ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਕੱਲ੍ਹ ਦੇਸ਼ ਦੇ ਸਾਰੇ ਕਮਿਊਨਿਟੀ ਰੇਡੀਓਜ਼ ਨਾਲ ਗੱਲਬਾਤ ਕਰਨਗੇ
Posted On:
21 MAY 2020 4:17PM by PIB Chandigarh
ਇੱਕ ਵਿਲੱਖਣ ਆਊਟਰੀਚ ਪਹਿਲ ਦੇ ਤਹਿਤ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਕੱਲ੍ਹ ਰਾਤ 22 ਮਈ 2020 ਨੂੰ ਸ਼ਾਮ ਸੱਤ ਵਜੇ ਦੇਸ਼ ਭਰ ਦੇ ਕਮਿਊਨਿਟੀ ਰੇਡੀਓ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਦੇ ਦੇਸ਼ ਭਰ ਦੇ ਸਾਰੇ ਕਮਿਊਨਿਟੀ ਰੇਡੀਓ ਸਟੇਸ਼ਨਾਂ ‘ਤੇ ਇਕੱਠੇ ਪ੍ਰਸਾਰਿਤ ਕੀਤੀ ਜਾਵੇਗੀ।
ਗੱਲਬਾਤ ਦਾ ਪ੍ਰਸਾਰਣ ਦੋ ਹਿੱਸਿਆਂ – ਇੱਕ ਹਿੰਦੀ ਅਤੇ ਇੱਕ ਅੰਗਰੇਜ਼ੀ ਵਿੱਚ ਕੀਤਾ ਜਾਵੇਗਾ। ਸੁਣਨ ਵਾਲੇ ਇਸ ਗੱਲਬਾਤ ਨੂੰ ਐੱਫਐੱਮ ਗੋਲਡ (100.1 ਮੈਗਾਹਰਟਜ਼) ‘ਤੇ ਸਮਾਂ 7 : 30 ਹਿੰਦੀ ਅਤੇ 9:10 ਵਜੇ ਅੰਗਰੇਜ਼ੀ ਵਿੱਚ ਸੁਣ ਸਕਦੇ ਹਨ।
ਇਹ ਕਦਮ ਅਜਿਹੇ ਸਮੇਂ ਉਠਾਇਆ ਜਾ ਰਿਹਾ ਹੈ ਜਦੋਂ ਸਰਕਾਰ ਕੋਵਿਡ ਨਾਲ ਸਬੰਧਿਤ ਸੰਚਾਰ ਲਈ ਦੇਸ਼ ਵਿੱਚ ਸਾਰੇ ਵਰਗਾਂ ਤੱਕ ਪਹੁੰਚ ਬਣਾਉਣ ਦੀ ਦਿਸ਼ਾ ਵਿੱਚ ਗੰਭੀਰ ਕੋਸ਼ਿਸ਼ ਕਰ ਰਹੀ ਹੈ। ਦੇਸ਼ ਵਿੱਚ ਲਗਭਗ 290 ਕਮਿਊਨਿਟੀ ਰੇਡੀਓ ਸਟੇਸ਼ਨ ਹਨ ਅਤੇ ਉਹ ਸਾਰੇ ਮਿਲ ਕੇ ਆਮ ਜਨਤਾ ਤੱਕ ਪਹੁੰਚ ਬਣਾਉਣ ਲਈ ਇੱਕ ਵਿਸ਼ਾਲ ਮੰਚ ਪ੍ਰਦਾਨ ਕਰਦੇ ਹਨ। ਇਸ ਗੱਲਬਾਤ ਦਾ ਟੀਚਾ ਭਾਰਤ ਦੇ ਦੂਰ-ਦਰਾਜ ਕੋਨਿਆਂ ਵਿੱਚ ਵਸੇ ਲੋਕਾਂ ਤੱਕ ਪਹੁੰਚ ਕਾਇਮ ਕਰਨ ਲਈ ਉਨ੍ਹਾਂ ਦੀ ਸ਼ਕਤੀ ਦੀ ਵਰਤੋਂ ਕਰਨਾ ਹੈ।
ਇਹ ਪਹਿਲਾ ਅਵਸਰ ਹੈ ਜਦੋਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਾਰੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਸ੍ਰੋਤਿਆਂ ਨੂੰ ਇਕੱਠੇ ਸੰਬੋਧਨ ਕਰਨਗੇ। ਗੱਲਬਾਤ ਦੇ ਦੌਰਾਨ ਮੰਤਰੀ ਕਮਿਊਨਿਟੀ ਰੇਡੀਓ ਸਟੇਸ਼ਨਾਂ ਜ਼ਰੀਏ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵੀ ਦੇਣਗੇ।
*****
ਸੌਰਭ ਸਿੰਘ
(Release ID: 1625901)
Visitor Counter : 197
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam