ਬਿਜਲੀ ਮੰਤਰਾਲਾ

ਐੱਨਟੀਪੀਸੀ ਨੇ ਅਖੁੱਟ ਊਰਜਾ ਕਾਰੋਬਾਰ ਲਈ ਓਐੱਨਜੀਸੀ ਦੇ ਨਾਲ ਜੁਆਇੰਟ ਵੈਂਚਰ ਕੰਪਨੀ ਬਣਾਉਣ ਲਈ ਸਮਝੌਤਾ ਕੀਤਾ


ਦੋਵੇਂ ਮਹਾਰਤਨ ਕੰਪਨੀਆਂ ਅਖੁੱਟ ਊਰਜਾ ਪ੍ਰੋਜੈਕਟਾਂ, ਭੰਡਾਰਣ, ਈ-ਗਤੀਸ਼ੀਲਤਾ, ਅਤੇ ਈਐੱਸਜੀ (ਵਾਤਾਵਰਣਕ, ਸਮਾਜਿਕ ਅਤੇ ਗਵਰਨੈਂਸ) ਦੇ ਅਨੁਕੂਲ ਪ੍ਰੋਜੈਕਟਾਂ ਵਿੱਚ ਅਵਸਰਾਂ ਦਾ ਪਤਾ ਲਗਾਉਣਗੀਆਂ

Posted On: 22 MAY 2020 12:37PM by PIB Chandigarh

ਊਰਜਾ ਮੰਤਰਾਲੇ ਦੇ ਤਹਿਤ ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਐੱਨਟੀਪੀਸੀ ਲਿਮਿਟਿਡ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਤਹਿਤ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਨਿਗਮ ਲਿਮਿਟਿਡ (ਓਐੱਨਜੀਸੀ) ਨੇ ਅਖੁੱਟ ਊਰਜਾ ਕਾਰੋਬਾਰ ਵਾਸਤੇ ਇੱਕ ਜੁਆਇੰਟ ਵੈਂਚਰ ਕੰਪਨੀ ਬਣਾਉਣ ਲਈ ਸਹਿਮਤੀ ਪੱਤਰ ਤੇ ਹਸਤਾਖ਼ਰ ਕੀਤੇ ਹਨ। ਇਸ ਸਹਿਮਤੀ ਪੱਤਰ ਨਾਲ ਦੋਵੇਂ ਕੰਪਨੀਆਂ ਹੁਣ ਊਰਜਾ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਸਮਰੱਥ ਹੋਣਗੀਆਂ।

 

ਸਹਿਮਤੀ ਪੱਤਰ ਤੇ ਹਸਤਾਖ਼ਰ ਐੱਨਟੀਪੀਸੀ ਦੇ ਡਾਇਰੈਕਟਰ (ਕਮਰਸ਼ੀਅਲ) ਸ਼੍ਰੀ ਏ ਦੇ ਗੁਪਤਾ ਅਤੇ ਓਐੱਨਜੀਸੀ ਦੇ ਡਾਇਰੈਕਟਰ (ਵਿੱਤ) ਅਤੇ ਕਾਰੋਬਾਰ ਵਿਕਾਸ ਅਤੇ ਜੁਆਇੰਟ ਵੈਂਚਰ ਦੇ ਇੰਚਾਰਜ ਸ਼੍ਰੀ ਸੁਭਾਸ਼ ਕੁਮਾਰ ਨੇ ਕੀਤੇ। ਸਹਿਮਤੀ ਪੱਤਰ ਤੇ ਹਸਤਾਖ਼ਰ ਦੀ ਇਹ ਗਤੀਵਿਧੀ ਵਰਚੁਅਲ ਕਾਨਫਰੰਸਿੰਗ ਦੇ ਜ਼ਰੀਏ ਐੱਨਟੀਪੀਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ)  ਗੁਰਦੀਪ ਸਿੰਘ  ਅਤੇ ਓਐੱਨਜੀਸੀ  ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਸ਼੍ਰੀ ਸ਼ਸ਼ੀ ਸ਼ੰਕਰ ਦੀ ਮੌਜੂਦਗੀ ਵਿੱਚ ਹੋਈ। ਇਸ ਮੌਕੇ ਤੇ ਦੋਨਾਂ ਕੰਪਨੀਆਂ  ਦੇ ਹੋਰ ਡਾਇਰੈਕਟਰ ਅਤੇ ਅਧਿਕਾਰੀ ਵੀ ਮੌਜੂਦ ਸਨ।  

ਸਮਝੌਤੇ  ਦੇ ਅਨੁਸਾਰ, ਐੱਨਟੀਪੀਸੀ ਅਤੇ ਓਐੱਨਜੀਸੀ ਭਾਰਤ ਅਤੇ ਵਿਦੇਸ਼ ਵਿੱਚ ਔਫਸ਼ੋਰ ਵਿੰਡ ਅਤੇ ਅਖੁੱਟ ਊਰਜਾ ਪ੍ਰੋਜੈਕਟਾਂ ਦੀ ਸਥਾਪਨਾ ਨਾਲ ਜੁੜੀਆਂ ਸੰਭਾਵਨਾਵਾਂ ਦਾ ਪਤਾ ਲਗਾਉਣਗੀਆਂ।  ਦੋਵੇਂ ਕੰਪਨੀਆਂ ਟਿਕਾਊਪਣ, ਭੰਡਾਰਣਈ-ਗਤੀਸ਼ੀਲਤਾ ਅਤੇ ਈਐੱਸਜੀ (ਵਾਤਾਵਰਣ, ਸਮਾਜਿਕ ਅਤੇ ਗਵਰਨੈਂਸ) ਦੇ ਅਨੁਕੂਲ ਪ੍ਰੋਜੈਕਟਾਂ ਦੇ ਖੇਤਰ ਵਿੱਚ ਵੀ ਸੰਭਾਵਨਾਵਾਂ ਦਾ ਪਤਾ ਲਗਾਉਣਗੀਆਂ।

 

ਐੱਨਟੀਪੀਸੀ ਪਾਸ ਹਾਲੇ 920 ਮੈਗਾਵਾਟ ਦੇ ਸਥਾਪਿਤ ਅਖੁੱਟ ਊਰਜਾ ਪ੍ਰੋਜੈਕਟ ਹਨ ਅਤੇ ਲਗਭਗ 2300 ਮੈਗਾਵਾਟ ਦੇ ਅਖੁੱਟ ਊਰਜਾ ਪ੍ਰੋਜੈਕਟ ਹਾਲੇ ਉਸਾਰੀ ਦੀ ਪ੍ਰਕਿਰਿਆ ਵਿੱਚ ਹਨ। ਇਸ ਸਮਝੌਤੇ ਨਾਲ ਐੱਨਟੀਪੀਸੀ ਆਪਣੀ ਅਖੁੱਟ ਊਰਜਾ ਸਮਰੱਥਾ ਯੋਗ ਪ੍ਰੋਗਰਾਮ ਵਿੱਚ ਤੇਜ਼ੀ ਲਿਆਵੇਗੀ ਅਤੇ ਔਫਸ਼ੋਰ ਵਿੰਡ ਅਤੇ ਵਿਦੇਸ਼ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਵਿੱਚ ਆਪਣੀ ਮੌਜੂਦਗੀ ਦਾ ਵਿਸਤਾਰ ਕਰੇਗੀ।  ਇਸ ਨਾਲ ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਨੂੰ 2032 ਤੱਕ 32 ਗੀਗਾ ਵਾਟ (ਜੀਡਬਲਿਊ) ਅਖੁੱਟ ਊਰਜਾ ਪ੍ਰੋਜੈਕਟਾਂ ਦੇ ਮਹੱਤਵਪੂਰਨ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।

 

ਓਐੱਨਜੀਸੀ ਦੇ ਪਾਸ ਹਾਲੇ 176 ਮੈਗਾ ਵਾਟ ਦੇ ਅਖੁੱਟ ਊਰਜਾ ਪ੍ਰੋਜੈਕਟ ਹਨ ਜਿਨ੍ਹਾਂ ਵਿੱਚ 153 ਮੈਗਾਵਾਟ ਪਵਨ ਊਰਜਾ ਅਤੇ 23 ਮੈਗਾਵਾਟ ਸੌਰ ਊਰਜਾ ਸ਼ਾਮਲ ਹਨ। ਇਸ ਨਵੇਂ ਸਮਝੌਤੇ ਨਾਲ ਅਖੁੱਟ ਊਰਜਾ ਕਾਰੋਬਾਰ ਵਿੱਚ ਓਐੱਨਜੀਸੀ ਦੀ ਮੌਜੂਦਗੀ ਵਧੇਗੀ ਅਤੇ 2040 ਤੱਕ ਇਹ ਆਪਣੇ ਪੋਰਟਫੋਲੀਓ ਵਿੱਚ 10 ਗੀਗਾ ਵਾਟ (ਜੀਡਬਲਿਊ) ਅਖੁੱਟ ਊਰਜਾ ਜੋੜਨ ਦਾ ਆਪਣਾ ਟੀਚਾ ਹਾਸਲ ਕਰਨ ਦੇ ਸਮਰੱਥ ਹੋਵੇਗੀ।

 

ਐੱਨਟੀਪੀਸੀ ਸਮੂਹ  ਪਾਸ ਕੁੱਲ ਸਥਾਪਿਤ ਸਮਰੱਥਾ 62110 ਮੇਗਾਵਾਟ ਦੀ ਹੈ ।  ਇਨ੍ਹਾਂ ਵਿੱਚ ਐੱਨਟੀਪੀਸੀ ਦੇ ਪਾਸ 70 ਊਰਜਾ ਕੇਂਦਰ ਹਨ ਜਿਨ੍ਹਾਂ ਵਿੱਚ 25 ਜੁਆਇੰਟ ਵੈਂਚਰਾਂ ਸਹਿਤ24 ਕੋਲਾ7 ਸੰਯੁਕਤ ਗੈਸ / ਦ੍ਰਵ1 ਹਾਈਡ੍ਰੋ ਅਤੇ 13 ਅਖੁੱਟ ਊਰਜਾ ਕੇਂਦਰ ਹਨ।

 

****

 

ਆਰਸੀਜੇ/ਐੱਮ


(Release ID: 1626156) Visitor Counter : 215