ਆਯੂਸ਼

ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ ਵੀਡੀਓ ਬਲੌਗਿੰਗ ਮੁਕਾਬਲੇ "ਮਾਈ ਲਾਈਫ ਮਾਈ ਯੋਗਾ" ਦਾ ਐਲਾਨ ਕੀਤਾ

Posted On: 31 MAY 2020 5:46PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਭ ਨੂੰ "ਮਾਈ ਲਾਈਫ ਮਾਈ ਯੋਗਾ" (ਜਿਸ ਨੂੰ "ਜੀਵਨ ਯੋਗਾ" ਵੀ ਕਿਹਾ ਜਾਂਦਾ ਹੈ), ਵੀਡੀਓ ਬਲੌਗਿੰਗ ਮੁਕਾਬਲੇ, ਜੋ ਕਿ ਆਯੁਸ਼ ਮੰਤਰਾਲਾ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਸ (ਆਈਸੀਸੀਆਰ) ਦਾ ਇੱਕ ਸਾਂਝਾ ਉਪਰਾਲਾ ਹੈ, ਵਿੱਚ ਹਿੱਸਾ ਲੈਣ ਦਾ ਸੱਦਾ ਆਪਣੇ ਮਾਸਿਕ ਮਨ ਕੀ ਬਾਤ ਸੰਬੋਧਨ ਦੌਰਾਨ ਦਿੱਤਾ ਇਹ ਮੁਕਾਬਲਾ ਲੋਕਾਂ ਦੇ ਜੀਵਨ ਉੱਤੇ ਯੋਗਾ ਦੇ ਤਬਦੀਲੀਯੋਗ ਪ੍ਰਭਾਵਾਂ ਉੱਤੇ ਕੇਂਦ੍ਰਿਤ ਹੋਵੇਗਾ ਅਤੇ ਇਸ ਨੂੰ 21 ਜੂਨ, 2020 ਨੂੰ ਆ ਰਹੇ 6ਵੇਂ ਅੰਤਰਰਾਸ਼ਟਰੀ ਯੋਗਾ ਦਿਵਸ (ਆਈਡੀਵਾਈ) ਨਾਲ ਸਬੰਧਿਤ ਇੱਕ ਸਰਗਰਮੀ ਵਜੋਂ ਸ਼ਾਮਲ ਕੀਤਾ ਜਾਵੇਗਾ ਇਸ ਮੁਕਾਬਲੇ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਅੱਜ 31 ਮਈ, 2020 ਨੂੰ ਆਯੁਸ਼ ਮੰਤਰਾਲਾ ਦੁਆਰਾ ਲਾਈਵ ਦਿਖਾਈ ਗਈ

 

ਪਿਛਲੇ ਸਾਲਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਉੱਤੇ ਵੱਖ-ਵੱਖ ਜਨਤਕ ਥਾਵਾਂ ਉੱਤੇ ਸਮੂਹਿਕ ਯੋਗਾ ਪ੍ਰੋਗਰਾਮਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਹੈ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਕੋਈ ਸਮੂਹਿਕ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਗਈ ਹੋਣ ਕਾਰਨ ਇਸ ਸਾਲ ਮੰਤਰਾਲਾ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਯੋਗਾ ਕਰਨ ਦੀ ਸਲਾਹ ਦੇ ਰਿਹਾ ਹੈ ਜਿਸ ਵਿੱਚ ਪੂਰਾ ਪਰਿਵਾਰ ਹਿੱਸਾ ਲੈ ਸਕੇਗਾ ਮਾਈ ਲਾਈਫ - ਮਾਈ ਯੋਗਾ ਵੀਡੀਓ ਬਲੌਗਿੰਗ ਮੁਕਾਬਲੇ ਰਾਹੀਂ ਆਯੁਸ਼ ਮੰਤਰਾਲਾ ਅਤੇ ਆਈਸੀਸੀਆਰ ਦੀ ਕੋਸ਼ਿਸ਼ ਯੋਗਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ, 2020 ਮਨਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਹੋਵੇਗੀ ਇਸ ਮੁਕਾਬਲੇ ਵਿੱਚ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ਜਿਹੇ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਸਰਗਰਮ ਤੌਰ ‘ਤੇ ਹਿੱਸਾ ਲਿਆ ਜਾ ਸਕੇਗਾ ਵੀਡੀਓ ਮੁਕਾਬਲੇ ਵਿੱਚ ਸਾਰੇ ਦੇਸ਼ਾਂ ਦੇ ਉਮੀਦਵਾਰ ਹਿੱਸਾ ਲੈ ਸਕਣਗੇ

 

ਇਹ ਮੁਕਾਬਲਾ ਦੋ ਪੜਾਵਾਂ ਵਿੱਚ ਹੋਵੇਗਾ ਪਹਿਲੇ ਪੜਾਅ ਵਿੱਚ ਅੰਤਰਰਾਸ਼ਟਰੀ ਵੀਡੀਓ ਬਲੌਗਿੰਗ ਮੁਕਾਬਲਾ ਹੋਵੇਗਾ, ਜਿੱਥੇ ਕਿ ਇੱਕ ਦੇਸ਼ ਅੰਦਰੋਂ ਜੇਤੂਆਂ ਦੀ ਚੋਣ ਕੀਤੀ ਜਾਵੇਗੀ ਇਸ ਤੋਂ ਬਾਅਦ ਵਿਸ਼ਵ ਪੱਧਰੀ ਜੇਤੂਆਂ ਦੀ ਚੋਣ ਵੱਖ-ਵੱਖ ਦੇਸ਼ਾਂ ਦੇ ਜੇਤੂ ਉਮੀਦਵਾਰਾਂ ਵਿੱਚੋਂ ਕੀਤੀ ਜਾਵੇਗੀ

 

ਇਸ ਵਿੱਚ ਹਿੱਸਾ ਲੈਣ ਲਈ ਤਿੰਨ ਵਰਗਾਂ ਵਿੱਚੋਂ ਉਮੀਦਵਾਰਾਂ ਦੀ ਚੋਣ ਹੋਵੇਗੀ ਪਹਿਲਾ ਵਰਗ ਨੌਜਵਾਨ (18 ਸਾਲ ਤੱਕ ਦੀ ਉਮਰ ਵਾਲੇ), ਬਾਲਗ (18 ਸਾਲ ਤੋਂ ਉੱਪਰ) ਅਤੇ ਤੀਸਰਾ ਵਰਗ ਯੋਗਾ ਪ੍ਰੋਫੈਸ਼ਨਲਾਂ ਦਾ ਹੋਵੇਗਾ ਅਤੇ ਇਸ ਵਿੱਚ ਮਹਿਲਾ ਅਤੇ ਪੁਰਸ਼ ਵਰਗ ਦੇ ਉਮੀਦਵਾਰਾਂ ਦੀ ਵੱਖ-ਵੱਖ ਚੋਣ ਹੋਵੇਗੀ ਇਸ ਹਿਸਾਬ ਨਾਲ ਕੁਲ 6 ਵਰਗ ਹੋਣਗੇ ਭਾਰਤੀ ਉਮੀਦਵਾਰਾਂ ਲਈ ਇਨਾਮ 1 ਲੱਖ, 50,000 ਅਤੇ 25,000 ਰੁਪਏ ਦੇ ਪਹਿਲੇ, ਦੂਜੇ ਅਤੇ ਤੀਜੇ ਉਮੀਦਵਾਰਾਂ ਲਈ ਹੋਣਗੇ ਇਨ੍ਹਾਂ ਦੀ ਚੋਣ ਪਹਿਲੇ ਪੜਾਅ ਉੱਤੇ ਹੋਵੇਗੀ ਅੰਤਰਰਾਸ਼ਟਰੀ ਇਨਾਮਾਂ ਦੇ ਵੇਰਵੇ ਆਯੁਸ਼ ਮੰਤਰਾਲਾ ਦੇ ਯੋਗਾ ਪੋਰਟਲ ਉੱਤੇ ਜਲਦੀ ਹੀ ਪਾ ਦਿੱਤੇ ਜਾਣਗੇ

 

ਇਹ ਮੁਕਾਬਲਾ ਦੁਨੀਆ ਭਰ ਵਿੱਚ ਸਾਰੇ ਉਮੀਦਵਾਰਾਂ ਲਈ ਖੁੱਲ੍ਹਾ ਹੋਵੇਗਾ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ ਤਿੰਨ ਮਿੰਟ ਦੀ ਮਿਆਦ ਦੇ ਤਿੰਨ ਯੋਗਾ ਅਭਿਆਸਾਂ (ਕ੍ਰਿਆ, ਆਸਨ, ਪ੍ਰਾਣਾਯਾਮ, ਬੰਧ ਅਤੇ ਮੁਦਰਾ) ਦੀ ਵੀਡੀਓ ਅੱਪਲੋਡ ਕਰਨੀ ਪਵੇਗੀ ਜਿਸ ਵਿੱਚ ਸੰਖੇਪ ਵੇਰਵਾ ਕਿ ਯੋਗਾ ਅਭਿਆਸ ਨੇ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਵੀ ਹੋਣਾ ਚਾਹੀਦਾ ਹੈ ਇਹ ਵੀਡੀਓ ਫੇਸਬੁੱਕ, ਟਵਿੱਟਰ ਜਾਂ ਇੰਸਟਾਗ੍ਰਾਮ ਉੱਤੇ ਅੱਪਲੋਡ ਕੀਤੀ ਜਾ ਸਕਦੀ ਹੈ ਉਸ ਉੱਤੇ ਕਾਂਟੈਸਟ ਹੈਸ਼ਟੈਗ #MyLifeMyYogaINDIA ਅਤੇ ਢੁਕਵਾਂ ਵਰਗ # ਹੈਸ਼ਟੈਗ ਹੋਣਾ ਚਾਹੀਦਾ ਹੈ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਆਯੁਸ਼ ਮੰਤਰਾਲਾ ਦੇ ਯੋਗਾ ਪੋਰਟਲ ਉੱਤੇ  ਦੇਖੇ ਜਾ ਸਕਦੇ ਹਨ -(https://yoga.ayush.gov.in/yoga/ ).

 

ਪ੍ਰਧਾਨ ਮੰਤਰੀ ਦੁਆਰਾ ਇਸ ਮੁਕਾਬਲੇ ਦਾ ਐਲਾਨ ਕੀਤੇ ਜਾਣ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਦਿਲਚਸਪੀ ਪੈਦਾ ਹੋਈ ਹੈ ਆਯੁਸ਼ ਮੰਤਰਾਲਾ ਨੂੰ ਉਮੀਦ ਹੈ ਕਿ ਇਸ ਉਤਸ਼ਾਹ ਨੂੰ ਜਨਤਕ ਉਤਸ਼ਾਹ ਲਾਭਾਂ ਵਿੱਚ ਬਦਲਿਆ ਜਾ ਸਕੇਗਾ ਕਿਉਂਕਿ ਯੋਗਾ ਦੇ ਹਾਂ-ਪੱਖੀ ਪ੍ਰਭਾਵ ਕੋਵਿਡ-19 ਮਹਾਮਾਰੀ ਦੀ ਸਥਿਤੀ ਵਿੱਚ ਵੀ ਸਹਾਈ ਹੋ ਸਕਦੇ ਹਨ

 

****

 

ਐੱਸਕੇ



(Release ID: 1628222) Visitor Counter : 187