ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ ਸਿਹਤਯਾਬੀ ਦੀ ਦਰ ਸੁਧਰ ਕੇ 40.98% ਹੋਈ
Posted On:
22 MAY 2020 6:45PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਕੱਲ੍ਹ ਤੋਂ ਭਾਰਤ ’ਚ ਕੋਵਿਡ–19 ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਿੱਚ 6,088 ਦਾ ਵਾਧਾ ਦਰਜ ਕੀਤਾ ਗਿਆ ਹੈ। ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ ਹੁਣ 1,18,447 ਹੈ। ਇਸ ਵੇਲੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 66,330 ਹੈ।
ਹੁਣ ਤੱਕ ਕੁੱਲ 48,533 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 3324 ਮਰੀਜ਼ ਠੀਕ ਹੋਏ ਪਾਏ ਗਏ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 40.98% ਹੋ ਗਈ ਹੈ।
ਹੁਣ ਜਦੋਂ ਅਸੀਂ ਲੌਕਡਾਊਨ 4.0 ਵਿੱਚੋਂ ਲੰਘ ਰਹੇ ਹਾਂ, ਇਸ ਲਈ ਸਾਡੇ ਲਈ ਇਹ ਚੇਤੇ ਰੱਖਣਾ ਅਹਿਮ ਹੈ ਕਿ ਅਸੀਂ ਕੋਵਿਡ ਦੇ ਟਾਕਰੇ ਲਈ ਉਚਿਤ ਵਿਵਹਾਰ ਨੂੰ ਆਪਣੀ ਜੀਵਨ–ਸ਼ੈਲੀ ਦਾ ਅਟੁੱਟ ਅੰਗ ਬਣਾ ਲਈਏ, ਜਿਸ ਵਿੱਚ ਲਾਜ਼ਮੀ ਤੌਰ ਉੱਤੇ – ਨਿਯਮਿਤ ਰੂਪ ’ਚ ਹੱਥ ਧੋਣਾ ਤੇ ਹੱਥਾਂ ਦੀ ਸਫ਼ਾਈ ਰੱਖਣਾ, ਮਾਸਕਾਂ/ਫ਼ੇਸ ਕਵਰਜ਼ ਦੀ ਵਰਤੋਂ ਕਰਨਾ, ਸਰੀਰ ਦੂਰੀ ਬਣਾ ਕੇ ਰੱਖਣਾ ਭਾਵ ‘2 ਗਜ਼ ਕੀ ਦੂਰੀ’, ਬਜ਼ੁਰਗਾਂ ਅਤੇ ਇਸ ਰੋਗ ਲਈ ਬਹੁਤ ਜ਼ਿਆਦਾ ਅਸੁਰੱਖਿਅਤ ਲੋਕਾਂ ਦੀ ਦੇਖਭਾਲ ਕਰਨਾ, ਆਯੁਸ਼ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਸਰੀਰ ਦੀ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰ ਕੇ ਆਤਮ–ਸੁਰੱਖਿਆ ਕਰਨਾ, ਆਰੋਗਯ–ਸੇਤੂ ਐਪ ਇੰਸਟਾਲ ਕਰਨਾ ਅਤੇ ਸਮੇਂ ਸਿਰ ਸਰੀਰਕ ਲੱਛਣਾਂ ਦੀ ਰਿਪੋਰਟ ਕਰ ਕੇ ਤੰਦਰੁਸਤ ਰਹਿਣ ਤੇ ਬਿਨਾ ਕਿਸੇ ਸੰਗ–ਸ਼ਰਮ ਦੇ ਕੋਵਿਡ–19 ਦੇ ਇਲਾਜ ਲਈ ਮੈਡੀਕਲ ਦੇਖਭਾਲ ਕਰਵਾਉਣ ਦੀ ਆਦਤ ਬਣਾਉਣਾ – ਸ਼ਾਮਲ ਹੋਣ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੀ
(Release ID: 1626228)
Visitor Counter : 218