ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 15 ਜੋੜੇ ਸਪੈਸ਼ਲ ਟ੍ਰੇਨਾਂ ਦੇ ਲਈ ਟਿਕਟ ਬੁਕਿੰਗ ਦੇ ਨਿਯਮਾਂ ਅਤੇ ਸ਼ਰਤਾਂ ਵਿੱਚ ਸੋਧ ਕੀਤੀ

ਇਨ੍ਹਾਂ ਟ੍ਰੇਨਾਂ ਦੇ ਲਈ ਅਡਵਾਂਸ ਰਿਜਰਵੇਸ਼ਨ ਮਿਆਦ ਨੂੰ 7 ਦਿਨਾਂ ਤੋਂ ਵਧਾ ਕੇ 30 ਦਿਨ ਕੀਤਾ ਜਾ ਰਿਹਾ ਹੈ

ਟ੍ਰੇਨ ਦੀ ਰਿਜ਼ਰਵੇਸ਼ਨ ਦੇ ਲਈ ਇਨ੍ਹਾਂ ਬਦਲਾਵਾਂ ਨੂੰ, 24 ਮਈ 2020 ਤੋਂ ਲਾਗੂ ਕੀਤਾ ਜਾਵੇਗਾ ਅਤੇ 31 ਮਈ 2020 ਜਾਂ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਲਈ ਵੀ

Posted On: 22 MAY 2020 8:04PM by PIB Chandigarh

ਭਾਰਤੀ ਰੇਲਵੇ ਦੁਆਰਾ 12 ਮਈ ਤੋਂ ਲੈ ਕੇ ਹੁਣ ਤੱਕ  15 ਜੋੜੇ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਯਾਤਰੀਆ ਦੀ ਸੁਵਿਧਾ ਦੇ ਲਈ ਨੂੰ ਧਿਆਨ ਵਿੱਚ ਰੱਖਦੇ ਹੋਏ, ਹੁਣ ਇਨ੍ਹਾਂ 15 ਜੋੜੇ ਟ੍ਰੇਨਾਂ ਦੇ ਲਈ  ਨਿਯਮਾਂ ਅਤੇ ਸ਼ਰਤਾਂ ਵਿੱਚ ਕੁਝ ਸੋਧ ਕਰਨ ਦਾ ਫੈਸਲਾ ਲਿਆ ਗਿਆ ਹੈ।

 

ਇਨ੍ਹਾਂ ਟ੍ਰੇਨਾਂ ਦੇ ਲਈ ਅਡਵਾਂਸ ਰਿਜਰਵੇਸ਼ਨ ਮਿਆਦ  (ਏਆਰਪੀ) ਨੂੰ 7 ਦਿਨਾਂ ਤੋਂ ਵਧਾ ਕੇ 30 ਦਿਨ ਕਰ ਦਿੱਤਾ ਜਾਵੇਗਾ।

 

ਇਨ੍ਹਾਂ ਟ੍ਰੇਨਾਂ ਵਿੱਚ ਤਤਕਾਲ ਬੁਕਿੰਗ ਦੀ ਸੁਵਿਧਾ ਮੌਜੂਦ ਨਹੀਂ ਹੋਵੇਗੀ।

 

ਇਨ੍ਹਾਂ ਟ੍ਰੇਨਾਂ ਵਿੱਚ ਮੌਜੂਦਾਂ ਨਿਰਦੇਸ਼ਾਂ ਦੇ ਅਨੁਸਾਰ, ਆਰਏਸੀ/ਉਡੀਕ ਸੂਚੀ ਵਾਲੇ ਟਿਕਟ ਜਾਰੀ ਕੀਤੇ ਜਾਣਗੇ।ਹਾਂਲਾਕਿ ਉਡੀਕ ਸੂਚੀ ਦੇ ਯਾਤਰੀਆਂ ਨੂੰ ਮੌਜੂਦਾ ਨਿਰਦੇਸ਼ਾਂ ਦੇ ਅਨੁਸਾਰ ਇਨ੍ਹਾਂ ਟ੍ਰੇਨਾਂ ਵਿੱਚ ਸਵਾਰ ਹੋਣ ਦੀ ਅਗਿਆ ਪ੍ਰਦਾਨ ਨਹੀਂ ਕੀਤੀ ਜਾਵੇਗੀ।

 

ਪਹਿਲੇ ਚਾਰਟ ਨੂੰ ਟ੍ਰੇਨ ਦੇ ਨਿਰਧਾਰਿਤ ਰਵਾਨਾ ਹੋਣ ਤੋਂ ਘੱਟ ਤੋਂ ਘੱਟ 4 ਘੰਟੇ ਪਹਿਲਾਂ ਅਤੇ ਦੂਜੇ ਚਾਰਟ ਨੂੰ ਨਿਰਧਾਰਿਤ ਰਵਾਨਾ ਹੋਣ ਤੋਂ ਘੱਟ ਤੋਂ ਘੱਟ 2 ਘੰਟੇ ਪਹਿਲਾਂ (ਪਹਿਲਾਂ ਇਹ 30 ਮਿੰਟ ਹੋਇਆ ਕਰਦਾ ਸੀ) ਤਿਆਰ ਕੀਤਾ ਜਾਵੇਗਾ।ਪਹਿਲੇ ਅਤੇ ਦੂਜੇ ਚਾਰਟ  ਦੇ ਵਿੱਚ , ਵਰਤਮਾਨ ਬੁਕਿੰਗ ਕਰਨ ਦੀ ਆਗਿਆ ਦਿੱਤੀ ਜਾਵੇਗੀ।

 

ਟਿਕਟਾਂ ਦੀ ਬੁਕਿੰਗ ਦੀ ਆਗਿਆ ਕੰਪਿਊਟਰਾਈਜ਼ਡ ਪੀਆਰਐੱਸ ਕਾਊਂਟਰਾਂ, ਜਿਨ੍ਹਾਂ ਵਿੱਚ ਡਾਕਘਰ, ਯਾਤਰੀ ਟਿਕਟ ਸੁਵਿਧਾ ਕੇਂਦਰ (ਵਾਈਟੀਐੱਸਕੇ) ਲਾਇਸੈਂਸਧਾਰੀ ਆਦਿ ਸ਼ਾਮਲ ਹਨ, ਦੇ ਨਾਲ-ਨਾਲ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਅਤੇ ਕੌਮਨ ਸਰਵਿਸ ਸੈਂਟਰ ਦੇ ਅਧਿਕਾਰਿਤ ਏਜੰਟਾਂ ਸਹਿਤ ਔਨਲਾਈਨ ਬੁਕਿੰਗ ਜ਼ਰੀਏ ਪ੍ਰਦਾਨ ਕੀਤੀ ਜਾਵੇਗੀ।

 

ਟ੍ਰੇਨ ਦੀ ਰਿਜ਼ਰਵੇਸ਼ਨ ਦੇ ਲਈ ਇਨ੍ਹਾਂ ਬਦਲਾਵਾਂ ਨੂੰ, 24 ਮਈ 2020 ਤੋਂ ਲਾਗੂ ਕੀਤਾ ਜਾਵੇਗਾ ਅਤੇ 31 ਮਈ 2020 ਤੋਂ ਜਾਂ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਦੇ ਲਈ ਲਾਗੂ ਕੀਤਾ ਜਾਵੇਗਾ।

 

                                                                ***

ਡੀਜੇਐੱਨ/ਐੱਮਕੇਵੀ



(Release ID: 1626280) Visitor Counter : 209