ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੋਜੀ ਵਿਭਾਗ ਨੇ ਕੋਵਿਡ - 19 ਲਈ ਇੱਕ ਤੇਜ਼ ਪ੍ਰਤੀਕਿਰਿਆ ਵਾਲੇ ਨਿਆਮਕ ਯੋਗ ਤੰਤਰ ਨੂੰ ਸੁਚਾਰੂ ਬਣਾਇਆ

Posted On: 30 MAY 2020 2:57PM by PIB Chandigarh

 

https://static.pib.gov.in/WriteReadData/userfiles/image/image004X76N.gif

 

ਬਾਇਓਟੈਕਨੋਲੋਜੀ ਵਿਭਾਗ ਨੇ ਜੀਵ ਸੁਰੱਖਿਆ ਰੈਗੂਲੇਸ਼ਨ ਨੂੰ ਸੁਚਾਰੂ ਅਤੇ ਕਾਰਗਰ ਬਣਾਉਣ ਸਮੇਤ ਖੋਜਕਰਤਾਵਾਂ ਅਤੇ ਉਦਯੋਗਾਂ ਨੂੰ ਸੁਵਿਧਾ ਦੇਣ ਲਈ ਕਈ ਸਰਗਰਮ ਕਦਮ ਚੁੱਕੇ ਹਨ ਜੋ ਜੀਵ ਨਾਲ ਸੰਬੰਧਿਤ ਡੀਐੱਨਏ ਟੈਕਨੋਲੋਜੀ ਅਤੇ ਖ਼ਤਰਨਾਕ ਸੂਖਮ ਜੀਵਾਂ ਵਿੱਚ ਖੋਜ ਅਤੇ ਵਿਕਾਸ ਦਾ ਕੰਮ ਕਰ ਰਹੇ ਹਨ।

1. ਭਾਰਤੀ ਜੀਵ ਸੁਰੱਖਿਆ ਗਿਆਨ ਪੋਰਟਲ ਦਾ ਸੰਚਾਲਨ

ਮਈ, 2019 ਵਿੱਚ ਲਾਂਚ ਕੀਤਾ ਗਿਆ ਭਾਰਤੀ ਗਿਆਨ ਜੀਵ ਸੁਰੱਖਿਆ ਪੋਰਟਲ ਪੂਰੀ ਤਰ੍ਹਾਂ ਨਾਲ ਕੰਮ ਕਰਨ ਲੱਗਿਆ ਸੀ ਅਤੇ ਹੁਣ ਵਿਭਾਗ ਨੇ ਸਿਰਫ਼ ਆਨਲਾਈਨ ਪੋਰਟਲ ਦੇ ਮਾਧਿਅਮ ਨਾਲ ਸਾਰੇ ਨਵੇਂ ਆਵੇਦਨ ਪ੍ਰਾਪਤ ਕਰ ਰਿਹਾ ਹੈ। ਇਸ ਨਾਲ ਸਾਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਸਮਾਂਬੱਧ ਹੋ ਗਈ ਹੈ।

2. ਰਿਸਰਚ ਐਂਡ ਡਿਵਲਪਮੈਂਟ ਦੇ ਉਦੇਸ਼ ਲਈ ਜੀਈ ਜੀਵਾਂ ਅਤੇ ਉਤਪਾਦ ਦੇ ਆਯਾਤ, ਨਿਰਯਾਤ ਅਤੇ ਤਬਾਦਲੇ ਤੇ ਰਿਵਾਇਜ਼ਡ ਸਿੰਪਲੀਫਾਈਡ ਦਿਸ਼ਾ-ਨਿਰਦੇਸ਼ਾਂ ਦਾ ਨੋਟੀਫਿਕੇਸ਼ਨ:

ਵਿਭਾਗ ਨੇ ਜਨਵਰੀ, 2020 ਵਿੱਚ ਸੰਸ਼ੋਧਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜਿਸ ਵਿੱਚ ਸੰਸਥਾਗਤ ਜੀਵ ਸੁਰੱਖਿਆ ਕਮੇਟੀ ਨੂੰ ਆਯਾਤ ਨਿਰਯਾਤ ਦੇ ਆਵੇਦਨਾਂ ਤੇ ਫ਼ੈਸਲੇ ਲੈਣ ਅਤੇ ਆਰਜੀ 1 ਅਤੇ ਆਰਜੀ 2 ਆਈਟਮਾਂ ਦੇ ਲਈ ਰਿਸਰਚ ਅਤੇ ਡਿਵਲਪਮੈਂਟ ਦੇ ਮਕਸਦ ਦੇ ਲਈ ਜੀਈ ਜੀਵ ਅਤੇ ਉਤਪਾਦ ਦੇ ਅਦਾਨ- ਪ੍ਰਦਾਨ ਦੇ ਲਈ ਅਧਿਕਾਰ ਸੌਂਪਿਆ ਗਿਆ ਹੈ।

3. ਕੋਵਿਡ - 19 ’ਤੇ ਖੋਜ ਅਤੇ ਵਿਕਾਸ ਦੀ ਸੁਵਿਧਾ:

ਕੋਰੋਨਾਵਾਇਰਸ ਦੇ ਫੈਲਣ ਦੀਆਂ ਉੱਭਰਦੀਆਂ ਸਥਿਤੀਆਂ ਅਤੇ ਕੋਵਿਡ - 19 ਦੇ ਲਈ ਤੇਜ਼ੀ ਨਾਲ ਖੋਜ ਅਤੇ ਵਿਕਾਸ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਨੇ ਕੋਵਿਡ – 19 ’ਤੇ ਖੋਜ ਕਰ ਰਹੇ ਖੋਜਕਰਤਾਵਾਂ ਅਤੇ ਉਦਯੋਗਾਂ ਨੂੰ ਸ਼ਾਮਲ ਕਰਨ ਲਈ ਅਨੇਕਾਂ ਕਦਮ ਚੁੱਕੇ ਹਨ। ਡੀਬੀਟੀ ਨੇ ਕੋਵਿਡ - 19 ’ਤੇ ਹੇਠ ਦਿੱਤੇ ਦਿਸ਼ਾ-ਨਿਰਦੇਸ਼, ਆਦੇਸ਼ ਅਤੇ ਜਾਂਚ ਸੂਚੀ ਜਾਰੀ ਕੀਤੀ ਹੈ।

1. ਕੋਵਿਡ - 19 ਦੇ ਲਈ ਟੀਕਾ, ਨਿਦਾਨ, ਰੋਗ ਨਿਰੋਧਕ ਉਪਾਅ ਅਤੇ ਰੋਗ ਮੈਡੀਕਲ ਵਿਕਸਿਤ ਕਰਨ ਦੀ ਅਰਜ਼ੀ ਨਾਲ ਨਜਿੱਠਣ ਲਈ ਰੈਪਿਡ ਰਿਸਪਾਂਸ ਰੈਗੂਲੇਟਰੀ ਫ਼ਰੇਮਵਰਕ ਨੂੰ 20.03.2020 ਨੂੰ ਸੂਚਿਤ ਕੀਤਾ ਗਿਆ ਹੈ।

2. ਡੀਬੀਟੀ ਨੇ 08.04.2020 ਨੂੰ ਇੰਟਰੈੱਕਟਿਵ ਗਾਈਡੈਂਸ ਡਾਕੂਮੈਂਟ ਆਨ ਲੈਬੋਰੇਟਰੀ ਬਾੳਇਓਸੇਫ਼ਟੀ ਟੂ ਹੈਂਡਲ ਕੋਵਿਡ - 19 ਸਪੇਸਿਮਨਸਸੂਚਿਤ ਕੀਤਾ।

3. ਆਈਬੀਐੱਸਸੀ ਨੂੰ 30 ਜੂਨ, 2020 ਤੱਕ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਆਪਣੀ ਮੀਟਿੰਗ ਆਯੋਜਿਤ ਕਰਨ ਦੀ ਆਗਿਆ ਦਿੱਤੀ ਹੈ।

4. ਰੀਕਾਮਬੀਨੈਂਟ ਡੀਐੱਨਏ ਕੋਵਿਡ - 19 ਟੀਕਾ ਵਿਕਸਿਤ ਕਰਨ ਦੇ ਲਈ ਰੈਪਿਡ ਰਿਸਪਾਂਸ ਰੈਗੂਲੇਟਰੀ ਫ਼ਰੇਮਵਰਕ 26.05.2020 ਨੂੰ ਜਾਰੀ ਕੀਤਾ ਗਿਆ ਸੀ।

 

https://static.pib.gov.in/WriteReadData/userfiles/image/image006LHOD.gif

*****

ਐੱਨਬੀ/ ਕੇਜੀਐੱਸ/ (ਡੀਬੀਟੀ ਰਿਲੀਜ਼)



(Release ID: 1628065) Visitor Counter : 218