ਗ੍ਰਹਿ  ਮੰਤਰਾਲਾ
                
                
                
                
                
                
                    
                    
                        ਫਸੇ ਹੋਏ ਮਜ਼ਦੂਰਾਂ ਦੀ ਟ੍ਰੇਨਾਂ ਦੁਆਰਾ ਆਵਾਜਾਈ  ਬਾਰੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ)
                    
                    
                        
                    
                
                
                    Posted On:
                19 MAY 2020 1:14PM by PIB Chandigarh
                
                
                
                
                
                
                ਲੌਕਡਾਊਨ ਉਪਾਵਾਂ ਬਾਰੇ ਸੰਸ਼ੋਧਿਤ ਸੰਚਿਤ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ ਮਿਤੀ 17.05.2020 ਨੂੰ ਫਸੇ ਹੋਏ ਮਜ਼ਦੂਰਾਂ ਦੀ ਟ੍ਰੇਨਾਂ ਦੁਆਰਾ ਆਵਾਜਾਈ ਬਾਰੇ ਸੰਸ਼ੋਧਿਤ ਮਿਆਰੀ ਸੰਚਾਲਨ ਪ੍ਰਕਿਰਿਆ  ( ਐੱਸਓਪੀ)  ਜਾਰੀ ਕੀਤੀ ਹੈ।
 
ਐੱਸਓਪੀ ਫਸੇ ਹੋਏ ਮਜ਼ਦੂਰਾਂ ਦੀ ਟ੍ਰੇਨਾਂ ਦੁਆਰਾ ਆਵਾਜਾਈ ਦੀ ਨਿਮਨਲਿਖਿਤ ਤਰੀਕੇ ਨਾਲ ਆਗਿਆ ਦਿੰਦਾ ਹੈ :
 
	- ਗ੍ਰਹਿ ਮੰਤਰਾਲੇ ਦੀ ਸਲਾਹ ਨਾਲ ਰੇਲਵੇ ਮੰਤਰਾਲਾ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਆਵਾਗਮਨ ਦੀ ਆਗਿਆ ਦੇਵੇਗਾ।
 
	- ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨੋਡਲ ਅਧਿਕਾਰੀ ਨਾਮਜ਼ਦ ਕਰਨੇ ਚਾਹੀਦੇ ਹਨ ਅਤੇ ਫਸੇ ਹੋਏ ਵਿਅਕਤੀਆਂ ਦੀ ਅਗਵਾਨੀ ਕਰਨ ਅਤੇ ਉਨ੍ਹਾਂ ਨੂੰ ਭੇਜਣ ਲਈ ਜ਼ਰੂਰੀ ਵਿਵਸਥਾ ਕਰਨੀ ਚਾਹੀਦੀ ਹੈ।
 
	- ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜ਼ਰੂਰਤਾਂ ਦੇ ਅਧਾਰ ‘ਤੇ,  ਟ੍ਰੇਨ ਦੀ ਸਮਾਂ ਸਾਰਣੀ,  ਜਿਸ ਵਿੱਚ ਟ੍ਰੇਨ  ਦੇ ਠਹਿਰਣ ਅਤੇ ਉਨ੍ਹਾਂ ਦੀ ਮੰਜ਼ਿਲ ਸ਼ਾਮਲ ਹਨ,  ਉਸ ਨੂੰ ਰੇਲਵੇ ਮੰਤਰਾਲੇ ਦੁਆਰਾ ਅੰਤਿਮ ਰੂਪ ਦਿੱਤਾ ਜਾਵੇਗਾ।  ਅਜਿਹੇ ਫਸੇ ਹੋਏ ਮਜ਼ਦੂਰਾਂ ਨੂੰ ਭੇਜਣ ਅਤੇ ਉਨ੍ਹਾਂ ਰਿਸੀਵ ਕਰਨ ਦੀ ਉਚਿਤ ਵਿਵਸਥਾ ਕਰਨ ਲਈ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੇਲਵੇ ਮੰਤਰਾਲੇ ਦੁਆਰਾ ਸੂਚਿਤ ਕੀਤਾ ਜਾਵੇਗਾ ।
 
	- ਟ੍ਰੇਨ ਦੀ ਸਮਾਂ ਸਾਰਣੀ ਦਾ ਪ੍ਰਚਾਰ,  ਯਾਤਰੀਆਂ  ਦੇ ਪ੍ਰਵੇਸ਼  ਅਤੇ ਆਵਾਜਾਈ ਲਈ ਪ੍ਰੋਟੋਕਾਲ,  ਕੋਚਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਟਿਕਟਾਂ ਦੀ ਬੁਕਿੰਗ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਪ੍ਰਬੰਧ ਰੇਲਵੇ ਮੰਤਰਾਲੇ ਦੁਆਰਾ ਕੀਤਾ ਜਾਵੇਗਾ।
- ਭੇਜਣ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰੇਲਵੇ ਮੰਤਰਾਲਾ ਇਹ ਸੁਨਿਸ਼ਚਿਤ ਕਰਨਗੇ ਕਿ ਸਾਰੇ ਯਾਤਰੀਆਂ ਦੀ ਲਾਜ਼ਮੀ ਤੌਰ ‘ਤੇ ਸਕ੍ਰੀਨਿੰਗ ਕੀਤੀ ਗਈ ਹੈ ਅਤੇ ਕੇਵਲ ਲੱਛਣਾਂ ਤੋਂ ਰਹਿਤ ਯਾਤਰੀਆਂ ਨੂੰ ਟ੍ਰੇਨ ਵਿੱਚ ਚੜ੍ਹਨ ਦੀ ਆਗਿਆ ਦਿੱਤੀ ਜਾਵੇਗੀ।
 
	- ਟ੍ਰੇਨ ਵਿੱਚ ਚੜ੍ਹਨ ਅਤੇ ਯਾਤਰਾ  ਦੇ ਦੌਰਾਨ ਸਾਰੇ ਯਾਤਰੀਆਂ ਦੁਆਰਾ ਇੱਕ ਦੂਜੇ ਤੋਂ ਦੂਰੀ  (ਸੋਸ਼ਲ ਡਿਸਟੈਂਸਿੰਗ)  ਬਣਾ ਕੇ ਰੱਖੀ ਜਾਵੇਗੀ।
 
	- ਆਪਣੀ ਮੰਜ਼ਿਲ ‘ਤੇ ਪੁੱਜਣ  ‘ਤੇ,  ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅਜਿਹੇ ਸਿਹਤ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ ਜੋ ਉਨ੍ਹਾਂ  ਦੀ  ਮੰਜ਼ਿਲ ਵਾਲੇ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਨਿਰਧਾਰਿਤ ਕੀਤੇ ਗਏ ਹਨ।
 
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਸਰਕਾਰੀ ਪੱਤਰ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ
Click here to see the Official Communication to the States/UTs
 *****
 
ਵੀਜੀ/ਐੱਸਐੱਨਸੀ/ਵੀਐੱਮ
                
                
                
                
                
                (Release ID: 1625176)
                Visitor Counter : 247
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Manipuri 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam