ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਸਕੱਤਰ ਜਨਰਲ ਨਾਲ ਗੱਲਬਾਤ ਕੀਤੀ, ਗਲੋਬਲ ਊਰਜਾ ਸਥਿਰਤਾ ਪ੍ਰਾਪਤ ਕਰਨ ਲਈ ਜ਼ਿੰਮੇਦਾਰ ਕਦਮ ਉਠਾਉਣ ਦਾ ਸੱਦਾ ਦਿੱਤਾ

Posted On: 04 JUN 2020 3:42PM by PIB Chandigarh

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਦੇ ਸਕੱਤਰ ਜਨਰਲ ਮਹਾਮਹਿਮ ਡਾ.  ਮੁਹੰਮਦ ਬਰਕਿੰਡੋ ਨਾਲ ਵੀਡੀਓ ਕਾਨਫਰੰਸ ਜ਼ਰੀਏ ਚਰਚਾ ਕੀਤੀ।  ਕਾਨਫਰੰਸ ਵਿੱਚ ਗਲੋਬਲ ਊਰਜਾ ਬਜ਼ਾਰਾਂ ਵਿੱਚ ਮੌਜੂਦਾ ਸਥਿਤੀ, ਕੋਵਿਡ-19 ਦੀਆਂ ਚੁਣੌਤੀਆਂ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਦੇ ਰੁਝਾਨ ਅਤੇ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਓਪੇਕ ਦੀ ਬੈਠਕ ਬਾਰੇ ਚਰਚਾ ਹੋਈ।

 

ਮੰਤਰੀ ਸ਼੍ਰੀ ਪ੍ਰਧਾਨ ਨੇ ਆਲਮੀ ਪੱਧਰ ਤੇ ਕਮਜ਼ੋਰ ਆਰਥਿਕ ਸਥਿਤੀ ਵਿੱਚ ਸੁਧਾਰ ਲਈ ਉਤਪਾਦਕ ਅਤੇ ਖਪਤਕਾਰ ਦੇਸ਼ਾਂ ਦੁਆਰਾ ਆਉਣ ਵਾਲੇ ਦਿਨਾਂ ਵਿੱਚ ਜ਼ਿੰਮੇਦਾਰ ਕਦਮ ਉਠਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੁਧਾਰ ਹੌਲ਼ੀ-ਹੌਲ਼ੀ ਹੋਣ ਦੀ ਉਮੀਦ ਹੈ, ਜੋ ਤੇਲ ਦੇ ਵਾਧੇ ਨੂੰ ਪੁਨਰ ਜੀਵਿਤ ਕਰਨਗੇ ਅਤੇ ਇਸ ਲਈ ਸਪਲਾਈ ਅਤੇ ਮੰਗ ਦਰਮਿਆਨ ਨਾਜ਼ੁਕ ਸੰਤੁਲਨ ਨੂੰ ਬਣਾਈ ਰੱਖਣ ਤੇ ਧਿਆਨ ਦੇਣਾ ਚਾਹੀਦਾ ਹੈ। ਮੰਤਰੀ ਸ਼੍ਰੀ ਪ੍ਰਧਾਨ ਨੇ ਤੇਲ ਬਜ਼ਾਰਾਂ ਨੂੰ ਸਥਿਰ ਕਰਨ ਵਿੱਚ ਓਪੇਕ ਦੀ ਭੂਮਿਕਾ ਤੇ ਜ਼ੋਰ ਦਿੱਤਾ ਅਤੇ ਭਾਰਤ ਦੀ ਊਰਜਾ ਸੁਰੱਖਿਆ ਲਈ ਅਤੇ ਵਰਤਮਾਨ ਚੁਣੌਤੀ ਭਰਪੂਰ ਵਾਤਾਵਰਣ ਵਿੱਚ ਆਲਮੀ ਊਰਜਾ ਸਥਿਰਤਾ ਲਈ, ਓਪੇਕ ਦੇਸ਼ਾਂ ਨਾਲ ਮਿਲਕੇ ਕੰਮ ਕਰਨਤੇ ਸਹਿਮਤੀ ਪ੍ਰਗਟਾਈ।

ਸ਼੍ਰੀ ਬਰਕਿੰਡੋ ਨੇ ਸ਼੍ਰੀ ਪ੍ਰਧਾਨ ਨੂੰ 8ਵੇਂ ਓਪੇਕ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾਜਿਸ ਦਾ ਆਯੋਜਨ 16 ਅਤੇ 17 ਜੂਨ, 2021 ਨੂੰ ਵਿਆਨਾ (Vienna) ਵਿੱਚ ਹੋਵੇਗਾ। ਦੋਹਾਂ ਪੱਖਾਂ ਨੇ ਜੁਲਾਈ 2020 ਵਿੱਚ ਭਾਰਤ-ਓਪੇਕ ਉੱਚ ਪੱਧਰੀ ਵਾਰਤਾ ਨੂੰ ਡੀਵੀਸੀ ਜ਼ਰੀਏ ਆਯੋਜਿਤ ਕਰਨ ਲਈ ਸਹਿਮਤੀ ਪ੍ਰਗਟਾਈ। ਸ਼੍ਰੀ ਬਰਕਿੰਡੋ ਨੇ ਦੇਸ਼ ਵਿੱਚ ਮਹਾਮਾਰੀ ਦਾ ਪ੍ਰਬੰਧਨ ਕਰਨ ਅਤੇ ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਨੂੰ ਪੁਨਰ ਜੀਵਿਤ ਕਰਨ ਵਿੱਚ ਭਾਰਤ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।

 

******

ਵਾਈਬੀ



(Release ID: 1629428) Visitor Counter : 168