ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਪਿਛਲੇ ਛੇ ਸਾਲਾਂ ਦੀਆਂ ਪਹਿਲਾਂ ਅਤੇ ਉਪਲੱਬਧੀਆਂ ਨੂੰ ਉਜਾਗਰ ਕਰਦਿਆਂ ਇਨਫੋਗ੍ਰਾਫਿਕਸ ਜਾਰੀ ਕੀਤੇ

Posted On: 31 MAY 2020 5:05PM by PIB Chandigarh

ਘੱਟ ਗਿਣਤੀ ਮਾਮਲੇ ਮੰਤਰਾਲੇ ਨੇ ਪਿਛਲੇ ਛੇ ਸਾਲਾਂ ਵਿੱਚ ਮੰਤਰਾਲੇ ਦੁਆਰਾ ਉਠਾਏ ਗਏ ਕਦਮਾਂ ਅਤੇ ਉਪਲੱਬਧੀਆਂ ਨੂੰ ਉਜਾਗਰ ਕਰਨ ਲਈ ਹਿੰਦੀ ਅਤੇ ਅੰਗਰੇਜ਼ੀ ਵਿੱਚ 5 ਇਨਫੋਗ੍ਰਾਫਿਕਸ ਦਾ ਇੱਕ ਸੈੱਟ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਪਲੈਟਫਾਰਮਾਂ ਲਈ ਆਦਰਸ਼ ਰੂਪ ਨਾਲ ਉਪਯੁਕਤ, ਇਨ੍ਹਾਂ ਨੂੰ ਦੇਸ਼ ਵਿੱਚ ਘੱਟ ਗਿਣਤੀਆਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਸਾਰੀਆਂ ਯੋਜਨਾਵਾਂ ਨੂੰ ਸ਼ਾਮਲ ਕਰਦੇ ਹੋਏ ਪੰਜ ਵਿਸਤ੍ਰਿਤ ਵਿਸ਼ਿਆਂ ਤਹਿਤ ਚਿਤਰਿਆ ਗਿਆ ਹੈ।  ਇਹ ਹਨ:

•        ਕੌਸ਼ਲ ਵਿਕਾਸ, ਰੋਜ਼ਗਾਰ ਅਤੇ ਰੋਜ਼ਗਾਰ ਦੇ ਅਵਸਰ;

•        ਹੁਨਰ ਹਾਟ --- ਕਲਾਕਾਰਾਂ, ਰਸੋਈਏ (ਸ਼ੈੱਫ) ਆਦਿ ਲਈ ਅਵਸਰ ਜਿਸ ਵਿੱਚ ਮਹਿਲਾਵਾਂ ਨੂੰ ਅਧਿਕਾਰ ਸੰਪੰਨ ਬਣਾਉਣ ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ;

•        ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ (ਪੀਐੱਮਜੇਵੀਕੇ) --- ਦੇਸ਼ ਭਰ ਵਿੱਚ ਘੱਟਗਿਣਤੀ ਕੇਂਦ੍ਰਿਤ ਖੇਤਰਾਂ ਵਿੱਚ ਸਮਾਜਿਕ-ਆਰਥਿਕ-ਵਿੱਦਿਅਕ ਅਤੇ ਰੋਜ਼ਗਾਰ ਅਧਾਰਿਤ ਬੁਨਿਆਦੀ ਢਾਂਚੇ 'ਤੇ ਧਿਆਨ ਕੇਂਦ੍ਰਿਤ ਕਰਨਾ;

•        ਵਿੱਦਿਅਕ ਸਸ਼ਕਤੀਕਰਨ; ਅਤੇ

•        ਵਕਫ਼ ਸੰਪਤੀ ਦੀ ਵਰਤੋਂ---- ਦੇਸ਼ ਭਰ ਵਿੱਚ ਵਕਫ਼ ਸੰਪਤੀਆਂ ਦੀ ਜੀਓ ਟੈਗਿੰਗ ਅਤੇ ਡਿਜੀਟਾਈਜੇਸ਼ਨ, ਤਾਕਿ ਵਕਫ਼ ਸੰਪਤੀਆਂ ਦਾ ਇਸਤੇਮਾਲ ਸਮਾਜ ਭਲਾਈ ਲਈ ਸੁਨਿਸ਼ਚਿਤ ਕੀਤਾ ਜਾ ਸਕੇ।

ਇਨਫੋਗ੍ਰਾਫਿਕਸ ਨੂੰ ਅਸਾਨੀ ਨਾਲ ਸਮਝਣ ਲਈ, ਇਸ ਨੂੰ ਪਿਕਟੋਰੀਅਲਾਂ, ਫੋਟੋਆਂ ਅਤੇ ਟੈਕਸਟ ਰਾਹੀਂ ਸੰਦੇਸ਼ ਦੇਣ ਲਈ ਕਸਟਮ-ਡਿਜ਼ਾਈਨ ਕੀਤਾ ਗਿਆ ਹੈ।

 

 ( ਅੰਗ੍ਰੇਜ਼ੀ ਵਿੱਚ ਇਨਫੋਗ੍ਰਾਫਿਕਸ ਦਾ ਲਿੰਕ ਦੇਖਣ ਲਈ ਇੱਥੇ ਅਤੇ ਹਿੰਦੀ ਲਈ ਇੱਥੇ ਕਲਿੱਕ ਕਰੋ)

 

***

ਕੇਜੀਐੱਸ
 



(Release ID: 1628223) Visitor Counter : 143