ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸਰਕਾਰ ਵਿਦੇਸ਼ਾਂ ਤੋਂ ਪਰਤਣ ਵਾਲੇ ਨਾਗਰਿਕਾਂ ਦੀ ਸਕਿੱਲ ਮੈਪਿੰਗ ਕਰਵਾਵੇਗੀ

ਸਵਦੇਸ਼, ਸਕਿੱਲ ਵਿਕਾਸ ਅਤੇ ਉੱਦਮ, ਸ਼ਹਿਰੀ ਹਵਾਬਾਜ਼ੀ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰਾਲਿਆਂ ਦੀ ਇੱਕ ਸਾਂਝੀ ਪਹਿਲ

ਵੰਦੇ ਭਾਰਤ ਮਿਸ਼ਨ ਦੇ ਤਹਿਤ ਕੀਤੀ ਗਈ ਇਸ ਪਹਿਲ ਦਾ ਉਦੇਸ਼ ਵਾਪਸ ਪਰਤਣ ਵਾਲੇ ਨਾਗਰਿਕਾਂ ਨੂੰ ਢੁੱਕਵੇਂ ਰੋਜ਼ਗਾਰ ਦੇ ਮੌਕੇ ਦੇਣਾ ਹੈ

ਰਾਜ ਸਰਕਾਰਾਂ, ਉਦਯੋਗ ਸੰਗਠਨਾਂ ਅਤੇ ਮਾਲਕਾਂ ਸਮੇਤ ਮੁੱਖ ਹਿਤਧਾਰਕਾਂ ਨਾਲ ਇਕੱਠੀ ਕੀਤੀ ਜਾਣਕਾਰੀ ਨੂੰ ਸਾਂਝਾ ਕਰਨ ਅਤੇ ਵਿਚਾਰ ਵਟਾਂਦਰੇ ਨੂੰ ਸਮਰੱਥ ਬਣਾਉਣ ਦੀ ਕਲਪਨਾ ਕੀਤੀ ਗਈ ਹੈ

Posted On: 03 JUN 2020 3:24PM by PIB Chandigarh

ਚਲ ਰਹੀ ਮਹਾਮਾਰੀ ਦੇ ਕਾਰਨ ਵੰਦੇ ਭਾਰਤ ਮਿਸ਼ਨ ਦੇ ਤਹਿਤ ਸਾਡੀ ਸਕਿੱਲਮੰਦ ਕਾਰਜ ਸ਼ਕਤੀ ਨੂੰ ਦੇਸ਼ ਵਿੱਚ ਵਾਪਸ ਲਿਆਉਣ ਦੇ ਉਦੇਸ਼ ਨਾਲ, ਭਾਰਤ ਸਰਕਾਰ ਨੇ ਵਾਪਸ ਆ ਰਹੇ ਨਾਗਰਿਕਾਂ ਦੇ ਸਕਿੱਲ ਮੈਪਿੰਗ ਅਭਿਆਸ ਕਰਨ ਲਈ ਇੱਕ ਨਵੀਂ ਪਹਿਲ ਸਵਦੇਸ਼ (ਸਕਿਲਡ ਵਰਕਰਜ਼ ਅਰਾਈਵਲ ਡਾਟਾਬੇਸ ਫ਼ਾਰ ਇੰਪਲੋਈਮੈਂਟ ਸਪੋਰਟ) ਸ਼ੁਰੂ ਕੀਤੀ ਹੈ ਇਹ ਸਕਿੱਲ ਵਿਕਾਸ ਅਤੇ ਉੱਦਮ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੀ ਇੱਕ ਸਾਂਝੀ ਪਹਿਲ ਹੈ ਜਿਸਦਾ ਉਦੇਸ਼ ਯੋਗਤਾ ਪ੍ਰਾਪਤ ਨਾਗਰਿਕਾਂ ਦੇ ਸਕਿੱਲ ਅਤੇ ਤਜ਼ਰਬੇ ਦੇ ਅਧਾਰ ’ਤੇ ਇੱਕ ਡੇਟਾਬੇਸ ਨੂੰ ਤਿਆਰ ਕਰਨਾ ਹੈ ਤਾਂ ਜੋ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ

 

ਇਕੱਠੀ ਕੀਤੀ ਜਾਣਕਾਰੀ ਨੂੰ ਦੇਸ਼ ਵਿੱਚ ਪਲੇਸਮੈਂਟ ਦੇ ਢੁਕਵੇਂ ਮੌਕਿਆਂ ਲਈ ਕੰਪਨੀਆਂ ਨਾਲ ਸਾਂਝਾ ਕੀਤਾ ਜਾਵੇਗਾ ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਇੱਕ ਔਨਲਾਈਨਸਵਦੇਸ਼ ਸਕਿੱਲ ਕਾਰਡ ਭਰਨਾ ਲਾਜ਼ਮੀ ਹੈ ਇਹ ਕਾਰਡ ਰਾਜ ਸਰਕਾਰਾਂ, ਉਦਯੋਗ ਸੰਗਠਨਾਂ ਅਤੇ ਮਾਲਕਾਂ ਸਮੇਤ ਪ੍ਰਮੁੱਖ ਹਿਤਧਾਰਕਾਂ ਨਾਲ ਵਿਚਾਰ ਵਟਾਂਦਰੇ ਰਾਹੀਂ ਵਾਪਸ ਆਉਣ ਵਾਲੇ ਨਾਗਰਿਕਾਂ ਨੂੰ ਯੋਗ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਰਣਨੀਤਕ ਢਾਂਚੇ ਦੀ ਸਹੂਲਤ ਦੇਵੇਗਾ। ਐੱਮਐੱਸਡੀਈ ਦੀ ਸਥਾਪਨਾ ਸ਼ਾਖਾ ਨੈਸ਼ਨਲ ਸਕਿੱਲ ਡਿਵਲਪਮੈਂਟ ਕਾਰਪੋਰੇਸ਼ਨ (ਐੱਨਐੱਸਡੀਸੀ) ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਾਇਤਾ ਕਰ ਰਹੀ ਹੈ

 

ਸਹਿਕਾਰਤਾ ਬਾਰੇ ਟਿੱਪਣੀ ਕਰਦਿਆਂ, ਕੇਂਦਰੀ ਸਕਿੱਲ ਵਿਕਾਸ ਅਤੇ ਉੱਦਮ ਮੰਤਰੀ ਡਾ. ਮਹਿੰਦਰ ਨਾਥ ਪਾਂਡੇ ਨੇ ਕਿਹਾ, “ਇਹ ਪਰਖ ਦਾ ਸਮਾਂ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਪੂਰਾ ਦੇਸ਼ ਇਕੱਠਾ ਹੋ ਕੇ ਕੋਵਿਡ - 19ਮਹਾਮਾਰੀ ਦੇ ਕਾਰਨ ਆਈ ਆਰਥਿਕ ਮੰਦੀ ਕਾਰਨ ਸਾਹਮਣੇ ਆਉਂਦੀਆਂ ਚੁਣੌਤੀਆਂ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਕੇਂਦਰ ਸਰਕਾਰ ਦਾ ਸਮਰਥਨ ਕਰੇਅਸੀਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਵਿਦੇਸ਼ਾਂ ਤੋਂ ਪਰਤਣ ਵਾਲੇ ਨਾਗਰਿਕਾਂ ਦੇ ਇਸ ਸਕਿੱਲ ਦੀ ਮੈਪਿੰਗ ਕਰਾਉਣ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨਾਲ ਚਲਣ ’ਤੇ ਖੁਸ਼ ਹਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਭ ਲਈ ਸੁਰੱਖਿਆ ਅਤੇ ਵਿਕਾਸ ਦੇ ਨਜ਼ਰੀਏ ਤੋਂ ਪ੍ਰੇਰਿਤ ਸਵਦੇਸ਼ ਸਕਿੱਲ ਕਾਰਡ ਦੁਆਰਾ ਇਕੱਠੇ ਕੀਤੇ ਗਏ ਅੰਕੜਿਆਂ ਨਾਲ ਨਾਗਰਿਕਾਂ ਨੂੰ ਰੋਜ਼ਗਾਰਦੀਆਂ ਸੰਭਾਵਨਾਵਾਂ ਅਤੇ ਮੰਗ-ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ।”

 

ਕੋਵਿਡ -19 ਦੇ ਵਿਸ਼ਵ ਭਰ ਵਿੱਚ ਫੈਲਣ ਨਾਲ ਹਜ਼ਾਰਾਂ ਮਜ਼ਦੂਰਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਅਤੇ ਸੈਂਕੜੇ ਕੰਪਨੀਆਂ ਸੰਸਾਰ ਪੱਧਰ ’ਤੇ ਬੰਦ ਹੋ ਗਈਆਂ। ਸਾਡੇ ਬਹੁਤ ਸਾਰੇ ਨਾਗਰਿਕ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਰਾਹੀਂ ਦੇਸ਼ ਪਰਤ ਰਹੇ ਹਨ, ਉਨ੍ਹਾਂ ਨੂੰ ਆਪਣੇ ਭਵਿੱਖ ਦੇਰੋਜ਼ਗਾਰ ਦੇ ਮੌਕਿਆਂ ਦੇ ਸਬੰਧ ਵਿੱਚ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਖਾਂ ਨਾਗਰਿਕਾਂ ਨੇ ਵੱਖ-ਵੱਖ ਭਾਰਤੀ ਮਿਸ਼ਨਾਂ ’ਤੇ ਦੇਸ਼ ਪਰਤਣ ਲਈ ਬੇਨਤੀ ਕੀਤੀ ਹੈ ਅਤੇ ਹੁਣ ਤੱਕ 57,000 ਤੋਂ ਵੱਧ ਲੋਕ ਪਹਿਲਾਂ ਹੀ ਭਾਰਤ ਪਰਤ ਚੁੱਕੇ ਹਨ।

 

ਇਸ ਉਪਰਾਲੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “ਜਦੋਂ ਅਸੀਂ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ, ਤਾਂ ਅਸੀਂ ਦੇਖਿਆ ਕਿ ਸਾਡੇ ਬਹੁਤ ਸਾਰੇ ਵਿਦੇਸ਼ੀ ਕਾਮੇ ਨੌਕਰੀਆਂ ਦੇ ਖੁੱਸ ਜਾਣ ਕਾਰਨ ਭਾਰਤ ਪਰਤ ਰਹੇ ਹਨ, ਉਨ੍ਹਾਂ ਕੋਲ ਅੰਤਰਰਾਸ਼ਟਰੀ ਸਕਿੱਲ ਅਤੇ ਤਜ਼ਰਬੇ ਹਨ, ਜੋ ਘਰੇਲੂ ਅਤੇ ਅੰਤਰਰਾਸ਼ਟਰੀ ਮੰਡੀਆਂ ਲਈ ਬਹੁਤ ਅਣਮੁੱਲੇ ਹੋ ਸਕਦੇਹਨ ਅਸੀਂ ਇਨ੍ਹਾਂ ਕਰਮਚਾਰੀਆਂ ਦੇ ਡੇਟਾਬੇਸ ਨੂੰ ਇੱਕਠਾ ਕਰਕੇ ਇੱਕ ਔਨਲਾਈਨ ਪੋਰਟਲ ਬਣਾਉਣ ਲਈ ਐੱਮਐੱਸਡੀਈ ਤੱਕ ਪਹੁੰਚ ਕੀਤੀਸਵਦੇਸ਼ਸਕਿੱਲ ਕਾਰਡ ਦੀ ਜਾਣਕਾਰੀ ਦੇ ਪ੍ਰਸਾਰ ਨੂੰ ਯਕੀਨੀ ਬਣਾਉਣ ਲਈ, ਏਅਰ ਇੰਡੀਆ ਅਤੇ ਏਅਰ ਇੰਡੀਅਨ ਐਕਸਪ੍ਰੈੱਸ ਦੀਆਂ ਉਡਾਨਾਂ ਵਿੱਚ ਘੋਸ਼ਣਾਵਾਂ ਕੀਤੀਆਂ ਜਾ ਰਹੀਆਂ ਹਨ ਜੋ ਵੰਦੇ ਭਾਰਤ ਮਿਸ਼ਨ ਦੇ ਤਹਿਤ ਉਡਾਣਾਂ ਚਲਾ ਰਹੀਆਂ ਹਨ ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਅਤੇ ਹੋਰ ਨਿੱਜੀ ਹਵਾਈ ਅੱਡਿਆਂ ਨੇ ਵੀ ਬੈਨਰ / ਸਟੈਂਡਿੰਗਾਂ ਅਤੇ ਡਿਜੀਟਲ ਇਸ਼ਾਰੇ ਦਿੱਤੇ ਹਨ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਵਿਦੇਸ਼ਾਂ ਤੋਂ ਵਾਪਸ ਆ ਰਹੇ ਸਾਡੇ ਸਾਰੇ ਪ੍ਰਵਾਸੀਆਂ ਨੂੰ ਇਸ ਪਹਿਲਕਦਮ ਬਾਰੇ ਜਾਣਕਾਰੀ ਹੋਵੇ

 

ਵਿਦੇਸ਼ ਮੰਤਰੀ ਡਾ. ਸੁਬ੍ਰਾਹਮਣੀਅਮ ਜੈਸ਼ੰਕਰ ਨੇ ਟਿੱਪਣੀ ਕੀਤੀ, “ਨੋਵੇਲ ਕੋਰੋਨਾਵਾਇਰਸ ਦੇ ਹੱਦ ਤੋਂ ਵੱਧ ਫੈਲਣ ਕਾਰਨ ਹੋਈ ਗਲੋਬਲ ਐਮਰਜੈਂਸੀ ਦੇ ਮੱਦੇਨਜ਼ਰ, ਅਸੀਂ ਵਿਦੇਸ਼ਾਂ ਵਿੱਚ ਫ਼ਸੇ ਸਾਡੇ ਨਾਗਰਿਕਾਂ ਅਤੇ ਉਨ੍ਹਾਂ ਦੁਆਰਾ ਨੌਕਰੀਆਂ ਖੋਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਰ ਸੰਭਵ ਸਹਾਇਤਾ ਦੇਣ ਲਈ ਪ੍ਰਤੀਬੱਧ ਹਾਂ। ਸਾਨੂੰ ਵੱਖ-ਵੱਖ ਦੇਸ਼ਾਂ ਵਿੱਚ ਸਾਡੀਆਂ ਅੰਬੈਸੀਆਂ/ ਹਾਈ ਕਮਿਸ਼ਨਾਂ/ ਕੌਂਸਲੇਟਾਂ ਦੁਆਰਾ ਸਵਦੇਸ਼ਸਕਿੱਲ ਕਾਰਡ ਪਹਿਲ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨਾ ਚਾਹੀਦਾ ਹੈਇਸ ਪਹਿਲਕਦਮੀ ਨਾਲ ਵਾਪਸ ਪਰਤਣ ਵਾਲੀ ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਹੁਨਰਾਂ ਦੇ ਨਾਲ ਮੇਲ ਖਾਂਦਿਆਂ ਨੌਕਰੀਆਂ ਦੇਣ ਵਿੱਚ ਸਹਾਇਤਾ ਮਿਲੇਗੀ।

 

ਵਾਪਸ ਆ ਰਹੇ ਨਾਗਰਿਕਾਂ ਦੇ ਲੋੜੀਂਦੇ ਵੇਰਵਿਆਂ ਨੂੰ ਇਕੱਠਾ ਕਰਨ ਲਈ www.nsdcindia.org/swades ’ਤੇ ਉਪਲਬਧ ਔਨਲਾਈਨ ਫਾਰਮ ਬਣਾਇਆ ਗਿਆ ਹੈ ਫਾਰਮ ਵਿੱਚ ਵੇਰਵੇ ਸ਼ਾਮਲ ਹਨ ਜਿਵੇਂ ਕਿ ਕੰਮ ਦੇ ਖੇਤਰ ਨਾਲ ਜੁੜੇ ਵੇਰਵੇ, ਕੰਮ ਦਾ ਨਾਮ, ਰੋਜ਼ਗਾਰ, ਸਾਲਾਂ ਦਾ ਤਜ਼ਰਬਾ ਆਦਿ ਫਾਰਮ ਭਰਨ ਨਾਲ ਸਬੰਧਿਤ ਕਿਸੇ ਵੀ ਪ੍ਰਸ਼ਨ ਲਈ ਨਾਗਰਿਕਾਂ ਦੀ ਸਹਾਇਤਾ ਲਈ ਟੋਲ ਫ੍ਰੀ ਕਾਲ ਸੈਂਟਰ ਦੀ ਸੁਵਿਧਾ ਵੀ ਸਥਾਪਿਤ ਕੀਤੀ ਗਈ ਹੈ।

 

ਸਵਦੇਸ਼ਸਕਿੱਲ ਫਾਰਮ (ਔਨਲਾਈਨ) 30 ਮਈ 2020 ਨੂੰ ਲਾਇਵ ਕੀਤਾ ਗਿਆ ਸੀ ਅਤੇ 3 ਜੂਨ 2020 (ਦੁਪਹਿਰ 2 ਵਜੇ) ਤੱਕ ਲਗਭਗ 7000ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ ਹੁਣ ਤੱਕ ਇਕੱਠੇ ਕੀਤੇ ਅੰਕੜਿਆਂ ਵਿੱਚੋਂ, ਚੋਟੀ ਦੇ ਦੇਸ਼ ਜਿੱਥੋਂ ਨਾਗਰਿਕ ਵਾਪਸ ਆ ਰਹੇ ਹਨ ਉਹ ਯੂਏਈ, ਓਮਾਨ, ਕਤਰ, ਕੁਵੈਤ ਅਤੇ ਸਾਊਦੀ ਅਰਬ ਹਨਸਕਿੱਲ ਦੀ ਮੈਪਿੰਗ ਦੇ ਅਨੁਸਾਰ, ਇਹ ਨਾਗਰਿਕ ਮੁੱਖ ਤੌਰ ’ਤੇ ਤੇਲ ਅਤੇ ਗੈਸ, ਨਿਰਮਾਣ, ਸੈਰ-ਸਪਾਟਾ ਅਤੇ ਪਰਾਹੁਣਚਾਰੀ, ਆਟੋਮੋਟਿਵ ਅਤੇ ਹਵਾਬਾਜ਼ੀ ਵਰਗੇ ਖੇਤਰਾਂ ਵਿੱਚ ਕੰਮ ਕਰਦੇ ਸਨ ਅੰਕੜੇ ਇਹ ਵੀ ਦਿਖਾਉਂਦੇ ਹਨ ਕਿ ਜਿਨ੍ਹਾਂ ਰਾਜਾਂ ਨੇ ਸਭ ਤੋਂ ਵੱਧ ਵਾਪਸੀ ਵਾਲੇ ਨਾਗਰਿਕ ਦਿਖਾਏਹਨ, ਉਹ ਕੇਰਲ, ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾਹਨ

 

***

 

ਆਰਜੇ / ਐੱਨਜੀ



(Release ID: 1629212) Visitor Counter : 249