ਮੰਤਰੀ ਮੰਡਲ

ਮੰਤਰੀ ਮੰਡਲ ਨੇ ਜੰਮੂ ਅਤੇ ਕਸ਼ਮੀਰ ਨਾਗਰਿਕ ਸੇਵਾਵਾਂ (ਵਿਕੇਂਦਰੀਕਰਣ ਅਤੇ ਭਰਤੀ) ਕਾਨੂੰਨ ਦੇ ਸਬੰਧ ਵਿੱਚ ਜੰਮੂ ਅਤੇ ਕਸ਼ਮੀਰ ਪੁਨਰਗਠਨ (ਰਾਜ ਕਾਨੂੰਨਾਂ ਦਾ ਸੰਯੋਜਨ) ਦੂਜਾ ਆਦੇਸ਼, 2020 ਨੂੰ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ

Posted On: 20 MAY 2020 2:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਮੰਤਰੀ ਮੰਡਲ ਨੇ ਜੰਮੂ ਅਤੇ ਕਸ਼ਮੀਰ ਪੁਨਰਗਠਨ ਕਾਨੂੰਨ, 2019 ਦੀ ਧਾਰਾ 96  ਦੇ ਤਹਿਤ ਜਾਰੀ ਜੰਮੂ ਅਤੇ ਕਸ਼ਮੀਰ (ਰਾਜ ਕਾਨੂੰਨਾਂ ਦਾ ਸੰਯੋਜਨ)  ਦੂਸਰਾ ਆਦੇਸ਼, 2020 ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਸ ਆਦੇਸ਼ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਜੰਮੂ ਅਤੇ ਕਸ਼ਮੀਰ ਨਾਗਰਿਕ ਸੇਵਾਵਾਂ (ਵਿਕੇਂਦਰੀਕਰਣ ਅਤੇ ਭਰਤੀ) ਕਾਨੂੰਨ (2010 ਦੀ ਕਾਨੂੰਨ ਸੰਖਿਆ XVI) ਦੇ ਤਹਿਤ ਸਭ ਤਰ੍ਹਾਂ ਦੀਆਂ ਨੌਕਰੀਆਂ ਦੀ ਅਧਿਵਾਸ ਸਥਿਤੀ ਦੀ ਵਿਵਹਾਰਿਕਤਾ ਹੋਰ ਸੰਸ਼ੋਧਿਤ ਹੋ ਗਈ ਹੈ

 

ਇਸ ਆਦੇਸ਼ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਸਾਰੇ ਪਦਾਂ ਤੇ ਨਿਯੁਕਤੀ ਲਈ ਨਿਰਧਾਰਿਤ ਅਧਿਵਾਸ ਤਰੀਕਾ ਲਾਗੂ ਹੋਵੇਗਾ।

 

*****

ਵੀਆਰਆਰਕੇ/ਐੱਸਐੱਚ



(Release ID: 1625512) Visitor Counter : 165