ਮੰਤਰੀ ਮੰਡਲ
ਮੰਤਰੀ ਮੰਡਲ ਨੇ ਆਯੁਸ਼ ਮੰਤਰਾਲੇ ਤਹਿਤ ਅਧੀਨ ਦਫ਼ਤਰ ਦੇ ਰੂਪ ਵਿੱਚ ਭਾਰਤੀ ਔਸ਼ਧ ਅਤੇ ਹੋਮਿਓਪੈਥੀ ਲਈ ਫਾਰਮਾਕੋਪੀਆ ਕਮਿਸ਼ਨ (ਪੀਸੀਆਈਐੱਮਐਂਡਐੱਚ) ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ
Posted On:
03 JUN 2020 5:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਆਯੁਸ਼ ਮੰਤਰਾਲੇ ਦੇ ਤਹਿਤ ਅਧੀਨ ਦਫ਼ਤਰ ਦੇ ਰੂਪ ਵਿੱਚ ਭਾਰਤੀ ਔਸ਼ਧ ਅਤੇ ਹੋਮਿਓਪੈਥੀ ਲਈ ਫਾਰਮਾਕੋਪੀਆ ਕਮਿਸ਼ਨ (ਪੀਸੀਆਈਐੱਮਐਂਡਐੱਚ) ਦੀ ਪੁਨਰ ਸਥਾਪਨਾ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ ਗ਼ਾਜ਼ੀਆਬਾਦ ਵਿੱਚ 1975 ਤੋਂ ਸਥਾਪਿਤ ਦੋ ਕੇਂਦਰੀ ਪ੍ਰਯੋਗਸ਼ਾਲਾਵਾਂ- ਫਾਰਮਾਕੋਪੀਆ ਲੈਬੋਰੇਟਰੀ ਫਾਰ ਇੰਡੀਅਨ ਮੈਡੀਸਿਨ (ਪੀਐੱਲਆਈਐੱਮ) ਅਤੇ ਹੋਮਿਓਪੈਥੀ ਫਾਰਮਾਕੋਪੀਆ ਲੈਬੋਰੇਟਰੀ (ਐੱਚਪੀਐੱਲ) ਦਾ ਰਲੇਵਾਂ ਕਰ ਦਿੱਤਾ ਗਿਆ ਹੈ।
ਵਰਤਮਾਨ ਵਿੱਚ 2010 ਤੋਂ ਸਥਾਪਿਤ ਆਯੁਸ਼ ਮੰਤਰਾਲਾ ਦੇ ਤਹਿਤ ਭਾਰਤੀ ਔਸ਼ਧ ਅਤੇ ਹੋਮਿਓਪੈਥੀ ਲਈ ਫਾਰਮਾਕੋਪੀਆ ਕਮਿਸ਼ਨ (ਪੀਸੀਆਈਐੱਮਐਂਡਐੱਚ) ਇੱਕ ਖੁਦਮੁਖਤਿਆਰ ਸੰਗਠਨ ਹੈ। ਰਲੇਵੇਂ ਦਾ ਉਦੇਸ਼ ਤਿੰਨਾਂ ਸੰਗਠਨਾਂ ਦੀਆਂ ਬੁਨਿਆਦੀ ਢਾਂਚਾ ਸੁਵਿਧਾਵਾਂ, ਟੈਕਨੀਕਲ ਮੈਨ ਪਾਵਰ ਅਤੇ ਵਿੱਤੀ ਸੰਸਾਧਨਾਂ ਦਾ ਅਧਿਕਤਮ ਇਸਤੇਮਾਲ ਕਰਨਾ ਹੈ ਤਾਕਿ ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ ਦਵਾਈਆਂ ਦੇ ਨਤੀਜਿਆਂ ਦੇ ਮਿਆਰੀਕਰਨ ਵਿੱਚ ਵਾਧਾ ਕੀਤਾ ਜਾ ਸਕੇ ਜਿਸ ਨਾਲ ਪ੍ਰਭਾਵੀ ਰੈਗੂਲੇਸ਼ਨ ਅਤੇ ਕੁਆਲਿਟੀ ਕੰਟਰੋਲ ਦੀ ਦਿਸ਼ਾ ਵਿੱਚ ਵਧਿਆ ਜਾ ਸਕੇ।
ਰਲੇਵੇਂ ਤੋਂ ਫਾਰਮਾਕੋਪੀਆ ਅਤੇ ਲਿਖੇ ਗਏ ਨੁਸਖੇ ਦੇ ਵੇਰਵੇ ਦਾ ਪ੍ਰਕਾਸ਼ਨ ਅਤੇ ਆਯੁਸ਼ ਦਵਾਈਆਂ ਦੇ ਮਿਆਰਾਂ ਦਾ ਕੇਂਦ੍ਰਿਤ ਅਤੇ ਸੰਗਠਿਤ ਵਿਕਾਸ ਨੂੰ ਪ੍ਰੋਤਸਾਹਨ ਮਿਲੇਗਾ। ਇਸ ਤੋਂ ਪੀਸੀਆਈਐੱਮਐਂਡਐੱਚ ਦੀ ਮਿਲੀ ਹੋਈ ਅਵਸੰਰਚਨਾ ਅਤੇ ਇਸ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਜ਼ਰੂਰੀ ਸੰਸ਼ੋਧਨ ਕਰਕੇ ਅਤੇ ਔਸ਼ਧੀ ਅਤੇ ਪ੍ਰਸਾਧਨ ਸਮੱਗਰੀ ਨਿਯਮ 1945 ਦੇ ਪ੍ਰਾਵਧਾਨਾਂ ਨੂੰ ਅਧਿਕਾਰ ਦੇ ਕੇ ਕਾਨੂੰਨੀ ਦਰਜਾ ਪ੍ਰਦਾਨ ਕੀਤਾ ਜਾ ਸਕੇਗਾ। ਇਸ ਸਬੰਧ ਵਿੱਚ ਹੈਲਥ ਸਰਵਿਸ ਡਾਇਰੈਕਟਰ ਜਨਰਲ, ਡਰੱਗ ਕੰਟਰੋਲਰ ਜਨਰਲ ਅਤੇ ਆਯੁਰਵੇਦ, ਸਿੱਧ ਅਤੇ ਯੂਨਾਨੀ ਔਸ਼ਧ ਤਕਨੀਕੀ ਸਲਾਹਕਾਰ ਬੋਰਡ (ਏਐੱਸਯੂਡੀਟੀਏਬੀ) ਦੇ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ ਜੋ ਔਸ਼ਧੀ ਅਤੇ ਪ੍ਰਸਾਧਨ ਸਮੱਗਰੀ ਕਾਨੂੰਨ 1940 ਦੇ ਅਨੁਸਾਰ ਇੱਕ ਵੈਧਾਨਿਕ ਸੰਗਠਨ ਹੈ ਜੋ ਏਐੱਸਐੱਲਟੀ ਔਸ਼ਧੀਆਂ ਦੇ ਕੰਟਰੋਲ ਨਾਲ ਜੁੜੇ ਮਾਮਲਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਲਾਹ ਦਿੰਦਾ ਹੈ। ਵਿੱਤ ਮੰਤਰਾਲਾ ਦੇ ਖਰਚ ਵਿਭਾਗ ਨੇ ਰਲੇਵਾਂ ਕੀਤੇ ਗਏ ਸੰਗਠਨਾਂ ਦੇ ਪਦਾਂ ਅਤੇ ਲੜੀਵਾਰ ਬਣਤਰ ਨੂੰ ਫਿਰ ਤੋਂ ਤਿਆਰ ਕਰਨ ਦੀ ਸਹਿਮਤੀ ਦੇ ਦਿੱਤੀ ਹੈ।
ਪੀਐੱਲਆਈਐੱਮ ਅਤੇ ਐੱਚਪੀਐੱਲ ਪੀਸੀਆਈਐੱਮਐਂਡਐੱਚ ਦੇ ਅਧੀਨ ਦਫ਼ਤਰ ਹੋਣ ਦੇ ਕਾਰਨ - ਆਯੁਸ਼ ਮੰਤਰਾਲਾ ਦੇ ਤਹਿਤ ਇੱਕ ਖੁਦਮੁਖਤਿਆਰ ਸੰਗਠਨ ਹੈ ਜਿਸ ਦਾ ਪੀਸੀਆਈਐੱਮਔਰਐੱਚ ਦੀ ਸਥਾਪਨਾ ਦੇ ਲਈ, ਇੱਕ ਸਾਂਝਾ ਪ੍ਰਸ਼ਾਸਨਿਕ ਕੰਟਰੋਲ ਦੇ ਨਾਲ ਮੰਤਰਾਲੇ ਦੇ ਅਧੀਨ ਦਫ਼ਤਰ ਦੇ ਰੂਪ ਵਿੱਚ ਰਲੇਵਾਂ ਹੋਣਾ ਹੈ।
ਰਲੇਵੇਂ ਦੇ ਬਾਅਦ ਪੀਸੀਆਈਐੱਮਐਂਡਐੱਚ ਦੇ ਪਾਸ ਮੰਤਰਾਲੇ ਦੇ ਤਹਿਤ ਪ੍ਰਸ਼ਾਸਨਿਕ ਢਾਂਚਾ ਹੋਵੇਗਾ ਜਿਸ ਨਾਲ ਫਾਰਮਾਕੋਪੀਆ ਕਾਰਜ ਦੀ ਸਮਰੱਥਾ ਅਤੇ ਨਤੀਜਿਆਂ ਵਿੱਚ ਵਾਧਾ ਅਤੇ ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਓਪੈਥੀ ਔਸ਼ਧੀਆਂ ਦੇ ਫਾਰਮਾਕੋਪੀਆ ਮਿਆਰਾਂ ਦੇ ਆਪਸੀ ਹਿਤਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਸ ਦੇ ਨਾਲ ਔਸ਼ਧੀਆਂ ਦੇ ਮਿਆਰੀਕਰਨ ਕਾਰਜ ਦਾ ਦੁਹਰਾਅ ਅਤੇ ਓਵਰਲੈਪਿੰਗ ਰੋਕੀ ਜਾ ਸਕੇਗੀ ਅਤੇ ਸੰਸਾਧਨਾਂ ਦਾ ਪ੍ਰਭਾਵੀ ਤਰੀਕੇ ਨਾਲ ਅਧਿਕਤਮ ਇਸਤੇਮਾਲ ਹੋ ਸਕੇਗਾ।
******
ਵੀਆਰਆਰਕੇ/ਐੱਸਐੱਚ
(Release ID: 1629213)
Visitor Counter : 222
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam