ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸ਼ਿਕਾਇਤ ਸੈੱਲ ਨੇ ਕੋਵਿਡ-19 ਸਥਿਤੀ ਦੌਰਾਨ ਉਦਯੋਗ ਤੋਂ ਪ੍ਰਾਪਤ 585 ਸ਼ਿਕਾਇਤਾਂ ਵਿੱਚੋਂ 581 ਦਾ ਹੱਲ ਕੀਤਾ

ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਜ਼ਮੀਨੀ ਪੱਧਰ 'ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਫੂਡ ਪ੍ਰੋਸੈੱਸਿੰਗ ਉਦਯੋਗ ਦੇ ਹਿਤਧਾਰਕਾਂ ਨਾਲ ਨਿਰੰਤਰ ਵੀਡੀਓ ਕਾਨਫਰੰਸਾਂ ਕਰ ਰਹੇ ਹਨ

Posted On: 30 MAY 2020 2:50PM by PIB Chandigarh

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸ਼ਿਕਾਇਤ ਸੈੱਲ ਨੇ ਸਰਗਰਮ ਪਹੁੰਚ ਅਪਣਾ ਕੇ ਸਮੇਂ ਸਿਰ ਨਿਪਟਾਰਾ ਕਰਦੇ ਹੋਏ ਪ੍ਰਾਪਤ ਹੋਈਆਂ 585 ਸ਼ਿਕਾਇਤਾਂ ਵਿੱਚੋਂ 581 ਦਾ ਹੱਲ ਕਰ ਦਿੱਤਾ ਹੈ। ਟਾਸਕ ਫੋਰਸ ਇਨ੍ਹਾਂ ਸ਼ਿਕਾਇਤਾਂ ਨੂੰ ਸਬੰਧਿਤ ਰਾਜ ਸਰਕਾਰਾਂ ਅਤੇ ਵਿੱਤ ਮੰਤਰਾਲੇ, ਗ੍ਰਹਿ ਮੰਤਰਾਲੇ ਸਮੇਤ ਹੋਰ ਸਬੰਧਿਤ ਅਧਿਕਾਰੀਆਂ ਨਾਲ ਵਿਚਾਰ ਕਰਕੇ ਹੱਲ ਕਰ ਰਹੀ ਹੈ। ਟਾਸਕ ਫੋਰਸ ਖੁਰਾਕ ਅਤੇ ਇਸ ਨਾਲ ਜੁੜੇ ਉਦਯੋਗ ਨੂੰ ਦਰਪੇਸ਼ ਕਿਸੇ ਵੀ ਮਸਲੇ / ਚੁਣੌਤੀ ਦਾ ਹੱਲ ਕਰਨ ਲਈ ਪ੍ਰਮੁੱਖ ਉਦਯੋਗਾਂ ਦੇ ਸੰਗਠਨਾਂ ਅਤੇ ਫੂਡ ਪ੍ਰੋਸੈੱਸਰਾਂ ਨਾਲ ਲਗਾਤਾਰ ਸੰਪਰਕ ਵਿੱਚ ਰਹੀ ਹੈ ਤਾਂ ਜੋ ਇਹ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਸਕਣ। ਕੋਵਿਡ-19 ਕਾਰਨ ਰਾਸ਼ਟਰਵਿਆਪੀ ਲੌਕਡਾਊਨ ਦੌਰਾਨ ਫੂਡ ਪ੍ਰੋਸੈੱਸਿੰਗ ਖੇਤਰ ਵਿੱਚ ਉਤਪਾਦਨ ਜਾਂ ਸਪਲਾਈ ਚੇਨ ਦੀ ਕਿਸੇ ਵੀ ਰੁਕਾਵਟ ਤੇ ਹੋਣ ਵਾਲੀਆਂ ਸ਼ਿਕਾਇਤਾਂ ਜਾਂ ਸਮੱਸਿਆਵਾਂ ਨੂੰ covidgrievance-mofpi[at]gov[dot]in. ਤੇ ਮੇਲ ਕੀਤਾ ਜਾ ਸਕਦਾ ਹੈ।

 

 

ਮੰਤਰਾਲੇ ਨੇ ਇੱਕ ਸਮਰਪਿਤ ਟਾਸਕ ਫੋਰਸ ਅਤੇ ਸ਼ਿਕਾਇਤ ਸੈੱਲ ਸਥਾਪਿਤ ਕੀਤਾ ਹੈ, ਜਿਸ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਇਨਵੈਸਟ ਇੰਡੀਆ ਦੇ ਮੈਂਬਰ ਸ਼ਾਮਲ ਸਨ। ਉਦਯੋਗ ਸਿੱਧੇ ਤੌਰ 'ਤੇ ਜਾਂ ਵੱਖ ਵੱਖ ਉਦਯੋਗਿਕ ਸੰਗਠਨਾਂ ਰਾਹੀਂ ਸ਼ਿਕਾਇਤ ਸੈੱਲ ਤੱਕ ਪਹੁੰਚ ਸਕਦੇ ਹਨ। ਸ਼ਿਕਾਇਤ ਸੈੱਲ ਵਿਖੇ ਜੋ ਪ੍ਰਮੁੱਖ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਉਹ ਨਿਮਨ ਨਾਲ ਜੁੜੀਆਂ ਹੋਈਆਂ ਹਨ :

 

 

  1. ਲੌਕਡਾਊਨ ਕਾਰਨ ਪਲਾਂਟ ਦਾ ਬੰਦ ਹੋਣਾ
  2. ਲੌਜਿਸਟਿਕ ਸਬੰਧੀ ਮਾਮਲੇ, ਵੇਅਰਹਾਊਸ ਬੰਦ ਹੋਣੇ
  3. ਮਜ਼ਦੂਰਾਂ ਦੀ ਅਣ-ਉਪਲਬਧਤਾ
  4. ਸਟਾਫ ਅਤੇ ਵਰਕਰਾਂ ਦਾ ਆਵਾਗਮਨ

 

ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਜ਼ਮੀਨੀ ਪੱਧਰ ਤੇ ਸਥਿਤੀ ਦੀ ਨਿਗਰਾਨੀ ਕਰਨ ਲਈ ਨਿਯਮਿਤ ਤੌਰ ਤੇ ਉਦਯੋਗ ਐਸੋਸੀਏਸ਼ਨਾਂ, ਕੋਲਡ ਚੇਨ ਡਿਵੈਲਪਰਾਂ, ਨਿਰਯਾਤਕਾਂ ਆਦਿ ਨਾਲ ਕਈ ਵੀਡੀਓ ਕਾਨਫਰੰਸਾਂ ਦੀ ਪ੍ਰਧਾਨਗੀ ਕੀਤੀ।

 

 

ਕੋਲਡ ਚੇਨ ਪ੍ਰਮੋਟਰਾਂ ਨਾਲ ਵੀਡੀਓ ਕਾਨਫਰੰਸਿੰਗ ਦੌਰਾਨ ਹੋਈ ਗੱਲਬਾਤ ਵਿੱਚ ਮੰਤਰਾਲੇ ਨੂੰ ਵੱਖੋ-ਵੱਖਰੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਤੇ ਟਾਸਕ ਫੋਰਸ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਸਾਰੇ ਸਬੰਧਿਤ ਹਿਤਧਾਰਕਾਂ ਨਾਲ ਮੁੱਦਿਆਂ ਨੂੰ ਚੁੱਕਿਆ ਹੈ। ਆਮ ਹਾਲਾਤ ਬਣਾਉਣ ਦੇ ਮੱਦੇਨਜ਼ਰ ਖੁਰਾਕ ਦੀਆਂ ਜ਼ਰੂਰਤਾਂ ਅਤੇ ਇਸ ਨਾਲ ਜੁੜੇ ਉਦਯੋਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਕਦਮ ਚੁੱਕੇ ਗਏ ਹਨ।

 

 

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਲੌਜਿਸਟਿਕਸ ਅਤੇ ਸਪਲਾਈ ਦੀ ਇਖ਼ਤਿਆਰ ਪ੍ਰਾਪਤ ਕਮੇਟੀ ਦਾ ਮੈਂਬਰ ਵੀ ਹੈ ਅਤੇ ਇਹ ਸੁਨਿਸ਼ਚਿਤ ਕਰਨ ਲਈ ਕੰਮ ਕਰ ਰਿਹਾ ਹੈ ਕਿ ਖੇਤੀ ਉਪਜ ਉਦਯੋਗ ਨੂੰ ਸਪਲਾਈ ਕੀਤੀ ਜਾ ਸਕੇ ਤਾਂ ਜੋ ਕਿਸਾਨਾਂ ਨੂੰ ਲਾਭ ਪਹੁੰਚ ਸਕੇ। ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਨੇ ਇਹ ਯਕੀਨੀ ਬਣਾਉਣ ਲਈ ਕਈ ਉਪਾਅ ਕੀਤੇ ਹਨ ਕਿ ਕੋਵਿਡ -19 ਸੰਕਟ ਕਾਰਨ ਫੂਡ ਪ੍ਰੋਸੈੱਸਿੰਗ ਉਦਯੋਗ ਤੇ ਘੱਟ ਪ੍ਰਭਾਵ ਪਵੇ। 

 

 

****

 

 

ਆਰਜੇ/ਐੱਨਜੀ



(Release ID: 1627960) Visitor Counter : 216