ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼ਹਿਰੀ ਵਣਾਂ ’ਤੇ ਧਿਆਨ ਕੇਂਦ੍ਰਿਤ ਕਰਦਿਆਂ ਵਿਸ਼ਵ ਵਾਤਾਵਰਣ ਦਿਵਸ ਦਾ ਵਰਚੁਅਲ ਸਮਾਗਮ

Posted On: 04 JUN 2020 5:15PM by PIB Chandigarh

ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਵਾਤਾਵਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਵਿਸ਼ਵ ਵਾਤਾਵਰਣ ਦਿਵਸ ਨੂੰ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਵੱਲੋਂ ਐਲਾਨੇ ਗਏ ਵਿਸ਼ੇ ਤੇ ਕੇਂਦ੍ਰਿਤ ਕਰਦਿਆਂ ਕਈ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ। ਇਸ ਸਾਲ ਦਾ ਵਿਸ਼ਾ ਹੈ ਜੈਵ ਵਿਭਿੰਨਤਾਕੋਵਿਡ-19 ਮਹਾਮਾਰੀ ਕਾਰਨ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੰਤਰਾਲਾ ਇਸ ਸਾਲ ਦੇ ਵਿਸ਼ੇ ਤੇ ਵਿਸ਼ਵ ਵਾਤਾਵਰਣ ਦਿਵਸ ਦੇ ਵਰਚੁਅਲ ਸਮਾਗਮ ਆਯੋਜਿਤ ਕਰੇਗਾ ਜਿਸ ਵਿੱਚ ਨਗਰ ਵਣ (ਸ਼ਹਿਰੀ ਵਣ) ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਮੁੱਖ ਮਹਿਮਾਨ ਦੇ ਰੂਪ ਵਿੱਚ ਇਸ ਮੌਕੇ ਤੇ ਪਹੁੰਚਣਗੇ। ਪ੍ਰੋਗਰਾਮ 5 ਜੂਨ ਨੂੰ ਸਵੇਰੇ 9 ਵਜੇ ਤੋਂ https://www.youtube.com/watch?v=IzMQuhmheoo ਤੇ ਲਾਈਵ ਉਪਲੱਬਧ ਹੋਵੇਗਾ।

 

ਭਾਰਤ ਵਿੱਚ ਘੱਟ ਭੂਮੀ ਖੇਤਰ ਹੈ ਅਤੇ ਉਸ ਨਾਲੋਂ ਜ਼ਿਆਦਾ ਮਨੁੱਖ ਅਤੇ ਪਸ਼ੂਆਂ ਦੀ ਅਬਾਦੀ ਹੋਣ ਕਾਰਨ ਲਗਭਗ 8 ਪ੍ਰਤੀਸ਼ਤ ਜੈਵ ਵਿਭਿੰਨਤਾ ਹੈ। ਦੇਸ਼ ਖੁਸ਼ਹਾਲ ਜੈਵ ਵਿਭਿੰਨਤਾ ਨਾਲ ਭਰਪੂਰ ਹੈ ਜਿਸ ਵਿੱਚ ਕਈ ਪ੍ਰਕਾਰ ਦੇ ਜਾਨਵਰਾਂ ਅਤੇ ਪੌਦਿਆਂ ਦੀਆਂ ਕਈ ਪ੍ਰਜਾਤੀਆਂ ਹਨ ਅਤੇ 35 ਆਲਮੀ ਜੈਵ ਵਿਭਿੰਨਤਾ ਵਾਲੇ ਹੌਟਸਪੌਟਾਂ ਵਿੱਚੋਂ 4 ਵਿੱਚ ਕਈ ਸਥਾਨਕ ਪ੍ਰਜਾਤੀਆਂ ਹਨ। ਜੈਵ ਵਿਭਿੰਨਤਾ ਸੰਭਾਲ਼ ਨੂੰ ਰਵਾਇਤੀ ਰੂਪ ਨਾਲ ਦੂਰ-ਦੁਰਾਡੇ ਦੇ ਵਣ ਖੇਤਰਾਂ ਤੱਕ ਹੀ ਸੀਮਤ ਮੰਨਿਆ ਗਿਆ ਹੈ, ਪਰ ਵਧਦੇ ਸ਼ਹਿਰੀਕਰਨ ਨਾਲ ਸ਼ਹਿਰੀ ਖੇਤਰਾਂ ਵਿੱਚ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਬਚਾਉਣ ਲਈ ਇੱਕ ਲੋੜ ਪੈਦਾ ਹੋਈ ਹੈ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ 200 ਨਿਗਮਾਂ ਅਤੇ ਸ਼ਹਿਰਾਂ ਵਿੱਚ ਸ਼ਹਿਰੀ ਵਣ ਬਣਾਉਣ ਲਈ ਇੱਕ ਯੋਜਨਾ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ ਕਿਉਂਕਿ ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਬਗੀਚੇ ਹਨ, ਪਰ ਵਣ ਨਹੀਂ ਹਨ। ਸ਼ਹਿਰੀ ਵਣ ਇਨ੍ਹਾਂ ਸ਼ਹਿਰਾਂ ਦੀ ਸ਼ੁੱਧ ਹਵਾ ਦੀ ਸਮਰੱਥਾ ਨੂੰ ਹੋਰ ਵਧਾਉਣ ਵਿੱਚ ਮਦਦ ਕਰਨਗੇ।

 

ਪੁਣੇ ਸ਼ਹਿਰ ਵਿੱਚ 40 ਏਕੜ ਦੀ ਵਣ ਭੂਮੀ ਤੇ ਇੱਕ ਜੰਗਲ ਵਿਕਸਿਤ ਕੀਤਾ ਗਿਆ ਹੈ। 65000 ਤੋਂ ਜ਼ਿਆਦਾ ਦਰੱਖਤ, 5 ਤਲਾਬ, 2 ਵਾਚ ਟਾਵਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਈ ਦਰੱਖਤ 25-30 ਫੁੱਟ ਤੱਕ ਵਧ ਰਹੇ ਹਨ। ਇਸ ਸਾਲ ਜ਼ਿਆਦਾ ਪੌਦੇ ਲਗਾਏ ਜਾਣਗੇ। ਅੱਜ ਜੰਗਲ ਪੌਦਿਆਂ ਦੀਆਂ 23 ਪ੍ਰਜਾਤੀਆਂ, 29 ਪੰਛੀਆਂ ਦੀਆਂ ਪ੍ਰਜਾਤੀਆਂ, 15 ਤਿਤਲੀਆਂ ਦੀਆਂ ਪ੍ਰਜਾਤੀਆਂ, 10 ਰੇਂਗਣ ਵਾਲੇ ਜੀਵ ਅਤੇ 3 ਥਣਧਾਰੀ ਪ੍ਰਜਾਤੀਆਂ ਨਾਲ ਜੈਵ ਵਿਭਿੰਨਤਾ ਭਰਪੂਰ ਹੈ। ਨਾ ਸਿਰਫ਼ ਸ਼ਹਿਰੀ ਵਣ ਪ੍ਰੋਜੈਕਟ ਈਕੋਸਿਸਟਮ ਨੂੰ ਸੰਤੁਲਿਤ ਬਣਾ ਕੇ ਰੱਖਣ ਵਿੱਚ ਮਦਦ ਕਰ ਰਿਹਾ ਹੈ, ਬਲਕਿ ਪੁਨੀਕਾਰੀ ਨੂੰ ਸਵੇਰੇ ਅਤੇ ਸ਼ਾਮ ਦੀ ਸੈਰ ਲਈ ਚੰਗਾ ਪੈਦਲ ਰਸਤਾ ਅਤੇ ਇੱਕ ਜਗ੍ਹਾ ਵੀ ਪ੍ਰਦਾਨ ਕਰਦੀ ਹੈ। ਵਾਜਰੇ ਸ਼ਹਿਰੀ ਵਣ ਹੁਣ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਰੋਲ ਮਾਡਲ ਹਨ।

 

ਇਸ ਪ੍ਰੋਗਰਾਮ ਵਿੱਚ ਵਾਤਾਵਰਣ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਓ, ਮਹਾਰਾਸ਼ਟਰ ਸਰਕਾਰ ਦੇ ਮੰਤਰੀ (ਵਣ), ਵਾਤਾਵਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਰਾਠੀ, ਡੀਜੀ ਵਣ ਅਤੇ ਵਾਤਾਵਰਣ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਆਰ. ਪੀ. ਗੁਪਤਾ, ਯੂਨਾਈਟਿਡ ਨੇਸ਼ਨਜ਼ ਕਨਵੈਨਸ਼ਨ ਟੂ ਡੇਜਰਟੀਫਿਕੇਸ਼ਨ (ਯੂਐੱਨਸੀਸੀਡੀ) ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਸੰਜੈ ਕੁਮਾਰ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਇਬਰਾਹਿਮ ਥਿਆਵੰਡ ਅਤੇ ਸ਼੍ਰੀਮਤੀ ਇੰਗਰ ਆਂਦਰੇ ਐਂਡਰਸਨ ਵੀ ਸ਼ਿਰਕਤ ਕਰਨਗੇ। ਹੋਰ ਮਾਣਯੋਗ ਲੋਕ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਜਿਹੜਾ ਨਿਮਨ  ਲਿੰਕ https://www.youtube.com/watch?v=IzMQuhmheoo  ’ਤੇ ਲਾਈਵ ਹੋਵੇਗਾ।

 

***

 

ਜੀਕੇ



(Release ID: 1629495) Visitor Counter : 219