ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਪਾਈਪਲਾਈਨ ਪ੍ਰੋਜੈਕਟਾਂ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣਾ ਮਹੱਤਵਪੂਰਨ: ਸ਼੍ਰੀ ਧਰਮੇਂਦਰ ਪ੍ਰਧਾਨ

ਲਗਭਗ 8000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

Posted On: 22 MAY 2020 1:46PM by PIB Chandigarh

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਲਗਭਗ 8000 ਕਰੋੜ ਰੁਪਏ ਦੇ ਪਾਈਪਲਾਈਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ।  ਤੇਲ ਅਤੇ ਗੈਸ ਕੰਪਨੀਆਂ ਦੇ ਇਹ ਪ੍ਰੋਜੈਕਟ ਲਾਗੂਕਰਨ  ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਆਤਮਨਿਰਭਰ ਭਾਰਤ ਤੇ ਜ਼ੋਰ ਦਿੰਦੇ ਹੋਏ ਮੰਤਰੀ ਸ਼੍ਰੀ ਪ੍ਰਧਾਨ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਨ ਸਵਦੇਸ਼ੀਕਰਨ ਦਾ ਸੱਦਾ ਦਿੱਤਾ।

 

ਗੇਲ (GAIL), ਸਤੰਬਰ 2020 ਤੱਕ ਘਰੇਲੂ ਬੋਲੀਦਾਤਾਵਾਂ ਤੋਂ ਲਗਭਗ 1 ਲੱਖ ਮੀਟ੍ਰਿਕ ਟਨ ਸਟੀਲ ਦੀ ਖਰੀਦ ਲਈ 1000 ਕਰੋੜ ਰੁਪਏ ਤੋਂ ਅਧਿਕ ਦੀ ਲਾਈਨ ਪਾਈਪ ਟੈਂਡਰਾਂ ਨੂੰ ਪ੍ਰੋਸੈੱਸ ਕਰ ਰਹੀ ਹੈ। ਇਸ ਦੇ ਅਨੁਸਾਰ 800 ਕਿਲੋਮੀਟਰ ਲਾਈਨ ਪਾਈਪ ਦੇ ਨਿਰਮਾਣ ਲਈ ਸਟੀਲ ਦੀ ਸਪਲਾਈ ਕੀਤੀ ਜਾਵੇਗੀ। ਵਰਤਮਾਨ ਵਿੱਤੀ ਸਾਲ ਦੇ ਅੰਤ ਤੱਕ ਇਹ ਮਾਤਰਾ ਦੁੱਗਣੀ ਹੋਣ ਦੀ ਉਮੀਦ ਹੈ। ਇਸ ਨਾਲ ਮੇਕ ਇਨ ਇੰਡੀਆ ਦੀ ਪਹਿਲ ਨੂੰ ਹੁਲਾਰਾ ਦੇਣ ਅਤੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਪ੍ਰੋਤਸਾਹਨ ਮਿਲੇਗਾ।

 

ਪ੍ਰਧਾਨ ਮੰਤਰੀ ਊਰਜਾ ਗੰਗਾ, ਜੇਐੱਚਬੀਡੀਪੀਐੱਲ ਪਾਈਪਲਾਈਨ ਦਾ ਪ੍ਰੋਜੈਕਟ ਕਾਰਜ ਲੌਕਡਾਊਨ  ਦੇ ਬਾਅਦ ਤੇਜ਼ੀ ਨਾਲ ਚਲ ਰਿਹਾ ਹੈ। ਇਹ ਪਾਈਪ ਲਾਈਨ ਪੂਰਬੀ ਭਾਰਤ ਨੂੰ ਸੈਂਟ੍ਰਲ ਨੈਚੁਰਲ ਗੈਸ ਪਾਈਪਲਾਈਨ ਕੌਰੀਡੋਰ ਜ਼ਰੀਏ ਪੱਛਮ ਨਾਲ ਜੋੜੇਗੀ। ਇਸ ਨਾਲ ਦੇਸ਼ ਵਿੱਚ ਗੈਸ ਅਧਾਰਿਤ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।

 

ਇੰਡੀਅਨ ਆਇਲ , ਦੱਖਣ ਭਾਰਤ ਵਿੱਚ 6025 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਦੇ ਨਾਲ 1450 ਕਿਲੋਮੀਟਰ ਲੰਬੇ ਕੁਦਰਤੀ ਗੈਸ ਪਾਈਪਲਾਈਨ ਪ੍ਰੋਜੈਕਟ ਨੂੰ ਲਾਗੂ ਕਰ ਰਹੀ ਹੈ। ਇਸ ਪ੍ਰੋਜੈਕਟ ਵਿੱਚ ਲਗਭਗ 1.65 ਲੱਖ ਮੀਟ੍ਰਿਕ ਟਨ ਸਟੀਲ ਪਾਈਪ  ਦੇ ਵਰਤੋਂ ਦੀ ਸੰਭਾਵਨਾ ਹੈ, ਜਿਸ ਦੀ ਅਨੁਮਾਨਿਤ ਲਾਗਤ ਲਗਭਗ 2060 ਕਰੋੜ ਰੁਪਏ ਹੈ।  ਇਹ ਪ੍ਰੋਜੈਕਟ ਵੀ ਆਤਮਨਿਰਭਰ ਭਾਰਤ ਅਭਿਯਾਨ  ਦੇ ਅਨੁਰੂਪ ਹੈ।

 

ਇੰਦਰਧਨੁਸ਼ ਗੈਸ ਗ੍ਰਿੱਡ ਲਿਮਿਟਿਡ, ਉੱਤਰ ਪੂਰਬ ਵਿੱਚ ਕੁਦਰਤੀ ਗੈਸ ਪਾਈਪਲਾਈਨ ਗ੍ਰਿੱਡ ਵਿਕਸਿਤ ਕਰ ਰਿਹਾ ਹੈ। ਇਸ ਪਾਈਪਲਾਈਨ ਗ੍ਰਿੱਡ ਨਾਲ ਸਾਰੇ 8 ਉੱਤਰ ਪੂਰਬ ਰਾਜਾਂ ਨੂੰ ਕੁਦਰਤੀ ਗੈਸ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਹੋਵੇਗੀ, ਉਨ੍ਹਾਂ ਦੇ ਆਰਥਿਕ ਵਾਧੇ ਵਿੱਚ ਤੇਜ਼ੀ ਆਵੇਗੀ ਅਤੇ ਭਾਰਤ ਵਿੱਚ ਗੈਸ ਅਧਾਰਿਤ ਅਰਥਵਿਵਸਥਾ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਇੰਦਰਧਨੁਸ਼ ਗੈਸ ਗ੍ਰਿੱਡ ਲਿਮਿਟਿਡ ਜੁਲਾਈ 2020 ਤੱਕ ਲਗਭਗ 73000 ਮੀਟ੍ਰਿਕ ਟਨ ਸਟੀਲ ਦੀ ਖਰੀਦ ਲਈ ਲਗਭਗ 950 ਕਰੋੜ ਤੋਂ ਅਧਿਕ ਦੇ ਟੈਂਡਰ ਪ੍ਰੋਸੈੱਸ ਕਰ ਰਹੀ ਹੈ। ਇਹ ਪ੍ਰਕਿਰਿਆ ਘਰੇਲੂ ਬੋਲੀਦਾਤਾਵਾਂ ਨਾਲ 550 ਕਿਲੋਮੀਟਰ ਲਾਈਨ ਪਾਈਪ ਦੀ ਸਟੀਲ ਸਪਲਾਈ ਲਈ ਹੈ। ਚਾਲੂ ਵਿੱਤ ਸਾਲ ਦੇ ਅੰਤ ਤੱਕ ਇਹ ਮਾਤਰਾ ਦੁੱਗਣੀ ਹੋਣ ਦੀ ਉਮੀਦ ਹੈ। 

 

****

 

ਵਾਈਬੀ


(Release ID: 1626154) Visitor Counter : 209