PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 29 MAY 2020 6:31PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 • ਹੁਣ ਤੱਕ, 71,105 ਵਿਅਕਤੀ ਠੀਕ ਹੋ ਚੁੱਕੇ ਹਨ। ਸਿਹਤਯਾਬੀ ਦੀ ਕੁੱਲ ਦਰ 42.89% ਹੋ ਗਈ ਹੈ।
 • ਸਰਗਰਮ ਮਾਮਲਿਆਂ ਦੀ ਗਿਣਤੀ 89,987 ਹੈ।
 • ਰੇਲਵੇ ਨੇ ਅਪੀਲ ਕੀਤੀ ਹੈ ਕਿ ਬਿਮਾਰ ਵਿਅਕਤੀ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਆਪਣੀ ਸਿਹਤ ਅਤੇ ਸੁਰੱਖਿਆ ਲਈ, ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਟ੍ਰੇਨ ਯਾਤਰਾ ਕਰਨ ਤੋਂ ਪਰਹੇਜ਼ ਕਰਨ।
 • ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜ਼ਰੀਏ 50 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਇਆ।

 

https://static.pib.gov.in/WriteReadData/userfiles/image/image005DCFM.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 89,987 ਹੈ। ਹੁਣ ਤੱਕ, 71,105 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 3,414 ਮਰੀਜ਼ ਠੀਕ ਹੋਏ ਹਨ। ਇਸ ਨਾਲ, ਸਿਹਤਯਾਬੀ ਦੀ ਕੁੱਲ ਦਰ 42.89% ਹੋ ਗਈ ਹੈ।

https://static.pib.gov.in/WriteReadData/userfiles/image/image006TPA7.jpg

https://pib.gov.in/PressReleseDetail.aspx?PRID=1627188

ਰੇਲਵੇ ਮੰਤਰਾਲੇ ਦੀ ਯਾਤਰੀਆਂ ਨੂੰ ਅਪੀਲ

ਭਾਰਤੀ ਰੇਲਵੇ, ਦੇਸ਼ ਭਰ ਵਿੱਚ ਰੋਜ਼ਾਨਾ ਕਈ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ, ਤਾਕਿ ਪ੍ਰਵਾਸੀਆਂ ਦੀ ਆਪਣੇ ਘਰਾਂ ਨੂੰ ਵਾਪਸੀ ਸੁਨਿਸ਼ਚਿਤ ਕੀਤੀ ਜਾ ਸਕੇ। ਇਹ ਦੇਖਿਆ ਜਾ ਰਿਹਾ ਹੈ ਕਿ ਕੁਝ ਅਜਿਹੇ ਲੋਕ ਵੀ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰ ਰਹੇ ਹਨ ਜੋ ਪਹਿਲਾਂ ਤੋਂ ਹੀ ਅਜਿਹੀਆਂ ਬਿਮਾਰੀਆਂ ਤੋਂ ਪੀੜਿਤ ਹਨ ਜਿਨ੍ਹਾਂ ਨਾਲ ਕੋਵਿਡ-19 ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਖਤਰਾ ਵਧ ਜਾਂਦਾ ਹੈ। ਯਾਤਰਾ ਦੌਰਾਨ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨਾਲ ਲੋਕਾਂ ਦੀ ਮੌਤਾਂ ਹੋਣ ਦੇ ਕੁਝ ਦੁਰਭਾਗਪੂਰਨ ਮਾਮਲੇ ਵੀ ਮਿਲੇ ਹਨ। ਕੁਝ ਅਜਿਹੇ ਲੋਕਾਂ ਦੀ ਸੁਰੱਖਿਆ ਲਈ ਰੇਲਵੇ ਅਪੀਲ ਕਰਦਾ ਹੈ ਕਿ ਪਹਿਲਾਂ ਤੋਂ ਹੀ ਗ੍ਰਸਤ ਬਿਮਾਰੀ (ਜਿਵੇਂ ਕਿ- ਉੱਚ ਰਕਤਚਾਪ, ਸ਼ੂਗਰ, ਦਿਲ ਦੇ ਰੋਗ, ਕੈਂਸਰ, ਰੋਗ ਪ੍ਰਤੀਰੋਧਕ ਸਮਰੱਥਾ ਦੀ ਘਾਟ) ਵਾਲੇ ਵਿਅਕਤੀ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਆਪਣੀ ਸਿਹਤ ਅਤੇ ਸੁਰੱਖਿਆ ਲਈ, ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਟ੍ਰੇਨ ਯਾਤਰਾ ਕਰਨ ਤੋਂ ਪਰਹੇਜ਼ ਕਰਨ।

https://pib.gov.in/PressReleseDetail.aspx?PRID=1627561

 

ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰਨ ਵਾਲੇ ਲਗਭਗ 50 ਲੱਖ ਪ੍ਰਵਾਸੀਆਂ ਨੂੰ 85 ਲੱਖ ਤੋਂ ਵੀ ਜ਼ਿਆਦਾ 'ਮੁਫਤ ਭੋਜਨ' ਪੈਕਟ ਅਤੇ ਲਗਭਗ 1.25 ਕਰੋੜ 'ਮੁਫਤ ਪਾਣੀ ਦੀਆ ਬੋਤਲਾਂ' ਵੰਡੀਆਂ

ਭਾਰਤੀ ਰੇਲਵੇ ਨੇ 1 ਮਈ 2020 ਤੋਂ ਹੀ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰਨ ਵਾਲੇ ਲਗਭਗ 50 ਲੱਖ ਪ੍ਰਵਾਸੀਆਂ ਨੂੰ 85 ਲੱਖ ਤੋਂ ਵੀ ਜ਼ਿਆਦਾ 'ਮੁਫਤ ਭੋਜਨ' ਪੈਕਟ ਅਤੇ ਲਗਭਗ 1.25 ਕਰੋੜ 'ਮੁਫਤ ਪਾਣੀ ਦੀਆਂ ਬੋਤਲਾਂ' ਵੰਡੀਆਂ ਹਨ। ਇਨ੍ਹਾਂ ਵਿੱਚ ਭਾਰਤੀ ਰੇਲਵੇ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਆਈਆਰਸੀਟੀਸੀ ਦੁਆਰਾ ਤਿਆਰ ਕੀਤੇ ਜਾ ਰਹੇ ਅਤੇ ਜ਼ੋਨਲ ਰੇਲਵੇ ਦੁਆਰਾ ਵੰਡੇ ਜਾ ਰਹੇ ਭੋਜਨ ਸ਼ਾਮਲ ਹਨ। ਸਾਰੀਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਵਿੱਚ ਯਾਤਰਾ ਕਰ ਰਹੇ ਪ੍ਰਵਾਸੀਆਂ ਨੂੰ ਭੋਜਨ ਅਤੇ ਪਾਣੀ ਦੀਆਂ ਬੋਤਲਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਆਈਆਰਸੀਟੀਸੀ ਯਾਤਰਾ ਕਰ ਰਹੇ ਪ੍ਰਵਾਸੀਆਂ ਨੂੰ ਰੇਲ ਨੀਰ ਪਾਣੀ ਦੇ ਨਾਲ ਭੋਜਨ ਦੇ ਰੂਪ ਵਿੱਚ ਪੂਰੀ-ਸਬਜ਼ੀ-ਅਚਾਰ, ਰੋਟੀ- ਸਬਜ਼ੀ-ਅਚਾਰ, ਕੇਲਾ, ਬਿਸਕੁਟ, ਕੇਕ, ਬਿਸਕੁਟ-ਨਮਕੀਨ, ਕੇਕ-ਨਮਕੀਨ, ਸ਼ਾਕਾਹਾਰੀ ਪੁਲਾਓ, ਪਾਵ-ਭਾਜੀ, ਨਿੰਬੂ-ਚਾਵਲ-ਅਚਾਰ, ਉਪਮਾ, ਪੋਹਾ-ਅਚਾਰ ਅਦਿ ਉਪਲੱਬਧ ਕਰਵਾ ਰਹੀ ਹੈ। 28 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ 3736 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ ਹਨ, ਜਦਕਿ ਲਗਭਗ 67 ਟ੍ਰੇਨਾਂ ਪਾਈਪਲਾਈਨ ਵਿੱਚ ਹਨ;27 ਮਈ 2020 ਨੂੰ 172 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਵਾਨਾ ਕੀਤੀਆਂ ਗਈਆਂ। ਹੁਣ ਤੱਕ 27 ਦਿਨਾਂ ਵਿੱਚ ਲਗਭਗ 50 ਲੱਖ ਪ੍ਰਵਾਸੀਆਂ ਨੂੰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਲਿਜਾਇਆ ਗਿਆ ਹੈ। ਵਰਨਣਯੋਗ ਹੈ ਕਿ ਅੱਜ ਚਲਣ ਵਾਲੀਆਂ ਟ੍ਰੇਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਭੀੜ (ਕੰਜੈਸ਼ਨ) ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।

https://pib.gov.in/PressReleseDetail.aspx?PRID=1627493

 

ਭਾਰਤੀ ਰੇਲਵੇ ਨੇ ਕ੍ਰਮਵਾਰ 30 ਸਪੈਸ਼ਲ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਅਤੇ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ ਲਈ ਨਿਰਦੇਸ਼ਾਂ ਨੂੰ ਸੋਧਿਆ

ਭਾਰਤੀ ਰੇਲਵੇ ਨੇ ਕ੍ਰਮਵਾਰ 12.05.2020 ਅਤੇ 01.06.2020 ਤੋਂ ਚਲਣ ਵਾਲੀਆਂ 30 ਸਪੈਸ਼ਲ ਰਾਜਧਾਨੀ ਕਿਸਮ ਦੀਆਂ ਟ੍ਰੇਨਾਂ ਅਤੇ 200 ਸਪੈਸ਼ਲ ਮੇਲ ਐਕਸਪ੍ਰੈੱਸ ਟ੍ਰੇਨਾਂ (ਕੁੱਲ 230 ਟ੍ਰੇਨਾਂ) ਦੇ ਨਿਰਦੇਸ਼ਾਂ ਨੂੰ ਸੋਧਿਆ ਹੈ। ਰੇਲਵੇ ਮੰਤਰਾਲੇ ਨੇ ਸਾਰੇ ਸਪੈਸ਼ਲਸ ਦੇ ਅਡਵਾਂਸ ਰਿਜ਼ਰਵੇਸ਼ਨ ਪੀਰੀਅਡ (ਏਆਰਪੀ) ਨੂੰ 30 ਦਿਨਾਂ ਤੋਂ ਵਧਾ ਕੇ 120 ਦਿਨ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ 230 ਟ੍ਰੇਨਾਂ ਵਿੱਚ ਪਾਰਸਲ ਅਤੇ ਸਮਾਨ ਦੀ ਬੁਕਿੰਗ ਦੀ ਆਗਿਆ ਹੋਵੇਗੀ। ਉਪਰੋਕਤ ਬਦਲਾਅ 31 ਮਈ 2020 ਦੀ ਸਵੇਰ 8:00 ਵਜੇ ਤੋਂ ਟ੍ਰੇਨ ਬੁਕਿੰਗ ਦੇ ਨਾਲ ਲਾਗੂ ਹੋਣਗੇ

https://pib.gov.in/PressReleseDetail.aspx?PRID=1627516

 

 

ਸ਼੍ਰੀ ਪੀਯੂਸ਼ ਗੋਇਲ ਨੇ ਟ੍ਰੇਡ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ

ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਵਪਾਰ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੀ ਮਿਆਦ ਦੌਰਾਨ ਰਾਸ਼ਟਰ ਨੇ ਖੁਦ ਨੂੰ ਕੋਵਿਡ-19 ਮਹਾਮਾਰੀ ਨਾਲ ਲੜਨ ਤੇ ਸਮਰੱਥਾ ਨਿਰਮਾਣ ਲਈ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ -19 ਨਾਲ ਲੜਨ ਲਈ ਕੇਂਦਰੀ ਵਿੱਤ ਮੰਤਰੀ ਦੁਆਰਾ ਐਲਾਨੇ ਗਏ ਆਤਮਨਿਰਭਰ ਪੈਕੇਜ ਨੇ ਐੱਮਐੱਸਐੱਮਈ ਲਈ 3 ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਰੰਟੀ ਪ੍ਰਦਾਨ ਕੀਤੀ ਹੈ ਅਤੇ ਇਹ ਵਪਾਰੀਆਂ ਨੂੰ ਵੀ ਕਵਰ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਤਹਿਤ ਸਰਕਾਰ ਨੇ ਰੂਪਾਂਤਰਕਾਰੀ ਪਹਿਲਾਂ ਕੀਤੀ ਹੈ ਜੋ ਭਾਰਤ ਨੂੰ ਇੱਕ ਮਜ਼ਬੂਤ ਰਾਸ਼ਟਰ ਬਣਨ ਵਿੱਚ ਸਹਾਇਤਾ ਕਰਨਗੀਆਂ।

https://pib.gov.in/PressReleseDetail.aspx?PRID=1627566

 

ਅੱਠ ਪ੍ਰਮੁੱਖ ਉਦਯੋਗਾਂ ਦਾ ਸੂਚਕਅੰਕ (ਅਧਾਰ: 2011-12=100) ਅਪ੍ਰੈਲ, 2020 ਲਈ

ਪਿਛਲੇ ਮਹੀਨੇ ਭਾਵ ਮਾਰਚ 2020 ਦੀ 9 ਪ੍ਰਤੀਸ਼ਤ (ਅਸਥਾਈ) ਦਰ ਦੇ ਮੁਕਾਬਲੇ ਅਪ੍ਰੈਲ 2020 ਲਈ ਅੱਠ ਪ੍ਰਮੁੱਖ ਉਦਯੋਗਾਂ ਦੀ ਵਾਧਾ ਦਰ ਦਾ ਸੂਚਕਅੰਕ (ਇੰਡੈਕਸ) 38.1% ਹੇਠਾਂ ਚਲਾ ਗਿਆ ਹੈ। ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਕਰਕੇ ਅਪ੍ਰੈਲ 2020 ਦੌਰਾਨ ਦੇਸ਼ ਭਰ ਚ ਲਾਗੂ ਲੌਕਡਾਊਨ ਦੇ ਮੱਦੇਨਜ਼ਰ ਵਿਭਿੰਨ ਉਦਯੋਗ ਜਿਵੇਂ ਕੋਲਾ, ਸੀਮਿੰਟ, ਸਟੀਲ, ਕੁਦਰਤੀ ਗੈਸ, ਤੇਲ ਸੋਧਕ ਕਾਰਖਾਨਾ, ਕੱਚਾ ਤੇਲ ਆਦਿ ਵਿੱਚ ਉਤਪਾਦਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ।

https://pib.gov.in/PressReleseDetail.aspx?PRID=1627656

 

ਨੈਸ਼ਨਲ ਕਰੀਅਰ ਨਾਲ ਫ੍ਰੀ ਔਨਲਾਈਨ ਕਰੀਅਰ ਸਕਿੱਲ ਟ੍ਰੇਨਿੰਗ ਦੀ ਸ਼ੁਰੂਆਤ

ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪ੍ਰੋਜੈਕਟ ਤਹਿਤ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਨੌਕਰੀ ਚਾਹੁਣ ਵਾਲਿਆਂ ਲਈ ਟੀਸੀਐੱਸ  ਆਈਓਐੱਨ ਨਾਲ ਮਿਲ ਕੇ ਫ੍ਰੀ ਔਨਲਾਈਨ ਸਕਿੱਲ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਹੈ। ਇਹ ਕੋਰਸ ਸਿੱਖਣ ਵਾਲਿਆਂ ਨੂੰ ਕਾਰਪੋਰੇਟ ਸ਼ਿਸ਼ਟਾਚਾਰ ਦੇ ਨਾਲ ਵਿਅਕਤੀਗਤ ਵਿਕਾਸ, ਵਿਅਕਤੀਗਤ ਹੁਨਰ ਵਿਕਾਸ,ਪ੍ਰਭਾਵਸ਼ਾਲੀ ਪੇਸ਼ਕਸ਼ ਲਈ ਹੁਨਰ ਵਿਕਸਿਤ ਕਰਨ ਵਿੱਚ ਅਤੇ ਹੋਰ ਹੁਨਰਾਂ ਨੂੰ ਉਭਾਰਨ ਵਿੱਚ ਸਹਾਇਤਾ ਕਰੇਗਾ ਜਿਸ ਦੀ ਮੌਜੂਦਾ ਸਮੇਂ ਸਨਅਤ ਖੇਤਰ ਵਿੱਚ ਮੰਗ ਹੈ। ਇਹ ਟ੍ਰੇਨਿੰਗ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਉਪਲੱਬਧ ਹੈ।

https://pib.gov.in/PressReleseDetail.aspx?PRID=1627652

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ 11 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ 56 ਸੀਐੱਨਸੀ ਸਟੇਸ਼ਨ ਸਮਰਪਿਤ ਕੀਤੇ

ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਵਾਤਾਵਰਣ ਦੇ ਅਨੁਕੂਲ ਸੰਕੁਚਿਤ ਕੁਦਰਤੀ ਗੈਸ ਦੀ ਪਹੁੰਚ ਦਾ ਵਿਸਤਾਰ ਕਰਦੇ ਹੋਏ, ਅੱਜ ਇੱਕ ਔਨਲਾਈਨ ਸਮਾਰੋਹ ਜ਼ਰੀਏ ਦੇਸ਼ ਦੇ 48 ਸੀਐੱਨਸੀ ਸਟੇਸ਼ਨ ਸਮਰਪਿਤ ਕੀਤੇ ਅਤੇ ਦੇਸ਼ ਦੇ 8 ਹੋਰ ਸੀਐੱਨਸੀ ਸਟੇਸ਼ਨਾਂ ਦਾ ਉਦਘਾਟਨ ਕੀਤਾ। ਇਹ 56 ਸਟੇਸ਼ਨ 11 ਰਾਜਾਂ/ਕੇਂਦਰੀ ਸ਼ਾਸਿਤ ਵਿੱਚ ਫੈਲੇ ਹੋਏ ਹਨ।

https://pib.gov.in/PressReleseDetail.aspx?PRID=1627635

ਮੰਤਰਾਲਾ ਦੀਆਂ ਇੱਕ ਸਾਲ ਦੀਆਂ ਉਪਲੱਬਧੀਆਂ ‘ਤੇ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਮੀਡੀਆ ਨੂੰ ਸੰਬੋਧਨ ਕੀਤਾ

ਸ਼੍ਰੀ ਪਾਸਵਾਨ ਨੇ ਕਿਹਾ ਕਿ ਕੋਵਿਡ - 19 ਮਹਾਮਾਰੀ ਦੌਰਾਨ ਮੰਤਰਾਲਾ  ਦਾ ਮੁੱਖ ਧਿਆਨ ਸਾਰੇ ਜਨਤਕ ਵੰਡ ਪ੍ਰਣਾਲੀ ਅਤੇ ਗ਼ੈਰ - ਪੀਡੀਐੱਸ ਕਾਰਡ ਧਾਰਕਾਂਪ੍ਰਵਾਸੀ ਮਜ਼ਦੂਰਾਂ ਅਤੇ ਕੇਂਦਰ ਜਾਂ ਰਾਜ ਸਰਕਾਰਾਂ ਦੇ ਕਿਸੇ ਵੀ ਖਾਧ ਅਨਾਜ ਯੋਜਨਾ  ਅਨੁਸਾਰ ਆਉਣ ਵਾਲਿਆਂ ਨੂੰ ਅਨਾਜ ਅਤੇ ਦਾਲ਼ਾਂ ਨੂੰ ਉਪਲੱਬਧ ਕਰਵਾਉਣਾ ਹੈ।  ਉਨ੍ਹਾਂ ਨੇ ਦੱਸਿਆ ਕਿ ਮੰਤਰਾਲੇ  ਦੁਆਰਾ ਰਾਜਾਂ  ਦੇ ਫੂਡ ਮੰਤਰੀਆਂ ਅਤੇ ਸਕੱਤਰਾਂ ਨਾਲ ਨਿਯਮਿਤ ਰੂਪ ਨਾਲ ਸੰਵਾਦ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਅਨਾਜ ਦੀ ਸਪਲਾਈ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਏ।  ਉਨ੍ਹਾਂ ਨੇ ਦੱਸਿਆ ਕਿ ਬਫਰ ਸਟਾਕ ਵਿੱਚ ਸਮਰੱਥ ਮਾਤਰਾ ਵਿੱਚ ਅਨਾਜ ਉਪਲੱਬਧ ਹੈ ।

For details: https://pib.gov.in/PressReleseDetail.aspx?PRID=1627669

 

ਆਈਐੱਨਐੱਸ ਕੇਸਰੀ ਪੋਰਟ ਐਂਟਸਿਰਾਨਾਨਾ, ਮੈਡਾਗਾਸਕਰ ਪੁੱਜਾ

ਮਿਸ਼ਨ ਸਾਗਰ ਦੇ ਤਹਿਤ ਭਾਰਤੀ ਜਲ ਸੈਨਾ ਦਾ ਜਹਾਜ਼ ਕੇਸਰੀ 27 ਮਈ ਨੂੰ ਐਂਟਸਿਰਾਨਾਨਾ, ਮੈਡਾਗਾਸਕਰ (Antsiranana, Madagascar) ਬੰਦਰਗਾਹ ਵਿੱਚ ਦਾਖ਼ਲ ਹੋ ਗਿਆ।  ਭਾਰਤ ਸਰਕਾਰ ਅਜਿਹੇ ਔਖੇ ਸਮੇਂ ਵਿੱਚ ਬਾਹਰਲੇ ਮਿੱਤਰ ਦੇਸ਼ਾਂ ਨੂੰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਮੁਹੱਈਆ ਕਰਵਾ ਰਹੀ ਹੈ ਅਤੇ ਇਸੇ ਦਿਸ਼ਾ ਵੱਲ ਆਈਐੱਨਐੱਸ ਕੇਸਰੀ ਮੈਡਾਗਾਸਕਰ ਦੇ ਲੋਕਾਂ ਲਈ ਕੋਵਿਡ ਸਬੰਧੀ ਜ਼ਰੂਰੀ ਦਵਾਈਆਂ ਦੀ ਖੇਪ ਲੈ ਕੇ ਗਿਆ ਹੈ।

https://pib.gov.in/PressReleseDetail.aspx?PRID=1627668

 

ਸੈਨਾ  ਦੇ ਕਮਾਂਡਰਾਂ ਦਾ ਸੰ‍ਮੇਲਨ :  27 - 29 ਮਈ 2020

ਇੱਕ ਸਿਖਰ ਪੱਧਰ ਦਾ ਸਾਲ ਵਿੱਚ ਦੋ ਵਾਰ ਹੋਣ ਵਾਲਾ ਸੈਨਾ ਦੇ ਕਮਾਂਡਰਾਂ ਦਾ ਸੰਮੇਲਨ ਜਿਸ ਵਿੱਚ ਵਿਚਾਰਕ ਪੱਧਰ ਤੇ ਚਰਚਾ ਦੇ ਬਾਅਦ ਮੱਹਤਵਪੂਰਨ ਨੀਤੀਗਤ ਫੈਸਲੇ ਕੀਤੇ ਜਾਂਦੇ ਹਨ ਦੋ ਪੜਾਵਾਂ ਵਿੱਚ ਆਯੋਜਿਤ ਹੋਣ ਵਾਲੇ ਇਸ ਸੰਮੇਲਨ ਦਾ ਪਹਿਲਾ ਪੜਾਅ ਸਾਊਥ ਬਲਾਕ ਨਵੀਂ ਦਿੱਲੀ ਵਿੱਚ 27 ਤੋਂ 29 ਮਈ2020 ਤੱਕ ਆਯੋਜਿਤ ਕੀਤਾ ਗਿਆ।  ਪੂਰਵ ਨਿਰਧਾਰਿਤ ਪ੍ਰੋਗਰਾਮ  ਅਨੁਸਾਰ ਇਸ ਨੂੰ ਅਪ੍ਰੈਲ 2020 ਵਿੱਚ ਆਯੋਜਿਤ ਕੀਤਾ ਜਾਣਾ ਸੀ ਲੇਕਿਨ ਕੋਵਿਡ - 19 ਮਹਾਮਾਰੀ  ਦੇ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ।

https://pib.gov.in/PressReleseDetail.aspx?PRID=1627654

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ਚ ਇੱਕ ਵੈਬੀਨਾਰ ਜ਼ਰੀਏ 45,000 ਉਚੇਰੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਵੈਬੀਨਾਰ ਜ਼ਰੀਏ ਅੱਜ ਦੇਸ਼ ਭਰ ਦੇ 45,000 ਤੋਂ ਵੱਧ ਉਚੇਰੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ। ਸ਼੍ਰੀ ਪੋਖਰਿਯਾਲ ਨੇ ਦੇਸ਼ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਉਹ ਮੌਜੂਦਾ ਸਥਿਤੀ ਨੂੰ ਆਪਣੇ ਸਿਸਟਮ ਵਿਚਲੀਆਂ ਸੀਮਾਵਾਂ ਦੂਰ ਕਰਨ ਦੇ ਇੱਕ ਮੌਕੇ ਵਜੋਂ ਲੈਣ। ਉਨ੍ਹਾਂ ਸਿੱਖਿਆਸ਼ਾਸਤਰੀਆਂ, ਵਿਦਿਆਰਥੀਆਂ, ਮਾਪਿਆਂ ਨੂੰ ਔਨਲਾਈਨ ਵਿਧੀ ਅਪਣਾਉਣ ਅਤੇ ਇਸ ਸਥਿਤੀ ਨੂੰ ਜ਼ਿਆਦਾਤਰ ਅਜਿਹਾ ਹੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਔਨਲਾਈਨ ਈਕੋਸਿਸਟਮ ਵਿੱਚ ਸੁਧਾਰ ਲਿਆਉਣ ਤੇ ਉਸ ਵਿੱਚ ਵਾਧਾ ਕਰਨ ਦੀ ਤੁਰੰਤ ਜ਼ਰੂਰਤ ਹੈ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਇਸ ਪਹੁੰਚ ਨੂੰ ਵਧਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਔਨਲਾਈਨ ਸਿੱਖਿਆ ਗ੍ਰਾਮੀਣ ਖੇਤਰਾਂ ਤੱਕ ਪੁੱਜ ਸਕੇ।

https://pib.gov.in/PressReleseDetail.aspx?PRID=1627487

 

ਪੱਛਮੀ ਨੇਵਲ ਕਮਾਂਡ ਵਿੱਚ ਅਲਟਰਾਵਾਇਲਟ ਡਿਸਇਨਫੈਕਸ਼ਨ ਸੁਵਿਧਾਵਾਂ ਵਿਕਸਿਤ ਕੀਤੀਆਂ

ਜਲ ਸੈਨਾ ਡੌਕਯਾਰਡ (ਮੁੰਬਈ) ਨੇ ਇਸ ਉੱਭਰਦੀ ਲੋੜ ਨੂੰ ਪੂਰਾ ਕਰਨ ਲਈ ਇੱਕ ਅਲਟਰਾਵਾਇਲਟ (ਯੂਵੀ) ਸੈਨੀਟਾਈਜੇਸ਼ਨ ਬੇਅ ਦਾ ਨਿਰਮਾਣ ਕੀਤਾ ਹੈ। ਅਲਟਰਾਵਾਇਲਟ ਬੇਅ ਦਾ ਉਪਯੋਗ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਉਪਕਰਨ, ਕੱਪੜੇ ਅਤੇ ਹੋਰ ਵਿਭਿੰਨ ਵਸਤਾਂ ਨੂੰ ਡਿਸਇਨਫੈਕਸ਼ਨ ਕਰਨ ਲਈ ਕੀਤਾ ਜਾਵੇਗਾ। ਯੂਵੀ-ਸੀ ਪ੍ਰਕਾਸ਼ ਵਿਵਸਥਾ ਲਈ ਐਲੂਮੀਨੀਅਮ ਸ਼ੀਟ ਇਲੈਕਟ੍ਰੀਕਲ ਵਿਵਸਥਾ ਦੇ ਨਿਰਮਾਣ ਰਾਹੀਂ ਇੱਕ ਵੱਡੇ ਆਮ ਕਮਰੇ ਨੂੰ ਯੂਵੀ ਬੇਅ ਵਿੱਚ ਬਦਲਣ ਲਈ ਚੁਣੌਤੀਪੂਰਨ ਕਾਰਜ ਕਰਨ ਦੀ ਲੋੜ ਸੀ।

 

https://pib.gov.in/PressReleseDetail.aspx?PRID=1627501

 

 

ਟੀਕੇ ਦੇ ਵਿਕਾਸ ਅਤੇ ਦਵਾਈਆਂ ਦੀ ਟੈਸਟਿੰਗ ਲਈ ਸੀਸੀਐੱਮਬੀ ਵਿੱਚ ਕੋਰੋਨਾ ਵਾਇਰਸ ਕਲਚਰ

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਰਆਈ) ਦੀ ਹੈਦਰਾਬਾਦ ਸਥਿਤ ਸੈਂਟਰ ਫੌਰ ਸੈਲੂਲਰ ਐਂਡ ਮੌਲਿਕਿਊਲਰ ਬਾਇਓਲੋਜੀ (ਸੀਸੀਐੱਮਬੀ) ਦੇ ਵਿਗਿਆਨੀਆਂ ਨੇ ਮਰੀਜ਼ਾਂ ਦੇ ਨਮੂਨਿਆਂ ਤੋਂ ਕੋਵਿਡ -19 ਲਈ ਜ਼ਿੰਮੇਵਾਰ ਕੋਰੋਨਾ ਵਾਇਰਸ (SARS-CoV-2) ਦਾ ਸਥਿਰ ਕਲਚਰ ਕੀਤਾ ਹੈ। ਲੈਬ ਵਿੱਚ ਵਾਇਰਸ ਦੇ ਕਲਚਰ ਦੀ ਸਮਰੱਥਾ ਨਾਲ ਸੀਸੀਐੱਮਬੀ ਦੇ ਵਿਗਿਆਨੀਆਂ ਨੂੰ ਕੋਵਿਡ-19 ਖ਼ਿਲਾਫ਼ ਲੜਨ ਲਈ ਟੀਕਾ ਵਿਕਸਿਤ ਕਰਨ ਅਤੇ ਸੰਭਾਵਿਤ ਦਵਾਈਆਂ ਦੀ ਜਾਂਚ ਵਿੱਚ ਸਹਾਇਤਾ ਮਿਲ ਸਕਦੀ ਹੈ।

https://pib.gov.in/PressReleseDetail.aspx?PRID=1627590

 

ਸੂਰਤ ਸਮਾਰਟ ਸਿਟੀ ਨੇ ਕੋਵਿਡ - 19 ਪ੍ਰਬੰਧਨ ਅਤੇ ਕੰਟੇਨਮੈਂਟ ਵਿੱਚ ਆਈਟੀ ਦੇ ਅਹਿਮ ਉਪਰਾਲੇ ਕੀਤੇ

ਸੂਰਤ ਮਿਊਂਸਪਲ ਕਾਰਪੋਰੇਸ਼ਨ ਨੇ ਕੋਵਿਡ - 19 ਨਾਲ ਲੜਨ ਲਈ ਵੱਖ-ਵੱਖ ਆਈਟੀ ਪਹਿਲਾਂ ਕੀਤੀਆਂ ਐੱਸਐੱਮਸੀ ਨੇ ਐੱਸਐੱਮਸੀ ਕੋਵਿਡ - 19 ਟ੍ਰੈਕਰ ਸਿਸਟਮ ਵਿਕਸਿਤ ਕੀਤਾ ਹੈ ਜਿਸ ਵਿੱਚ ਐੱਸਐੱਮਸੀ ਕੋਵਿਡ - 19 ਟ੍ਰੈਕਰਨਾਮ ਦਾ ਇੱਕ ਵੈੱਬ ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਸ਼ਾਮਲ ਹੈ ਇਹ ਵਿਦੇਸ਼ੀ ਜਾਂ ਅੰਤਰ-ਰਾਜੀ ਯਾਤਰਾ ਦੇ ਇਤਿਹਾਸ ਅਤੇ ਪਾਜ਼ਿਟਿਵ ਕੋਵਿਡ-19 ਵਿਅਕਤੀਆਂ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਉਂਦਾ ਹੈ

https://pib.gov.in/PressReleseDetail.aspx?PRID=1627638

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

 • ਪੰਜਾਬ : ਪੰਜਾਬ ਸਰਕਾਰ ਨੇ ਅੱਜ ਟਰੇਨਾਂ ਰਾਹੀਂ ਯਾਤਰਾ ਕਰਨ ਵਾਲੇ ਵਿਅਕਤੀਆਂ ਲਈ ਵਾਧੂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ (ਆਉਣ ਵਾਲੇ/ਜਾਣ ਵਾਲੇ)। ਸਾਰੇ ਯਾਤਰੀਆਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸਿਰਫ਼ ਯਾਤਰੀਆਂ ਦੀਆਂ ਪੁਸ਼ਟੀ ਕੀਤੀਆਂ ਗਈਆਂ ਟਿਕਟਾਂ ਵਾਲਿਆਂ ਨੂੰ ਹੀ ਰੇਲਵੇ ਪਲੈਟਫਾਰਮਾਂ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ ਤਾਂ ਕਿ ਗੈਰਜ਼ਰੂਰੀ ਭੀੜ ਤੋਂ ਬਚਿਆ ਜਾ ਸਕੇ। (ਨਾਲ ਕਿਸੇ ਵੀ ਵਿਅਕਤੀ ਦੀ ਆਗਿਆ ਨਹੀਂ ਹੈ)। ਇਹ ਵੀ ਲਾਜ਼ਮੀ ਹੈ ਕਿ ਅਜਿਹੇ ਸਾਰੇ ਯਾਤਰੀ ਪਲੈਟਫਾਰਮਾਂ ਵਿੱਚ ਦਾਖਲ ਹੋਣ ਤੋਂ ਪਹਿਲਾਂ ਥਰਮਲ ਸਕਰੀਨਿੰਗ ਤੋਂ ਗੁਜ਼ਰਨੇ ਅਤੇ ਯਾਤਰੀ ਰਵਾਨਗੀ ਦੇ ਸਮੇਂ ਤੋਂ ਪਹਿਲਾਂ 45 ਮਿੰਟ ਪਹਿਲਾਂ ਪਹੁੰਚ ਜਾਣਗੇ।
 • ਹਰਿਆਣਾ: ਗ੍ਰਹਿ ਮੰਤਰੀ ਨੇ ਕਿਹਾ ਕਿ ਕੋਵਿਡ-19 ਸੰਕ੍ਰਮਣ ਦੇ ਪਸਾਰ ਨੂੰ ਰੋਕਣਾ ਰਾਜ ਸਰਕਾਰ ਦੀ ਤਰਜੀਹ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਾਰਿਆਂ ਲਈ ਜਨਤਕ ਸਥਾਨਾਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਤਾਂ ਕਿ ਇਸ ਸੰਕ੍ਰਮਣ ਦੇ ਪਸਾਰ ਨੂੰ ਰੋਕਿਆ ਜਾ ਸਕੇ। ਇਸ ਤਰ੍ਹਾਂ ਹੀ ਜਨਤਕ ਸਥਾਨਾਂ ਤੇ ਕਿਸੇ ਨੂੰ ਵੀ ਥੁੱਕਣ ਤੇ ਪਾਬੰਦੀ ਹੋਵੇਗੀ। ਜੋ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਾਏ ਜਾਂਦੇ ਹਨ, ਉਨ੍ਹਾਂ ਨੂੰ ਦੋਵੇਂ ਅਪਰਾਧਾਂ ਤੇ ਹਰੇਕ ਲਈ 500 ਰੁਪਏ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਅਪਰਾਧੀ ਨੂੰ ਇਹ ਜੁਰਮਾਨਾ ਰਾਸ਼ੀ ਨਕਦੀ ਵਿੱਚ ਚੁਕਾਉਣੀ ਹੁੰਦੀ ਹੈ ਨਾ ਕਿ ਅਦਾਲਤ ਜ਼ਰੀਏ।
 • ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਲਈ ਘਰੇਲੂ ਉਡਾਣਾਂ ਅਤੇ ਟਰੇਨਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਰਾਜ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਉਡਾਣ/ਟਰੇਨਾਂ ਵਿੱਚ ਸਵਾਰ ਹੋਣ ਅਤੇ ਰਾਜ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਐਂਡਰੌਇਆਡ ਅਤੇ ਆਈਓਐੱਸ ਫੋਨ ਨਾਲ ਸਾਰੇ ਵਿਅਕਤੀਆਂ ਲਈ ਆਰੋਗਯ ਸੇਤੂ ਐਪ ਇੰਸਟਾਲ ਕਰਨਾ ਲਾਜ਼ਮੀ ਕੀਤਾ ਗਿਆ ਹੈ। ਆਉਣ ਅਤੇ ਜਾਣ ਸਮੇਂ ਗ੍ਰਹਿ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਸਮਾਜਿਕ ਦੂਰੀ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਦਾ ਪੂਰਾ ਪ੍ਰੋਟੋਕਾਲ ਬਣਾ ਕੇ ਰੱਖਿਆ ਜਾਣਾ ਚਾਹੀਦਾ ਹੈ।
 • ਮਹਾਰਾਸ਼ਟਰ : ਰਾਜ ਵਿੱਚ ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਨੂੰ 59,546 ਤੱਕ ਲੈ ਜਾਂਦੇ ਹੋਏ 2,598 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਦੇ 85 ਮਰੀਜ਼ਾਂ ਦੀ ਮੌਤ ਹੋਈ ਜਿਨ੍ਹਾਂ ਵਿੱਚੋਂ 35 ਮੁੰਬਈ ਤੋਂ ਹਨ। ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਧ ਕੇ 19,82 ਹੋ ਗਈ ਹੈ। ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਸੰਖਿਆ ਰੋਜ਼ਾਨਾ ਵਧਦੀ ਜਾ ਰਹੀ ਹੈ ਕਿਉਂਕਿ ਕਈ ਨਾਗਰਿਕ ਆਪਣੇ ਆਪਣੇ ਘਰੇਲੂ ਸ਼ਹਿਰਾਂ ਵਿੱਚ ਵਾਪਸ ਆਉਣ ਲੱਗੇ ਹਨ।  ਅਹਿਮਦਾਬਾਦ, ਸਿੰਧੂਦੁਰਗ ਅਤੇ ਨਾਂਦੇੜ ਤੋਂ ਨਵੇਂ ਮਾਮਲੇ ਸਾਹਮਣੇ ਆਏ ਹਨ।
 • ਗੁਜਰਾਤ : 21 ਜ਼ਿਲ੍ਹਿਆਂ ਤੋਂ 367 ਨਵੇਂ ਮਾਮਲੇ ਸਾਹਮਣੇ ਆਏ ਹਨ, ਰਾਜ ਵਿੱਚ ਕੋਵਿਡ-19 ਮਾਮਲਿਆਂ ਦੀ ਸੰਖਿਆ 15,572 ਤੱਕ ਪਹੁੰਚ ਗਈ ਹੈ। ਨਾਲ ਹੀ ਕੋਰੋਨਾ ਵਾਇਰਸ ਸੰਕ੍ਰਮਣ ਤੋਂ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵੀਰਵਾਰ ਨੂੰ 8000 ਦਾ ਅੰਕੜਾ ਪਾਰ ਕਰ ਗਈ ਹੈ। ਜਦੋਂਕਿ ਅਹਿਮਦਾਬਾਦ ਵਿੱਚ ਮਾਮਲਿਆਂ ਦੀ ਸੰਖਿਆ ਵਧ ਰਹੀ ਹੈ, ਡਿਸਚਾਰਜ ਕੀਤੇ ਗਏ ਮਰੀਜ਼ਾਂ ਦੀ ਸੰਖਿਆ ਵੀ ਵਧ ਰਹੀ ਹੈ। ਨਵੀਂ ਰਿਪੋਰਟ ਅਨੁਸਾਰ 381 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
 • ਰਾਜਸਥਾਨ : 91 ਨਵੇਂ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ ਜੋ ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੀ ਸੰਖਿਆ ਨੂੰ 8,158 ਤੱਕ ਲੈ ਜਾਂਦੇ ਹਨ, ਇਨ੍ਹਾਂ ਵਿੱਚੋਂ 4,855 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ। ਝਾਲਾਗੜ੍ਹ ਜ਼ਿਲ੍ਹੇ ਨੇ ਇਨ੍ਹਾਂ ਵਿੱਚੋਂ 42 ਸੰਕ੍ਰਮਣ ਮਾਮਲਿਆਂ ਦੀ ਸੂਚਨਾ ਦਿੱਤੀ ਹੈ। ਰਾਜ ਵਿੱਚ ਹੁਣ ਤੱਕ 3.65 ਲੱਖ ਤੋਂ ਜ਼ਿਆਦਾ ਦੇ ਟੈਸਟ ਕੀਤੇ ਜਾ ਚੁੱਕੇ ਹਨ।
 • ਮੱਧ ਪ੍ਰਦੇਸ਼ : 192 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਨੂੰ 7,453 ਤੱਕ ਲੈ ਗਏ ਹਨ। ਹੌਟਸਪੌਟ  ਇੰਦੌਰ ਨੇ ਜ਼ਿਆਦਾ ਤੋਂ ਜ਼ਿਆਦਾ ਨਵੇਂ ਸੰਕ੍ਰਮਣਾਂ ਦੀ ਸੂਚਨਾ ਦਿੱਤੀ-78 ਨਵੇਂ ਮਾਮਲੇ ਹਨ। ਜਦੋਂ ਕਿ ਰਾਜ ਵਿੱਚ ਹੁਣ ਤੱਕ 4,050 ਮਰੀਜ਼ ਠੀਕ ਹੋ ਚੁੱਕੇ ਹਨ, ਹੁਣ 3,082 ਐਕਟਿਵ ਮਾਮਲੇ ਹਨ।
 • ਛੱਤੀਸਗੜ੍ਹ : ਅੱਜ 5 ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਰਾਜ ਦੇ ਮਾਮਲਿਆਂ ਦੀ ਕੁੱਲ ਸੰਖਿਆ 321 ਹੋ ਗਈ ਹੈ। ਇਹ ਨਵੇਂ ਮਰੀਜ਼ ਬਿਲਾਸਪੁਰ (ਉਨ੍ਹਾਂ ਵਿੱਚੋਂ ਦੋ), ਦੁਰਗ, ਮਹਾਸਮੁੰਦ ਅਤੇ ਜਗਦਲਪੁਰ ਤੋਂ ਹਨ। ਮੁੰਗੇਲੀ ਜ਼ਿਲ੍ਹੇ ਤੋਂ ਵੀਰਵਾਰ ਰਾਤ ਨੂੰ ਇੱਕ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ।
 • ਕੇਰਲ : ਰਾਜ ਵਿੱਚ ਕੋਵਿਡ-19 ਕਾਰਨ 68 ਸਾਲਾ ਵਿਅਕਤੀ ਦੀ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 8 ਹੋ ਗਈ ਹੈ। ਇਹ ਮਰੀਜ਼ ਡਾਇਲਸਿਸ ਅਤੇ ਮੋਟਾਪੇ ਤੋਂ ਗ੍ਰਸਤ ਹੋਣ ਕਾਰਨ ਕੋਟਿਆਮ ਮੈਡੀਕਲ ਕਾਲਜ ਹਸਪਤਾਲ ਵਿੱਚ ਅੱਜ ਸਵੇਰੇ ਦਮ ਤੋੜ ਗਿਆ। ਸਿਹਤ ਮੰਤਰੀ ਨੇ ਦੁਹਰਾਇਆ ਕਿ ਰਾਜ ਵਿੱਚ ਕੋਵਿਡ-19 ਦਾ ਕੋਈ ਸਮੁਦਾਇਕ ਪਸਾਰ ਨਹੀਂ ਹੈ। ਕਾਰਜ ਕਰਨ ਵਿੱਚ ਮੁਸ਼ਕਿਲਾਂ ਦੇ ਬਾਵਜੂਦ ਰਾਜ ਸਰਕਾਰ ਨੇ ਰਾਜ ਵਿੱਚ ਸ਼ਰਾਬ ਦੀ ਵਿਕਰੀ ਨੂੰ ਬੀਵਕਿਊਐਪ ਨਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਅਧਿਕਾਰੀਆਂ ਨੇ ਜਲਦੀ ਤੋਂ ਜਲਦੀ ਸਮੱਸਿਆ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦਰਮਿਆਨ ਜੇਦਾਹ ਵਿੱਚ ਕੋਵਿਡ-19 ਦੇ ਦੋ ਹੋਰ ਕੇਰਲ ਵਾਸੀਆਂ ਦੀ ਮੌਤ ਹੋ ਗਈ। ਕੱਲ੍ਹ ਚਾਰ ਵਿਅਕਤੀਆਂ ਦਾ ਟੈਸਟ ਪਾਜ਼ਿਟਿਵ ਹੋਣ ਨਾਲ ਰਾਜ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ 526 ਤੱਕ ਹੋ ਗਈ ਹੈ।
 • ਤਮਿਲ ਨਾਡੂ : ਕੋਇੰਬਟੂਰ ਹਵਾਈ ਅੱਡੇ ਤੇ 9 ਯਾਤਰੀਆਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਹੈ, ਤਿਰੁਚੀ ਦੇ ਪੰਜ ਵਿਅਕਤੀ, ਨਾਮੱਕਲ ਦੇ ਦੋ ਅਤੇ ਕੋਇਮਬਟੂਰ ਅਤੇ ਇਰੋਡ ਤੋਂ ਇੱਕ ਇੱਕ ਵਿਅਕਤੀ ਹੈ। ਚੇਨਈ ਵਿੱਚ ਦੱਖਣੀ ਰੇਲਵੇ ਮੁੱਖ ਦਫ਼ਤਰ ਅਤੇ ਦੋ ਆਈਸੀਐੱਫ ਦਫ਼ਤਰਾਂ ਦੇ ਦੋ ਅਧਿਕਾਰੀਆਂ ਦੇ ਟੈਸਟ ਪਾਜ਼ਿਟਿਵ ਹੋਣ ਇਨ੍ਹਾਂ ਨੂੰ ਕਾਰਨ ਬੰਦ ਕਰ ਦਿੱਤਾ ਗਿਆ ਹੈ। ਨੌਇਆਲ ਨਵੀਨੀਕਰਨ ਪ੍ਰੋਜੈਕਟ ਲਈ ਸੀਐੱਮ ਨੇ ਨੀਂਹ ਪੱਥਰ ਰੱਖਿਆ, 230 ਕਰੋੜ ਰੁਪਏ ਦੇ ਪ੍ਰੋਜੈਕਟ ਨਾਲ 7,000 ਏਕੜ ਖੇਤੀਬਾੜੀ ਜ਼ਮੀਨ ਨੂੰ ਲਾਭ ਪੁੱਜਣ ਦੀ ਸੰਭਾਵਨਾ ਹੈ। ਕੱਲ੍ਹ 827 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਹਨ। ਕੁੱਲ ਮਾਮਲੇ : 19372, ਐਕਟਿਵ ਮਾਮਲੇ : 8676, ਮੌਤਾਂ : 145, ਡਿਸਚਾਰਜ : 10,548ਚੇਨਈ ਵਿੱਚ ਐਕਟਿਵ ਮਾਮਲੇ 6351 ਹਨ।
 • ਕਰਨਾਟਕ : 178 ਨਵੇਂ ਕੋਵਿਡ ਮਾਮਲੇ ਆਏ ਅਤੇ ਅੱਜ ਦੁਪਹਿਰ 12 ਵਜੇ ਤੱਕ 35 ਡਿਸਚਾਰਜ, ਅੱਜ ਨਵੇਂ ਮਾਮਲੇ ਰਾਏਚੁਰ 62, ਯਦਾਗਿਰੀ 60, ਉਡੂਪੀ 15, ਕਲਬੁਰਗੀ 15, ਬੰਗਲੁਰੂ ਸ਼ਹਿਰ 10, ਦਾਵਣਗੇਰੇ 4, ਮੰਡਿਯਾ ਅਤੇ ਮੈਸੂਰ ਵਿੱਚ ਦੋ-ਦੋ ਅਤੇ ਗ੍ਰਾਮੀਣ ਬੈਂਗਲੋਰ, ਸ਼ਿਮੋਗਾ, ਚਿਤਰਦੁਰਗ ਅਤੇ ਧਾਰਵਾੜ ਵਿੱਚ ਇੱਕ-ਇੱਕ ਹੈ। ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 2711 ਤੱਕ ਵਧੇ ਹਨ। ਐਕਟਿਵ ਮਾਮਲੇ : 1763, ਰਿਕਵਰ : 869, ਮੌਤਾਂ : 47 ਹੋਈਆਂ ਹਨ।
 • ਆਂਧਰ ਪ੍ਰਦੇਸ਼ : ਰਾਜ ਚੋਣ ਕਮਿਸ਼ਨਰ (ਐੱਸਈਸੀ) ਦੀ ਨਿਯੁਕਤੀ ਦੀ ਮਿਆਦ, ਯੋਗਤਾ ਅਤੇ ਵਿਧੀ ਨੂੰ ਘੱਟ ਕਰਨ ਲਈ ਰਾਜ ਪੰਚਾਇਤ ਰਾਜ ਕਾਨੂੰਨ, 1994 ਵਿੱਚ ਸੋਧ ਰਾਹੀਂ ਹਾਈ ਕੋਰਟ ਨੇ ਆਰਡੀਨੈਂਸ ਨੂੰ ਬਰਕਰਾਰ ਰੱਖਿਆ, ਕੋਵਿਡ-19 ਮਹਾਮਾਰੀ ਕਾਰਨ ਰਾਸ਼ਟਰਵਿਆਪੀ ਲੌਕਡਾਊਨ ਕਾਰਨ ਲੋਕਲ ਬਾਡੀ ਚੋਣਾਂ ਨੂੰ ਮੁਲਤਵੀ ਕਰਨ ਦੇ ਇੱਕਪਾਸੜ ਫੈਸਲੇ ਤੋਂ ਬਾਅਦ ਰਾਜ ਨੂੰ ਐੱਸਈਸੀ ਦੇ ਰੂਪ ਵਿੱਚ ਹਟਾਏ ਗਏ ਐੱਨ. ਰਮੇਸ਼ ਕੁਮਾਰ ਨੂੰ ਬਹਾਲ ਕਰਨ ਦਾ ਨਿਰਦੇਸ਼। ਪਿਛਲੇ 24 ਘੰਟਿਆਂ ਵਿੱਚ 33 ਨਵੇਂ ਮਾਮਲੇ, ਇੱਕ ਮੌਤ ਅਤੇ 79 ਡਿਸਚਾਰਜ ਕਰਨ ਦੀ ਸੂਚਨਾ ਦਿੱਤੀ ਗਈ ਹੈ। ਕੁੱਲ ਮਾਮਲੇ : 2874, ਐਕਟਿਵ : 777, ਰਿਕਵਰ : 2037, ਮੌਤਾਂ : 60ਹੋਰ ਰਾਜਾਂ ਤੋਂ ਆਏ ਪਾਜ਼ਿਟਿਵ ਮਾਮਲੇ 345 ਹਨ ਜਿਨ੍ਹਾਂ ਵਿੱਚੋਂ 156 ਐਕਟਿਵ ਹਨ। ਵਿਦੇਸ਼ ਤੋਂ ਪਰਤਣ ਵਾਲੇ ਲੋਕਾਂ ਦੇ ਕੁੱਲ ਮਾਮਲੇ 111 ਹਨ।
 • ਤੇਲੰਗਾਨਾ : ਸ਼ਾਪਿੰਗ ਸੈਂਟਰ ਐਸੋਸੀਏਸ਼ਨ ਆਵ੍ ਇੰਡੀਆ ਨੇ ਸੀਐੱਮ ਨੂੰ ਪੱਤਰ ਲਿਖ ਕੇ ਤੁਰੰਤ ਮਾਲ ਅਤੇ ਸ਼ਾਪਿੰਗ ਸੈਂਟਰ ਨੂੰ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਗਈ ਆਗਿਆਂ ਦੀ ਤਰ੍ਹਾਂ ਫਿਰ ਤੋਂ ਖੋਲ੍ਹਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ। ਹੈਦਰਾਬਾਦ ਦੇ ਇੱਕ ਨਾਗਰਿਕ ਦੀ ਸਾਊਦੀ ਅਰਬ ਵਿੱਚ ਕੋਵਿਡ-19 ਨਾਲ ਮੌਤ ਹੋ ਗਈ, ਪਰ ਪਰਿਵਾਰ ਨੇ ਕਿਹਾ ਹੈ ਕਿ ਉਸਦੇ ਉੱਥੇ ਹੀ ਅੰਤਿਮ ਸਸਕਾਰ ਲਈ ਸਹਿਮਤੀ ਦੇਣ ਦੇ ਬਾਵਜੂਦ, ਅਜਿਹਾ ਹੁਣ ਤੱਕ ਨਹੀਂ ਕੀਤਾ ਗਿਆ ਹੈ। ਹੈਦਰਾਬਾਦ ਕੋਵਿਡ-19 ਟਰਾਂਸਮਿਸ਼ਨ ਦੇ ਪੈਟਰਨ ਦੀ ਨਿਗਰਾਨੀ ਲਈ ਸੈਂਪਲਾਂ ਲਈ ਚੁਣੇ ਗਏ 14 ਹੌਟਸਪੌਟ  ਮੈਟਰੋ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਟਰਾਂਸਮਿਸ਼ਨ ਵਿੱਚ ਲੱਛਣ ਰਹਿਤ ਅਤੇ ਹਲਕੇ ਸੰਕ੍ਰਮਣ ਦੀ ਭੂਮਿਕਾ ਤੇ ਸਬੂਤ ਪੈਦਾ ਕਰਨ ਵਿੱਚ ਮਦਦ ਕਰਦਾ ਹੈ। 29 ਮਈ ਨੂੰ ਤੇਲੰਗਾਨਾ ਵਿੱਚ ਕੁੱਲ ਪਾਜ਼ਿਟਿਵ ਮਾਮਲੇ 2,256 ਹਨ। ਹੁਣ ਤੱਕ 175 ਪਰਵਾਸੀਆਂ, 173 ਵਿਦੇਸ਼ ਤੋਂ ਪਰਤਿਆਂ ਵਿੱਚ ਕੋਵਿਡ-19 ਦੇ ਪਾਜ਼ਿਟਿਵ ਟੈਸਟ ਕੀਤੇ ਗਏ ਹਨ।
 • ਅਰੁਣਾਚਲ ਪ੍ਰਦੇਸ਼ : ਈਟਾਨਗਰ ਦੇ ਡੀਸੀ ਨੇ ਕਿਹਾ ਹੈ ਕਿ ਸਾਰੇ ਹੋਟਲਾਂ ਅਤੇ ਹੋਰ ਕੁਆਰੰਟੀਨ ਕੇਂਦਰਾਂ ਦੀ ਨਿਯਮਤ ਰੂਪ ਨਾਲ ਸਫ਼ਾਈ ਕੀਤੀ ਜਾਂਦੀ ਹੈ ਅਤੇ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਪ੍ਰੋਟੋਕੋਲ ਦਾ ਪਾਲਣ ਕੀਤਾ ਜਾ ਰਿਹਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਐੱਨਏਐੱਫਈਡੀ ਵੱਲੋਂ ਅਪ੍ਰੈਲ ਤੋਂ ਜੂਨ ਤੱਕ 491 ਮੀਟਰਿਕ ਟਨ ਤੋਂ ਜ਼ਿਆਦਾ ਦਾਲਾਂ ਪਹਿਲਾਂ ਦੀ ਨਿਰਧਾਰਤ ਗੋਦਾਮਾਂ ਵਿੱਚ ਪਹੁੰਚਾ ਦਿੱਤੀਆਂ ਗਈਆਂ ਹਨ।
 • ਅਸਾਮ : ਕੋਵਿਡ-19 ਨੈਗੇਟਿਵ ਦਾ ਦੋ ਬਾਰ ਟੈਸਟ ਕਰਨ ਤੋਂ ਬਾਅਦ ਅਸਾਮ ਵਿੱਚ ਜੀਐੱਮਸੀਐੱਚ ਤੋਂ ਅੱਜ 6 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।
 • ਮਣੀਪੁਰ : ਮਣੀਪੁਰ ਯੂਨੀਵਰਸਿਟੀ ਕੋਵਿਡ-19 ਟਾਸਕ ਫੋਰਸ ਕਮੇਟੀ ਦੀ ਮੀਟਿੰਗ ਸਿੱਖਿਆ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਰਾਜ ਵਿੱਚ ਅਕਾਦਮਿਕ ਕੈਲੰਡਰ ਨੂੰ ਅੱਗੇ ਲੈ ਕੇ ਜਾਣ ਦੀਆਂ ਮਿਤੀਆਂ ਤੇ ਚਰਚਾ ਕੀਤੀ ਗਈ।
 • ਮਿਜ਼ੋਰਮ : ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਮਿਜ਼ੋਜ ਲਈ ਇੱਕ ਵਿਸ਼ੇਸ਼ ਟਰੇਨ ਅੱਜ ਦੁਪਹਿਰ ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਬਾਈਰਾਬਾਈ ਰੇਲਵੇ ਸਟੇਸ਼ਨ ਤੇ ਪਹੁੰਚੀ। ਇਸ ਤੋਂ ਪਹਿਲਾਂ ਕਰਨਾਟਕ ਤੋਂ ਮਿਜ਼ੋਜ ਲਈ ਇੱਕ ਵਿਸ਼ੇਸ਼ ਟਰੇਨ ਅੱਜ ਸਵੇਰੇ ਮਿਰਾਬੋਰਮ ਬਾਈਰਾਬਾਈ ਪਹੁੰਚੀ, ਇਸ ਟਰੇਨ ਵਿੱਚ ਇੱਕ ਬਿਮਾਰ ਵਿਅਕਤੀ ਤੋਂ 77 ਸਹਿ ਯਾਤਰੀਆਂ ਨੂੰ ਅਲੱਗ ਕਰ ਦਿੱਤਾ ਗਿਆ ਸੀ, ਸੀਐੱਮਓ ਕੋਲਾਸਿਬ ਨੇ ਕਿਹਾ ਕਿ ਸਾਰਿਆਂ ਦੀ ਆਰਟੀ-ਪੀਸੀਆਰ ਅਤੇ ਆਰਏਟੀ ਕੀਤੀ ਜਾਵੇਗੀ।
 • ਨਾਗਾਲੈਂਡ : ਉਪ ਮੁੱਖ ਮੰਤਰੀ ਨੇ ਅਸਾਮ ਨਾਲ ਲਗਦੀ ਸੀਮਾ ਦੀਆਂ ਸਰਹੱਦਾਂ ਨੂੰ ਸੀਲ ਕਰਨ ਦਾ ਆਦੇਸ਼ ਦਿੱਤਾ ਜਿਸ ਵਿੱਚ ਵੋਕਹਾ ਜ਼ਿਲ੍ਹੇ ਵਿੱਚ ਭੰਡਾਰੀ ਚੈੱਕ ਪੋਸਟ ਵੀ ਸ਼ਾਮਲ ਹੈ ਜੋ ਅਸਾਮ ਦੇ ਕੋਵਿਡ-19 ਹੌਟਸਪੌਟ  ਮੇਰਾਪਾਨੀ ਖੇਤਰ ਦੀ ਸੀਮਾ ਵਿੱਚ ਆਉਂਦਾ ਹੈ। ਸੀਐੱਮ ਨੀਫਿਉ ਰਾਓ ਨੇ ਰਾਜ ਪੁਲਿਸ ਨੂੰ  1070 ਵਿਅਕਤੀਆਂ ਨੂੰ ਰੱਖਣ ਲਈ ਗਣੇਸ਼ਨਗਰ ਕੁਆਰੰਟੀਨ ਕੇਂਦਰ, ਦੀਮਾਪੁਰ ਵਿਖੇ ਸੁਵਿਧਾ ਸਥਾਪਿਤ ਕਰਨ ਵਿੱਚ ਮਦਦ ਕਰਨ ਲਈ ਕਿਹਾ ਹੈ।
 • ਤ੍ਰਿਪੁਰਾ : ਪਹਿਲੀ ਯਾਤਰਾ ਉਡਾਣ ਅੱਜ 170 ਯਾਤਰੀਆਂ ਨੂੰ ਲੈ ਕੇ ਆਈ ਅਤੇ 170 ਯਾਤਰੀਆਂ ਨੂੰ ਲੈ ਕੇ ਕੋਲਕਾਤਾ ਤੋਂ ਅਗਰਤਲਾ ਦੇ ਐੱਮਬੀਬੀ ਹਵਾਈ ਅੱਡੇ ਤੇ ਉਤਰੀ।

 

ਪੀਆਈਬੀ ਫੈਕਟ ਚੈੱਕ

 

https://static.pib.gov.in/WriteReadData/userfiles/image/image007ZRFE.jpg

 

http://static.pib.gov.in/WriteReadData/userfiles/image/image013L87U.jpg

 

 

******

ਵਾਈਬੀ
 (Release ID: 1627857) Visitor Counter : 19