ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਹੋਟਲ ਅਤੇ ਹੋਰ ਆਵਾਸ ਇਕਾਈਆਂ ਦੀ ਪ੍ਰਵਾਨਗੀ / ਵਰਗੀਕਰਣ ਦੀ ਵੈਧਤਾ ਮਿਆਦ 30 ਜੂਨ 2020 ਤੱਕ ਵਧਾਈ


ਟੂਰ ਅਪਰੇਟਰ, ਟ੍ਰੈਵਲ ਏਜੰਟ ਅਤੇ ਟੂਰਿਸਟ ਟ੍ਰਾਂਸਪੋਰਟ ਅਪਰੇਟਰ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਛੇ ਮਹੀਨੇ ਦੀ ਛੂਟ ਜਾਂ ਵਿਸਤਾਰ

Posted On: 26 MAY 2020 12:57PM by PIB Chandigarh

 

ਟੂਰਿਜ਼ਮ ਮੰਤਰਾਲਾ ਵਿਭਿੰਨ ਸ਼੍ਰੇਣੀਆਂ ਦੇ ਟੂਰਿਸਟਾਂ ਲਈ ਵਾਂਛਿਤ ਮਿਆਰਾਂ ਦੇ ਅਨੁਰੂਪ ਸਟਾਰ ਰੇਟਿੰਗ ਪ੍ਰਣਾਲੀ ਦੇ ਤਹਿਤ ਹੋਟਲਾਂ ਦਾ ਵਰਗੀਕਰਣ ਕਰਦਾ ਹੈ। ਇਸ ਪ੍ਰਣਾਲੀ ਦੇ ਤਹਿਤ ਹੋਟਲਾਂ ਨੰਾ ਇੱਕ ਰੇਟਿੰਗ ਦਿੱਤੀ ਜਾਂਦੀ ਹੈ, ਜਿਸ ਵਿੱਚ ਵੰਨ ਸਟਾਰ ਤੋਂ ਲੈ ਕੇ ਥ੍ਰੀ ਸਟਾਰ, ਫੋਰ ਅਤੇ ਫਾਈਵ ਸਟਾਰਅਲਕੋਹਲ ਦੇ ਨਾਲ ਜਾਂ ਇਸਦੇ ਬਿਨਾ, ਫਾਈਵ ਸਟਾਰ ਡੀਲਕਸ, ਹੈਰੀਟੇਜ  (ਬੇਸਿਕ), ਹੈਰੀਟੇਜ (ਕਲਾਸਿਕ), ਹੈਰੀਟੇਜ (ਗ੍ਰੈਂਡ), ਲਿਗੇਸੀ ਵਿੰਟੇਜ (ਬੇਸਿਕ), ਲਿਗੇਸੀ ਵਿੰਟੇਜ (ਕਲਾਸਿਕ), ਲਿਗੇਸੀ ਵਿੰਟੇਜ (ਗ੍ਰੈਂਡ) ਅਤੇ ਅਪਾਰਟਮੈਂਟ ਹੋਟਲ, ਹੋਮ ਸਟੇ, ਗੈਸਟ ਹਾਊਸ ਆਦਿ ਸ਼ਾਮਲ ਹਨ। ਇਹ ਵਰਗੀਕਰਣ/ਪ੍ਰਮਾਣਨ ਪੰਜ ਸਾਲ ਦੀ ਮਿਆਦ ਲਈ ਵੈਧ ਹੁੰਦਾ ਹੈ।

 

ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਦੇ ਕਾਰਨ ਪ੍ਰਾਹੁਣਚਾਰੀ ਉਦਯੋਗ ਬਹੁਤ ਕਠਿਨ ਸਮੇਂ ਚੋਂ ਗੁਜਰ ਰਿਹਾ ਹੈ। ਪ੍ਰਾਹੁਣਚਾਰੀ ਖੇਤਰ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਇਆ ਹੈ।  ਇਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੋਟਲ ਜਾਂ ਹੋਰ ਆਵਾਸ ਇਕਾਈਆਂ ਦੇ ਪ੍ਰਵਾਨਗੀ ਜਾਂ ਪ੍ਰਮਾਣ ਪੱਤਰਾਂ ਦੀ ਵੈਧਤਾ, ਜਿਨ੍ਹਾਂ ਦੇ ਪ੍ਰੋਜੈਕਟ ਪ੍ਰਵਾਨਗੀ/ ਪੁਨਰ ਨਵੀਨੀਕਰਣ ਅਤੇ ਵਰਗੀਕਰਣ/  ਪੁਨਰ ਵਰਗੀਕਰਣ ਦੀ ਮਿਆਦ ਸਮਾਪਤ ਹੋ ਗਈ ਹੈ/ਮਿਆਦ (24.03.2020 ਤੋਂ 29.6.2020 )   ਦੇ ਦੌਰਾਨ ਸਮਾਪਤ ਹੋਣ ਦੀ ਸੰਭਾਵਨਾ ਹੈਨੂੰ 30. 6.2020 ਤੱਕ ਵਧਾਇਆ ਜਾਂਦਾ ਹੈ।

 

ਇਸ ਤਰ੍ਹਾਂ, ਮੰਤਰਾਲੇ ਦੇ ਪਾਸ ਟ੍ਰੈਵਲ ਏਜੰਟ, ਟੂਰ ਅਪਰੇਟਰ, ਅਡਵੈਂਚਰ ਟੂਰ ਅਪਰੇਟਰਡੋਮੈਸਟਿਕ ਟੂਰ ਅਪਰੇਟਰ ਅਤੇ ਟੂਰਿਸਟ ਟਰਾਂਸਪੋਰਟ ਅਪਰੇਟਰ ਆਦਿ ਨੂੰ ਪ੍ਰਵਾਨਗੀ ਦੇਣ ਦੀ ਯੋਜਨਾ ਹੈ, ਤਾਕਿ ਇਨ੍ਹਾਂ ਸ਼੍ਰੇਣੀਆਂ ਵਿੱਚ ਗੁਣਵੱਤਾ, ਮਿਆਰ ਅਤੇ ਸੇਵਾ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਅਤੇ ਇਸ ਤੋਂ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇ ।

 

ਕੋਵਿਡ-19 ਮਹਾਮਾਰੀ ਦੇ ਕਾਰਨ ਲੌਕਡਾਊਨ ਦੀ ਮਿਆਦ ਦੇ ਦੌਰਾਨ ਮਾਰਚ 2020 ਤੋਂ ਜਾਂਚ ਕਾਰਜ ਅਤੇ ਆਵੇਦਨ ਦੀ ਜਾਂਚ ਨੂੰ ਮੁਲਤਵੀ ਕਰਨਾ ਪਿਆ ਹੈ।  ਇਸ ਨੂੰ ਦੇਖਦੇ ਹੋਏ  ਟੂਰਿਜ਼ਮ ਮੰਤਰਾਲੇ  ਨੇ ਟੂਰ ਅਪਰੇਟਰ (ਇਨਬਾਊਂਡ, ਘਰੇਲੂ, ਅਡਵੈਂਚਰ), ਟ੍ਰੈਵਲ ਏਜੰਟ ਅਤੇ ਟੂਰਿਸਟ ਟਰਾਂਸਪੋਰਟ ਅਪਰੇਟਰ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਛੇ ਮਹੀਨੇ ਦੀ ਛੂਟ ਜਾਂ ਵਿਸਤਾਰ ਦੀ ਆਗਿਆ ਦੇਣ ਦਾ ਫ਼ੈਸਲਾ ਲਿਆ ਹੈ। ਇਹ ਪ੍ਰਵਾਨਗੀ ਹੇਠ ਲਿਖੀਆਂ ਸ਼ਰਤਾਂ ਦੇ ਅਧੀਨ ਹਨ :-

i.          ਪਿਛਲੀ ਪ੍ਰਵਾਨਗੀ ਦੀ ਸਮਾਂ-ਸੀਮਾ ਸਮਾਪਤ ਹੋ ਗਈ ਹੈ ਜਾਂ ਵਰਤਮਾਨ ਪ੍ਰਵਾਨਗੀ 20 ਮਾਰਚ,  2020 ਦੀ ਮਿਆਦ ਤੋਂ ਲੌਕਡਾਊਨ ਜਾਰੀ ਰਹਿਣ ਤੱਕ ਦੇ ਦੌਰਾਨ ਸਮਾਪਤ ਹੋ ਰਹੀ ਹੈ (ਯਾਨੀ, ਭਾਰਤ ਟੂਰਿਜ਼ਮ ਦਫ਼ਤਰਾਂ ਦੁਆਰਾ ਨਿਰੀਖਣ ਕਾਰਜ ਬੰਦ ਕਰਨ ਲਈ ਮੰਤਰਾਲੇ ਦੁਆਰਾ ਆਦੇਸ਼ ਜਾਰੀ ਕਰਨ ਦੀ ਮਿਤੀ) ਅਤੇ

ii.         ਉਨ੍ਹਾਂ ਨੇ ਆਪਣੇ ਵਰਤਮਾਨ / ਪਿਛਲੀ ਪ੍ਰਵਾਨਗੀ ਦੀ ਸਮਾਪਤੀ ਤੋਂ ਪਹਿਲਾਂ ਨਵੀਕਰਣ ਲਈ ਆਵੇਦਨ ਕੀਤਾ ਸੀ।

 

 

*****

ਐੱਨਬੀ/ਏਕੇਜੇ/ਓਏ



(Release ID: 1627032) Visitor Counter : 260