ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਫਰਾਂਸ ਦੇ ਹਥਿਆਰਬੰਦ ਬਲਾਂ ਦੇ ਮੰਤਰੀ ਨਾਲ ਗੱਲਬਾਤ ਕੀਤੀ;

ਭਾਰਤ ਅਤੇ ਫਰਾਂਸ ਦਰਮਿਆਨ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਹਿਮਤ

Posted On: 02 JUN 2020 2:26PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਅੱਜ ਫਰਾਂਸ ਦੇ ਹਥਿਆਰਬੰਦ ਬਲਾਂ ਦੀ ਮੰਤਰੀ, ਸੁਸ਼੍ਰੀ ਫਲੋਰੈਂਸ ਪਾਰਲੀ ਨਾਲ  ਟੈਲੀਫੋਨ ʼਤੇ ਗੱਲਬਾਤ ਹੋਈ। ਉਨ੍ਹਾਂ ਨੇ ਕੋਵਿਡ -19 ਸਥਿਤੀ, ਖੇਤਰੀ ਸੁਰੱਖਿਆ ਸਮੇਤ ਆਪਸੀ ਸਰੋਕਾਰ ਵਾਲੇ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਭਾਰਤ ਅਤੇ ਫਰਾਂਸ ਦਰਮਿਆਨ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤ ਹੋਏ। ਦੋਹਾਂ ਮੰਤਰੀਆਂ ਨੇ ਕੋਵਿਡ -19 ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਭਾਰਤ ਅਤੇ ਫਰਾਂਸ ਦੇ ਹਥਿਆਰਬੰਦ ਬਲਾਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

 

ਫਰਾਂਸ ਨੇ ਕੋਵਿਡ -19 ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਰਾਫੇਲ ਹਵਾਈ ਜਹਾਜ਼ ਦੀ ਸਮੇਂ ਸਿਰ ਡਿਲਿਵਰੀ ਨੂੰ ਸੁਨਿਸ਼ਚਿਤ ਕਰਨ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।

 

ਰੱਖਿਆ ਮੰਤਰੀ ਨੇ 2020 ਤੋਂ 2022 ਤੱਕ ਹਿੰਦ ਮਹਾਸਾਗਰ ਨੇਵਲ ਸਿੰਪੋਜ਼ੀਅਮ (ਆਈਓਐੱਨਐੱਸ) ਦੀ ਫ੍ਰੈਂਚ ਚੇਅਰਮੈਨਸ਼ਿਪ ਦਾ ਸੁਆਗਤ ਕੀਤਾ। ਦੋਵੇਂ ਮੰਤਰੀ, ਸਾਲ 2018 ਦੇ ਹਿੰਦ ਮਹਾਸਾਗਰ ਖੇਤਰ ਬਾਰੇ ਭਾਰਤ-ਫਰਾਂਸ ਸੰਯੁਕਤ ਰਣਨੀਤਕ ਵਿਜ਼ਨ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ।

 

****

 

ਏਬੀਬੀ/ਐੱਸਐੱਸ



(Release ID: 1628736) Visitor Counter : 169