ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਤਹਿਤ 1 ਕਰੋੜ ਇਲਾਜ ਮੁਹੱਈਆ ਕਰਵਾਏ ਗਏ

ਇਸ ਪ੍ਰਾਪਤੀ ਦੇ ਮੌਕੇ 'ਤੇ ਡਾ.ਹਰਸ਼ ਵਰਧਨ ਨੇ ਇੱਕ ਵੈਬੀਨਾਰ “ਆਯੁਸ਼ਮਾਨ ਭਾਰਤ : 1 ਕਰੋੜ ਇਲਾਜ ਅਤੇ ਉਸ ਦੇ ਬਾਅਦ” ਨੂੰ ਸੰਬੋਧਨ ਕੀਤਾ

Posted On: 21 MAY 2020 6:16PM by PIB Chandigarh

ਭਾਰਤ ਸਰਕਾਰ ਦੀ ਪ੍ਰਮੁੱਖ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਨੇ ਅੱਜ 1 ਕਰੋੜ ਇਲਾਜ ਦਾ ਅੰਕੜਾ ਹਾਸਲ ਕਰ ਲਿਆ ਹੈ। ਇਸ ਪ੍ਰਾਪਤੀ ਦੇ ਮੌਕੇ 'ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵੈਬੀਨਾਰ ਦੀ ਇੱਕ ਲੜੀ ਤੰਦਰੁਸਤ ਧਾਰਾ  ਦੇ ਪਹਿਲੇ ਸੰਸਕਰਨ ਦੀ ਸ਼ੁਰੂਆਤ ਕੀਤੀ, ਜੋ  ਜਨਤਕ  ਸਿਹਤ ਨਾਲ ਜੁੜੇ ਸਮਾਜਿਕ ਮੁੱਦਿਆਂ 'ਤੇ ਵਿਚਾਰ ਕਰਨ ਲਈ ਇੱਕ ਮੁਕਤ ਮੰਚ ਦੀ ਭੂਮਿਕਾ ਨਿਭਾਏਗਾ। ਵੈਬੀਨਾਰ ਦਾ ਸਿਰਲੇਖ ਆਯੁਸ਼ਮਾਨ ਭਾਰਤ : 1 ਕਰੋੜ ਇਲਾਜ ਅਤੇ ਉਸ ਦੇ ਬਾਅਦ ਹੈ। ਵੈਬੀਨਾਰ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਰਹੇ।

ਐੱਨਐੱਚਏ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਡਾ. ਇੰਦੂ ਭੂਸ਼ਣ ਨੇ ਇਸ ਮੌਕੇ 'ਤੇ ਏਬੀ-ਪੀਐੱਮਜੇਏਵਾਈ ਦੇ ਪ੍ਰਦਰਸ਼ਨ 'ਤੇ ਪੇਸ਼ਕਾਰੀ ਦਿੱਤੀ ਅਤੇ ਅੱਗੇ ਦੀ ਯਾਤਰਾ 'ਤੇ ਚਰਚਾ ਕੀਤੀਰਾਸ਼ਟਰੀ ਸਿਹਤ ਅਥਾਰਿਟੀ (ਐੱਨਐੱਚਏ) ਦੇ ਸਾਰੇ ਸਰਕਾਰੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਵੈਬੀਨਾਰ ਦਾ ਪ੍ਰਸਾਰਣ ਕੀਤਾ ਗਿਆ ਅਤੇ ਇਹ ਆਮ ਜਨਤਾ ਦੇ ਸਾਰੇ ਮੈਬਰਾਂ ਲਈ ਖੁੱਲ੍ਹਾ ਸੀ।

 

ਇਸ ਮੌਕੇ ਡਾ: ਹਰਸ਼ ਵਰਧਨ ਨੇ ਕਿਹਾ, ”  ਉਦਘਾਟਨ ਦੇ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਦੇ ਸਭ ਤੋਂ ਗ਼ਰੀਬ ਪਰਿਵਾਰਾਂ ਦੇ ਮਰੀਜ਼ਾਂ ਨੂੰ 1 ਕਰੋੜ ਦਾ ਇਲਾਜ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਲਈ ਇੱਕ ਮੀਲ ਪੱਥਰ ਹੈ। ਇਸ ਵਿੱਚ 21,565 ਸਰਕਾਰੀ ਅਤੇ  ਪੇਨਲਬੱਧ ਹਸਪਤਾਲਾਂ ਰਾਹੀਂ  ਇਹ ਇਲਾਜ 13,412 ਕਰੋੜ ਰੁਪਏ ਦੀ ਲਾਗਤ ਨਾਲ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ, “ਆਯੁਸ਼ਮਾਨ ਭਾਰਤ ਯੋਜਨਾ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਦਰਪੇਸ਼ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਪਾਇਨੀਅਰ ਦੀ ਭੂਮਿਕਾ ਨਿਭਾਉਂਦੀ ਰਹੇਗੀ।

 

ਉਨ੍ਹਾਂ ਕਿਹਾ, “ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਸਾਲ 2018 ਵਿੱਚ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਰਕਾਰ ਦੀ ਪ੍ਰਮੁੱਖ ਸਿਹਤ ਬੀਮਾ ਯੋਜਨਾ ਬਣੀ ਹੋਈ ਹੈ। ਇਸ ਵਿੱਚ ਹਰ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਦੀ ਸਿਹਤ ਕਵਰ ਰਾਹੀ ਗ਼ਰੀਬ ਅਤੇ ਵਾਂਝੇ ਸ਼ਾਮਲ ਹਨ। ਹਸਪਤਾਲ ਵਿੱਚ ਭਾਰਤੀਆਂ ਨੂੰ ਕਿਫਾਇਤੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦਾ ਉਦੇਸ਼ ਦੇਸ਼ ਦੇ 10.74 ਕਰੋੜ ਗ਼ਰੀਬ, ਸਭ ਤੋਂ ਕਮਜ਼ੋਰ ਪਰਿਵਾਰਾਂ ਲਈ ਵਿੱਤੀ ਜੋਖਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਪਹਿਲਾ ਕੇਂਦਰੀ ਮੰਤਰੀ ਨੇ ਉਨ੍ਹਾਂ ਸਾਰੇ ਰਾਜਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ  ਧੰਨਵਾਦ ਕੀਤਾ ਜਿਨ੍ਹਾਂ ਨੇ ਕੋਵਿਡ -19 ਦੇ ਇਸ ਬੇਮਿਸਾਲ ਪੜਾਅ ਵਿੱਚ ਯੋਜਨਾ ਦਾ ਲਾਭ ਦੇਣ ਦੇ ਵਾਅਦੇ ਨੂੰ ਪੂਰਾ ਕੀਤਾ ਹੈ।

 

ਉਨ੍ਹਾਂ ਕਿਹਾ, “ਭਾਰਤ ਸਰਕਾਰ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਸਾਰੇ 53 ਕਰੋੜ ਲਾਭਾਰਥੀਆਂ ਨੂੰ ਮੁਫਤ ਕੋਵਿਡ -19 ਦੀ ਸਕ੍ਰੀਨਿੰਗ ਅਤੇ ਇਲਾਜ ਮੁਹੱਈਆ ਕਰਾਉਣ, ਭਾਰਤ ਸਰਕਾਰ ਦੇ ਸਾਰੇ ਲੋਕਾਂ ਲਈ ਸਿਹਤ ਕਵਰੇਜ ਦੇ ਸੰਕਲਪ, ਸੰਭਾਵਨਾ ਅਤੇ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਸਾਰੇ ਸਿਹਤ ਕਰਮਚਾਰੀਆਂ ਅਤੇ ਸਾਰੇ ਹਸਪਤਾਲਾਂ ਦੇ ਸਾਂਝੇ ਯਤਨਾਂ ਨੇ 1 ਕਰੋੜ ਦੇ ਅੰਕੜੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ

 

ਇਸ ਮੌਕੇ ਡਾ. ਹਰਸ਼ ਵਰਧਨ ਨੇ ਵਟਸਐਪ 'ਤੇ ਆਯੁਸ਼ਮਾਨ ਚੈਟ ਬੋਟ ਵੀ ਸ਼ੁਰੂ ਕੀਤੀ ਜੋ ਕਿ 24/7 ਕੰਮ ਕਰਨ ਵਾਲਾ ਏਆਈ-ਸਮਰੱਥਾਵਾਨ ਸਹਾਇਕ ਹੈ। ਇਹ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਲਾਭ, ਵਿਸ਼ੇਸ਼ਤਾਵਾਂ, ਈ-ਕਾਰਡ ਬਣਵਾਉਣ ਦੀ ਪ੍ਰਕਿਰਿਆ, ਨਜਦੀਕ ਸਥਿਤ ਖਰਚੇ ਵਾਲੇ ਹਸਪਤਾਲਾਂ, ਫੀਡਬੈਕ ਅਤੇ ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਜਿਵੇਂ ਜਾਣਕਾਰੀਆਂ ਉਪਲੱਬਧ ਕਰਵਾਉਂਦਾ ਹੈ। ਚੈਟ ਬੋਟ ਦੀਆਂ ਮੁੱਖ ਵਿਸ਼ੇਸ਼ਤਾਵਾਂ 'ਚ ਇਸ ਦਾ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਸਮਝਣ ਅਤੇ ਪ੍ਰਤੀਕਿਰਿਆ ਦੇਣ 'ਚ ਸਮਰੱਥਾਵਾਨ ਹੋਣਾ ਸ਼ਾਮਲ ਹੈ। ਇਹ ਉਪਯੋਗਤਾਵਾਂ ਲਈ ਟੈਕਸਟ ਟੂ ਸਪੀਚ (ਲਿਖਤੀ ਵੇਰਵਾ ਬੋਲਣਾ) ਦੀ ਸਹੂਲਤ ਵੀ ਉਪਲੱਬਧ ਕਰਵਾਉਦਾ ਹੈ ਅਤੇ ਇਸ ਨੂੰ ਸਾਰੇ ਪ੍ਰਮੁੱਖ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਵਰਤੋ ਕੀਤਾ ਜਾ ਸਕਦਾ ਹੈ। ਕੇਂਦਰੀ ਮੰਤਰੀ ਨੇ ਇੱਕ 'ਹਸਪਤਾਲ ਰੈਂਕਿੰਗ ਡੈਸ਼ਬੋਰਡ' ਦਾ ਵੀ ਸ਼ੁਭਆਰੰਭ ਕੀਤਾ, ਜੋ ਲਾਭਾਰਥੀਆਂ ਦੇ ਫੀਡਬੈਕ ਦੇ ਅਧਾਰ 'ਤੇ ਖਰਚੇ ਵਾਲੇ ਹਸਪਤਾਲਾਂ ਦੀ ਰੈਂਕਿੰਗ ਦੀ ਦਿਸ਼ਾ 'ਚ ਇੱਕ ਮਹੱਤਵਪੂਰਨ ਕਦਮ ਹੈ। ਇਸ ਰੈਂਕਿੰਗ ਤੋਂ ਐੱਨਐੱਚਏ ਨੂੰ ਲਾਭਾਰਥੀਆਂ ਨੂੰ ਚੰਗਾ ਅਨੁਭਵ ਦੇਣ ਲਈ ਸਾਰੇ ਪੈਨਲਬੱਧ ਹਸਪਤਾਲਾਂ 'ਚ ਗੁਣਵੱਤਾ ਵਧਾਉਣ ਦੇ ਉਪਾਅ ਅਤੇ ਸਿਹਤ ਸੇਵਾਵਾਂ ਦੇ ਸਬੂਤ-ਅਧਾਰਿਤ 'ਚ ਸੁਧਾਰ ਲਈ ਸਬੂਤ ਆਧਾਰਿਤ ਫੈਸਲੇ ਲੈਣ 'ਚ ਸਹਾਇਤਾ ਮਿਲੇਗੀ।

 

ਡਾ. ਹਰਸ਼ ਵਰਧਨ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਲਾਭਾਰਥੀ ਈ-ਕਾਰਡ ਦਾ ਇੱਕ ਵਿਸ਼ੇਸ਼ ਸੰਸਕਰਣ ਜਾਰੀ ਕੀਤਾ, ਜਿਸ ਨੇ ਹਸਪਤਾਲ '1 ਕਰੋੜ ਭਰਤੀ ਦੀ ਪ੍ਰਾਪਤੀ ਨੂੰ ਪ੍ਰਦਰਸ਼ਿਤ ਕੀਤਾ ਗਿਆ। ਉਕਤ ਤੋਂ ਇਲਾਵਾ, ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਵੈੱਬਸਾਈਟ ਦਾ ਹਿੰਦੀ ਸੰਸਕਰਨ ਦਾ ਵੀ ਆਰੰਭ ਕੀਤਾ ਗਿਆ, ਜਿਸ ਤੋਂ ਲੋਕਾਂ ਦੇ ਨਾਲ ਪ੍ਰਭਾਵੀਸ਼ਾਲੀ ਰੂਪ ਨਾਲ ਜੁੜਨਾ ਸਮਰੱਥਾਵਾਨ ਹੋਵੇਗਾ ਅਤੇ ਉਨ੍ਹਾ ਨੂੰ ਵਰਤੋ ਦੇ ਅਨੁਕੂਲ ਤਰੀਕੇ ਨਾਲ ਸਹੀ ਜਾਣਕਾਰੀ ਪ੍ਰਦਾਨ ਕਰਕੇ ਸ਼ਕਤੀਕਰਨ ਬਣਾਇਆ ਜਾ ਸਕੇਂਗਾ। ਆਪਣੇ ਸੰਬੋਧਨ 'ਚ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਐੱਨਐੱਚਏ ਲਗਾਤਾਰ ਸਾਰੇ ਪ੍ਰੀਖਿਆ, ਇਲਾਜ, ਹਸਪਤਾਲ ਅਤੇ ਸਬੰਧਿਤ ਦਿਸ਼ਾਂ-ਨਿਰਦੇਸ਼ਾਂ, ਲਾਭਾਰਥੀਆਂ ਲਈ ਜਾਣਕਾਰੀਆਂ ਦੇ ਵਿਕਾਸ, ਸਾਂਝਾ ਕਰਨ, ਸੰਧ 'ਤੇ ਕੰਮ ਕਰ ਰਹੇ ਹਨ। ਇਸ ਤੋਂ ਕੋਵਿਡ-19 ਨਾਲ ਸਬੰਧਿਤ ਅਫਵਾਹਾਂ ਅਤੇ ਮਿਥਿਹਾਸ ਨੂੰ ਦੂਰ ਕਰਨ 'ਚ ਕਾਫ਼ੀ ਸਹਾਇਤਾ ਮਿਲੇਗੀ।

 

ਨੀਤੀ ਕਮਿਸ਼ਨ ਦੇ ਮੈਂਬਰ (ਸਿਹਤ) ਡਾ. ਵਿਨੋਦ ਪਾਲ ਨੇ ਕਿਹਾ ਕਿ 2018 'ਚ ਸ਼ੁਭ ਆਰੰਭ ਦੇ ਬਾਅਦ ਤੋਂ ਹੀ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਯੋਜਨਾ ਗ਼ਰੀਬ ਅਤੇ ਵਾਝੇ ਭਾਰਤੀਆਂ ਨੂੰ ਹਸਪਤਾਲਾਂ 'ਚ ਕਿਫਾਇਤੀ ਇਲਾਜ ਉਪਲੱਬਧ ਕਰਵਾ ਰਹੀ ਹੈ। ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦਾ ਉਦੇਸ਼ ਦੇਸ਼ '10 ਕਰੋੜ ਗ਼ਰੀਬਾਂ, ਸਭ ਤੋਂ ਜ਼ਿਆਦਾ ਵਾਝੇ ਪਰਿਵਾਰਾਂ ਨੂੰ ਵਿੱਤੀ ਜੋਖਮ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਨਾਲ ਹੀ ਇਹ ਭਾਰਤ 'ਚ ਯੂਨੀਵਰਸਲ ਹੈਲਥ ਕਵਰੇਜ ਹਾਸਲ ਕਰਨ ਦੀ ਦਿਸ਼ਾ 'ਚ ਇੱਕ ਕਦਮ ਹੈ। ਸ਼੍ਰੀ ਇੰਦੂ ਭੂਸ਼ਣ ਨੇ ਕਿਹਾ ਕਿ ਐੱਨਐੱਚਏ ਨੇ ਇਸ ਮਿਆਦ ਨੂੰ ਆਪਣੇ ਆਈਟੀ ਸਿਸਟਮ, ਨਿਜੀ ਖੇਤਰ ਦੇ ਹਿਤਧਾਰਕਾਂ ਦੀ ਮੁਹਾਰਤ ਅਤੇ ਨੈੱਟਵਰਕ ਨੂੰ ਭਾਰਤ ਸਰਕਾਰ ਦੀਆਂ ਤਿਆਰੀਆਂ 'ਚ ਸਹਿਯੋਗ ਦੇਣ ਅਤੇ ਕੋਵਿਡ ਪਾਜ਼ਿਟਿਵ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਮਿਲਣ ਵਾਲੀ ਹਜਾਰਾਂ ਕਾਲ ਨੂੰ ਪੂਰਾ ਕਰਨ ਲਈ ਰਾਸ਼ਟਰੀ ਕੋਵਿਡ-19 ਹੈਲਪਲਾਈਨ 1075 ਦੇ ਪ੍ਰਬੰਧਨ ਦੇ ਤੌਰ 'ਚ ਪ੍ਰਤੀਕਿਰਿਆ ਦੇਣ ਲਈ ਵਰਤੋਂ ਕੀਤਾ ਗਿਆ ਹੈ।

 

****

ਐੱਮਵੀ/ਐੱਸਕੇ


(Release ID: 1625961)