ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਜਲੀ ਮੰਤਰਾਲੇ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਕੰਮਕਾਜ ਦੀ ਸਮੀਖਿਆ ਕੀਤੀ

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਵਿੱਚ ਬਿਜਲੀ ਖੇਤਰ ਨਾਲ ਸਬੰਧਿਤ ਨੀਤੀਗਤ ਪਹਿਲਾਂ ਬਾਰੇ ਚਰਚਾ ਕੀਤੀ ਗਈ

ਪ੍ਰਧਾਨ ਮੰਤਰੀ ਨੇ ਕਿਹਾ, 'ਡਿਸਕੌਮ ਸਮੇਂ-ਸਮੇਂ 'ਤੇ ਆਪਣੇ ਪ੍ਰਦਰਸ਼ਨ ਦੇ ਮਾਪਦੰਡਾਂ ਨੂੰ ਪ੍ਰਕਾਸ਼ਿਤ ਕਰਨ, ਤਾ ਕਿ ਲੋਕਾਂ ਨੂੰ ਇਹ ਪਤਾ ਚਲ ਸਕੇ ਕਿ ਉਨ੍ਹਾਂ ਦੀ ਡਿਸਕੌਮ ਦਾ ਪ੍ਰਦਰਸ਼ਨ ਬਰਾਬਰ ਦੀਆਂ ਕੰਪਨੀਆਂ ਦੀ ਤੁਲਨਾ ਵਿੱਚ ਕਿਹੋ ਜਿਹਾ ਹੈ '

Posted On: 28 MAY 2020 7:35AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੱਲ ਸ਼ਾਮ ਬਿਜਲੀ ਮੰਤਰਾਲੇ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਕੰਮਕਾਜ ਦੀ ਸਮੀਖਿਆ ਕੀਤੀ। ਇਸ ਬੈਠਕ ਵਿੱਚ ਬਿਜਲੀ ਖੇਤਰ ਦੀ ਪ੍ਰਮੁੱਖ ਮੁਸ਼ਕਿਲਾਂ ਦੇ ਨਿਵਾਰਣ ਲਈ ਕੀਤੀਆਂ ਗਈਆਂ ਵੱਖ-ਵੱਖ ਨੀਤੀਗਤ ਪਹਿਲਾਂ ਬਾਰੇ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਸੰਸ਼ੋਧਿਤ ਟੈਰਿਫ ਨੀਤੀ ਅਤੇ ਬਿਜਲੀ (ਸੰਸ਼ੋਧਨ) ਵਿਧਾਅਕ 2020 ਵੀ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਬਿਜਲੀ ਖੇਤਰ ਦੀ ਪਰਿਚਾਲਨ ਸਮਰੱਥਾ ਵਿੱਚ ਵਾਧਾ ਅਤੇ ਵਿੱਤੀ ਨਿਰੰਤਰਤਾ ਜਾਂ ਟਿਕਾਅ ਵਿੱਚ ਸੁਧਾਰ ਕਰਦਿਆਂ ਖਪਤਕਾਰਾਂ ਦੀ ਸੰਤੁਸ਼ਟੀ ਵਧਾਉਣ ਦੀ ਲੋੜ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਬਿਜਲੀ ਖੇਤਰ, ਵਿਸ਼ੇਸ਼ ਰੂਪ ਨਾਲ ਬਿਜਲੀ ਵੰਡ ਖੇਤਰ ਵਿੱਚ ਜੋ ਸਮੱਸਿਆਵਾਂ ਹਨ ਉਹ ਸਾਰੇ ਖੇਤਰਾਂ ਅਤੇ ਰਾਜਾਂ ਵਿੱਚ ਇੱਕੋ ਜਿਹੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਮੰਤਰਾਲੇ ਨੂੰ ਸਾਰੇ ਰਾਜਾਂ ਲਈ ਠੀਕ ਇੱਕੋ ਜਿਹਾ ਸਮਾਧਾਨ ਜਾਂ ਸੋਲਿਊਸ਼ਨ ਦੀ ਤਲਾਸ਼ ਕਰਨ ਦੀ ਬਜਾਏ ਹਰ ਰਾਜ ਨੂੰ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਪ੍ਰੋਤਸਾਹਿਤ ਕਰਨ ਲਈ ਸਟੇਟ ਸਪੈਸਿਫਿਕ ਸਮਾਧਾਨਾਂ ਨੂੰ ਪੇਸ਼ ਕਰਨਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਬਿਜਲੀ ਮੰਤਰਾਲੇ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਕਿ ਬਿਜਲੀ ਵੰਡ ਕੰਪਨੀਆਂ (ਡਿਸਕੌਮ) ਸਮੇਂ-ਸਮੇਂ 'ਤੇ ਆਪਣੇ ਪ੍ਰਦਰਸ਼ਨ ਮਾਪਦੰਡਾਂ ਨੂੰ ਪ੍ਰਕਾਸ਼ਿਤ ਕਰਨ, ਤਾਂ ਜੋ ਲੋਕਾਂ ਨੂੰ ਇਹ ਪਤਾ ਚਲ ਸਕੇ ਕਿ ਉਨ੍ਹਾਂ ਦੀ ਡਿਸਕੌਮ ਦਾ ਪ੍ਰਦਰਸ਼ਨ ਬਰਾਬਰ ਦੀਆਂ ਕੰਪਨੀਆਂ ਦੀ ਤੁਲਨਾ ਵਿੱਚ ਕਿਹੋ ਜਿਹਾ ਹੈ। ਉਨ੍ਹਾਂ ਇਸ ਗੱਲ ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਕਿ ਬਿਜਲੀ ਖੇਤਰ ਵਿੱਚ ਉਪਕਰਣਾਂ ਦੀ ਵਰਤੋਂ ਮੇਕ ਇਨ ਇੰਡੀਆਦੇ ਅਨੁਰੂਪ ਹੋਣੀ ਚਾਹੀਦੀ ਹੈ।

 

ਨਵੀਂ ਅਤੇ ਅਖੁੱਟ ਊਰਜਾ ਦਾ ਉਲੇਖ ਕਰਦਿਆਂ, ਪ੍ਰਧਾਨ ਮੰਤਰੀ ਨੇ ਸੋਲਰ ਵਾਟਰ ਪੰਪਾਂ ਤੋਂ ਲੈ ਕੇ ਵਿਕੇਂਦਰੀਕ੍ਰਿਤ ਅਤੇ ਕੋਲਡ ਸਟੋਰੇਜ ਤੱਕ ਦੀ ਖੇਤੀਬਾੜੀ ਖੇਤਰ ਦੀ ਪੂਰੀ ਸਪਲਾਈ ਚੇਨ ਲਈ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੂਫਟੌਪ ਸੋਲਰ ਲਈ ਵੀ ਅਭਿਨਵ ਮਾਡਲਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਇਸ ਦੇ ਨਾਲ ਹੀ ਇਹ ਇੱਛਾ ਜਤਾਈ ਕਿ ਹਰ ਰਾਜ ਵਿੱਚ ਘੱਟੋ-ਘੱਟ ਇੱਕ ਸ਼ਹਿਰ (ਜਾਂ ਤਾਂ ਰਾਜਧਾਨੀ ਸ਼ਹਿਰ ਜਾਂ ਕੋਈ ਪ੍ਰਸਿੱਧ ਟੂਰਿਸਟ ਮੰਜ਼ਿਲ) ਅਜਿਹਾ ਹੋਵੇ, ਜੋ ਰੂਫਟੌਪ  ਸੌਰ ਊਰਜਾ ਦੇ ਉਤਪਾਦਨ ਰਾਹੀਂ ਪੂਰੀ ਤਰ੍ਹਾਂ ਨਾਲ ਸੌਰ ਸ਼ਹਿਰ ਹੋਵੇ। ਬੈਠਕ ਦੌਰਾਨ ਭਾਰਤ ਵਿੱਚ ਇੰਗੌਟ, ਫੇਵਰ, ਸੈੱਲ ਅਤੇ ਮੌਡਿਊਲ ਦੇ ਨਿਰਮਾਣ ਦਾ ਅਨੁਕੂਲ ਪਰਿਵੇਸ਼ ਵਿਕਸਿਤ ਕਰਨ ਉੱਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ, ਜੋ ਵੱਖ-ਵੱਖ ਤਰ੍ਹਾਂ ਦੇ ਹੋਰ ਕਈ ਲਾਭ ਪ੍ਰਦਾਨ ਕਰਨ ਦੇ ਇਲਾਵਾ ਰੋਜ਼ਗਾਰ ਸਿਰਜਣਾ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਾਰਬਨ ਮੁਕਤ ਲੱਦਾਖਦੀ ਯੋਜਨਾ ਵਿੱਚ ਤੇਜ਼ੀ ਲਿਆਉਣ ਦੀ ਇੱਛਾ ਜਤਾਈ ਅਤੇ ਇਸ ਦੇ ਨਾਲ ਹੀ ਸੌਰ ਅਤੇ ਪਵਨ ਊਰਜਾ ਦੀ ਵਰਤੋਂ ਕਰਕੇ ਤਟਵਰਤੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਵਿਸ਼ੇਸ਼ ਜ਼ੋਰ ਦਿੱਤਾ।

 

*****

 

ਵੀਆਰਆਰਕੇ/ਵੀਜੇ



(Release ID: 1627451) Visitor Counter : 141