ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਨੋਵੇਲ ਕੋਰੋਨਾ ਵਾਇਰਸ ਨਾਲ ਜਿਊਣ ਨੂੰ ਲੈ ਕੇ ਪੰਜ ਸੁਝਾਅ

Posted On: 02 JUN 2020 10:49AM by PIB Chandigarh

ਲੌਕਡਾਊਨ ਦੇ 70 ਦਿਨਾਂ ਦੇ ਬਾਅਦ ਅਨਲੌਕ 1.0 ਗਤੀਸ਼ੀਲ ਹੋਇਆ ਹੈ। ਸਰਕਾਰੀ ਤੌਰ ਤੇ 1 ਜੂਨ, 2020 ਤੋਂ ਨਿਰਧਾਰਿਤ ਲੌਕਡਾਊਨ 5.0 ਦੇ ਨਾਲ ਹੀ ਅਰਥਵਿਵਸਥਾ ਅਤੇ ਨਾਰਮਲ ਜੀਵਨ ਨਿਯੰਤਰਿਤ ਅਤੇ ਪੜਾਅਬੱਧ ਤਰੀਕੇ ਨਾਲ ਨਾਰਮਲ ਹੋਣ ਵੱਲ ਪਰਤ ਰਿਹਾ ਹੈ। ਇਹ ਇੱਕ ਨਵੇਂ ਨਾਰਮਲ ਦੀ ਸ਼ੁਰੂਆਤ ਹੈ। ਇਹ ਇੱਕ ਲੰਬਾ ਮਾਮਲਾ ਹੋਣ ਵਾਲਾ ਹੈ। ਮਾਹਿਰ ਅਤੇ ਅਧਿਕਾਰੀ ਸੁਝਾਅ ਦੇ ਰਹੇ ਹਨ ਕਿ ਸਾਨੂੰ ਨਿਸ਼ਚਿਤ ਰੂਪ ਨਾਲ ਵਾਇਰਸ ਦੇ ਨਾਲ ਹੀ ਜਿਊਣਾ ਸਿੱਖਣਾ ਹੋਵੇਗਾ।ਟੀਕਾ ਬਣਨ ਵਿੱਚ ਹਾਲੇ ਸਮਾਂ ਲਗੇਗਾ, ਇਸ ਲਈ ਸਾਨੂੰ ਇੱਕ ਨਵੀਂ ਸਧਾਰਣ ਸਥਿਤੀ ਵਿੱਚ ਰਹਿਣਾ ਹੋਵੇਗਾ। ਇੰਡੀਆ ਸਾਇੰਸ ਵਾਇਰ ਨਾਲ ਗੱਲ ਕਰਦੇ ਹੋਏ, ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਪ੍ਰੋ. ਕੇ ਵਿਜੈ ਰਾਘਵਨ ਨੇ ਵਾਇਰਸ ਦੇ ਨਾਲ ਹੀ ਜਿਊਣਦੇ ਸਬੰਧ ਵਿੱਚ ਪੰਜ ਸੁਝਾਅ ਦਿੱਤੇ ਹਨ।

 

ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਜਾਂ ਤਾਂ ਸਾਨੂੰ ਵਾਇਰਸ ਨੂੰ ਬਦਲਣਾ ਹੋਵੇਗਾ ਜਾਂ ਲਾਜ਼ਮੀ ਰੂਪ ਨਾਲ ਸਾਨੂੰ ਖ਼ੁਦ ਨੂੰ ਬਦਲ ਲੈਣਾ ਚਾਹੀਦਾ ਹੈ।ਦਵਾਈਆਂ ਅਤੇ ਟੀਕਿਆਂ ਦੀ ਖੋਜ ਅਤੇ ਵਿਕਾਸ ਪ੍ਰਗਤੀ ਤੇ ਹੈ, ਲੇਕਿਨ ਸਮੁੱਚੇ ਨੈਦਾਨਿਕ ਪਰੀਖਣਾਂ ਦੇ ਬਾਅਦ ਵਿਆਪਕ ਰੂਪ ਨਾਲ ਉਨ੍ਹਾਂ ਦੀ ਉਪਲੱਬਧਤਾ ਵਿੱਚ ਹਾਲੇ ਸਮਾਂ ਲਗੇਗਾ। ਹਰੇਕ ਵਿਅਕਤੀ ਲਈ ਦਵਾਈਆਂ ਅਤੇ ਟੀਕਿਆਂ ਦਾ ਉਤਪਾਦਨ ਕਰਨ ਵਿੱਚ ਬਹੁਤ ਸਮਾਂ ਲਗ ਸਕਦਾ ਹੈ। ਇਸ ਦੌਰਾਨ, ਅਸੀਂ ਮਹਾਮਾਰੀ ਦਾ ਸਾਹਮਣਾ ਕਰਨ ਲਈ ਖ਼ੁਦ ਨੂੰ ਬਦਲ ਸਕਦੇ ਹਾਂ।

 

ਪ੍ਰੋ. ਰਾਘਵਨ ਦੇ ਪੰਜ ਸੁਝਾਅ ਇਹ ਹਨ :

 

1. ਜਦੋਂ ਕਦੇ ਘਰ ਤੋਂ ਬਾਹਰ ਨਿਕਲੋ, ਮਾਸਕ ਜ਼ਰੂਰ ਲਗਾਓ

 

ਹਾਲ ਦੇ ਅਧਿਐਨਾਂ ਤੋਂ ਪਤਾ ਲਗਿਆ ਹੈ ਕਿ ਜਦੋਂ ਕਦੇ ਕੋਈ ਵਿਅਕਤੀ ਬੋਲਦਾ ਹੈ ਤਾਂ ਲਾਰ ਦੇ ਲਗਭਗ 1000 ਛੋਟੀਆਂ ਬੂੰਦਾਂ ਬਾਹਰ ਆਉਂਦੀਆਂ ਹਨ। ਅਗਰ ਉਹ ਵਿਅਕਤੀ ਨੋਵੇਲ ਕੋਰੋਨਾ ਵਾਇਰਸ ਤੋਂਸੰਕ੍ਰਮਿਤ ਹੈ ਤਾਂ ਇਨ੍ਹਾਂ ਵਿੱਚ ਹਰੇਕ ਬੂੰਦ ਵਿੱਚੋਂ ਹਜ਼ਾਰਾਂ ਕੀਟਾਣੂ ਹੋਣਗੇ। ਵੱਡੀਆਂ ਬੂੰਦਾਂ ਆਮ ਤੌਰ ਤੇ ਇੱਕ ਮੀਟਰ ਦੀ ਦੂਰੀ ਤੇ ਜ਼ਮੀਨ ਤੇ ਡਿੱਗ ਪੈਣਗੀਆਂ। ਬਹਰਹਾਲ, ਛੋਟੀਆਂ ਬੂੰਦਾਂ ਦਾ ਪਲਮ ਹਵਾ ਵਿੱਚ ਲੰਬੇ ਸਮੇਂ ਤੱਕ ਤੈਰਦਾ ਰਹਿ ਸਕਦਾ ਹੈ, ਖਾਸ ਕਰਕੇ ਅਗਰ ਉਹ ਖੇਤਰ ਸਮੁੱਚੇ ਤੌਰ ਤੇ ਹਵਾਦਾਰ ਨਹੀਂ ਹੈ।

 

ਬਹੁਤ ਸਾਰੇ ਲੋਕ ਜੋ ਵਾਇਰਸ ਨਾਲ ਸੰਕ੍ਰਮਿਤ ਹੁੰਦੇ ਹਨ, ਉਨ੍ਹਾਂ ਵਿੱਚ ਕੋਈ ਲੱਛਣ ਪ੍ਰਦਰਸ਼ਿਤ ਨਹੀਂ ਹੁੰਦਾ। ਇਸ ਲਈ, ਉਹ ਇਸ ਗੱਲ ਤੋਂ ਜਾਣੂ ਵੀ ਨਹੀਂ ਹੋਣਗੇ ਕਿ ਉਹ ਸੰਕ੍ਰਮਿਤ ਹਨ। ਮਾਸਕ ਪਹਿਨਣਾ ਨਾ ਕੇਵਲ ਸਾਨੂੰ ਬਚਾਉਂਦਾ ਹੈ ਸਗੋਂ ਅਗਰ ਅਸੀਂ ਸੰਕ੍ਰਮਿਤ ਹਾਂ ਤਾਂ ਦੂਜਿਆਂ ਦੀ ਵੀ ਹਿਫ਼ਾਜਤ ਕਰਦਾ ਹੈ। ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਅਸੀਂ ਘਰ ਵਿੱਚ ਮਾਸਕ ਬਣਾਉਣ ਲਈ ਇੱਕ ਹੈਂਡਬੁੱਕ ਤਿਆਰ ਕੀਤੀ ਹੈ ਜਿਸ ਦੀ ਵਰਤੋਂ ਲੋਕ ਆਪਣਾ ਖ਼ੁਦ ਦਾ ਚਿਹਰਾ ਢਕਣ ਲਈ ਕਰ ਸਕਦੇ ਹਨ।

 

2. ਹੱਥਾਂ ਦੀ ਸਵੱਛਤਾ ਨੂੰ ਲੈ ਕੇ ਸਤਰਕਤਾ ਵਰਤੋ

 

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ਵਿੱਚ ਚੀਨ ਵਿੱਚ 75,465 ਕੋਵਿਡ-19 ਮਾਮਲਿਆਂ ਤੇ ਕੀਤੇ ਗਏ ਇੱਕ ਅਧਿਐਨ ਤੋਂ ਪ੍ਰਦਰਸ਼ਿਤ ਹੁੰਦਾ ਹੈ ਕਿ ਨੋਵੇਲ ਕੋਰੋਨਾ ਵਾਇਰਸ ਮੁੱਖ ਰੂਪ ਨਾਲ ਲੋਕਾਂ ਵਿੱਚ ਸਾਹ ਬੂੰਦਾਂ ਅਤੇ ਸੰਪਰਕ ਮਾਧਿਅਮਾਂ ਰਾਹੀਂ ਸੰਕ੍ਰਾਮਿਤ ਹੁੰਦਾ ਹੈ। ਇਸ ਤਰ੍ਹਾਂ, ਕੋਵਿਡ-19 ਵਾਇਰਸ ਤਦ ਸੰਕ੍ਰਾਮਿਤ ਹੋ ਸਕਦਾ ਹੈ ਜਦੋਂ ਕੋਈ ਸੰਕ੍ਰਮਿਤ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਆ ਜਾਂਦਾ ਹੈ ।

 

ਜਾਂ ਜਦੋਂ ਅਸੀਂ ਤਤਕਾਲ ਵਾਤਾਵਰਣ ਜਾਂ ਸੰਕ੍ਰਮਿਤ ਵਿਅਕਤੀ ਦੁਆਰਾ ਵਰਤੋਂ ਵਿੱਚ ਲਿਆਂਦੀਆਂ ਗਈਆਂ ਵਸਤਾਂ (ਜਿਵੇਂ ਕਿ ਦਰਵਾਜੇ ਦਾ ਹੈਂਡਲ ਜਾਂ ਵਾਸ਼ਰੂਮ ਦਾ ਨਲ) ਦੀ ਸਤਹ ਨੂੰ ਛੂਹੰਦੇ ਹਾਂ ।  ਸਾਡੀ ਸਧਾਰਣ ਪ੍ਰਵਿਰਤੀ ਆਪਣੇ ਚਿਹਰੇ ਨੂੰ ਛੂਹਣ ਦੀ ਹੁੰਦੀ ਹੈ। ਜਦੋਂ ਅਸੀਂ ਆਪਣੇ ਹੱਥ ਨੂੰ ਘੱਟ ਤੋਂ ਘੱਟ 30 ਸੈਕੰਡ ਤੱਕ ਚੰਗੀ ਤਰ੍ਹਾਂ ਸਾਬਣ ਨਾਲ ਧੋਂਦੇ ਹਨ, ਤਾਂ ਅਗਰ ਕੋਈ ਵਾਇਰਸ ਸਾਡੇ ਹੱਥ ਤੇ ਲੱਗਾ ਹੋਇਆ ਵੀ ਹੋਵੇ ਤਾਂ ਉਹ ਨਸ਼ਟ ਹੋ ਜਾਂਦਾ ਹੈ। ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਅਜਿਹੇ ਸੁਝਾਅ ਹਨ ਕਿ ਵਾਇਰਸ ਮਲ ਜਾਂ ਮੂੰਹ ਦੇ ਰਸਤਿਆਂ ਤੋਂ ਵੀ ਸੰਕ੍ਰਾਮਿਤ ਹੋ ਸਕਦਾ ਹੈ। ਇਸ ਲਈਹੱਥਾਂ ਅਤੇ ਪੈਰਾਂ ਨੂੰ ਧੋਣਾ ਬਿਹਤਰ ਹੈ।

 

3. ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ

 

ਸਭ ਤੋਂ ਅਧਿਕ ਸੰਭਾਵਨਾ ਇਹ ਹੁੰਦੀ ਹੈ ਕਿ ਸੰਕ੍ਰਮਣ ਕਿਸੇ ਸੰਕ੍ਰਮਿਤ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਆਉਣ ਜਾਂ ਉਸ ਦੇ ਦੁਆਰਾ ਬਿਖੇਰੀਆਂ ਗਈਆਂ ਬੂੰਦਾਂ ਨੂੰ ਸਾਹ ਰਾਹੀਂ ਗ੍ਰਹਿਣ ਕਰਨ ਦੇ ਜ਼ਰੀਏ ਹੁੰਦਾ ਹੈ। ਸਧਾਰਣ ਸਥਿਤੀਆਂ ਵਿੱਚ ਬੂੰਦਾਂ ਸੰਕ੍ਰਮਿਤ ਵਿਅਕਤੀ ਤੋਂ ਲਗਭਗ ਇੱਕ ਮੀਟਰ ਦੀ ਦੂਰੀ ਤੱਕ ਜਾਂਦੀਆਂ ਹਨ। ਬਜ਼ਾਰਾਂ,ਦਫ਼ਤਰਾਂ ਅਤੇ ਜਨਤਕ ਆਵਾਜਾਈ ਵਿੱਚ ਇੱਕ ਦੂਜੇ ਤੋਂ ਇੱਕ ਮੀਟਰ ਤੱਕ ਦੀ ਦੂਰੀ ਬਣਾ ਕੇ ਰੱਖਣਾ ਕਾਫ਼ੀ ਸਹਾਇਕ ਹੋ ਸਕਦਾ ਹੈ। ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਨੌਜਵਾਨ ਵਿਅਕਤੀ ਬਿਨਾ ਕੋਈ ਲੱਛਣ ਪ੍ਰਦਰਸ਼ਿਤ ਕੀਤੇ ਸੰਕ੍ਰਮਿਤ ਹੋ ਸਕਦੇ ਹਨ ਅਤੇ ਉਹ ਬਜ਼ੁਰਗਾਂ ਨੂੰ ਸੰਕ੍ਰਮਿਤ ਕਰ ਸਕਦੇ ਹਨ। ਇਸ ਲਈ, ਸਾਨੂੰ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਖਾਸ ਕਰਕੇ ਬਜ਼ੁਰਗਾਂ ਜਿਹੇ ਸੰਵੇਦਨਸ਼ੀਲ ਲੋਕਾਂ ਦੇ ਨਾਲ, ਜੋ ਕਈ ਤਰ੍ਹਾਂ ਨਾਲ ਬਿਮਾਰੀ ਦਾ ਸ਼ਿਕਾਰ ਹਨ।

 

4. ਟੈਸਟ ਅਤੇ ਟ੍ਰੈਕਿੰਗ

 

ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਅਗਰ ਕੋਈ ਕੋਵਿਡ-19 ਪਾਜ਼ਿਟਿਵ ਹੋ ਜਾਂਦਾ ਹੈ ਤਾਂ ਇਸ ਦੇ ਬਾਅਦ ਜ਼ਰੂਰੀ ਹੈ ਕਿ ਤਤਕਾਲ ਉਸ ਵਿਅਕਤੀ ਦੇ ਨਜ਼ਦੀਕੀ ਸੰਪਰਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਉਨ੍ਹਾਂ ਦਾ ਪਤਾ ਲਗਾਇਆ ਜਾਵੇ। ਉਨ੍ਹਾਂ ਦੀ ਨਿਸ਼ਚਿਤ ਰੂਪ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।  ਕੇਵਲ ਇੱਕ ਸੰਕ੍ਰਮਿਤ ਵਿਅਕਤੀ ਹੀ ਦੂਜਿਆਂ ਨੂੰ ਵਾਇਰਸ ਸੰਚਾਰਿਤ ਕਰ ਸਕਦਾ ਹੈ ਅਤੇ ਵਾਇਰਸ ਫੈਲਾ ਸਕਦਾ ਹੈ। ਅਗਰ ਅਧਿਕਤਰ ਸੰਕ੍ਰਮਿਤ ਵਿਅਕਤੀਆਂ ਦੀ ਪਹਿਚਾਣ ਕਰ ਲਈ ਜਾਂਦੀ ਹੈ ਤਾਂ ਵਾਇਰਸ ਦੇ ਸੰਚਰਣ ਨੂੰ ਨਿਯੰਤਰਿਤ ਕਰਨਾ ਅਸਾਨ ਹੋ ਜਾਂਦਾ ਹੈ।

 

5. ਆਇਸੋਲੇਸ਼ਨ

 

ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ,‘ਜਿਨ੍ਹਾਂ ਲੋਕਾਂ ਦੀ ਪਾਜ਼ਿਟਿਵ ਮਾਮਲਿਆਂ ਦੇ ਰੂਪ ਵਿੱਚ ਪਹਿਚਾਣ ਕਰ ਲਈ ਗਈ ਹੈ, ਉਨ੍ਹਾਂ ਨੂੰ ਆਇਸੋਲੇਟ ਕਰ ਦਿੱਤਾ ਜਾਣਾ ਚਾਹੀਦਾ ਹੈ।ਇੱਕ ਵਾਰ ਆਇਸੋਲੇਟ ਕਰ ਦੇਣ ਦੇ ਬਾਅਦ ਸੰਕ੍ਰਮਿਤ ਵਿਅਕਤੀ ਤੇ ਸਮੁੱਚਾ ਮੈਡੀਕਲ ਧਿਆਨ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ, ਅਗਰ ਉਹ ਆਇਸੋਲੇਟਿਡ ਰਹਿਣਗੇ ਤਾਂ ਸੰਕ੍ਰਮਿਤ ਵਿਅਕਤੀ ਦੂਜਿਆਂ ਨੂੰ ਸੰਕ੍ਰਮਿਤ ਨਹੀਂ ਕਰ ਸਕਣਗੇ। ਸੰਕ੍ਰਮਣ ਦਾ ਛੋਹ-ਸੂਤਰ ਕੱਟਿਆ ਜਾ ਸਕਦਾ ਹੈ।

 

ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਅਗਰ ਅਸੀਂ ਅੰਤਿਮ ਸਲਾਹ ਨੂੰ ਤੇਜ਼ ਗਤੀ ਨਾਲ ਕਰ ਸਕੀਏ ਅਤੇ ਦੂਜੇ ਸੁਝਾਵਾਂ ਦਾ ਅਨੁਸਰਣ ਕਰ ਸਕੀਏ ਤਾਂ ਸਾਨੂੰ ਇੱਕ ਸਧਾਰਣ ਜੀਵਨ ਦਾ ਆਭਾਸ ਪ੍ਰਾਪਤ ਹੋ ਸਕਦਾ ਹੈ ਅਤੇ ਅਸੀਂ ਦਵਾਈਆਂ ਅਤੇ ਟੀਕਿਆਂ ਲਈ ਉਡੀਕ ਕਰ ਸਕਦੇ ਹਾਂ। ਅਗਰ ਅਸੀਂ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਕਰਦੇ ਹਾਂ ਤਾਂ ਇਨ੍ਹਾਂ ਵਿੱਚੋਂ ਕੋਈ ਵੀ ਸਲਾਹ ਭੁੱਲ ਜਾਂਦੇ ਹਾਂ ਤਾਂ ਸਾਡੇ ਸਾਹਮਣੇ ਸਮੱਸਿਆ ਆ ਜਾਵੇਗੀ ।

 

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੂਜੇ ਪੱਛਮੀ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਵਿੱਚ ਸਥਿਤੀਆਂ ਅਲੱਗ ਹਨ। ਇੱਥੇ ਸਰੀਰਕ ਦੂਰੀ ਬਣਾ ਕੇ ਰੱਖਣਾ ਕਠਿਨ ਹੋ ਜਾਂਦਾ ਹੈ ਕਿਉਂਕਿ ਮੁੰਬਈ ਦੇ ਧਾਰਾਵੀ ਜਿਹੀ ਘਣੀ ਅਬਾਦੀ ਖੇਤਰ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਹਨ। ਇਸ ਦੇ ਇਲਾਵਾ, ਭਾਰਤ ਵਿੱਚ ਕਈ ਪਰਿਵਾਰਾਂ ਵਿੱਚ ਤਿੰਨ ਪੀੜ੍ਹੀਆਂ ਇਕੱਠੇ ਰਹਿ ਰਹੀਆਂ ਹਨ। ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ, ‘ਇਸ ਨਾਲ ਸਰੀਰਕ ਦੂਰੀ ਬਣਾ ਕੇ ਰੱਖਣਾ ਕਠਿਨ ਹੋ ਸਕਦਾ ਹੈ। ਇਸ ਲਈ, ਸਾਨੂੰ ਇਨ੍ਹਾਂ ਵਿਸ਼ੇਸ਼ ਸਮੱਸਿਆਵਾਂ ਨਾਲ ਨਿਪਟਣ ਲਈ ਕੁਝ ਇਨੋਵੇਟਿਵ ਸਮਾਧਾਨ ਲੱਭਣੇ ਹੋਣਗੇ।

 

ਪ੍ਰੋਫੈਸਰ ਵਿਜੈ ਰਾਘਵਨ ਕਹਿੰਦੇ ਹਨ,‘ਕੀ ਕਰੀਏ, ਇਸ ਤੇ ਫੈਸਲਾ ਕਰਨ ਲਈ ਜ਼ਿੰਮੇਦਾਰੀ ਦੇ ਕਈ ਪੱਧਰ ਹਨ। ਸਭ ਤੋਂ ਮਹੱਤਵਪੂਰਨ ਹੈ, ਸੰਵਾਦ ਅਤੇ ਉਸ ਸੰਵਾਦ ਦੇ ਸੰਦੇਸ਼ ਨੂੰ ਸਾਡੇ ਸਾਰੇ ਲੋਕਾਂ ਦੁਆਰਾ ਕਾਰਵਾਈ ਵਿੱਚ ਲਿਆਉਣਾ।

 

ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਨੇ ਘਣੀ ਅਬਾਦੀ ਵਾਲੇ ਖੇਤਰਾਂ ਵਿੱਚ ਸਫ਼ਾਈ ਅਤੇ ਸਵੱਛਤਾ ਲਈ ਦਿਸ਼ਾ-ਨਿਰਦੇਸ਼ ਅਤੇ ਚਿਹਰੇ ਅਤੇ ਮੂੰਹ ਲਈ ਘਰ ਵਿੱਚ ਬਣੇ ਸੁਰੱਖਿਆ ਕਵਰ ਤੇ ਇੱਕ ਨਿਯਮਾਵਲੀ ਤਿਆਰ ਕੀਤੀ ਹੈ। ਇਹ ਵੈੱਬਸਾਈਟ http://psa.gov.in/information-related-covid-19 ਸਬੰਧਿਤ ਸੂਚਨਾ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਫ੍ਰੀ ਡਾਊਨਲੋਡ ਲਈ ਉਪਲੱਬਧ ਹੈ।

 

*****

ਐੱਨਬੀ /ਕੇਜੀਐੱਸ (ਇੰਡੀਆ ਸਾਇੰਸ ਵਾਇਰ)



(Release ID: 1628863) Visitor Counter : 208