ਰੱਖਿਆ ਮੰਤਰਾਲਾ
ਮਿਸ਼ਨ ਸਾਗਰ- ਆਈਐੱਨਐੱਸ ਕੇਸਰੀ ਮਾਰੀਸ਼ਸ ਦੀ ਬੰਦਰਗਾਹ ਲੂਈਸ ਪਹੁੰਚਿਆ
Posted On:
23 MAY 2020 8:31PM by PIB Chandigarh
ਮਿਸ਼ਨ ਸਾਗਰ ਦੇ ਇੱਕ ਹਿੱਸੇ ਵਜੋਂ ਭਾਰਤੀ ਜਲ ਸੈਨਾ ਦਾ ਬੇੜਾ ਕੇਸਰੀ 23 ਮਈ 2020 ਮਾਰੀਸ਼ਸ ਦੀ ਬੰਦਰਗਾਹ (ਪੋਰਟ) ਲੂਈਸ ਪਹੁੰਚ ਗਿਆ। ਭਾਰਤ ਸਰਕਾਰ ਕੋਵਿਡ- 19 ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਮਿੱਤਰ ਦੇਸ਼ਾਂ ਨੂੰ ਸਹਾਇਤਾ ਉਪਲਬਧ ਕਰਵਾ ਰਿਹਾ ਹੈ ਅਤੇ ਇਸ ਮੰਤਵ ਨਾਲ ਭਾਰਤੀ ਜਲ ਸੈਨਾ ਦਾ ਬੇੜਾ ਕੇਸਰੀ ਕੋਵਿਡ ਦੇ ਇਲਾਜ ਨਾਲ ਜੁੜੀਆਂ ਲੋੜੀਂਦੀਆਂ ਦਵਾਈਆਂ ਲਿਜਾ ਰਿਹਾ ਹੈ ਅਤੇ ਮਾਰੀਸ਼ਸ ਦੇ ਲੋਕਾਂ ਲਈ ਆਯੁਰਵੇਦਿਕ ਦਵਾਈਆਂ ਦੀ ਇੱਕ ਵਿਸ਼ੇਸ਼ ਖੇਪ ਭੇਜੀ ਗਈ ਹੈ।
ਇਸ ਤੋਂ ਇਲਾਵਾ ਇਸ ਸਮੁੰਦਰੀ ਜਹਾਜ਼ ਵਿੱਚ ਭਾਰਤੀ ਜਲ ਸੈਨਾ ਦੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਇੱਕ ਵਿਸ਼ੇਸ਼ ਟੀਮ ਭੇਜੀ ਗਈ ਹੈ ਜਿਹੜੀ ਆਪਣੇ ਮਾਰੀਸ਼ਸ ਦੇ ਹਮਅਹੁਦਾ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰੇਗੀ ਤੇ ਕੋਵਿਡ-19 ਨਾਲ ਸਬੰਧਿਤ ਐਮਰਜੈਂਸੀਆਂ ਲਈ ਸਹਾਇਤਾ ਪ੍ਰਦਾਨ ਕਰੇਗੀ। ਡਾਕਟਰੀ ਟੀਮ ਵਿੱਚ ਹੋਰਾਂ ਤੋਂ ਇਲਾਵਾ ਇੱਕ ਪਲਮੋਨੋਲੋਜਿਸਟ (ਫੇਫੜਿਆਂ ਦੇ ਰੋਗਾਂ ਦੇ ਮਾਹਿਰ) ਅਤੇ ਇੱਕ ਅਨੱਸਥੀਸੀਆਲੋਜਿਸਟ (ਸੰਵੇਦਨਾਹਰਣ ਵਿਗਿਆਨ ਦੇ ਮਾਹਿਰ) ਵੀ ਸ਼ਾਮਲ ਹਨ।
ਭਾਰਤ ਸਰਕਾਰ ਵੱਲੋਂ ਮਾਰੀਸ਼ਸ ਦੀ ਸਰਕਾਰ ਨੂੰ ਦਵਾਈਆਂ ਸੌਂਪਣ ਲਈ ਸਰਕਾਰੀ ਸਮਾਗਮ ਵੀ 23 ਮਈ 2020 ਨੂੰ ਕੀਤਾ ਗਿਆ।
ਮਾਣਯੋਗ ਸਿਹਤ ਮੰਤਰੀ ਡਾਕਟਰ ਕੈਲਾਸ਼ ਜਗਤਪਾਲ ਨੇ ਮਾਰੀਸ਼ਸ ਸਰਕਾਰ ਵੱਲੋਂ ਦਵਾਈਆਂ ਦੀ ਇਹ ਖੇਪ ਪ੍ਰਾਪਤ ਕੀਤੀ। ਭਾਰਤੀ ਧਿਰ ਦੀ ਨੁਮਾਇੰਦਗੀ ਮਾਰੀਸ਼ਸ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਾਣਯੋਗ ਤਨਮਯਾ ਲਾਲ ਨੇ ਕੀਤੀ। ਮੰਤਰੀ ਜੀ ਨੇ ਦਵਾਈਆਂ ਦੀ ਖੇਪ ਪ੍ਰਾਪਤ ਕਰਨ ਸਬੰਧੀ ਸਮਾਗਮ ਦੌਰਾਨ ਭਾਰਤੀ ਜਲ ਸੈਨਾ ਦੇ ਬੇੜੇ ਕੇਸਰੀ ਦੇ ਕਮਾਂਡਿੰਗ ਅਫ਼ਸਰ, ਕਮਾਂਡਰ ਮੁਕੇਸ਼ ਤਾਇਲ ਨਾਲ ਵੀ ਗੱਲਬਾਤ ਕੀਤੀ।
ਮਾਰੀਸ਼ਸ ਨੂੰ ਸਹਾਇਤਾ ਦੇਣ ਦਾ ਕੰਮ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਦੀ ਪਹੁੰਚ ਦਾ ਇੱਕ ਹਿੱਸਾ ਹੈ। ਮਿਸ਼ਨ ਸਾਗਰ ਪ੍ਰਧਾਨ ਮੰਤਰੀ ਦੇ ਉਸ ਵਿਜ਼ਨ ਦੇ ਅਨੁਰੂਪ ਹੈ ਜਿਸ ਵਿੱਚ ਖੇਤਰ "ਸਾਗਰ" ਦੇ ਸਾਰਿਆਂ ਦੀ ਸੁਰੱਖਿਆ ਅਤੇ ਤਰੱਕੀ ਸ਼ਾਮਲ ਹੈ। ਇਹ ਮਿਸ਼ਨ ਆਈਓਆਰ ਦੇ ਦੇਸ਼ਾਂ ਨਾਲ ਸਬੰਧਾਂ ਨੂੰ ਭਾਰਤ ਵੱਲੋਂ ਦਿੱਤੇ ਗਏ ਮਹੱਤਵ ਨੂੰ ਸਾਹਮਣੇ ਲਿਆਉਂਦਾ ਹੈ, ਦਰਸਾਉਂਦਾ ਹੈ ਅਤੇ ਜੋ ਕੋਵਿਡ-19 ਮਹਾਮਾਰੀ ਨਾਲ ਲੜਾਈ ਲਈ ਦੋਹਾਂ ਦੇਸ਼ਾਂ ਵਿਚਾਲੇ ਮੌਜੂਦਾ ਸ਼ਾਨਦਾਰ ਸਬੰਧਾਂ ‘ਤੇ ਨਿਰਭਰ ਹੈ। ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ ਇਸ ਅਪ੍ਰੇਸ਼ਨ ਨੂੰ ਅੱਗੇ ਤੋਰਿਆ ਜਾ ਰਿਹਾ ਹੈ।
****
ਵੀਐੱਮ/ਐੱਮਐੱਸ
(Release ID: 1626527)