ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ 73ਵੀਂ ਵਿਸ਼ਵ ਸਿਹਤ ਸਭਾ ਵਿੱਚ ਭਾਗ ਲਿਆ ਕੋਵਿਡ-19 ਪ੍ਰਬੰਧਨ ਦੇ ਲਈ ਭਾਰਤ ਦੁਆਰਾ ਚੁੱਕੇ ਗਏ ਸਮਾਂਬੱਧ, ਸ਼੍ਰੇਣੀਬੱਧ ਅਤੇ ਸਰਗਰਮ ਉਪਾਵਾਂ ਨੂੰ ਰੇਖਾਂਕਿਤ ਕੀਤਾ
Posted On:
18 MAY 2020 8:27PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ 73ਵੀਂ ਵਿਸ਼ਵ ਸਿਹਤ ਸਭਾ (ਡਬਲਿਊਐੱਚਏ) ਵਿੱਚ ਭਾਗ ਲਿਆ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਦੇ ਸੰਬੋਧਨ 'ਤੇ ਡਾ. ਹਰਸ਼ ਵਰਧਨ ਦੁਆਰਾ ਪੇਸ਼ ਕੀਤੀ ਭਾਰਤ ਦੀ ਪ੍ਰਤੀਕਿਰਿਆ ਇਸ ਪ੍ਰਕਾਰ ਹੈ :
"ਵਿਸ਼ਵ ਸਿਹਤ ਸਭਾ ਦੀ ਪ੍ਰਧਾਨ ਮਹਾਮਹਿਮ ਸੁਸ਼੍ਰੀ ਕੇਵਾ ਬੈਨ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਤੇ ਸਨਮਾਨਯੋਗ ਪ੍ਰਤੀਨਿਧੀਗਣ, ਸ਼ੁਰੂਆਤ ਵਿੱਚ, ਮੈਂ ਕੋਵਿਡ-19 ਦੇ ਕਾਰਨ ਦੁਨੀਆ ਭਰ ਵਿੱਚ ਹੋਏ ਲੋਕਾਂ ਦੀ ਮੌਤ 'ਤੇ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਉਨ੍ਹਾਂ ਲੋਕਾਂ ਦੇ ਯਤਨਾਂ ਦੇ ਲਈ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ ਜੋ ਇਸ ਲੜਾਈ ਵਿੱਚ ਮੂਹਰਲੀ ਕਤਾਰ ਵਿੱਚ ਹਨ।
ਅਸੀਂ, ਭਾਰਤ ਵਿੱਚ ਕੋਵਿਡ-19 ਚੁਣੌਤੀ ਨੂੰ ਰਾਜਨੀਤਕ ਪ੍ਰਤੀਬੱਧਤਾ ਦੇ ਉੱਚਤਮ ਪੱਧਰ ਦੇ ਨਾਲ ਸਵੀਕਾਰ ਕੀਤਾ।ਸਾਡੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਅਕਤੀਗਤ ਰੂਪ ਨਾਲ ਸਥਿਤੀ ਦੀ ਨਿਗਰਾਨੀ ਕੀਤੀ ਅਤੇ ਇੱਕ ਸਰਗਰਮ ਅਤੇ ਸ਼੍ਰੇਣੀਬੱਧ ਪ੍ਰਤੀਕਿਰਿਆ ਸੁਨਿਸ਼ਚਿਤ ਕੀਤੀ। ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਤਰ੍ਹਾਂ ਦੇ ਯਤਨ ਕੀਤੇ ਗਏ।
ਭਾਰਤ ਨੇ ਸਮੇਂ 'ਤੇ ਸਾਰੇ ਜ਼ਰੂਰੀ ਕਦਮ ਚੁੱਕੇ, ਜਿਨ੍ਹਾਂ ਵਿੱਚ ਸ਼ਾਮਲ ਹਨ- ਪ੍ਰਵੇਸ਼ ਦੇ ਬਿੰਦੂਆਂ 'ਤੇ ਨਿਗਰਾਨੀ,ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣਾ,ਮਜ਼ਬੂਤ ਰੋਗ ਨਿਗਰਾਨੀ ਨੈੱਟਵਰਕ ਜ਼ਰੀਏ ਵੱਡੇ ਪੈਮਾਨੇ 'ਤੇ ਕਮਿਊਨਿਟੀ ਨਿਗਰਾਨੀ,ਸਿਹਤ ਸੰਰਚਨਾ ਨੂੰ ਮਜ਼ਬੂਤ ਕਰਨਾ, ਮੂਹਰਲੀ ਕਤਾਰ ਦੇ ਲਈ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਤਾਇਨਾਤੀ/ਸਮਰੱਥਾ ਨਿਰਮਾਣ, ਜੋਖਿਮ ਦੀ ਜਾਣਕਾਰੀ ਦੇਣਾ ਅਤੇ ਕਮਿਊਨਿਟੀ ਦੀ ਭਾਗੀਦਾਰੀ ਆਦਿ। ਮੈਨੂੰ ਲੱਗਦਾ ਹੈ ਕਿ ਅਸੀਂ ਸਰਬੋਤਮ ਯਤਨ ਕੀਤੇ ਅਤੇ ਅਸੀਂ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਸਿੱਖ ਰਹੇ ਹਾਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਬਿਹਤਰ ਕਰਨ ਦੇ ਲਈ ਭਰੋਸਾ ਹੈ।
ਸਨਮਾਨਯੋਗ ਪ੍ਰਤੀਨਿਧੀਗਣ,ਅੱਜ ਬੇਮਿਸਾਲ ਪਰਿਸਥਿਤੀਆਂ ਹਨ,ਜਿਨ੍ਹਾਂ ਨੇ ਸਾਨੂੰ ਵਰਚੁਅਲ ਤਰੀਕੇ ਨਾਲ ਮਿਲਣ ਲਈ ਮਜ਼ਬੂਰ ਕੀਤਾ ਹੈ। 73ਵੀਂ ਡਬਲਿਊਐੱਚਏ ਪਹਿਲੀ ਵਰਚੁਅਲ ਸਿਹਤ ਸਭਾ ਹੈ , ਇਹ ਅਭੂਤਪੂਰਵ ਹੈ, ਲੇਕਿਨ ਇਹ ਸ਼ਾਇਦ ਸਭ ਤੋਂ ਮਹੱਤਵਪੂਰਨ ਹੈ,ਕਿਉਂਕਿ ਜਦ ਅਸੀਂ ਇੱਥੇ ਬੈਠਕੇ ਚਰਚਾ ਕਰ ਰਹੇ ਹਾਂ, ਤਾਂ ਮਹਾਮਾਰੀ ਹਜ਼ਾਰਾਂ ਲੋਕਾਂ ਦੀ ਜਾਨ ਲੈ ਰਹੀ ਹੈ ਅਤੇ ਦੁਨੀਆ ਨੂੰ ਗਲੋਬਲ ਮੰਦੀ ਦੀ ਤਰਫ ਲੈ ਕੇ ਜਾ ਰਹੀ ਹੈ।
ਅਜਿਹੇ ਸਮੇਂ ਵਿੱਚ ਸੰਪੂਰਨ ਮਾਨਵ ਜਾਤੀ ਨੂੰ ਇਕੱਠੇ ਹੋਣਾ ਪਵੇਗਾ। ਅੱਜ, ਮੈਂ ਸਾਰੀਆਂ ਸਰਕਾਰਾਂ,ਉਦਯੋਗ ਜਗਤ ਅਤੇ ਪਰਉਪਕਾਰੀ ਲੋਕਾਂ/ਸੰਗਠਨਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਲੰਮੇ ਸਮੇਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇਣ ਅਤੇ ਇਸ ਦੇ ਲਈ ਆਪਣੇ ਸੰਸਾਧਨਾਂ ਦਾ ਉਪਯੋਗ ਕਰਨ, ਤਾਂਕਿ ਸਾਰੇ ਲੋਕਾਂ ਨੂੰ ਲਾਭ ਮਿਲ ਸਕੇ।
ਸਾਡੇ ਵੱਲੋਂ, ਭਾਰਤ ਦੁਵੱਲੀ ਅਤੇ ਖੇਤਰੀ ਸਾਂਝੇਦਾਰੀ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।ਸਾਡੇ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਹੇਠ, ਭਾਰਤ ਨੇ ਏਕਤਾ ਦੇ ਇਜ਼ਹਾਰ ਵਜੋ 123 ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੀ ਸਪਲਾਈ ਕੀਤੀ ਹੈ।
ਪੂਰੀ ਦੁਨੀਆ ਦੇ ਲਈ ਇਲਾਜ,ਨਿਦਾਨ ਅਤੇ ਟੀਕੇ ਇਸ ਮਹਾਮਾਰੀ ਤੋਂ ਉਭਰਨ ਦਾ ਸਿਰਫ ਇੱਕ ਰਾਸਤਾ ਹੈ। ਗਲੋਬਲ ਸਹਿਯੋਗ ਬੁਤ ਜ਼ਰੂਰੀ ਹੈ। ਸਰਕਾਰਾਂ,ਉਦਯੋਗ ਜਗਤ ਅਤੇ ਪਰਉਪਕਾਰੀ ਲੋਕਾਂ/ਸੰਗਠਨਾਂ ਨੂੰ ਜੋਖਿਮ, ਖੋਜ,ਨਿਰਮਾਣ ਅਤੇ ਵੰਡ ਦੀ ਫੰਡਿੰਗ ਕਰਨੀ ਚਾਹੀਦੀ ਹੈ, ਲੇਕਿਨ ਇਸ ਸ਼ਰਤ ਦੇ ਨਾਲ ਕਿ ਇਸ ਦਾ ਫਾਇਦਾ ਸਾਰਿਆਂ ਦੇ ਲਈ ਉਪਲੱਬਧ ਹੋਵੇਗਾ, ਚਾਹੇ ਕਿਤੇ ਇਸ ਨੂੰ ਵਿਕਸਿਤ ਕੀਤਾ ਗਿਆ ਹੋਵੇ।
ਅੱਜ ਦੋ-ਦਿਨਾ ਵਿਚਾਰ-ਚਰਚਾ ਵਿੱਚ, ਸਾਨੂੰ ਆਪਣੇ ਅਨੁਭਵਾਂ ਨੂੰ ਸਾਂਝਾ ਕਰਨਾ ਚਾਹੀਦਾ ਹੈ ਕਿ ਕਿਸ ਪ੍ਰਕਾਰ ਜਨਵਰੀ ਤੋਂ ਲੈ ਕੇ ਹੁਣ ਤੱਕ ਸਾਡੇ 'ਚੋਂ ਸਾਰਿਆਂ ਨੇ ਇਸ ਤਬਾਹੀ ਨਾਲ ਮੁਕਾਬਲਾ ਕੀਤਾ ਹੈ,ਅਸੀਂ ਕਿਸ ਤਰ੍ਹਾਂ ਵਿੱਤੀ ਜਾਂ ਤਕਨੀਕੀ ਕਮੀਆਂ ਨੂੰ ਦੂਰ ਕਰ ਸਕਦੇ ਹਾਂ। ਸਾਡੇ ਕੁਝ ਮੈਂਬਰ ਦੇਸ਼ ਤੇਜ਼ ਅਤੇ ਸਹਿਯੋਗਾਤਮਕ ਤਰੀਕੇ ਨਾਲ ਖੋਜ ਤੇ ਵਿਕਾਸ ਜਾਰੀ ਰੱਖਣ ਲਈ ਸਹਿਮਤ ਹੋਣਗੇ।
ਮਾਨਵਤਾ ਨੂੰ ਬਚਾਉਣ ਦੇ ਲਈ ਜਿਹੜੇ ਲੋਕ ਯਤਨ ਕਰ ਰਹੇ ਹਨ,ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦੇ ਹੋਏ,ਅਸੀਂ ਸਾਰੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ 21ਵੀਂ ਸਦੀ ਦੀਆਂ ਵਾਸਤਵਿਕਤਾਵਾਂ ਦੇ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ਼ ਬਣਾਉਣ ਦੇ ਯਤਨਾਂ ਸੁਆਗਤ ਕਰਦੇ ਹਾਂ। ਭਾਰਤ ਸਾਰਥਕ ਅਤੇ ਵਿਆਪਕ-ਪਰਿਵਰਤਨ ਨੂੰ ਹੁਲਾਰਾ ਦੇਣ ਦੇ ਅਜਿਹੇ ਯਤਨਾਂ ਨੂੰ ਹਮੇਸ਼ਾਂ ਸਮਰਥਨ ਦਿੰਦਾ ਰਹੇਗਾ।
ਮੈਂ ਅੱਜ ਦੁਨੀਆ ਭਰ ਦੇ ਉਨ੍ਹਾਂ ਸਾਰੇ ਲੋਕਾਂ ਦੀ ਸਰਾਹਨਾ ਦੇ ਨਾਲ ਆਪਣਾ ਭਾਸ਼ਣ ਸਮਾਪਤ ਕਰਦਾ ਹਾਂ, ਜਿਹੜੇ ਘਾਤਕ ਵਾਇਰਸ ਦੇ ਖ਼ਿਲਾਫ਼ ਇਸ ਲੜਾਈ ਵਿੱਚ ਸਭ ਤੋਂ ਅੱਗੇ ਹਨ।
ਮੈਂ ਇੱਥੇ ਡਾਕਟਰਾਂ,ਨਰਸਾਂ,ਪੈਰਾਮੈਡਿਕਸ, ਵਿਗਿਆਨੀਆਂ, ਪੱਤਰਕਾਰਾਂ, ਡਿਲਿਵਰੀ ਕਰਨ ਵਾਲੇ ਲੋਕਾਂ, ਸੁਰੱਖਿਆ ਅਮਲਾ, ਸੈਨੀਟੇਸ਼ਨ ਸਟਾਫ ਅਤੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ ਖੜ੍ਹਾ ਹਾਂ- ਜਿਨ੍ਹਾਂ ਦੀਆਂ ਸੇਵਾਵਾਂ ਭੁਲਾ ਦਿੱਤੀਆਂ ਜਾਂਦੀਆਂ ਹਨ ਅਤੇ ਜਿਹੜੇ ਅੱਜ 'ਸੁਪਰ ਹਿਊਮਨ' ਦੀ ਭੂਮਿਕਾ ਨਿਭਾ ਰਹੇ ਹਨ। ਉਹ ਸਾਡੇ ਅਸਲ ਨਾਇਕ ਹਨ।
ਇਸ ਮਹੱਤਵਪੂਰਨ ਸਭਾ ਨੂੰ ਸੰਬੋਧਨ ਕਰਨ ਦਾ ਅਵਸਰ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ।"
****
ਐੱਮਵੀ/ਐੱਸਜੀ
(Release ID: 1625250)
Visitor Counter : 204