ਰਸਾਇਣ ਤੇ ਖਾਦ ਮੰਤਰਾਲਾ
                
                
                
                
                
                
                    
                    
                        ਆਰ ਕੇ ਚਤੁਰਵੇਦੀ ਨੇ ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਦੇ ਸਕੱਤਰ ਵਜੋਂ ਚਾਰਜ ਸੰਭਾਲਿਆ 
                    
                    
                        
                    
                
                
                    Posted On:
                01 JUN 2020 3:57PM by PIB Chandigarh
                
                
                
                
                
                
                ਮੱਧ ਪ੍ਰਦੇਸ਼ ਕਾਡਰ ਦੇ 1987 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ ਅਧਿਕਾਰੀ, ਸ਼੍ਰੀ ਆਰ ਕੇ ਚਤੁਰਵੇਦੀ, ਨੇ ਅੱਜ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਦੇ ਸਕੱਤਰ ਦੇ ਰੂਪ ਵਿੱਚ ਅਹੁਦਾ ਸੰਭਾਲ਼ ਲਿਆ ਹੈ।  
 
ਸੱਕਤਰ ਦੇ ਅਹੁਦੇ ‘ਤੇ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, , ਸ਼੍ਰੀ ਚਤੁਰਵੇਦੀ ਸੱਭਿਆਚਾਰ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰ ਦੇ ਰੂਪ ਵਿੱਚ ਸੇਵਾ ਨਿਭਾ ਰਹੇ ਸਨ। ਉਹ ਸੀਬੀਐੱਸਈ ਦੇ ਚੇਅਰਮੈਨ ਅਤੇ ਨੈਸ਼ਨਲ ਕੌਸ਼ਲ ਵਿਕਾਸ ਅਥਾਰਿਟੀ-ਐੱਨਐੱਸਡੀਏ ਦੇ ਡਾਇਰੈਕਟਰ ਜਨਰਲ ਦੇ ਰੂਪ ਵਿੱਚ ਵੀ ਕੰਮ ਕਰ ਚੁੱਕੇ ਹਨ।
 
ਸ਼੍ਰੀ ਚਤੁਰਵੇਦੀ ਨੇ ਸ਼੍ਰੀ ਪੀ ਰਾਘਵੇਂਦਰ ਰਾਓ ਦੀ ਥਾਂ ਲਈ ਹੈ, ਜਿਹੜੇ ਇਸ ਅਹੁਦੇ  ਤੋਂ 31 ਮਈ, 2020 ਨੂੰ ਸੇਵਾਮੁਕਤ ਹੋਏ ਹਨ।
 
 
******
 
 
ਆਰਸੀਜੇ/ਆਰਕੇਐੱਮ
                
                
                
                
                
                (Release ID: 1628395)
                Visitor Counter : 192