PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 28 MAY 2020 6:39PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ) 

 

 

  • ਹੁਣ ਤੱਕ ਕੋਵਿਡ-19 ਦੇ 67,691 ਮਰੀਜ਼ ਠੀਕ/ ਡਿਸਚਾਰਜ ਹੋ ਚੁੱਕੇ ਹਨ; ਇਸ ਤਰ੍ਹਾਂ ਸੁਧਾਰ ਦੀ ਦਰ 42.75 ਪ੍ਰਤੀਸ਼ਤ ਹੋ ਗਈ ਹੈ।

  • ਕੈਬਨਿਟ ਸਕੱਤਰ ਨੇ ਦੇਸ਼ ਦੇ 13 ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰਾਂ ਵਿੱਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕੀਤੀ।

  • 3,543 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਨੇ 48 ਲੱਖ ਤੋਂ ਜ਼ਿਆਦਾ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਣ ਵਿੱਚ ਸਹਾਇਤਾ ਕੀਤੀ।

  • ਹੁਣ ਤੱਕ ਲੌਕਡਾਊਨ ਦੇ ਦੌਰਾਨ 9.67 ਕਰੋੜ ਕਿਸਾਨਾਂ ਨੂੰ ਪੀਐੱਮ-ਕਿਸਾਨ ਯੋਜਨਾ ਦਾ ਲਾਭ ਮਿਲ ਚੁੱਕਾ ਹੈ।

  • ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਆਤਮਨਿਰਭਰ ਭਾਰਤ ਦਾ ਮਤਲਬ ਇੱਕ ਭਰੋਸੇਮੰਦ, ਆਤਮਨਿਰਭਰ ਅਤੇ ਦੂਜਿਆਂ ਦਾ ਖਿਆਲ ਕਰਨ ਵਾਲਾ ਰਾਸ਼ਟਰ ਹੈ।

https://static.pib.gov.in/WriteReadData/userfiles/image/image0055QD0.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 86,110 ਹੈ। ਹੁਣ ਤੱਕ, 67,691 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ’ਚ, 3,266 ਮਰੀਜ਼ ਠੀਕ ਹੋਏ ਹਨ। ਇਸ ਨਾਲ, ਸਿਹਤਯਾਬੀ ਦੀ ਕੁੱਲ ਦਰ 42.75% ਹੋ ਗਈ ਹੈ।  

 

https://static.pib.gov.in/WriteReadData/userfiles/image/image006M2HO.jpg
https://pib.gov.in/PressReleseDetail.aspx?PRID=1627188

 

ਮੰਤਰੀ ਮੰਡਲ ਸਕੱਤਰ ਨੇ ਕੋਵਿਡ ਤੋਂ ਸਭ ਤੋਂ ਅਧਿਕ ਪ੍ਰਭਾਵਿਤ 13 ਸ਼ਹਿਰਾਂ ਦੀ ਸਥਿਤੀ ਦੀ ਸਮੀਖਿਆ ਕੀਤੀ

 

ਮੰਤਰੀ ਮੰਡਲ ਸਕੱਤਰ ਨੇ ਕੋਵਿਡ-19 ਤੋਂ ਸਭ ਤੋਂ ਅਧਿਕ ਪ੍ਰਭਾਵਿਤ 13 ਸ਼ਹਿਰਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਮਿਊਂਸਪਲ ਕਮਿਸ਼ਨਰਾਂ,  ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਬੈਠਕ ਕੀਤੀ।  ਬੈਠਕ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਮੁੱਖ  ਸਕੱਤਰ ਵੀ ਸ਼ਾਮਲ ਹੋਏ।  ਇਸ ਬੈਠਕ ਦਾ ਇਸ ਲਈ ਮਹੱਤਵ ਹੈ ਕਿਉਂਕਿ ਇਨ੍ਹਾਂ 13 ਸ਼ਹਿਰਾਂ ਨੂੰ ਕੋਰੋਨਾਵਾਇਰਸ ਤੋਂ ਸਭ ਤੋਂ ਅਧਿਕ ਪ੍ਰਭਾਵਿਤ ਸਥਾਨ ਮੰਨਿਆ ਜਾ ਰਿਹਾ ਹੈ ਅਤੇ ਦੇਸ਼  ਦੇ ਲਗਭਗ 70% ਪਾਜ਼ਿਟਿਵ ਮਾਮਲੇ ਇਨ੍ਹਾਂ ਸ਼ਹਿਰਾਂ ਵਿੱਚ ਹਨ।  ਕੋਵਿਡ ਤੋਂ ਸਭ ਤੋਂ ਅਧਿਕ ਪ੍ਰਭਾਵਿਤ 13 ਸ਼ਹਿਰ ਹਨ -   ਮੁੰਬਈ,  ਚੇਨਈ ,  ਦਿੱਲੀ/ਨਵੀਂ ਦਿੱਲੀ ,  ਅਹਿਮਦਾਬਾਦ,  ਠਾਣੇ,  ਪੁਣੇ,  ਹੈਦਰਾਬਾਦ,  ਕੋਲਕਾਤਾ/ਹਾਵੜਾ,  ਇੰਦੌਰ  (ਮੱਧ ਪ੍ਰਦੇਸ਼),  ਜੈਪੁਰ,  ਜੋਧਪੁਰ,  ਚੈਂਗਲਪੱਟੂ (Chengalpattu) ਅਤੇ ਤਿਰੂਵੱਲੂਰ (Thiruvallur)  (ਤਮਿਲ ਨਾਡੂ)  ਹਨ।  ਬੈਠਕ ਵਿੱਚ ਕੋਵਿਡ-19 ਮਾਮਲਿਆਂ ਦੇ ਪ੍ਰਬੰਧਨ ਲਈ ਅਧਿਕਾਰੀਆਂ ਅਤੇ ਨਗਰ ਨਿਗਮਾਂ ਦੇ ਕਰਮਚਾਰੀਆਂ ਦੁਆਰਾ ਕੀਤੇ ਗਏ ਉਪਾਵਾਂ ਦੀ ਸਮੀਖਿਆ ਕੀਤੀ ਗਈ। 

https://pib.gov.in/PressReleseDetail.aspx?PRID=1627421

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵਿੱਤੀ ਸਥਿਰਤਾ ਅਤੇ ਵਿਕਾਸ ਪਰਿਸ਼ਦ (ਐੱਫਐੱਸਡੀਸੀ) ਦੀ 22ਵੀਂ ਬੈਠਕ ਦੀ ਪ੍ਰਧਾਨਗੀ ਕੀਤੀ

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਵਿੱਤੀ ਸਥਿਰਤਾ ਅਤੇ ਵਿਕਾਸ ਪਰਿਸ਼ਦ  ( ਐੱਫਐੱਸਡੀਸੀ )  ਦੀ  22ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੌਰਾਨ ਵਰਤਮਾਨ ਆਲਮੀ ਅਤੇ ਘਰੇਲੂ ਮੈਕਰੋ- ਆਰਥਿਕ ਸਥਿਤੀ,  ਵਿੱਤੀ ਸਥਿਰਤਾ ਅਤੇ ਕਮਜ਼ੋਰੀ ਨਾਲ ਜੁੜੇ ਮੁੱਦਿਆਂ ,  ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਦੇ ਸਾਹਮਣੇ ਉੱਭਰਨ ਵਾਲੇ ਪ੍ਰਮੁੱਖ ਮੁੱਦਿਆਂ ਦੇ ਨਾਲ - ਨਾਲ ਰੈਗੂਲੇਟਰੀ ਅਤੇ ਨੀਤੀਗਤ ਉਪਾਵਾਂ,  ਐੱਨਬੀਐੱਫਸੀ/ਐੱਚਐੱਫਸੀ/ਐੱਮਐੱਫਆਈ ਦੀ ਤਰਲਤਾ/ਦਿਵਾਲੇ ਸਬੰਧੀ ਮੁੱਦਿਆਂ ਅਤੇ ਹੋਰ ਸਬੰਧਿਤ ਮੁੱਦਿਆਂ ਦੀ ਸਮੀਖਿਆ ਕੀਤੀ ਗਈ ।  ਇਸ ਦੇ ਇਲਾਵਾ ,  ਪਰਿਸ਼ਦ ਦੀ ਬੈਠਕ ਦੌਰਾਨ ਬਜ਼ਾਰ ਵਿੱਚ ਅਸਥਿਰਤਾ,  ਘਰੇਲੂ ਪੱਧਰ ‘ਤੇ ਸੰਸਾਧਨ ਜੁਟਾਉਣ ਅਤੇ ਪੂੰਜੀ  ਦੇ ਪ੍ਰਵਾਹ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਪਰਿਸ਼ਦ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਕੋਵਿਡ - 19 ਮਹਾਮਾਰੀ ਦਾ ਸੰਕਟ ਆਲਮੀ ਵਿੱਤੀ ਪ੍ਰਣਾਲੀ ਦੀ ਸਥਿਰਤਾ ਲਈ ਇੱਕ ਗੰਭੀਰ  ਖ਼ਤਰਾ ਹੈ ਕਿਉਂਕਿ ਸੰਕਟ ਦਾ ਸੰਭਾਵਿਤ ਅੰਤਿਮ ਪ੍ਰਭਾਵ ਅਤੇ ਅਰਥਵਿਵਸ‍ਥਾ ਵਿੱਚ ਬਿਹਤਰੀ ਸ਼ੁਰੂ ਹੋਣ ਦਾ ਸਮਾਂ ਫਿ‍ਲਹਾਲ ਅਨਿਸ਼ਚਿਤ ਹੈ

https://pib.gov.in/PressReleseDetail.aspx?PRID=1627456

 

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵੀਡੀਓ ਕਾਨਫਰੰਸ ਜ਼ਰੀਏ ਨਿਊ ਡਿਵੈਲਪਮੈਂਟ ਬੈਂਕ ਦੇ ਬੋਰਡ ਆਵ੍ ਗਵਰਨਰਸ ਦੀ ਵਿਸ਼ੇਸ਼ ਬੈਠਕ ਵਿੱਚ ਹਿੱਸਾ ਲਿਆ

ਆਪਣੀ ਉਦਘਾਟਨੀ  ਟਿੱਪਣੀ ਵਿੱਚ, ਵਿੱਤ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਦੁਆਰਾ ਦਿੱਤੇ ਗਏ ਫ਼ੰਡ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਸ ਦਾ ਭਾਰਤ ਸਮੇਤ ਮੈਂਬਰ ਦੇਸ਼ਾਂ ਦੇ ਵਿਕਾਸ ਏਜੰਡੇ ਤੇ ਸਕਾਰਾਤਮਕ ਪ੍ਰਭਾਵ ਪਿਆ। ਥੋੜ੍ਹੇ ਸਮੇਂ ਵਿੱਚ ਹੀ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਨੇ ਮੈਂਬਰ ਦੇਸ਼ਾਂ ਦੇ 16.6 ਬਿਲੀਅਨ ਡਾਲਰ ਦੇ 55 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ, ਜੋ ਇੱਕ ਸ਼ਾਨਦਾਰ ਉਪਲੱਬਧੀ ਹੈ।  ਸ਼੍ਰੀਮਤੀ ਸੀਤਾਰਮਣ ਨੇ ਬੈਂਕ ਦੁਆਰਾ ਆਪਣੇ ਲਈ ਪੂਰੀ ਕਾਮਯਾਬੀ ਨਾਲ ਬਣਾਈ ਗਈ ਵਿਸ਼ੇਸ਼ ਥਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਬਹੁਪੱਖੀ ਵਿਕਾਸ ਬੈਂਕਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਮਾਣ ਨਾਲ ਖੜ੍ਹਾ ਹੈ। ਵਿੱਤ ਮੰਤਰੀ ਨੇ ਸਾਲ 2014 ਵਿੱਚ ਬ੍ਰਿਕਸ ਦੇ ਨੇਤਾਵਾਂ ਦੁਆਰਾ ਦਰਸਾਏ ਗਏ ਵਿਜ਼ਨ ਨੂੰ ਬਹੁਤ ਛੇਤੀ ਮੂਰਤ ਰੂਪ ਦੇਣ ਵਿੱਚ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ)  ਦੇ ਪ੍ਰਧਾਨ ਦੇ ਅਹੁਦੇ ਤੋਂ ਰੁਖ਼ਸਤ ਹੋ ਰਹੇ ਸ਼੍ਰੀ ਕੇ ਵੀ ਕਾਮਥ ਦੀ ਉਤਕ੍ਰਿਸ਼ਟ ਅਗਵਾਈ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ। ਕੋਵਿਡ -19 ਦਾ ਤੇਜ਼ ਜਵਾਬ ਕੋਵਿਡ -19  ਐਮਰਜੈਂਸੀ ਪ੍ਰੋਗਰਾਮ ਲੋਨ ਪ੍ਰੋਡਕਟ ਲਾਂਚ ਕਰ ਕੇ ਦਿੱਤਾ, ਜੋ ਉਨ੍ਹਾਂ ਦੇ ਯੋਗਦਾਨਾਂ ਵਿੱਚੋਂ ਇੱਕ ਅਹਿਮ ਯੋਗਦਾਨ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। 

https://pib.gov.in/PressReleseDetail.aspx?PRID=1627195

 

ਭਾਰਤੀ ਰੇਲਵੇ ਨੇ 27 ਮਈ, 2020 (ਸਵੇਰੇ 10.00 ਵਜੇ ਤੱਕ) ਤੱਕ ਦੇਸ਼ ਭਰ ਵਿੱਚ 3543 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਅਤੇ 26 ਦਿਨ ਵਿੱਚ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜ਼ਰੀਏ 48 ਲੱਖ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ

27 ਮਈ, 2020 ਤੱਕ, ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 3543 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਗਈਆਂ। 26.05.2020 ਨੂੰ 255 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਸ਼ੁਰੂ ਕੀਤੀਆਂ ਗਈਆਂ।  ਹੁਣ ਤੱਕ 26 ਦਿਨ ਵਿੱਚ ਕਰੀਬ 48 ਲੱਖ ਪ੍ਰਵਾਸੀ ਇਨ੍ਹਾਂ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੇ ਹਨ। ਇਹ 3543 ਟ੍ਰੇਨਾਂ ਵਿਭਿੰਨ‍ ਰਾਜਾਂ ਤੋਂ ਸ਼ੁਰੂ ਕੀਤੀਆਂ ਗਈਆਂ। ਜਿਨ੍ਹਾਂ ਸਿਖਰਲੇ ਪੰਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਅਧਿਕਤਮ ਟ੍ਰੇਨਾਂ ਚਲਾਈਆਂ ਗਈਆਂ, ਉਹ ਹਨ ਗੁਜਰਾਤ (946 ਟ੍ਰੇਨਾਂ),  ਮਹਾਰਾਸ਼ਟਰ (677 ਟ੍ਰੇਨਾਂ), ਪੰਜਾਬ  (377 ਟ੍ਰੇਨਾਂ),  ਉੱਤਰ ਪ੍ਰਦੇਸ਼  (243 ਟ੍ਰੇਨਾਂ), ਬਿਹਾਰ  ( 215 ਟ੍ਰੇਨਾਂ)। ਇਹ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ਆਪਣੀ ਮੰਜ਼ਿਲ ‘ਤੇ ਪਹੁੰਚੀਆਂ।  ਸਿਖਰਲੇ ਪੰਜ ਰਾਜ ਜਿੱਥੇ ਅਧਿਕਤਮ ਟ੍ਰੇਨਾਂ ਪਹੁੰਚੀਆਂ ਹਨ, ਉਹ ਹਨ ਉੱਤਰ ਪ੍ਰਦੇਸ਼  (1392 ਟ੍ਰੇਨਾਂ),  ਬਿਹਾਰ  (1123 ਟ੍ਰੇਨਾਂ), ਝਾਰਖੰਡ (156 ਟ੍ਰੇਨਾਂ), ਮੱਧ ਪ੍ਰਦੇਸ਼ (119 ਟ੍ਰੇਨਾਂ),  ਓਡੀਸ਼ਾ (123 ਟ੍ਰੇਨਾਂ)।

https://pib.gov.in/PressReleseDetail.aspx?PRID=1627231

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਹਿੰਦਾ ਰਾਜਪਕਸ਼ੇ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਮਹਿੰਦਾ ਰਾਜਪਕਸ਼ੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ੍ਰੀਲੰਕਾ ਦੀ ਸੰਸਦ ਵਿੱਚ ਪ੍ਰਵੇਸ਼ ਕਰਨ ਦੇ ਬਾਅਦ 50 ਸਾਲ ਪੂਰੇ ਕਰਨ ’ਤੇ ਵਧਾਈ ਦਿੱਤੀ। ਦੋਹਾਂ ਨੇਤਾਵਾਂ ਨੇ ਵਰਤਮਾਨ ਕੋਵਿਡ-19 ਮਹਾਮਾਰੀ ਦੇ ਸਿਹਤ ਅਤੇ ਅਰਥਵਿਵਸਥਾ ’ਤੇ ਪੈਣ ਵਾਲੇ ਪ੍ਰਭਾਵ ਅਤੇ ਦੋਹਾਂ ਦੇਸ਼ਾਂ ਵਿੱਚ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਉਪਾਵਾਂ ’ਤੇ ਚਰਚਾ ਕੀਤੀ।  ਪ੍ਰਧਾਨ ਮੰਤਰੀ  ਨੇ ਰਾਜਪਕਸ਼ੇ ਨੂੰ ਵਿਸ਼ਵਾਸ ਦਿਵਾਇਆ ਕਿ ਭਾਰਤ ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਸ੍ਰੀਲੰਕਾ ਨੂੰ ਹਰ ਸੰਭਵ ਸਮਰਥਨ ਦੇਣ ਲਈ ਤਿਆਰ ਹੈ।

https://pib.gov.in/PressReleseDetail.aspx?PRID=1627262

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 13.4 ਕਰੋੜ ਲਾਭਾਰਥੀਆਂ ਨੂੰ 1.78 ਲੱਖ ਮੀਟ੍ਰਿਕ ਟਨ ਦਾਲ਼ਾਂ ਵੰਡੀਆਂ ਗਈਆਂ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮ-ਜੀਕੇਵਾਈ) ਦੇ ਤਹਿਤ ਕਰੀਬ 4.57 ਲੱਖ ਮੀਟ੍ਰਿਕ ਟਨ ਦਾਲ਼ਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ ਗਈਆਂ ਹਨ। ਇਸ ਵਿੱਚੋਂ 1.78 ਲੱਖ ਮੀਟ੍ਰਿਕ ਟਨ ਦਾਲ਼ਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 1340.61 ਲੱਖ ਲਾਭਾਰਥੀਆਂ ਨੂੰ ਵੰਡੀਆਂ ਗਈਆਂ ਹਨ। 24 ਮਾਰਚ, 2020 ਤੋਂ ਲੈ ਕੇ ਅੱਜ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੇ ਤਹਿਤ 9.67 ਕਰੋੜ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਇਸ ਦੀ ਰਕਮ 500 ਕਰੋੜ ਰੁਪਏ ਹੈ ਅਤੇ ਹੁਣ ਤੱਕ 19,350.84 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

https://pib.gov.in/PressReleseDetail.aspx?PRID=1627218

 

ਸ਼੍ਰੀ ਪੀਯੂਸ਼ ਗੋਇਲ ਨੇ ਨਿਰਯਾਤਕਾਂ ਨੂੰ ਹੋਰ ਅਧਿਕ ਪ੍ਰਤੀਯੋਗੀ ਹੋਣ ਅਤੇ ਦੁਨੀਆ ਨੂੰ ਬਿਹਤਰੀਨ ਉਤਪਾਦ ਉਪਲੱਬਧ ਕਰਵਾਉਣ ਦਾ ਸੱਦਾ ਦਿੱਤਾ

ਕੇਂਦਰੀ ਵਣਜ ਤੇ ਉਦਯੋਗ ਅਤੇ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਨਿਰਯਾਤ ’ਤੇ ਡਿਜੀਟਲ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ, ਜਿਸ ਦਾ ਆਯੋਜਨ ਭਾਰਤੀ ਉਦਯੋਗ ਪਰਿਸੰਘ (ਸੀਆਈਆਈ) ਨੇ ਕੀਤਾ। ਭਾਰਤੀ ਐਗਜ਼ਿਮ ਬੈਂਕ (EXIM Bank of India) ਇਸ ਸਿਖਰ ਸੰਮੇਲਨ ਦਾ ਸੰਸਥਾਗਤ ਸਾਂਝੇਦਾਰ ਸੀ। ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਵਿਕਾਸ ਦਾ ਭਵਿੱਖ ਉਦਯੋਗਾਂ ਅਤੇ ਨਿਜੀ ਖੇਤਰ ਨਾਲ ਜੁੜਿਆ ਹੈ, ਜਿਸ ਵਿੱਚ ਸਰਕਾਰ ਦੀ ਭੂਮਿਕਾ ਕਾਫ਼ੀ ਘੱਟ ਹੋਵੇਗੀ। ਉਨ੍ਹਾਂ ਨੇ ਭਾਰਤ ਦਾ ਨਿਰਯਾਤ ਵਧਾਉਣ ਲਈ ਤਿੰਨ ਅਹਿਮ ਉਪਾਵਾਂ ਅਤੇ ਨਿਰਮਾਣ ਨੂੰ ਫਿਰ ਤੋਂ ਤੇਜ਼ ਕਰਨਾ,  ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਵਿਵਿਧਤਾ ਅਤੇ ਨਵੇਂ ਅਤੇ ਜ਼ਿਆਦਾ ਅਨੁਕੂਲ ਬਜ਼ਾਰਾਂ ਦੀ ਤਲਾਸ਼ ’ਤੇ ਜ਼ੋਰ ਦਿੱਤਾ। 

 

https://pib.gov.in/PressReleseDetail.aspx?PRID=1627432

 

ਸ਼੍ਰੀ ਪੀਯੂਸ਼ ਗੋਇਲ ਨੇ ਉਦਯੋਗ ਅਤੇ ਵਪਾਰ ਐਸੋਸੀਏਸ਼ਨਾਂ ਨਾਲ ਬੈਠਕ ਕੀਤੀ; ਕਿਹਾ ਆਤਮਨਿਰਭਰ ਭਾਰਤ ਇੱਕ ਭਰੋਸੇਮੰਦ,ਆਤਮਨਿਰਭਰ ਅਤੇ ਦੂਜਿਆਂ ਦਾ ਖਿਆਲ ਕਰਨ ਵਾਲਾ ਰਾਸ਼ਟਰ ਹੈ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਉਦਯੋਗ ਅਤੇ ਵਪਾਰ ਐਸੋਸੀਏਸ਼ਨਾਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ।  ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਕੇਵਲ ਖੁਦ ਵਿੱਚ ਦਿਲਚਸਪੀ ਲੈਣ ਵਾਲਾ,ਸੰਕੀਰਣ ਜਾਂ ਵਿਦੇਸ਼ੀ ਵਿਰੋਧੀ ਨਹੀਂ ਹੋਵੇਗਾ। ਬਲਕਿ, ਇਹ ਸੰਕਲਪਨਾ ਇੱਕ ਆਤਮਵਿਸਵਾਸ਼,ਆਤਮਨਿਰਭਰ,ਦੂਜਿਆਂ ਦਾ ਖਿਆਲ ਕਰਨ ਵਾਲੇ ਰਾਸ਼ਟਰ ਦੇ ਲਈ ਜ਼ਰੂਰੀ ਹੈ, ਜਿਹੜਾ ਸਮਾਜ ਦੇ ਸਾਰੇ ਹਿੱਸਿਆਂ ਦੀ ਦੇਖਭਾਲ ਕਰਦਾ ਹੈ ਅਤੇ ਦੇਸ਼ ਦੇ ਸਾਰੇ ਹਿੱਸਿਆਂ ਨੂੰ ਵਿਕਸਿਤ ਕਰਦਾ ਹੈ ਉਨ੍ਹਾਂ ਕਿਹਾ ਆਤਮਨਿਰਭਰ ਭਾਰਤ ਦੇ  130 ਕਰੋੜ ਨਾਗਰਿਕਾਂ ਦੇ ਮਨ ਵਿੱਚ ਏਕਤਾ ਦੀ ਭਾਵਨਾ ਬਿਠਾਏਗਾ। ਇਹ ਭਾਰਤੀ ਕੰਪਨੀਆਂ ਦਾ ਸਮਰਥਨ ਕਰੇਗਾ।

https://pib.gov.in/PressReleseDetail.aspx?PRID=1627215

 

ਸ਼੍ਰੀ ਪਾਸਵਾਨ ਨੇ ਐੱਫਸੀਆਈ  ਦੀ ਅਨਾਜ ਵੰਡ ਅਤੇ ਖਰੀਦ ਦੀ ਸਮੀਖਿਆ ਕੀਤੀ

ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਲੌਕਡਾਊਨ  ਦੌਰਾਨ ਐੱਫਸੀਆਈ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਨਾਜ ਦੀ ਆਵਾਜਾਈ ਸਰਵਕਾਲੀਕ ਉਚਾਈ ‘ਤੇ ਰਹੀ ਹੈ ।  ਉਨ੍ਹਾਂ ਨੇ ਕਿਹਾ ਕਿ ਐੱਫਸੀਆਈ ਕਾਰਜਬਲ ਵਿਸ਼ਵ ਮਹਾਮਾਰੀ ਸੰਕਟ  ਦੇ ਸਮੇਂ ਇੱਕ ਅੰਨ ਜੋਧੇ ਵੱਜੋਂ ਉੱਭਰਿਆ ਹੈ ਅਤੇ ਉਨ੍ਹਾਂ ਨੇ ਇਸ ਚੁਣੌਤੀ ਨੂੰ ਇੱਕ ਅਵਸਰ  ਦੇ ਰੂਪ ਵਿੱਚ ਬਦਲ ਦਿੱਤਾ।  ਐੱਫਸੀਆਈ ਨੇ ਲੌਕਡਾਊਨ ਮਿਆਦ ਦੌਰਾਨ ਅਨਾਜ ਰਿਕਾਰਡ ਲੋਡਿੰਗ,  ਅਨਲੋਡਿੰਗ ਅਤੇ ਟ੍ਰਾਂਸਪੋਰਟ ਕੀਤਾ ਹੈ।  ਦੂਜੀ ਪਾਸੇ,  ਖਰੀਦ ਵੀ ਬਿਨਾ ਕਿਸੇ ਰੁਕਾਵਟ  ਦੇ ਜਾਰੀ ਰਹੀ ਅਤੇ ਸਰਕਾਰੀ ਏਜੰਸੀਆਂ ਦੁਆਰਾ ਇਸ ਸਾਲ ਦੀ ਕਣਕ ਦੀ ਖਰੀਦ ਨੇ ਪਿਛਲੇ ਸਾਲ  ਦੇ ਅੰਕੜਿਆਂ ਨੂੰ ਪਿੱਛੇ ਛੱਡ ਦਿੱਤਾ। ਮੰਤਰੀ ਨੇ ਸਮੀਖਿਆ ਬੈਠਕ  ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਵਿੱਚ ਅਨਾਜ ਦੀ ਵੰਡ ਦੀ ਵੀ ਸਮੀਖਿਆ ਕੀਤੀ।

https://pib.gov.in/PressReleseDetail.aspx?PRID=1627463

 

ਕੋਵਿਡ - 19 ਦੀ ਮੌਜੂਦਾ ਪਰਿਸਥਿਤੀਆਂ  ਦੇ ਮੱਦੇਨਜ਼ਰ ਇਨੋਵੇਟਿਵ ਤਰੀਕਿਆਂ ਦੀ ਵਰਤੋਂ ਕਰਕੇ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਅੱਗੇ ਵਧਾਇਆ ਜਾਵੇਗਾ

It has been decided to take forward the Ek Bharat Shreshtha Bharat programme of the Government by using innovative ways in view of the prevailing conditions of COVID 19.This was decided at a recent meeting of Secretaries via videoconferencing , of partner ministries under the Ek Bharat Shreshtha Bharat programme of the Government.

कोविड-19 की मौजूदा परिस्थितियों के मद्देनजर नवोन्‍मेषी तरीकों का उपयोग कर आगे बढ़ाया जाएगा एक भारत श्रेष्‍ठ भारत कार्यक्रम

 

ਕੋਵਿਡ - 19 ਦੀ ਮੌਜੂਦਾ ਪਰਿਸਥਿਤੀਆਂ ਦੇ ਮੱਦੇਨਜ਼ਰ ਇਨੋਵੇਟਿਡ ਤਰੀਕਿਆਂ ਦਾ ਉਪਯੋਗ ਕਰ ਅੱਗੇ ਵਧਾਇਆ ਜਾਵੇਗਾ ਏਕ ਭਾਰਤ ਸ਼੍ਰੇਸ਼‍ਠ ਭਾਰਤ ਪ੍ਰੋਗਰਾਮ

 

ਕੋਵਿਡ - 19 ਦੀ ਮੌਜੂਦਾ ਪਰਿਸਥਿਤੀਆਂ  ਦੇ ਮੱਦੇਨਜ਼ਰ ਇਨੋਵੇਟਿਵ ਤਰੀਕਿਆਂ ਦੀ ਵਰਤੋਂ ਕਰਕੇ ਸਰਕਾਰ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਹ ਫ਼ੈਸਲਾ ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ  (ਈਬੀਐੱਸਬੀ ਪ੍ਰੋਗਰਾਮ) ਦੇ ਤਹਿਤ ਸਾਂਝੀਦਾਰ ਮੰਤਰਾਲਿਆਂ  ਦੇ ਸਕੱਤਰਾਂ ਦੀ ਹਾਲ ਹੀ ਵਿੱਚ ਵੀਡੀਓ ਕਾਨਫਰੰਸ  ਜ਼ਰੀਏ ਹੋਈ ਇੱਕ ਬੈਠਕ ਵਿੱਚ ਲਿਆ ਗਿਆ। 

 

https://pib.gov.in/PressReleseDetail.aspx?PRID=1627461

 

ਸ਼੍ਰੀ ਸੰਤੋਸ਼ ਗੰਗਵਾਰ ਨੇ ਟਵਿੱਟਰ ਹੈਂਡਲ  @LABOURDG ਦਾ ਉਦਘਾਟਨ ਕੀਤਾ ; ਹੈਂਡਲ ਕਿਰਤ ਭਲਾਈ ਸਬੰਧੀ ਨਵੀਨਤਮ ਅੰਕੜੇ ਪ੍ਰਦਾਨ ਕਰੇਗਾ

 

ਕਿਰਤ ਭਲਾਈ ਨਾਲ ਸਬੰਧਿਤ ਅੱਪਡੇਟ ਨਵੀਨਤਮ ਅੰਕੜਿਆਂ ਦੀ ਸਪਲਾਈ ਕਰਨ ਦੇ ਯਤਨ ਵਿੱਚ,  ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ  (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕੱਲ੍ਹ ਲੇਬਰ ਬਿਊਰੋ ਲਈ ਟਵਿੱਟਰ ਹੈਂਡਲ  @LabourDG ਦਾ ਉਦਘਾਟਨ ਕੀਤਾ। ਮੰਤਰੀ ਨੇ ਟਵੀਟ ਕੀਤਾ ਕਿ ਇਹ ਹੈਂਡਲ ਭਾਰਤੀ ਕਿਰਤ ਬਜ਼ਾਰ  ਦੇ ਸੰਕੇਤਕਾਂ ‘ਤੇ ਸਨੈਪਸ਼ੌਟ ਦਾ ਇੱਕ ਨਿਯਮਿਤ ਅਤੇ ਅੱਪਡੇਟਡ ਸਰੋਤ ਹੋਵੇਗਾ।  

https://pib.gov.in/PressReleseDetail.aspx?PRID=1627410

 

ਕੋਵਿਡ - 19 ਨਾਲ ਨਜਿੱਠਣ ਲਈ ਸਮਾਧਾਨ ਲੱਭਣ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਵਰਤੋਂ 

ਅੱਜ ਇੱਥੇ ਇੱਕ ਮੀਡੀਆ ਬ੍ਰੀਫਿੰਗ ਵਿੱਚ,  ਨੀਤੀ ਆਯੋਗ ਦੇ ਮੈਂਬਰ ,  ਡਾ.  ਵਿਨੋਦ ਪਾਲ  ਅਤੇ ਭਾਰਤ ਸਰਕਾਰ  ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ,  ਪ੍ਰੋਫੈਸਰ ਦੇ ਵਿਜੈ ਰਾਘਵਨ ਨੇ ਵਿਗਿਆਨ ਅਤੇ ਟੈਕਨੋਲੋਜੀ ਦੁਆਰਾ ਕੋਵਿਡ - 19 ਨਾਲ ਸਬੰਧਿਤ ਟੀਕਿਆਂ,  ਔਸ਼ਧੀ ਖੋਜ,  ਨੈਦਾਨਿਕੀ ਅਤੇ ਟੈਸਟਿੰਗ ਖੇਤਰਾਂ ਵਿੱਚ ਜਾਰੀ ਗਤੀਵਿਧੀਆਂ ਉੱਤੇ ਸੰਖਿਪਤ ਜਾਣਕਾਰੀ ਦਿੱਤੀ। 

https://pib.gov.in/PressReleseDetail.aspx?PRID=1627464

 

ਕੋਵਿਡ  - 19 ਨਾਲ ਲੜਨ ਲਈ ਕਰਨਾਲ ਸਮਾਰਟ ਸਿਟੀ ਨੇ ਕਈ ਪਹਿਲਾਂ ਸ਼ੁਰੂ ਕੀਤੀਆਂ

https://pib.gov.in/PressReleseDetail.aspx?PRID=1627442

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ 

 

·        ਚੰਡੀਗੜ੍ਹ : ਯੂਟੀ ਪ੍ਰਸ਼ਾਸਕ ਨੇ ਸੈਕਟਰ 38 ਵਿੱਚੋਂ 27/05/2020 ਅਤੇ ਸੈਕਟਰ 52 ਤੋਂ 28/05/2020 ਤੋਂ ਕੰਟੇਨਮੈਂਟ ਅਪਰੇਸ਼ਨ ਨੂੰ ਖਤਮ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਨਿਵਾਸੀਆਂ ਦੀ ਸਿਹਤ ਦੀ ਜਾਂਚ, ਨਿਗਰਾਨੀ ਅਤੇ ਸਖ਼ਤ ਨਿਗਰਾਨੀ ਜਾਰੀ ਰੱਖੀ ਜਾਵੇਗੀ। ਇਸ ਦੇ ਇਲਾਵਾ ਨਿਯਮਿਤ ਸਵੱਛਤਾ ਉਪਾਅ ਅਤੇ ਖੇਤਰ ਵਿੱਚ ਆਈਈਸੀ ਅਭਿਆਨ ਨਗਰ ਨਿਗਮ ਅਧਿਕਾਰੀਆਂ ਵੱਲੋਂ ਕੀਤਾ ਜਾਵੇਗਾ। ਤਾਜ਼ਾ ਸ਼ੱਕੀ ਮਾਮਲੇ ਜੇਕਰ ਕੋਈ ਹਨ ਤਾਂ ਉਨ੍ਹਾਂ ਦੇ ਰੈਂਡਮ ਸੈਂਪਲ ਲਏ ਜਾਣਗੇ ਅਤੇ ਪ੍ਰਸ਼ਾਸਨ ਨੂੰ ਰਿਪੋਰਟ ਕੀਤੀ ਜਾਵੇਗੀ। ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤਰ ਵਿੱਚ ਸਮਾਜਿਕ ਇਕੱਠਾਂ ’ਤੇ ਪਾਬੰਦੀ ਰਹੇਗੀ ਅਤੇ ਲਾਜ਼ਮੀ ਸਮਾਜਿਕ ਦੂਰੀ, ਮਾਸਕ ਪਹਿਨਣਾ ਅਤੇ ਸਵੱਛਤਾ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।

 

·        ਪੰਜਾਬ : ਵਧਦੇ ਆਰਥਿਕ ਸੰਕਟ ਦਰਮਿਆਨ ਪੰਜਾਬ ਸਰਕਾਰ ਨੇ ਕੋਵਿਡ ਮਹਾਮਾਰੀ ਅਤੇ ਲੰਬੇ ਸਮੇਂ ਤੱਕ ਲੌਕਡਾਊਨ ਨਾਲ ਉਤਪੰਨ ਵਿੱਤੀ ਸੰਕਟ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ 51,102 ਕਰੋੜ ਰੁਪਏ ਦੇ ਵਿੱਤੀ ਪ੍ਰੋਤਸਾਹਨ ਦੀ ਮੰਗ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ 30 ਮਈ ਨੂੰ ਰਾਜ ਵਿੱਚ ਲੌਕਡਾਊਨ ਸਬੰਧੀ ਭਵਿੱਖੀ ਕਾਰਵਾਈ ਦਾ ਫੈਸਲਾ ਕਰੇਗੀ। ਮੁੱਖ ਮੰਤਰੀ 30 ਮਈ ਨੂੰ ਰਾਜ ਵਿੱਚ ਕੋਵਿਡ ਸਬੰਧੀ ਸਮੁੱਚੀ ਸਥਿਤੀ ’ਤੇ ਸਬੰਧਿਤ ਵਿਭਾਗਾਂ ਨਾਲ ਸਮੀਖਿਆ ਬੈਠਕ ਕਰਨਗੇ ਅਤੇ ਇਸਦੇ ਬਾਅਦ ਸਰਕਾਰ ਵੱਲੋਂ ਲੌਕਡਾਊਨ ਨੂੰ ਅੱਗੇ ਵਧਾਉਣ ਜਾਂ ਖਤਮ ਕਰਨ ਸਬੰਧੀ ਫੈਸਲਾ ਕਰਨਗੇ।

 

·        ਹਰਿਆਣਾ : ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਦੇਸ਼ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀ ਪਹਿਲੇ ਸੱਤ ਦਿਨਾਂ ਲਈ ਸੰਸਥਾਗਤ ਕੁਆਰੰਟੀਨ ਰਹਿਣ, ਜਿਸਦੇ ਬਾਅਦ ਉਹ ਅਗਲੇ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣਗੇ। ਜੇਕਰ ਉਚਿੱਤ ਹੋਮ ਕੁਆਰੰਟੀਨ ਸੁਵਿਧਾ ਨਹੀਂ ਹੈ ਤਾਂ ਸਬੰਧਿਤ ਡਿਪਟੀ ਕਮਿਸ਼ਨਰ ਆਪਣੇ ਜ਼ਿਲ੍ਹੇ ਦੇ ਮੁੱਖ ਸਿਹਤ ਅਧਿਕਾਰੀ ਨਾਲ ਸਲਾਹ ਕਰਕੇ ਨਿਰਧਾਰਤ ਸੰਸਥਾਗਤ ਕੁਆਰੰਟੀਨ ਸੁਵਿਧਾ ਵਿੱਚ ਅਗਲੇ ਸੱਤ ਦਿਨਾਂ ਲਈ ਯਾਤਰੀ ਨੂੰ ਰੱਖ ਸਕਦੇ ਹਨ। ਇਸਦੇ ਇਲਾਵਾ ਡੀਸੀ’ਜ਼ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ (ਐੱਮਓਐੱਚ ਐਂਡ ਡਬਲਿਊ) ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦਾ ਦ੍ਰਿੜ੍ਹਤਾ ਨਾਲ ਪਾਲਣ ਕਰਨ।

 

·        ਹਿਮਾਚਲ ਪ੍ਰਦੇਸ਼ : ਮੁੱਖ ਮੰਤਰੀ ਨੇ ਵੀਡਿਓ ਕਾਨਫਰੰਸਿੰਗ ਰਾਹੀਂ ਰਾਜ ਦੇ ਪੁਲਿਸ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ ਅਤੇ ਮੁੱਖ ਸਿਹਤ ਅਧਿਕਾਰੀਆਂ ਨੂੰ ਸੰਬੋਧਿਤ ਕਰਦਿਆਂ ਸੰਸਥਾਗਤ ਕੁਆਰੰਟੀਨ ਕੇਂਦਰਾਂ ਵਿੱਚ ਬਿਹਤਰ ਸੁਵਿਧਾਵਾਂ ਯਕੀਨੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਲੋਕ ਇਨ੍ਹਾਂ ਕੇਂਦਰਾਂ ਵਿੱਚ ਅਰਾਮ ਨਾਲ ਰਹਿ ਸਕਣ। ਉਨ੍ਹਾਂ ਨੇ ਕਿਹਾ ਕਿ ਲਾਲ ਖੇਤਰਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਸੰਸਥਾਗਤ ਕੁਆਰੰਟੀਨ ਤਹਿਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਕੋਵਿਡ-19 ਲਈ ਉਨ੍ਹਾਂ ਦੇ ਟੈਸਟ ਨਕਾਰਾਤਮਕ ਆਉਣ ਦੇ ਬਾਅਦ ਹੀ ਉਨ੍ਹਾਂ ਨੂੰ ਹੋਮ ਕੁਆਰੰਟੀਨ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੋਰ ਦੇਸ਼ਾਂ ਤੋਂ ਆਉਣ ਵਾਲੇ ਹਿਮਾਚਲੀਆਂ ਲਈ ਵੀ ਇਹੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੇ ਸਾਰੇ ਸੰਪਰਕਾਂ ਦਾ ਪਤਾ ਲਗਾਉਣ ਅਤੇ ਸਕਰੀਨਿੰਗ ’ਤੇ ਮੁੱਖ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਸਮੇਂ ’ਤੇ ਇਲਾਜ ਅਤੇ ਇਸ ਵਾਇਰਸ ਦੇ ਪਸਾਰ ਨੂੰ ਰੋਕਣਾ ਯਕੀਨੀ  ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰੇ ਕੁਆਰੰਟੀਨ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਪ੍ਰਭਾਵੀ ਨਿਗਰਾਨੀ ਲਈ ਉਨ੍ਹਾਂ ਨੂੰ ‘ਕੋਰੋਨਾ ਮੁਕਤ ਐਪ’ ਡਾਊਨਲੋਡ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।

 

·        ਕੇਰਲ : ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਲਏ ਗਏ ਸੂਅੋਮੋਟੋ ਮਾਮਲੇ ਦੇ ਜਵਾਬ ਵਿੱਚ ਕੇਰਲ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸਨੇ 55 ਟਰੇਨਾਂ ਵਿੱਚ 70,137 ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ ’ਤੇ ਭੇਜਿਆ, 4,34,280 ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ, ਪਾਣੀ ਅਤੇ ਹੋਰ ਸੁਵਿਧਾਵਾਂ ਨਾਲ 21,556 ਕੈਂਪਾਂ ਵਿੱਚ ਸ਼ਰਣ ਦਿੱਤੀ ਗਈ ਹੈ। ਰਾਜ ਵਿੱਚ ਸ਼ਰਾਬ ਦੀਆਂ ਦੁਕਾਨਾਂ ਅੱਜ ਸਵੇਰ ਤੋਂ ਖੋਲ੍ਹ ਦਿੱਤੀਆਂ ਗਈਆਂ ਹਨ, ਬੇਵ-ਕਿਊ ਐਪ ’ਤੇ ਸ਼ਰਾਬ ਦੀ ਵਿਕਰੀ ਲਈ ਕਤਾਰਾਂ ਦੇ ਦੁਰਪ੍ਰਬੰਧਨ ਸਬੰਧੀ ਵਿਆਪਕ ਪੱਧਰ ’ਤੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਪੁਲਿਸ ਨੇ ਹੋਮ ਕੁਆਰੰਟੀਨ ਦੀ ਉਲੰਘਣਾ ਕਰਨ ਵਾਲਿਆਂ ਦਾ ਪਤਾ ਕਰਨ ਲਈ ਸਰਪ੍ਰਾਈਜ਼ ਚੈੱਕ ਸ਼ੁਰੂ ਕੀਤਾ ਹੈ, ਉਲੰਘਣਾ ਕਰਨ ਵਾਲਿਆਂ ਨੂੰ ਰਾਜ ਦੇ ਸੁਵਿਧਾ ਪ੍ਰਾਪਤ ਕੇਂਦਰਾਂ ਵਿੱਚ ਭੇਜਿਆ ਜਾ ਰਿਹਾ ਹੈ। ਪਹਿਲੇ ਕੋਵਿਡ-19 ਮਾਮਲੇ ਦੀ ਸੂਚਨਾ ਦੇ ਬਾਅਦ 119ਵੇਂ ਦਿਨ ਕੇਰਲ ਵਿੱਚ ਪੁਸ਼ਟੀ ਕੀਤੇ ਗਏ ਮਾਮਲੇ ਕੁੱਲ 1,000 ਨੂੰ ਪਾਰ ਕਰ ਗਏ ਹਨ, ਪਿਛਲੇ 14 ਦਿਨਾਂ ਵਿੱਚ ਲਗਭਗ 45 ਪ੍ਰਤੀਸ਼ਤ (445) ਮਰੀਜ਼ ਹੋਰ ਸ਼ਾਮਲ ਹੋਏ ਹਨ। ਹੁਣ ਤੱਕ ਔਨਲਾਈਨ ਅਰਜ਼ੀਆਂ ਦੇਣ ਵਾਲੇ 6 ਲੱਖ ਲੋਕਾਂ ਵਿੱਚੋਂ 27 ਮਈ ਤੱਕ 1.05 ਲੱਖ ਕੇਰਲ ਵਾਸੀ ਰਾਜ ਵਿੱਚ ਵਾਪਸ ਆ ਗਏ ਹਨ।

 

·        ਤਮਿਲ ਨਾਡੂ : ਦੱਖਣੀ ਰੇਲਵੇ ਨੇ ਕਰਮਚਾਰੀਆਂ ਦੇ ਕੋਵਿਡ-19 ਪਾਜ਼ੇਟਿਵ ਟੈਸਟ ਆਉਣ ਤੋਂ ਬਾਅਦ ਚੇਨਈ ਵਿੱਚ ਹੈੱਡਕੁਆਰਟਰ ਨੂੰ ਬੰਦ ਕਰ ਦਿੱਤਾ ਹੈ। ਪੂਰੇ ਕੈਂਪਸ ਦੇ ਕੀਟਾਣੂਨਾਸ਼ ਤੋਂ ਬਾਅਦ ਸੋਮਵਾਰ ਤੋਂ ਦਫ਼ਤਰ ਨੂੰ ਫਿਰ ਤੋਂ ਖੋਲਿ੍ਹਆ ਜਾਵੇਗਾ। ਤਿੰਨ ਯਾਤਰੀਆਂ ਵਿੱਚ ਇੱਕ ਬੰਗਲੁਰੂ ਅਤੇ ਦੋ ਨਵੀਂ ਦਿੱਲੀ ਤੋਂ ਹਨ, ਜਿਹੜੇ ਮਦੁਰਾਈ ਤੋਂ ਫਲਾਈਟ ਰਾਹੀਂ ਇੱਥੇ ਪੁੱਜੇ ਉਹ ਕੋਵਿਡ-19 ਪਾਜ਼ੇਟਿਵ ਹਨ। ਟਿੱਡੀ ਦਲ ਸਬੰਧੀ ਕਿਸਾਨਾਂ ਲਈ ਰਾਜ ਸਰਕਾਰ ਨੇ ਅਡਵਾਇਜ਼ਰੀ ਜਾਰੀ ਕੀਤੀ, ਜਾਰੀ ਅਡਵਾਇਜ਼ਰੀ ਵਿੱਚ ਅਧਿਕਾਰੀਆਂ ਨੇ ਮੰਨਿਆ ਕਿ ਟੀਐੱਨ ਨੂੰ ਕੋਈ ਖਤਰਾ ਨਹੀਂ ਹੈ। ਕੱਲ੍ਹ ਆਏ 817 ਤਾਜ਼ਾ ਮਾਮਲਿਆਂ ਨਾਲ ਰਾਜ ਦੀ ਕੋਵਿਡ-19 ਪਾਜ਼ੇਟਿਵ ਕੇਸਾਂ ਦੀ ਸੰਖਿਆ 18,545 ਹੋ ਗਈ ਹੈ। ਐਕਟਿਵ ਮਾਮਲੇ : 8500, ਮੌਤਾਂ : 133, ਡਿਸਚਾਰਜ : 9909 ਹਨ। ਚੇਨਈ ਵਿੱਚ ਐਕਟਿਵ ਮਾਮਲੇ 6307 ਹਨ।

 

·        ਕਰਨਾਟਕ : 75 ਨਵੇਂ ਕੋਵਿਡ ਮਾਮਲੇ, 28 ਨੂੰ ਡਿਸਚਾਰਜ ਕਰ ਦਿੱਤਾ ਅਤੇ ਇੱਕ ਦੀ ਅੱਜ ਦੁਪਹਿਰ 12 ਵਜੇ ਤੱਕ ਮੌਤ ਹੋ ਗਈ ਹੈ। ਅੱਜ ਉਡੂਪੀ ਵਿੱਚ 27, ਹਸਨ ਵਿੱਚ 13, ਬੰਗਲੁਰੂ ਸ਼ਹਿਰ ਵਿੱਚ 7, ਯਦਾਗਿਰੀ ਵਿੱਚ 7, ਚਿਤਰਦੁਰਗ ਵਿੱਚ 6, ਦੱਖਣੀ ਕੰਨੜ ਵਿੱਚ 6, ਕਲਬੁਰਗੀ ਅਤੇ ਚਿਕਰਮਗਲਪੁਰ ਵਿੱਚ ਤਿੰਨ-ਤਿੰਨ, ਵਿਜੇਪੁਰਾ ਵਿੱਚ 2 ਅਤੇ ਰੈਚੁਰ ਵਿੱਚ 1 ਨਵਾਂ ਮਾਮਲਾ ਆਇਆ ਹੈ। ਰਾਜ ਵਿੱਚ ਕੁੱਲ ਪਾਜ਼ੇਟਿਵ ਮਾਮਲੇ 2493 ਤੱਕ ਵਧ ਗਏ ਹਨ, ਐਕਟਿਵ ਮਾਮਲੇ : 1635, ਰਿਕਵਰ : 809 ਅਤੇ ਮੌਤਾਂ : 47 ਹਨ।

 

·        ਆਂਧਰ ਪ੍ਰਦੇਸ਼ : ਮੁੱਖ ਮੰਤਰੀ ਨੇ ਰਾਜ ਵਿੱਚ ਸਕੂਲਾਂ ਅਤੇ ਕਾਲਜਾਂ ਦੀ ਨਿਗਰਾਨੀ ਲਈ ਸਿੱਖਿਆ ਵੈੱਬ ਪੋਰਟਲ www.apsermc.ap.gov.in ਦੀ ਸ਼ੁਰੂਆਤ ਕੀਤੀ, ਉਨ੍ਹਾਂ ਕਿਹਾ ਕਿ ਉਦਯੋਗਿਕ ਵਿਕਾਸ ਲਈ ਸਕਾਰਾਤਮਕ ਮਾਹੌਲ ਬਣਾਇਆ ਜਾਵੇਗਾ। 55 ਨਵੇਂ ਮਾਮਲੇ, 9858 ਸੈਂਪਲਾਂ ਦੀ ਜਾਂਚ ਦੇ ਬਾਅਦ ਪਿਛਲੇ 24 ਘੰਟਿਆਂ ਦੌਰਾਨ 45 ਵਿਅਕਤੀਆਂ ਦੀ ਮੌਤ ਦੀ ਸੂਚਨਾ ਹੈ। ਕੁੱਲ ਮਾਮਲੇ : 2841, ਐਕਟਿਵ : 824, ਰਿਕਵਰ : 1958, ਮੌਤਾਂ : 59 ਹੋਈਆਂ ਹਨ। ਹੋਰ ਰਾਜਾਂ ਤੋਂ ਆਉਣ ਵਾਲਿਆਂ ਦੇ ਪਾਜ਼ੇਟਿਵ ਮਾਮਲੇ 293 ਤੱਕ ਪਹੁੰਚ ਗਏ ਹਨ ਜਿਨ੍ਹਾਂ ਵਿੱਚ ਐਕਟਿਵ ਮਾਮਲੇ 126 ਹਨ। ਵਿਦੇਸ਼ਾਂ ਤੋਂ ਆਉਣ ਵਾਲਿਆਂ ਦੇ 111 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।

 

·        ਤੇਲੰਗਾਨਾ : ਲੌਕਡਾਊਨ ਵਧਾਉਣ ਅਤੇ ਮਜ਼ਦੂਰਾਂ ਅਤੇ ਧਨ ਦੀ ਘਾਟ ਦੇ ਬਾਵਜੂਦ ਤੇਲੰਗਾਨਾ ਸਰਕਾਰ ਨੇ ਧਾਨ, ਮੱਕੀ, ਬੰਗਾਲੀ ਛੋਲੇ, ਸੂਰਜਮੁਖੀ ਅਤੇ ਜਵਾਰ ਸਮੇਤ ਕਿਸਾਨਾਂ ਤੋਂ 12,000 ਕਰੋੜ ਰੁਪਏ ਦੇ ਖੇਤੀ ਉਤਪਾਦ ਖਰੀਦੇ ਹਨ। ਤੇਲੰਗਾਨਾ ਹਾਈਕੋਰਟ ਨੇ ਰਾਜ ਅਤੇ ਕੇਂਦਰ ਸਰਕਾਰ ਅਤੇ ਉਨ੍ਹਾਂ ਦੇ ਸਬੰਧਿਤ ਡਰੱਗ਼ਜ਼ ਕੰਟਰੋਲ ਪ੍ਰਸ਼ਾਸਕੀ ਵਿਭਾਗਾਂ ਤੋਂ ਇਹ ਜਾਣਨ ਦੀ ਮੰਗ ਕੀਤੀ ਹੈ ਕਿ ਕੀ ਉਹ ਡਰੱਗਜ਼ ਐਂਡ ਕੌਸਮੈਟਿਕਸ ਐਕਟ ਅਤੇ ਫਾਰਮੇਸੀ ਐਕਟ ਤਹਿਤ ਪ੍ਰਾਵਧਾਨਾਂ ਨੂੰ ਸਹੀ ਢੰਗ ਨਾਲ ਲਾਗੂ ਕਰ ਰਹੇ ਹਨ।  28 ਮਈ ਨੂੰ ਤੇਲੰਗਾਨਾ ਵਿੱਚ ਕੁੱਲ ਪਾਜ਼ੇਟਿਵ ਮਾਮਲੇ 2098 ਹਨ। 173 ਪ੍ਰਵਾਸੀ, 124 ਵਿਦੇਸ਼ ਤੋਂ ਪਰਤੇ/ਸਾਊਦੀ ਅਰਬ ਤੋਂ ਵਾਪਸ ਭੇਜੇ ਗਏ ਵਿਅਕਤੀਆਂ ਦੇ ਕੋਵਿਡ-19 ਟੈਸਟ ਪਾਜ਼ੇਟਿਵ ਆਏ ਹਨ।

 

·        ਅਰੁਣਾਚਲ ਪ੍ਰਦੇਸ਼ : ਸਰਕਾਰ ਨੇ ਕੋਵਿਡ-19 ਮਹਾਮਾਰੀ ਕਾਰਨ ਆਰਥਿਕ ਸਥਿਤੀ ਦੀ ਸਮੀਖਿਆ ਲਈ ਇੱਕ ਆਰਥਿਕ ਰੀਵਾਈਵਲ ਕਮੇਟੀ ਦਾ ਗਠਨ ਕੀਤਾ ਹੈ।

 

·        ਅਸਾਮ : ਅਸਾਮ ਵਿੱਚ ਕੋਵਿਡ-19 ਪਾਜ਼ੇਟਿਵ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੁੱਲ ਮਾਮਲੇ ਵਧ ਕੇ 831 ਹੋ ਗਏ ਹਨ, ਐਕਟਿਵ ਮਾਮਲੇ 737 ਹਨ, 87 ਰਿਕਵਰ ਅਤੇ 4 ਦੀ ਮੌਤ ਹੋ ਗਈ ਹੈ।

 

·        ਮਣੀਪੁਰ : ਰਾਜ ਦੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸੀਐੱਮ ਨੇ ਸਿਹਤ ਵਿਭਾਗ, ਸਿਹਤ ਮਿਸ਼ਨ ਅਤੇ ਯੂਐੱਨਏਸੀਸੀਓ ਸਕੂਲ, ਮੇਤਰਾਮ, ਇੰਫਾਲ ਪੱਛਮੀ ਦੇ ਅਧਿਕਾਰੀਆਂ ਨਾਲ ਰਾਜ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਕੂਲ ਵਿੱਚ 100 ਬਿਸਤਰਿਆਂ ਵਾਲੇ ਅਸਥਾਈ ਕੋਵਿਡ ਕੇਅਰ ਸੈਂਟਰ ਦੀ ਸਥਾਪਨਾ ਕਰਨ ਨੂੰ ਕਿਹਾ।

 

·        ਮਿਜ਼ੋਰਮ : ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਮਿਜ਼ੋਰਮ ਵਿੱਚ ਫਸੇ ਹੋਏ ਲੋਕਾਂ ਨੂੰ ਲੈ ਜਾਣ ਵਾਲੀ ਟਰੇਨ ਅੱਜ ਗੁਹਾਟੀ ਰੇਲਵੇ ਸਟੇਸ਼ਨ ’ਤੇ ਪਹੁੰਚੀ।

 

·        ਨਾਗਾਲੈਂਡ : ਰਾਜਪਾਲ ਆਰ. ਐੱਨ. ਰਵੀ ਨੇ ਰਾਜ ਵਿੱਚ ਹੋਰ ਜ਼ਿਆਦਾ ਜੈਵਿਕ ਸੁਰੱਖਿਆ ਪੱਧਰ ਦੀਆਂ ਪ੍ਰਯੋਗਸ਼ਾਲਾਵਾਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਜ਼ਿਆਦਾ ਸਖ਼ਤੀ ਨਾਲ ਸੰਪਰਕਾਂ ਦਾ ਪਤਾ ਲਗਾਉਣ ਲਈ ਕਿਹਾ। 109 ਵਾਹਨਾਂ ਨੂੰ ਦੀਮਾਪੁਰ ਵਿੱਚ ਲੌਕਡਾਊਨ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਅਤੇ ਜੁਰਮਾਨੇ ਦੇ ਰੂਪ ਵਿੱਚ 15,400 ਰੁਪਏ ਵਸੂਲੇ ਗਏ।

 

·        ਸਿੱਕਮ : ਰਜਿਸਟਰ ਕੀਤੇ ਗਏ 8766 ਫਸੇ ਹੋਏ ਸਿੱਕਮ ਵਾਸੀਆਂ ਵਿੱਚੋਂ 4415 ਰਾਜ ਵਿੱਚ ਪਹੁੰਚ ਗਏ ਹਨ ਅਤੇ 2063 ਫਸੇ ਹੋਏ ਵਿਅਕਤੀਆਂ ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ 7 ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਘਰ ਲਿਆਂਦਾ ਗਿਆ ਸੀ। ਖੇਤੀ ਮੰਤਰੀ ਨੇ ਆਰਬੀਆਈ ਗੰਗਟੋਕ ਦੇ ਜਨਰਲ ਮੈਨੇਜਰ ਨੂੰ ਕਿਸਾਨ ਉਤਪਾਦਕ ਸੰਗਠਨਾਂ, ਸਹਿਕਾਰੀ ਕਮੇਟੀਆਂ ਦਾ ਵਿੱਤੀ ਪੋਸ਼ਣ ਕਰਨ ਅਤੇ ਕਿਸਾਨਾਂ ਲਈ ਕਰਜ਼ ਕੈਂਪ ਲਗਾਉਣ ਲਈ, ਕਿਸਾਨ ਕਰੈਡਿਟ ਕਾਰਡ ਜਾਰੀ ਕਰਨ ਅਤੇ ਲੰਬਿਤ ਮੁੱਦਿਆਂ ਦਾ ਹੱਲ ਕੱਢਣ ਦੀ ਬੇਨਤੀ ਕੀਤੀ ਹੈ। 

 

ਪੀਆਈਬੀ ਫੈਕਟ ਚੈੱਕ 

 

https://static.pib.gov.in/WriteReadData/userfiles/image/image007QFNG.jpg

https://static.pib.gov.in/WriteReadData/userfiles/image/image008W4KB.jpg

 

https://static.pib.gov.in/WriteReadData/userfiles/image/image00996QR.jpghttps://static.pib.gov.in/WriteReadData/userfiles/image/image010VRSW.jpg

 

 

http://static.pib.gov.in/WriteReadData/userfiles/image/image013L87U.jpg

 

 

******

ਵਾਈਬੀ



(Release ID: 1627577) Visitor Counter : 258