ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

'ਪੀਐੱਮਯੂਵਾਈ' ਦੇ ਲਾਭਾਰਥੀਆਂ ਨੂੰ ਹੁਣ ਤੱਕ 6.8 ਕਰੋੜ ਮੁਫਤ ਐੱਲਪੀਜੀ ਸਿਲੰਡਰ ਵੰਡੇ ਗਏ ਹਨ

Posted On: 21 MAY 2020 2:52PM by PIB Chandigarh

ਕੋਵਿਡ-19 ਤੋਂ ਉਤਪੰਨ ਸਥਿਤੀ ਦੇ ਨਾਲ ਨਿਪਟਣ ਦੇ ਲਈ ਕੀਤੇ ਗਏ ਆਰਥਿਕ ਉਪਾਵਾਂ ਦੇ ਤਹਿਤ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਨਾਮ ਨਾਲ ਇੱਕ ਗ਼ਰੀਬ-ਅਨੁਕੂਲ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 3 ਮਹੀਨਿਆਂ ਤੱਕ 8 ਕਰੋੜ ਤੋਂ ਜ਼ਿਆਦਾ ਪੀਐੱਮਯੂਵਾਈ (ਪ੍ਰਧਾਨ ਮੰਤਰੀ ਉੱਜਵਲਾ ਯੋਜਨਾ) ਲਾਭਾਰਥੀਆਂ ਨੂੰ ਮੁਫਤ ਐੱਲਪੀਜੀ ਸਿਲੰਡਰ ਪ੍ਰਦਾਨ ਕਰ ਰਿਹਾ ਹੈ, ਜੋ ਕਿ 01 ਅਪਰੈਲ,2020 ਤੋਂ ਪ੍ਰਭਾਵੀ ਹੈ। ਅਪ੍ਰੈਲ 2020 ਦੇ ਦੌਰਾਨ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਨੇ ਪੀਐੱਮਜੀਕੇਪੀ ਦੇ ਤਹਿਤ ਪੀਐੱਮਯੂਵਾਈ ਲਾਭਾਰਥੀਆਂ ਨੂੰ 453.02 ਲੱਖ ਸਿਲੰਡਰ ਵੰਡੇ ਹਨ। ਉਧਰ,20 ਮਈ 2020 ਤੱਕ ਓਐੱਮਸੀ ਨੇ ਇਸ ਪੈਕੇਜ ਦੇ ਤਹਿਤ ਪੀਐੱਮਯੂਵਾਈ ਲਾਭਾਰਥੀਆਂ ਨੂੰ 679.92 ਲੱਖ ਸਿਲੰਡਰ ਵੰਡੇ ਹਨ। ਲਾਭਾਰਥੀਆਂ ਦੇ ਖਾਤੇ ਵਿੱਚ ਪ੍ਰਤੱਖ ਲਾਭ ਤਬਾਦਲੇ (ਡੀਬੀਟੀ) ਜ਼ਰੀਏ ਪੇਸ਼ਗੀ ਰਕਮ ਦੇ ਦਿੱਤੀ ਗਈ ਸੀ, ਤਾਕਿ ਇਸ ਸੁਵਿਧਾ ਦਾ ਲਾਭ ਉਠਾਉਣ ਵਿੱਚ ਕੋਈ ਕਠਿਨਾਈ ਨਾ ਹੋਵੇ। ਕੋਰੋਨਾ ਜੋਧੇ ਯਾਨੀ ਕਿ ਐੱਲਪੀਜੀ ਸਿਲੰਡਰ ਡਿਲਿਵਰੀ ਦੀ ਸਪਲਾਈ ਚੇਨ ਵਿੱਚ ਕੰਮ ਕਰਨ ਵਾਲੇ ਕਰਮਚਾਰੀ, ਨਾ ਕੇਵਲ ਸਿਲੰਡਰ ਦੀ ਸਮੇਂ 'ਤੇ ਸਪਲਾਈ ਸੁਨਿਸ਼ਚਿਤ ਕਰਨ ਰਹੇ ਹਨ, ਬਲਕਿ ਸਵੱਛਤਾ ਅਤੇ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਬਾਰੇ ਲਾਭਾਰਥੀਆਂ ਦਰਮਿਆਨ ਜਾਗਰੂਕਤਾ ਵੀ ਪੈਦਾ ਕਰ ਰਹੇ ਹਨ।  

 

 

                                       ************

 

ਵਾਈਬੀ


(Release ID: 1625944)