ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਵ੍ ਹੈਲਥ ਸਾਇੰਸਿਜ਼ ਦੇ 25ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕੀਤਾ

ਕੋਵਿਡ-19 ਨਾਲ ਜੰਗ ਵਿੱਚ ਡਾਕਟਰਾਂ ਅਤੇ ਹੈਲਥ ਕੇਅਰ ਵਰਕਰਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ


ਅਦ੍ਰਿਸ਼ ਅਤੇ ਅਜਿੱਤ ਦਰਮਿਆਨ ਜੰਗ ਵਿੱਚ ਸਾਡੇ ਮੈਡੀਕਲ ਪੇਸ਼ੇਵਰ ਲਾਜ਼ਮੀ ਤੌਰ ‘ਤੇ ਜੇਤੂ ਰਹਿਣਗੇ - ਪ੍ਰਧਾਨ ਮੰਤਰੀ


ਦੇਸ਼ ਵਿੱਚ ਮੈਡੀਕਲ ਕੇਅਰ ਨੂੰ ਉਤਸ਼ਾਹਿਤ ਕਰਨ ਲਈ 4 ਪੜਾਵੀ ਰਣਨੀਤੀ ਦਾ ਐਲਾਨ ਕੀਤਾ


ਸਿਹਤ ਖੇਤਰ ਵਿੱਚ ਟੈਲੀ-ਮੈਡੀਸਿਨ, ਮੇਕ ਇਨ ਇੰਡੀਆ ਅਤੇ ਆਈਟੀ ਅਧਾਰਿਤ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਢੰਗ ਲੱਭਣ ਉੱਤੇ ਜ਼ੋਰ ਦਿੱਤਾ

Posted On: 01 JUN 2020 1:10PM by PIB Chandigarh

ਪ੍ਰਧਾਨ ਮੰਤਰੀ ਨੇ ਅੱਜ ਰਾਜੀਵ ਗਾਂਧੀ ਯੂਨੀਵਰਸਿਟੀ ਆਵ੍ ਹੈਲਥ ਸਾਇੰਸਿਜ਼ ਦੇ 25ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਬੰਗਲੁਰੂ ਵਿਖੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ

 

ਪ੍ਰਧਾਨ ਮੰਤਰੀ ਨੇ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਕਰਨਾਟਕ ਸਰਕਾਰ ਦੁਆਰਾ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ

 

ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਵੇਲੇ ਦੋ ਵਿਸ਼ਵ ਜੰਗਾਂ ਤੋਂ ਬਾਅਦ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਜਿਵੇਂ ਕਿ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਨੇ ਦੁਨੀਆ ਨੂੰ ਤਬਦੀਲ ਕਰ ਦਿੱਤਾ ਸੀ, ਹੁਣ ਵੀ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਦੀ ਸਥਿਤੀ ਵੱਖ-ਵੱਖ ਹੋ ਜਾਵੇਗੀ

 

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਜੜ੍ਹਾਂ ਵਿੱਚ ਕੋਵਿਡ-19 ਵਿਰੁੱਧ ਦਲੇਰੀ ਭਰੀ ਜੰਗ ਪਿੱਛੇ ਮੈਡੀਕਲ ਭਾਈਚਾਰੇ ਅਤੇ ਸਾਡੇ ਕੋਰੋਨਾ ਵਾਰੀਅਰਸ ਦੀ ਭਾਰੀ ਮਿਹਨਤ ਦਾ ਹੱਥ ਹੈ ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਵਰਕਰਾਂ ਨੂੰ ਬਿਨਾ ਵਰਦੀ ਤੋਂ ਲੜਨ ਵਾਲੇ ਫੌਜੀ ਕਰਾਰ ਦਿੱਤਾ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਇਰਸ ਭਾਵੇਂ ਅਦ੍ਰਿਸ਼ ਦੁਸ਼ਮਣ ਹੈ ਪਰ ਸਾਡੇ ਕੋਰੋਨਾ ਲੜਾਕੂ ਇਸ ਜੰਗ ਵਿੱਚ ਅਜੇਤੂ ਹਨ ਅਤੇ ਸਾਡੇ ਮੈਡੀਕਲ ਵਰਕਰਾਂ ਦੀ ਜਿੱਤ ਪੱਕੀ ਹੈ

 

ਪ੍ਰਧਾਨ ਮੰਤਰੀ ਨੇ ਹਿੰਸਕ ਸਰਗਰਮੀਆਂ, ਜੋ ਕਿ ਫਰੰਟ ਲਾਈਨ ਵਰਕਰਾਂ ਵਿਰੁੱਧ ਭੀੜਤੰਤਰ ਕਾਰਨ ਪੈਦਾ ਹੋਈਆਂ, ਉੱਤੇ, ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਸਰਕਾਰ ਦੁਆਰਾ ਇਸ ਉੱਤੇ ਕਾਬੂ ਪਾਉਣ ਲਈ ਕਈ ਕਦਮ ਚੁੱਕੇ ਗਏ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਫਰੰਟ ਲਾਈਨ ‘ਤੇ ਕੰਮ ਕਰ ਰਹੇ ਵਰਕਰਾਂ ਲਈ 50-50 ਲੱਖ ਰੁਪਏ ਦਾ ਬੀਮਾ ਕਰਵਾਇਆ ਹੈ

 

ਪ੍ਰਧਾਨ ਮੰਤਰੀ ਨੇ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਆਰਥਿਕ ਮੁੱਦਿਆਂ ਉੱਤੇ ਬਹਿਸ ਕਰਨ ਦੀ ਬਜਾਏ  ਮਾਨਵ ਕੇਂਦ੍ਰਿਤ ਪਹਿਲੂਆਂ ਵੱਲ ਧਿਆਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ

 

ਉਨ੍ਹਾਂ ਕਿਹਾ ਕਿ ਸਿਹਤ ਖੇਤਰ ਵਿੱਚ ਜੋ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੀ ਲੋੜ ਪਹਿਲਾਂ ਤੋਂ ਵੀ ਜ਼ਿਆਦਾ ਰਹੇਗੀ ਅਤੇ ਸਰਕਾਰ ਨੇ ਹੈਲਥ ਕੇਅਰ ਅਤੇ ਮੈਡੀਕਲ ਸਿੱਖਿਆ ਵੱਲ ਪਿਛਲੇ 6 ਸਾਲਾਂ ਵਿੱਚ ਕਈ ਪਹਿਲਾਂ ਕੀਤੀਆਂ ਹਨ

 

ਪ੍ਰਧਾਨ ਮੰਤਰੀ ਨੇ ਹੈਲਥ ਕੇਅਰ, ਇਸ ਦੇ ਢਾਂਚੇ ਅਤੇ ਸਭ ਲੋਕਾਂ ਤੱਕ ਇਸ ਦੀ ਪਹੁੰਚ ਲਈ ਚਾਰ ਪੜਾਵੀ ਰਣਨੀਤੀ ਦਾ ਸੱਦਾ ਦਿੱਤਾ

 

ਉਨ੍ਹਾਂ ਕਿਹਾ ਕਿ ਪਹਿਲਾ ਥੰਮ੍ਹ ਇਹਤਿਹਾਤੀ ਹੈਲਥ ਕੇਅਰ ਹੋਵੇਗਾ ਜਿੱਥੇ ਕਿ ਯੋਗਾ, ਆਯੁਰਵੇਦ ਅਤੇ ਆਮ ਫਿਟਨਸ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ 40,000 ਤੋਂ ਵੱਧ ਵੈਲਨੈੱਸ ਸੈਂਟਰ ਖੋਲ੍ਹੇ ਗਏ ਹਨ ਜਿਨ੍ਹਾਂ ਵਿੱਚ ਮੁੱਖ ਜ਼ੋਰ ਜੀਵਨ ਢੰਗ ਨਾਲ ਸਬੰਧਿਤ ਬਿਮਾਰੀਆਂ ਉੱਤੇ ਕਾਬੂ ਪਾਉਣ ਉੱਤੇ ਦਿੱਤਾ ਜਾ ਰਿਹਾ ਹੈ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਇਹਤਿਹਾਤੀ ਹੈਲਥ ਕੇਅਰ ਦਾ ਇੱਕ ਹੋਰ ਪ੍ਰਮੁੱਖ ਖੇਤਰ ਹੈ

 

ਦੂਜਾ ਥੰਮ੍ਹ ਪਹੁੰਚਯੋਗ ਹੈਲਥ ਕੇਅਰ ਦਾ ਹੈ ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ - ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਕੇਅਰ ਸਕੀਮ ਹੈ ਅਤੇ ਜਿਸ ਜ਼ਰੀਏ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਇੱਕ ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲਿਆ ਹੈ, ਵਿਸ਼ੇਸ਼ ਤੌਰ ‘ਤੇ ਔਰਤਾਂ ਅਤੇ ਉਨ੍ਹਾਂ ਲੋਕਾਂ ਨੂੰ ਜੋ ਕਿ ਪਿੰਡਾਂ ਵਿੱਚ ਰਹਿ ਰਹੇ ਹਨ, ਦੀ ਸਫਲਤਾ ਦਾ ਜ਼ਿਕਰ ਕੀਤਾ

 

ਤੀਜਾ ਥੰਮ੍ਹ ਹੈ - ਸਪਲਾਈ ਵਾਲੇ ਪਾਸੇ ਸੁਧਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਿਹੇ ਦੇਸ਼ ਵਿੱਚ ਢੁਕਵਾਂ ਮੈਡੀਕਲ ਢਾਂਚਾ ਅਤੇ ਮੈਡੀਕਲ ਸਿੱਖਿਆ ਢਾਂਚਾ ਜ਼ਰੂਰੀ ਹੈ

 

ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਜਾਂ ਪੋਸਟ ਗ੍ਰੈਜੂਏਟ ਮੈਡੀਕਲ ਇੰਸਟੀਟਿਊਟ ਯਕੀਨੀ ਬਣਾਉਣ ਲਈ ਕੰਮ ਜਾਰੀ ਹੈ ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਜ਼ੋਰ ਦਿੱਤਾ ਕਿ ਦੇਸ਼ ਨੇ 22 ਹੋਰ ਏਮਸ ਸਥਾਪਿਤ ਕਰਨ ਵਿੱਚ ਭਾਰੀ ਪ੍ਰਗਤੀ ਵੇਖੀ ਹੈ

 

ਉਨ੍ਹਾਂ ਕਿਹਾ ਕਿ ਪਿਛਲੇ 5 ਸਾਲ ਤੋਂ ਅਸੀਂ ਐੱਮਬੀਬੀਐੱਸ ਦੀਆਂ 30,000 ਅਤੇ ਪੋਸਟ ਗ੍ਰੈਜੂਏਸ਼ਨ ਦੀਆਂ 15,000 ਹੋਰ ਸੀਟਾਂ ਕਾਇਮ ਕੀਤੀਆਂ ਹਨ ਪਿਛਲੇ 5 ਸਾਲ ਦੀ ਮਿਆਦ ਵਿੱਚ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਦੁਆਰਾ ਕੀਤਾ ਗਿਆ ਇਹ ਸਭ ਤੋਂ ਵੱਡਾ ਵਾਧਾ ਹੈ

 

ਪ੍ਰਧਾਨ ਮੰਤਰੀ ਨੇ ਮੈਡੀਕਲ ਕੌਂਸਲ ਆਵ੍ ਇੰਡੀਆ ਦਾ ਸਥਾਨ ਲੈਣ ਲਈ ਸੰਸਦ ਦੇ ਇੱਕ ਕਾਨੂੰਨ ਜ਼ਰੀਏ ਰਾਸ਼ਟਰੀ ਮੈਡੀਕਲ ਕਮਿਸ਼ਨ ਕਾਇਮ ਕਰਨ ਬਾਰੇ ਜਾਣਕਾਰੀ ਦਿੱਤੀ

 

ਉਨ੍ਹਾਂ ਕਿਹਾ ਕਿ ਚੌਥਾ ਥੰਮ੍ਹ ਸਾਰੀਆਂ ਸਕੀਮਾਂ ਨੂੰ ਮਿਸ਼ਨ ਮੋਡ ਵਿੱਚ ਲਾਗੂ ਕਰਨ ਦਾ ਹੈ ਅਤੇ ਇਹ ਇੱਕ ਨੇਕ ਵਿਚਾਰ ਦੀ ਸਫਲਤਾ ਲਈ ਸਭ ਤੋਂ ਨਾਜ਼ੁਕ ਹੈ

 

ਉਨ੍ਹਾਂ ਉਦਾਹਰਣ ਦਿੱਤੀ ਕਿ ਕਿਵੇਂ ਰਾਸ਼ਟਰੀ ਪੌਸ਼ਟਿਕਤਾ ਮਿਸ਼ਨ ਨੂੰ ਲਾਗੂ ਕਰਨ ਨਾਲ ਮਾਤਾਵਾਂ ਅਤੇ ਬੱਚਿਆਂ ਦੀ ਮਦਦ ਹੋ ਰਹੀ ਹੈ ਅਤੇ ਭਾਰਤ ਕਿਵੇਂ 2025 ਤੱਕ ਤਪਦਿਕ ਨੂੰ ਖਤਮ ਕਰਨ ਲਈ ਪ੍ਰਤੀਬੱਧ ਹੈ ਇਹ 2030 ਦੇ ਮਿੱਥੇ ਗਏ ਟੀਚੇ ਨਾਲੋਂ 5 ਸਾਲ ਪਹਿਲਾਂ ਹੀ ਲਾਗੂ ਹੋ ਜਾਵੇਗਾ

 

ਉਨ੍ਹਾਂ ਨੇ ਮਿਸ਼ਨ ਇੰਦਰਧਨੁਸ਼ ਬਾਰੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਸ ਵਿੱਚ ਟੀਕਾਕਰਨ ਦੀ ਕਵਰੇਜ 4 ਗੁਣਾ ਵਧੀ ਹੈ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ 50 ਤੋਂ ਵੱਧ ਸਬੰਧਿਤ ਅਤੇ ਹੈਲਥ ਕੇਅਰ ਪੇਸ਼ੇਵਰਾਂ ਲਈ ਇੱਕ ਸਕੀਮ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਸ ਨਾਲ ਦੇਸ਼ ਵਿੱਚ ਪੈਰਾ-ਮੈਡੀਕਲ ਪੇਸ਼ੇਵਰਾਂ ਦੀ ਕਮੀ ਦੂਰ ਹੋਵੇਗੀ

 

ਉਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਤਾਕੀਦ ਕੀਤੀ ਕਿ ਤਿੰਨ ਮੁੱਦਿਆਂ ਜਿਵੇਂ ਕਿ ਟੈਲੀ-ਮੈਡੀਸਿਨ ਵਿੱਚ 'ਮੇਕ ਇਨ ਇੰਡੀਆ' ਜ਼ਰੀਏ ਕਿਵੇਂ ਅੱਗੇ ਵਧਣਾ ਹੈ ਅਤੇ ਕਿਵੇਂ ਹੈਲਥ ਕੇਅਰ ਵਿੱਚ ਆਈਟੀ ਨਾਲ ਸਬੰਧਿਤ ਸੇਵਾਵਾਂ ਨੂੰ ਲਾਗੂ ਕਰਨਾ ਹੈ, ਬਾਰੇ ਵਿਚਾਰ ਅਤੇ ਬਹਿਸ ਕੀਤੀ ਜਾਵੇ

 

ਉਨ੍ਹਾਂ ਨੇ ਮੇਕ ਇਨ ਇੰਡੀਆ ਦੇ ਖੇਤਰ ਵਿੱਚ ਮੁਢਲੇ ਲਾਭਾਂ ਦੀ ਪ੍ਰਸ਼ੰਸਾ ਕੀਤੀ ਜਿੱਥੇ ਕਿ ਘਰੇਲੂ ਨਿਰਮਾਤਾਵਾਂ ਨੇ ਪੀਪੀਈਜ਼ ਅਤੇ ਐੱਨ-95 ਮਾਸਕਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ ਅਤੇ ਹੁਣ ਤੱਕ 1 ਕਰੋੜ ਪੀਪੀਈਜ਼ ਅਤੇ 1.5 ਕਰੋੜ ਮਾਸਕ ਸਪਲਾਈ ਕੀਤੇ ਹਨ

 

ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਵੀ ਪ੍ਰਸ਼ੰਸਾ ਕੀਤੀ ਕਿ ਕਿਵੇਂ ਆਰੋਗਯ ਸੇਤੂ ਐਪ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਮਦਦ ਕਰ ਰਹੀ ਹੈ

 

*****

 

ਵੀਆਰਆਰਕੇ ਏਕੇਪੀ



(Release ID: 1628389) Visitor Counter : 252