀ ਕੀਤੀ। ਉਨ੍ਹਾਂ ਦੇਸ਼ਾਂ, ਜਿਵੇਂ ਕਿ ਇੰਗਲੈਂਡ, ਇਟਲੀ, ਸਪੇਨ ਅਤੇ ਜਰਮਨੀ, ਜਿਨ੍ਹਾਂ ਨੇ ਲੌਕਡਾਊਨ ਵਿੱਚ ਰਾਹਤ ਦੇ ਦਿੱਤੀ ਹੈ, ਨਾਲੋਂ ਭਾਰਤ ਨੇ ਪ੍ਰਤੀ ਲੱਖ ਆਬਾਦੀ ਪਿੱਛੇ ਸਭ ਤੋਂ ਘੱਟ ਕੇਸਾਂ ਬਾਰੇ ਦੱਸਿਆ ਹੈ। ਉਸ ਨੇ ਪ੍ਰਤੀ ਲੱਖ ਆਬਾਦੀ ਪਿੱਛੇ 17.23 ਕੇਸਾਂ ਅਤੇ ਪ੍ਰਤੀ ਲੱਖ ਆਬਾਦੀ ਪਿੱਛੇ 0.49 ਮੌਤਾਂ ਬਾਰੇ ਦੱਸਿਆ ਹੈ (ਡਬਲਿਊਐੱਚਓ ਸਥਿਤੀ ਰਿਪੋਰਟ ਮਿਤੀ 6 ਜੂਨ, 2020)।
ਕੋਵਿਡ-19 ਦੇ ਪ੍ਰਬੰਧਨ ਅਤੇ ਉਸ ਨੂੰ ਰੋਕਣ ਲਈ ਵੱਖ-ਵੱਖ ਨੀਤੀ ਸਬੰਧੀ ਫੈਸਲੇ, ਦਖਲਅੰਦਾਜ਼ੀਆਂ ਅਤੇ ਰਣਨੀਤੀਆਂ ਨੂੰ ਜਨਤਕ ਡੋਮੇਨ ਵਿੱਚ ਰੱਖਿਆ ਗਿਆ ਹੈ ਅਤੇ ਇਸ ਦੇ ਪ੍ਰਭਾਵਾਂ ਨੂੰ ਵੱਖ-ਵੱਖ ਮੀਡੀਆ ਪਲੈਟਫਾਰਮਾਂ, ਰੈਗੂਲਰ ਮੀਡੀਆ ਬ੍ਰੀਫਿੰਗਜ਼, ਵੱਖ-ਵੱਖ ਮੰਤਰਾਲਿਆਂ /ਵਿਭਾਗਾਂ ਦੀਆਂ ਰੋਜ਼ਾਨਾ ਪ੍ਰੈੱਸ ਰਿਲੀਜ਼ਾਂ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਉੱਤੇ ਪੈਨਲ ਵਿਚਾਰ-ਚਰਚਾ ਜ਼ਰੀਏ ਜਨਤਾ ਨਾਲ ਸਾਂਝਾ ਕੀਤਾ ਗਿਆ ਹੈ।
****
ਐੱਮਵੀ
(Release ID: 1630122)
Visitor Counter : 267