PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 24 MAY 2020 6:28PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

  • ਹੁਣ ਤੱਕ 54,440 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 2657 ਮਰੀਜ਼ ਠੀਕ ਹੋਏ ਹਨ। ਸਿਹਤਯਾਬੀ ਦੀ ਕੁੱਲ ਦਰ 41.28% ਹੈ।
  • ਕੱਲ੍ਹ ਤੋਂ ਭਾਰਤ ਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਵਿੱਚ 6,767 ਦਾ ਵਾਧਾ ਦਰਜ ਕੀਤਾ ਗਿਆ ਹੈ।
  • ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,31,868 ਹੈ। ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 73,560 ਹੈ।
  • ਹੁਣ ਤੱਕ 2,813 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਜ਼ਰੀਏ 37 ਲੱਖ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਇਆ ਗਿਆ ਹੈ।
  • ਚੋਣਵੇਂ ਐੱਮਵੀ ਨਿਯਮਾਂ ਦੇ ਤਹਿਤ ਫੀਸ ਭੁਗਤਾਨ ਦੀ ਵੈਧਤਾ ਅਤੇ ਫੀਸ ਦੇਣ ਦੀ ਸਮਾਂ ਅਵਧੀ ਵਿੱਚ ਵਿਸਤਾਰ ਕਰ ਦਿੱਤਾ ਗਿਆ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ 54,440 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ , 2657 ਮਰੀਜ਼ ਠੀਕ ਹੋਏ ਹਨ। ਸਿਹਤਯਾਬੀ ਦੀ ਕੁੱਲ ਦਰ 41.28% ਹੈ। ਕੱਲ੍ਹ ਤੋਂ ਭਾਰਤ ਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਵਿੱਚ 6,767 ਦਾ ਵਾਧਾ ਦਰਜ ਕੀਤਾ ਗਿਆ ਹੈ। ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ ਹੁਣ 1,31,868 ਹੈ। ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 73,560 ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਦਿੱਲੀ ਦੇ ਚੌਧਰੀ ਬ੍ਰਹਮ ਪ੍ਰਕਾਸ਼ ਆਯੁਰਵੇਦ ਚਰਕ ਸੰਸਥਾਨ ਦਾ ਦੌਰਾ ਕੀਤਾ, ਜੋ ਕੋਵਿਡ–19 ਕੇਸਾਂ ਨਾਲ ਨਿਪਟਣ ਲਈ ਤਿਆਰੀਆਂ ਦੀ ਨਿਗਰਾਨੀ ਹਿਤ ਸਮਰਪਿਤ ਕੋਵਿਡ ਸਿਹਤ ਕੇਂਦਰ’ (ਡੀਸੀਐੱਚਸੀ – DCHC – ਡੈਡਕੇਟਡ ਕੋਵਿਡ ਹੈਲਥ ਸੈਂਟਰ) ਵਜੋਂ ਕੰਮ ਕਰ ਰਿਹਾ ਹੈ। ਉਹ ਕਈ ਸੁਵਿਧਾਵਾਂ ਅਤੇ ਵਾਰਡਾਂ ਚ ਗਏ ਅਤੇ ਕੋਵਿਡ–19 ਮਰੀਜ਼ਾਂ ਨੂੰ ਆਯੁਸ਼ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਇੱਕ ਸਮੂਹਿਕ ਪਹੁੰਚ ਰਾਹੀਂ ਮੁਹੱਈਆ ਕੀਤੇ ਜਾ ਰਹੇ ਇਲਾਜ ਨੂੰ ਖੁਦ ਸਿੱਧਾ ਦੇਖਿਆ। ਸਮਰਪਿਤ ਕੋਵਿਡ ਸਿਹਤ ਕੇਂਦਰਉਹ ਹਸਪਤਾਲ ਹਨ ਜੋ ਸਾਰੇ ਹੀ ਕੇਸਾਂ ਦਾ ਇਲਾਜ ਕਰਨਗੇ, ਜਿਨ੍ਹਾਂ ਨੂੰ ਕਲੀਨਿਕਲ ਤੌਰ ਤੇ ਮੌਡਰੇਟ’ (ਦਰਮਿਆਨਾ ਜਾਂ ਆਮ) ਕਰਾਰ ਦਿੱਤਾ ਗਿਆ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਤਾਜ਼ਾ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ

https://pib.gov.in/PressReleseDetail.aspx?PRID=1626574

 

ਭਾਰਤੀ ਰੇਲਵੇ ਨੇ 24.05.2020 ਦੇ ਸਵੇਰੇ 10.00 ਵਜੇ ਤੱਕ, 2813 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਈਆਂ ਹਨ, 37 ਲੱਖ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ

ਭਾਰਤੀ ਰੇਲਵੇ ਨੇ 37 ਲੱਖ ਯਾਤਰੀਆਂ ਨੂੰ ਲੈ ਕੇ 24.05.2020 ਸਵੇਰ 10.00 ਵਜੇ ਤੱਕ 2813 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਈਆਂ ਹਨਲਗਭਗ 60 ਪ੍ਰਤੀਸ਼ਤ ਟ੍ਰੇਨਾਂ ਗੁਜਰਾਤ,ਮਹਾਰਾਸ਼ਟਰ ਅਤੇ ਪੰਜਾਬ ਤੋਂ ਚਲੀਆਂ ਹਨ ਅਤੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲਈ ਪ੍ਰਮੁੱਖ ਰੂਪ ਨਾਲ ਨਿਯਤ ਕੀਤੀਆਂ ਗਈਆਂ ਹਨਕੁੱਲ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ 80 ਪ੍ਰਤੀਸ਼ਤ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਵੱਖ-ਵੱਖ ਮੰਜ਼ਿਲਾਂ (ਉੱਤਰ ਪ੍ਰਦੇਸ਼ ਦੇ ਲਈ 1301 ਅਤੇ ਬਿਹਾਰ ਦੇ ਲਈ 973) ਲਈ ਨਿਯਤ ਹੈਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਮੰਜ਼ਿਲਾਂ ਲਖਨਊ-ਗੋਰਖਪੁਰ ਸੈਕਟਰ ਅਤੇ ਬਿਹਾਰ ਦੇ ਪਟਨਾ ਦੇ ਆਸ-ਪਾਸ ਹਨਕੱਲ੍ਹ ਤੋਂ ਚਲਣ ਵਾਲੀਆਂ 565 ਟ੍ਰੇਨਾਂ ਵਿੱਚੋਂ 266 ਬਿਹਾਰ ਅਤੇ 172 ਉੱਤਰ ਪ੍ਰਦੇਸ਼ ਜਾ ਰਹੀਆਂ ਹਨ ਇਨ੍ਹਾਂ ਮੰਜ਼ਿਲਾਂ ਲਈ ਟ੍ਰੇਨਾਂ ਦੇ ਕੰਵਰਜੈਂਸ ਨਾਲ ਨੈੱਟਵਰਕ ਵਿਅਸਤ ਹੋ ਗਿਆ ਹੈਇਸ ਤੋਂ ਇਲਾਵਾ, ਸਟੇਸ਼ਨਾਂ 'ਤੇ ਵੱਖ-ਵੱਖ ਸਿਹਤ ਅਤੇ ਸਮਾਜਿਕ ਦੂਰੀ ਪ੍ਰੋਟੋਕੋਲ ਦੇ ਕਾਰਨ ਯਾਤਰੀਆਂ ਦੇ ਡੀ-ਬੋਰਡਿੰਗ ਵਿੱਚ ਲਗ ਰਹੇ ਵੱਧ ਸਮੇਂ ਦੇ ਕਾਰਨ ਟਰਮੀਨਲਾਂ 'ਤੇ ਭੀੜ ਹੁੰਦੀ ਹੈ, ਜੋ ਅੱਗੇ ਨੈੱਟਵਰਕ ਨੂੰ ਪ੍ਰਭਾਵਿਤ ਕਰਦੀ ਹੈ

https://pib.gov.in/PressReleseDetail.aspx?PRID=1626576

 

ਕੇਂਦਰੀ ਮੋਟਰ ਵਾਹਨ ਅਧਿਨਿਯਮ, 1989  ਦੇ ਨਿਯਮ 32 ਅਤੇ 81 ਵਿੱਚ ਨਿਹਿਤ ਆਦੇਸ਼ ਅਨੁਸਾਰ ਫੀਸ ਭੁਗਤਾਨ ਦੀ ਵੈਧਤਾ ਅਤੇ ਫੀਸ ਭੁਗਤਾਨ ਦੀ ਮਿਆਦ ਵਿੱਚ ਵਿਸਤਾਰ ਲਈ ਅਧਿਸੂਚਨਾ

ਸਰਕਾਰ ਦੀ ਜਾਣਕਾਰੀ ਵਿੱਚ ਇਹ ਵੀ ਆਇਆ ਹੈ ਕਿ ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਅਤੇ ਸਰਕਾਰੀ ਟ੍ਰਾਂਸਪੋਰਟ ਦਫ਼ਤਰਾਂ (ਆਰਟੀਓ) ਦੇ ਬੰਦ ਰਹਿਣ ਦੀ ਵਜ੍ਹਾ ਨਾਲ ਕੇਂਦਰੀ ਮੋਟਰ ਵਾਹਨ ਅਧਿਨਿਯਮ 1989  ਦੇ ਨਿਯਮ 32 ਅਤੇ 81 ਵਿੱਚ ਨਿਰਧਾਰਿਤ ਵੱਖ-ਵੱਖ ਫੀਸਾਂ ਅਤੇ ਲੇਟ ਫੀਸਾਂ ਨੂੰ ਲੈ ਕੇ ਲੋਕਾਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਮਾਮਲੇ ਵੀ ਹਨ ਜਿਨ੍ਹਾਂ ਵਿੱਚ ਸੇਵਾ ਜਾਂ ਨਵੀਕਰਨ ਲਈ ਫੀਸ ਦਾ ਭੁਗਤਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਲੇਕਿਨ ਲੌਕਡਾਊਨ ਦੀ ਵਜ੍ਹਾ ਨਾਲ ਪ੍ਰਕਿਰਿਆ ਪੂਰੀ ਨਹੀਂ ਕੀਤੀ ਜਾ ਸਕੀ। ਅਜਿਹੇ ਵੀ ਮਾਮਲੇ ਹਨ ਜਿੱਥੇ ਆਰਟੀਓ ਬੰਦ ਰਹਿਣ ਦੀ ਵਜ੍ਹਾ ਨਾਲ ਲੋਕ ਫੀਸ ਜਮਾਂ ਨਹੀਂ ਕਰਵਾ ਸਕੇ ਹਨ। ਕੋਵਿਡ-19  ਦੇ ਦੌਰਾਨ ਲੋਕਾਂ ਦੀ ਸੁਵਿਧਾ ਦੇ ਉਦੇਸ਼ ਨਾਲ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਵੈਧਾਨਿਕ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕੋਵਿਡ - 19 ਮਹਾਮਾਰੀ ਦੀ ਰੋਕਥਾਮ ਨਾਲ ਉਭਰੀ ਸਥਿਤੀ ਦੀ ਵਜ੍ਹਾ ਨਾਲ ਦਸਤਾਵੇਜ਼ਾਂ  ਦੇ ਨਵੀਕਰਣ ਸਹਿਤ ਕਿਸੇ ਗਤੀਵਿਧੀ ਲਈ 1 ਫਰਵਰੀ ਜਾਂ ਉਸ ਦੇ ਬਾਅਦ ਜਮ੍ਹਾਂ ਕੀਤੀ ਗਈ ਫੀਸ ਦੀ ਪ੍ਰਕਿਰਿਆ ਜੇ ਪੂਰੀ ਨਹੀਂ ਹੋਈ ਤਾਂ ਜਮ੍ਹਾ ਕੀਤੀ ਹੋਈ ਫੀਸ ਹੁਣ ਵੀ ਵੈਧ ਮੰਨਿਆ ਜਾਵੇਗਾ ਅਤੇ ਅਗਰ ਫੀਸ ਜਮ੍ਹਾਂ ਕਰਨ ਵਿੱਚ ਇੱਕ ਫਰਵਰੀ 2020 ਤੋਂ  ਲੌਕਡਾਊਨ ਦੀ ਮਿਆਦ ਤੱਕ ਦੇਰੀ ਹੋਈ ਹੈ ਤਾਂ ਅਜਿਹੀ ਦੇਰੀ ਦੇ ਏਵਜ ਵਿੱਚ 31 ਜੁਲਾਈ 2020 ਤੱਕ ਕਿਸੇ ਵੀ ਤਰ੍ਹਾਂ ਦਾ ਹੋਰ ਜਾਂ ਲੇਟ ਫੀਸ ਨਹੀਂ ਲਈ ਜਾਵੇਗੀ।

https://pib.gov.in/PressReleseDetail.aspx?PRID=1626568

 

ਮਿਸ਼ਨ ਸਾਗਰ- ਆਈਐੱਨਐੱਸ ਕੇਸਰੀ ਮਾਰੀਸ਼ਸ ਦੀ ਬੰਦਰਗਾਹ ਲੂਈਸ ਪਹੁੰਚਿਆ

ਮਿਸ਼ਨ ਸਾਗਰ ਦੇ ਇੱਕ ਹਿੱਸੇ ਵਜੋਂ ਭਾਰਤੀ ਜਲ ਸੈਨਾ ਦਾ ਬੇੜਾ ਕੇਸਰੀ 23 ਮਈ 2020 ਮਾਰੀਸ਼ਸ ਦੀ ਬੰਦਰਗਾਹ (ਪੋਰਟ) ਲੂਈਸ ਪਹੁੰਚ ਗਿਆ ਭਾਰਤ ਸਰਕਾਰ ਕੋਵਿਡ- 19 ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਮਿੱਤਰ ਦੇਸ਼ਾਂ ਨੂੰ ਸਹਾਇਤਾ ਉਪਲਬਧ ਕਰਵਾ ਰਿਹਾ ਹੈ ਅਤੇ ਇਸ ਮੰਤਵ ਨਾਲ ਭਾਰਤੀ ਜਲ ਸੈਨਾ ਦਾ ਬੇੜਾ ਕੇਸਰੀ ਕੋਵਿਡ ਦੇ ਇਲਾਜ ਨਾਲ ਜੁੜੀਆਂ ਲੋੜੀਂਦੀਆਂ ਦਵਾਈਆਂ ਲਿਜਾ ਰਿਹਾ ਹੈ ਅਤੇ ਮਾਰੀਸ਼ਸ ਦੇ ਲੋਕਾਂ ਲਈ ਆਯੁਰਵੇਦਿਕ ਦਵਾਈਆਂ ਦੀ ਇੱਕ ਵਿਸ਼ੇਸ਼ ਖੇਪ ਭੇਜੀ ਗਈ ਹੈ।

https://pib.gov.in/PressReleseDetail.aspx?PRID=1626465

 

ਜਾਨ ਅਤੇ ਜਹਾਨ ਲਈ ਵਨ ਧਨ :  ਸ਼ਾਹਪੁਰ ਦੇ ਕਤਕਾਰੀ ਕਬੀਲੇ ਦੀ ਕਹਾਣੀ

https://pib.gov.in/PressReleseDetail.aspx?PRID=1626550

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

  • ਪੰਜਾਬ: ਪੰਜਾਬ ਵਿੱਚ ਕੋਵਿਡ-19 ਦੀ ਸਭ ਤੋਂ ਵੱਧ 90 ਪ੍ਰਤੀਸ਼ਤ ਰਿਕਵਰੀ ਦਰ ਸਬੰਧੀ ਕਿਸੇ ਵੀ ਦਾਅਵੇ ਨੂੰ ਨਕਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਵਿਅਕਤੀ ਘਰੇਲੂ ਉਡਾਨਾਂ,ਰੇਲਾਂ ਅਤੇ ਬੱਸਾਂ ਰਾਹੀਂ ਰਾਜ ਵਿੱਚ ਆਏ ਹਨ ਉਨ੍ਹਾਂ ਨੂੰ 14 ਦਿਨ ਦਾ ਲਾਜ਼ਮੀ ਇਕਾਂਤਵਾਸ ਕੱਟਣਾ ਹੋਵੇਗਾ। ਉਨ੍ਹਾਂ ਦੀ ਰਾਜ ਦੇ ਸਾਰੇ ਦਾਖਲਾ ਰਸਤਿਆਂ ਅਤੇ ਜ਼ਿਲ੍ਹਿਆਂ ਦੇ ਐਂਟਰੀ ਸਥਾਨਾਂ, ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ਤੇ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਭੇਜਿਆ ਜਾਵੇਗਾ ਜਦਕਿ ਬਾਕੀਆਂ ਨੂੰ ਜਦੋਂ ਕਿ ਬਾਕੀਆਂ ਨੂੰ ਘਰਾਂ ਵਿੱਚ 2 ਹਫਤੇ ਲਈ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।
  • ਹਰਿਆਣਾ: ਸਕੂਲ ਸਿੱਖਿਆ ਵਿਭਾਗ ਨੇ ਕੋਵਿਡ 19 ਦੇ ਦੌਰ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਲਏ ਜਾਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਕੇਵਲ ਟਿਊਸ਼ਨ ਫੀਸ ਮਾਸਿਕ ਆਧਾਰ ਤੇ ਲੈਣ ਲਈ ਕਿਹਾ ਗਿਆ ਹੈ ਜਦਕਿ ਹੋਰ ਫੰਡ ਜਿਸ ਵਿੱਚ ਇਮਾਰਤ ਫੰਡ,ਦਾਖਲਾ ਫੰਡ,ਸਾਂਭ ਸੰਭਾਲ਼ ਫੰਡ ਅਤੇ ਕੰਪਿਊਟਰ ਫੀਸ ਨੂੰ ਫਿਲਹਾਲ ਕੋਵਿਡ ਸਥਿਤੀ ਕਾਰਨ ਮੁਲਤਵੀ ਕੀਤਾ ਗਿਆ ਹੈ।ਸਾਰੇ ਪ੍ਰਾਈਵੇਟ ਸਕੂਲਾਂ ਨੂੰ ਟਿਊਸ਼ਨ,ਟਰਾਂਸਪੋਰਟ,ਵਰਦੀ ਅਤੇ ਕਿਤਾਬਾਂ ਦੀ ਫੀਸ ਵਧਾਉਣ ਤੋਂ ਰੋਕਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
  • ਹਿਮਾਚਲ ਪ੍ਰਦੇਸ਼: ਪੂਰੇ ਦੇਸ਼ ਸਣੇ ਰਾਜ ਵਿੱਚ ਵੀ ਨੋਵੇਲ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਲੌਕਡਾਊਨ ਕਾਰਨ ਪੈਦਾ ਹੋਈ ਸਥਿਤੀ ਦੇ ਚਲਦਿਆਂ ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਸਕੂਲਾਂ ਨੂੰ ਕੇਵਲ ਟਿਊਸ਼ਨ ਫੀਸ ਵਸੂਲਣ ਦੀ ਆਗਿਆ ਦਿੱਤੀ ਗਈ ਹੈ।
  • ਕੇਰਲ: ਇੱਕ ਹੋਰ ਮਰੀਜ਼ ਦੀ ਕੋਵਿਡ 19 ਕਾਰਨ ਅੱਜ ਮੌਤ ਹੋ ਗਈ।53 ਸਾਲਾ ਮਹਿਲਾ ਜੋ ਕੈਂਸਰ ਤੋਂ ਪੀੜਤ ਸੀ ਹਾਲ ਹੀ ਵਿੱਚ ਦੁਬਈ ਤੋਂ ਵਾਪਸ ਆਈ ਸੀ ਅਤੇ ਅੱਜ ਬਾਅਦ ਦੁਪਹਿਰ ਉਸ ਦੀ ਕੋਝੀਕੋਡ ਐੱਮ ਸੀ ਵਿੱਚ ਮੌਤ ਹੋ ਗਈ।ਚੇਨਈ ਤੋਂ ਆਏ ਇੱਕ 17 ਸਾਲਾ ਲੜਕੇ ਦੀ ਵੀ ਕਨੂਰ ਦੇ ਪਰਿਆਰਮ ਵਿੱਚ ਮੌਤ ਹੋਈ। ਜਦਕਿ ਹਸਪਤਾਲ ਅਥਾਰਿਟੀ ਅਨੁਸਾਰ ਉਸ ਦੀ ਮੌਤ ਸੇਰੇਬਲਮ ਇਨਫੈਕਸ਼ਨ ਕਾਰਨ ਹੋਈ ਹੈ। ਕੋਵਿਡ 19 ਨਾਲ ਆਬੂਧਾਬੀ ਕੇਰਲ ਦੇ 2 ਲੋਕਾਂ ਦੀ ਮੌਤ ਹੋਈ ਜਿਸ ਖਾੜੀ ਦੇਸ਼ਾਂ ਵਿੱਚ ਕੇਰਲ ਦੇ ਲੋਕਾਂ ਦੀ ਮੌਤ ਦਾ ਅੰਕੜਾ 105 ਹੋ ਗਿਆ ਹੈ। ਸਿਹਤ ਮੰਤਰੀ ਕੇ ਕੇ ਸ਼ੇਲਜਾ ਨੇ ਚੇਤਾਵਨੀ ਦਿੱਤੀ ਕਿ ਰੋਜ਼ਾਨਾ ਹੋਰ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਜਿਹੜੇ ਇਕਾਂਤਵਾਸ ਕੇਂਦਰਾਂ ਵਿੱਚ ਰੱਖੇ ਗਏ ਹਨ ਉਨ੍ਹਾਂ ਵੱਲੋਂ ਪਾਬੰਦੀਆਂ ਦੀ ਸਖ਼ਤ ਪਾਲਣਾ ਲਈ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਨੇ ਹੋਰਨਾਂ ਰਾਜਾਂ ਤੋਂ ਆਏ ਕੇਰਲ ਵਾਸੀਆਂ ਦੇ ਇਕੱਠਾਂ ਨੂੰ ਖ਼ਤਮ ਕਰਨ ਲਈ ਵਿਸਥਾਰਤ ਯੋਜਨਾਵਾਂ ਬਣਾਈਆਂ ਹਨ। ਕੋਵਿਡ ਦੇ ਨਿਰੰਤਰ ਵਾਧੇ ਨਾਲ ਕੱਲ 62 ਕੇਸ ਦਰਜ ਹੋਏ।ਕੋਵਿਡ ਨਾਲ ਹੁਣ ਤੱਕ ਰਾਜ ਵਿੱਚ 5 ਮੌਤਾਂ ਹੋ ਚੁੱਕੀਆਂ ਹਨ।
  • ਤਮਿਲ ਨਾਡੂ: ਪੁੱਡੂਚੇਰੀ ਵਿੱਚ ਤਿੰਨ ਹੋਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਜਿਸ ਨਾਲ ਯੂਟੀ ਵਿੱਚ ਕੁੱਲ ਕੇਸ 25 ਤੱਕ ਪਹੁੰਚ ਗਏ ਹਨ। ਤਮਿਲ ਨਾਡੂ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਵਾਇਰਸ ਦਾ ਸਮਾਜਿਕ ਫੈਲਾਅ ਨਹੀਂ ਹੈ ਅਤੇ ਜ਼ਿਆਦਾ ਕੇਸ ਚੇਨਈ ਦੇ ਸੰਘਣੀ ਵਸੋਂ ਵਾਲੇ ਸੀਮਤ ਜ਼ੋਨਾਂ ਵਿੱਚ ਪਾਏ ਗਏ ਹਨ।ਵਿੱਤ ਵਿਭਾਗ ਵੱਲੋਂ ਤਿਆਰ ਅਨੁਮਾਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਰਾਜ ਨੂੰ 35,000 ਕਰੋੜ ਦਾ ਘਾਟਾ ਪੈਣ ਦੀ ਸੰਭਾਵਨਾ ਹੈ। ਕੱਲ੍ਹ ਤੱਕ ਕੁੱਲ ਕੇਸ: 15,512,ਐਕਟਿਵ ਕੇਸ:7915,ਮੌਤਾਂ:103,ਡਿਸਚਾਰਜ:7491 ਅਤੇ ਚੇਨਈ ਵਿੱਚ ਐਕਟਿਵ ਕੇਸ 5865 ਹਨ।
  • ਕਰਨਾਟਕ: ਅੱਜ ਦੁਪਹਿਰ 12 ਵਜੇ ਤੱਕ 97 ਨਵੇਂ ਕੋਵਿਡ ਕੇਸ ਮਿਲੇ ਅਤੇ 26 ਮਰੀਜ ਡਿਸਚਾਰਜ ਕੀਤੇ ਗਏ।ਚਿੱਕਬੱਲਾਪੁਰਾ ਵਿੱਚ 26,ਉਡੁਪੀ 18,ਹਾਸਨ 14,ਮਾਂਡਿਆ 15,ਦਾਵਨਗਿਰੇ 4,ਕਲਬੁਰਗੀ ਅਤੇ ਯਾਦਾਗਿਰੀ ਵਿੱਚ 6-6,ਉੱਤਰ ਕੰਨ੍ਹੜ 3,ਤੁਮਕੁਰ 2 ਅਤੇ ਵਿਜੈਪੁਰਾ,ਕੌਡਾਗੁ ਅਤੇ ਧਰਵਾੜ ਵਿੱਚ ਇੱਕ ਇੱਕ ਕੇਸ ਮਿਲਿਆ। ਰਾਜ ਵਿੱਚ ਕੁੱਲ ਕੇਸ ਵਧ ਕੇ 2056 ਹੋਏ। ਐਕਟਿਵ ਕੇਸ:1378,ਸਿਹਤਯਾਬ:634,ਮੌਤਾਂ:42 ਰਾਜ ਵਿੱਚ ਅੱਜ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਗਿਆ। ਸਿਰਫ ਜਰੂਰੀ ਸੇਵਾਵਾਂ ਨੂੰ ਛੂਟ ਦਿੱਤੀ ਗਈ।
  • ਆਂਧਰ ਪ੍ਰਦੇਸ਼: "ਮਾਨਾ ਪਲਾਣਾ-ਮੀ ਸੂਚਾਨਾ" (Mana Palana_Mee Soochana) ਪ੍ਰੋਗਰਾਮ ਤਹਿਤ ਰਾਜ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਲੋਕਾਂ ਤੋਂ ਗਵਰਨੈਂਸ ਸਬੰਧੀ ਜਾਣਕਾਰੀ ਹਾਸਲ  ਕਰਨ ਦੀ ਯੋਜਨਾ ਬਣਾ ਰਿਹਾ ਹੈ।ਰਾਜ ਵਿੱਚ ਉੱਚ ਤਾਪਮਾਨ ਅਤੇ ਲੂ ਵਗਣ ਨਾਲ ਵਧੇ ਤਾਪਮਾਨ ਦੌਰਾਨ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਦੋ ਜਣਿਆਂ ਦੀ ਸਨ ਸਟ੍ਰੋਕ(Sun stroke) ਨਾਲ ਮੌਤ ਹੋ ਗਈ। ਇਸੇ ਦੌਰਾਨ ਆਰਟੀਸੀ ਨੇ ਰਾਤੋ ਰਾਤ ਏਸੀ ਬੱਸਾਂ ਅਤੇ ਰਾਤ ਦੀ ਸੇਵਾ ਚਲਾਉਣ ਦਾ ਫੈਸਲਾ ਲਿਆ, ਕਿਉਂਕਿ ਦਿਨ ਵੇਲੇ ਗਰਮੀ ਦਾ ਤਾਪਮਾਨ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ। ਬੀਤੇ 24 ਘੰਟਿਆਂ ਵਿੱਚ11,357 ਟੈਸਟਾਂ ਵਿੱਚ 66 ਨਵੇਂ ਕੇਸ ਸਾਹਮਣੇ ਆਏ ਅਤੇ 29 ਨੂੰ ਡਿਸਚਾਰਜ ਕੀਤਾ ਗਿਆ ਜਦਕਿ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ।ਕੁੱਲ ਕੇਸ:2627,ਐਕਟਿਵ: 764,ਸਿਹਤਯਾਬ:1807,ਮੌਤਾਂ:56 ਬਾਹਰਲੇ ਰਾਜਾਂ ਤੋਂ ਆਏ 153 ਕੇਸਾਂ ਵਿੱਚੋਂ 119 ਐਕਟਿਵ ਕੇਸ ਹਨ।
  • ਤੇਲੰਗਾਨਾ: ਇੱਕ ਮਈ ਤੋਂ ਅੱਜ ਤੱਕ ਦੱਖਣ ਕੇਂਦਰੀ ਰੇਲਵੇ ਨੇ 196 ਵਿਸ਼ੇਸ਼ ਸ਼੍ਰਮਿਕ ਰੇਲਾਂ 2.40 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਤੱਕ ਪਹੁੰਚਾਇਆ।ਤੇਲੰਗਾਨਾ ਸਰਕਾਰ ਨੇ 50,000 ਪ੍ਰਵਾਸੀ ਮਜ਼ਦੂਰਾਂ ਨੂੰ ਪਿੱਤਰੀ ਟਿਕਾਣਿਆਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਲਈ ਸ਼ਨੀਵਾਰ ਨੂੰ 46 ਰੇਲਾਂ ਚਲਾਉਣ ਦਾ ਵੱਡਾ ਅਭਿਆਨ ਚਲਾਇਆ। 24 ਮਈ ਤੱਕ ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 1813 ਹਨ। ਕੱਲ੍ਹ ਤੱਕ ਪ੍ਰਵਾਸੀਆਂ ਵਿੱਚੋਂ 133 ਦੀ ਰਿਪੋਰਟ ਪਾਜ਼ਿਟਿਵ ਆਈ। ਵਿਦੇਸ਼ਾਂ ਤੋਂ ਆਏ 4 ਯਾਤਰੀ ਵੀ ਕੋਵਿਡ 19 ਤੋਂ ਪਾਜ਼ਿਟਿਵ ਪਏ ਗਏ।
  • ਮਹਾਰਾਸ਼ਟਰ: ਰਾਜ ਤੋਂ 2,608 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਸ ਨਾਲ ਕੋਵਿਡ 19 ਦੇ ਮਰੀਜ਼ਾਂ ਦੀ ਗਿਣਤੀ 47,190 ਹੋ ਗਈ ਹੈ, ਜਿਨ੍ਹਾਂ ਵਿੱਚੋਂ 32,201 ਐਕਟਿਵ ਮਰੀਜ਼ ਹਨ। ਹੌਟਸਪੌਟ ਮੁੰਬਈ ਵਿੱਚ 1,566 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਸ਼ਹਿਰ ਵਿੱਚ ਕੋਵਿਡ 19 ਦੇ ਕੇਸਾਂ ਦੀ ਗਿਣਤੀ 28,634 ਹੋ ਗਈ ਹੈ।
  • ਗੁਜਰਾਤ: ਗੁਜਰਾਤ ਵਿੱਚ ਖ਼ਾਸਕਰ ਅਹਿਮਦਾਬਾਦ ਵਿੱਚ   ਕੋਵਿਡ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 19 ਜ਼ਿਲ੍ਹਿਆਂ ਵਿੱਚ 396 ਨਵੇਂ ਕੇਸਾਂ ਨਾਲ ਕੁੱਲ ਗਿਣਤੀ 13,689 ਹੋਈ। ਅਹਿਮਦਾਬਾਦ ਵਿੱਚ 277 ਨਵੇਂ ਕੇਸ ਆਏ। ਲੌਕਡਾਊਨ 4.0 ਦੌਰਾਨ ਰਾਜ ਵਿੱਚ ਤਕਰੀਬਨ 25 ਲੱਖ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ 3 ਲੱਖ ਤੋਂ ਵੱਧ ਕਾਰੋਬਾਰ ਅਦਾਰੇ ਕੰਮ ਕਰ ਰਹੇ ਹਨ, ਜਿਸ ਤੋਂ ਪਾਬੰਦੀਆਂ ਵਿੱਚ ਖੁੱਲ੍ਹ ਦਾ ਪਤਾ ਲੱਗਦਾ ਹੈ।
  • ਰਾਜਸਥਾਨ: ਰਾਜ ਵਿੱਚ ਕੋਵਿਡ 19 ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 2829 ਹੋ ਗਈ ਹੈ|ਅੱਧੇ ਤੋਂ ਜ਼ਿਆਦਾ ਮਰੀਜ਼ ਉਹ ਨੇ ਜਿਹੜੇ ਦੂਜੇ ਰਾਜਾਂ ਤੋਂ ਆਏ ਹਨ।ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 6,794 ਹੋ ਗਈ ਹੈ।ਇਸੇ ਦੌਰਾਨ ਕੱਲ੍ਹ ਨੂੰ ਜੈਪੁਰ ਤੋਂ ਵੱਖ-ਵੱਖ ਸ਼ਹਿਰਾਂ ਨੂੰ 21 ਉਡਾਨਾਂ ਮੁੜ ਸ਼ੁਰੂ ਹੋਣਗੀਆਂ।
  • ਮੱਧ ਪ੍ਰਦੇਸ਼: 201 ਨਵੇਂ ਕੇਸਾਂ ਨਾਲ ਰਾਜ ਵਿੱਚ ਕੋਵਿਡ 19 ਦੇ  ਕੁੱਲ ਕੇਸਾਂ ਦੀ ਗਿਣਤੀ 6,371 ਹੋਈ। ਸਭ ਤੋਂ ਵੱਧ 2,933 ਕੇਸ ਇੰਦੌਰ ਵਿੱਚ ਮਿਲੇ। ਖੱਬੇ ਪੱਖੀ ਅਤਿਵਾਦ ਤੋਂ ਪ੍ਰਭਾਵਿਤ ਬਲਾਘਾਟ ਜ਼ਿਲ੍ਹੇ ਨੇ ਮਨਰੇਗਾ ਤਹਿਤ ਜੌਬ ਕਾਰਡ ਧਾਰਕਾਂ ਨੂੰ ਰੋਜ਼ਗਾਰ ਦੇ ਕੇ ਰਾਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ।1.23 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ।
  • ਛੱਤੀਸਗੜ੍ਹ: ਕੋਵਿਡ19 ਦੇ ਰਿਕਾਰਡ 44 ਨਵੇਂ ਕੇਸ ਮਿਲਣ ਨਾਲ ਐਕਟਿਵ ਕੇਸਾਂ ਦੀ ਗਿਣਤੀ 152 ਹੋ ਗਈ ਹੈ। ਰਾਜ ਵਿੱਚ ਕੋਰੋਨਾ ਦੇ ਕੁੱਲ ਕੇਸ 214 ਹੋ ਗਏ ਹਨ।
  • ਗੋਆ: ਕੋਵਿਡ 19 ਦਾ ਇੱਕ ਨਵਾਂ ਕੇਸ ਸਾਹਮਣੇ ਆਇਆ, ਜਿਸ ਨਾਲ ਰਾਜ ਵਿੱਚ ਕੁੱਲ ਕੇਸ 55 ਹੋਏ ਜਿਨ੍ਹਾਂ ਵਿੱਚੋਂ 39 ਜਿਸ ਐਕਟਿਵ ਹਨ। ਗੋਆ ਵਿੱਚ ਸਾਹਮਣੇ ਆਏ ਨਵੇਂ ਕੇਸਾਂ ਵਿੱਚੋਂ ਲਗਭਗ ਸਾਰੇ ਬਾਹਰਲੇ  ਰਾਜਾਂ ਤੋਂ ਆਏ ਹਨ।
  • ਅਰੁਣਾਚਲ ਪ੍ਰਦੇਸ਼: ਸਕੱਤਰ ਜਨਰਲ ਪ੍ਰਸ਼ਾਸਨ ਨੇ ਕਿਹਾ ਕਿ ਸਕੱਤਰੇਤ ਵਿੱਚ ਚੋਣਵੀਂ ਪ੍ਰਣਾਲੀ ਤਹਿਤ ਘਟੋ ਘੱਟ ਸਟਾਫ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਕਰਮਚਾਰੀ ਜੇ ਚਾਹੁਣ ਤਾਂ ਬੱਚਿਆਂ ਦੀ ਸੰਭਾਲ਼ ਲਈ ਛੁੱਟੀ ਲੈ ਸਕਦੀਆਂ ਹਨ।
  • ਮਣੀਪੁਰ: ਰਾਜ ਵਿੱਚ ਤਿੰਨ ਵਿਅਕਤੀ ਪਾਜ਼ਿਟਿਵ ਪਾਏ ਗਏ।ਸਾਰੇ ਹੀ ਦੂਜੇ ਰਾਜਾਂ ਤੋਂ ਆਏ ਹਨ। ਹੁਣ ਤੱਕ ਰਾਜ 28 ਐਕਟਿਵ ਕੇਸ ਹਨ।ਇੰਫਾਲ ਹਵਾਈ ਅੱਡੇ ਵੱਲੋਂ ਘਰੇਲੂ ਉਡਾਨਾਂ ਦੀ ਸ਼ੁਰੂਆਤ ਤੋਂ ਪਹਿਲਾਂ ਐੱਸਓਪੀ ਰਿਹਰਸਲ ਕਰਵਾਈ ਗਈ।
  • ਮਿਜ਼ੋਰਮ: ਆਈਜ਼ਵਲ  ਦੇ ਲੇਂਗਪੁਈ ਏਅਰਪੋਰਟ ਤੇ ਥਰਮਲ ਅਤੇ ਔਪਟੀਕਲ ਬੀ ਸਪੈਕਟ੍ਰਮ ਵਾਲੇ ਕੈਮਰੇ ਲਗਾਏ ਗਏ। ਲੇਂਗਪੁਈ ਏਅਰਪੋਰਟ ਦੇਸ਼ ਦੇ ਚਾਰ ਹਵਾਈ ਅੱਡਿਆਂ ਅਤੇ ਉੱਤਰ ਪੂਰਬ ਦਾ ਪਹਿਲਾ ਏਅਰਪੋਰਟ ਹੈ ਜਿੱਥੇ ਅਤਿ ਆਧੁਨਿਕ ਯਾਤਰੀ ਸਕੈਨਿੰਗ ਪ੍ਰਣਾਲੀ ਵਰਤੀ ਗਈ ਹੈ।
  • ਨਾਗਾਲੈਂਡ: ਖੇਤੀਬਾੜੀ ਅਧਿਕਾਰੀਆਂ ਨੇ ਕੋਵਿਡ 19 ਦੀ ਰੋਕਥਾਮ ਅਤੇ ਇਸ ਦੀ ਜਾਗਰੂਕਤਾ ਲਈ ਮਕੋਕਚੁੰਗ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ।

                            

 

********

 

ਵਾਈਬੀ



(Release ID: 1626691) Visitor Counter : 264