ਗ੍ਰਹਿ ਮੰਤਰਾਲਾ

ਐੱਨਸੀਐੱਮਸੀ ਨੇ ਸੁਪਰ ਚੱਕਰਵਾਤੀ ਤੂਫਾਨ ‘ਅੰਫਾਨ’ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਫਿ‍ਰ ਤੋਂ ਸਮੀਖਿਆ ਕੀਤੀ

20 ਮਈ, 2020 ਨੂੰ ਪੱਛਮ ਬੰਗਾਲ ਦੇ ਤਟ ਨਾਲ ਟਕਰਾਵੇਗਾ ਅੰਫਾਨ

Posted On: 19 MAY 2020 1:55PM by PIB Chandigarh

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ  ਨੇ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ  (ਐੱਨਸੀਐੱਮਸੀ)  ਦੀ ਤੀਜੀ ਬੈਠਕ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਸੁਪਰ ਚੱਕਰਵਾਤੀ ਤੂਫਾਨ  ਅੰਫਾਨਨਾਲ ਨਜਿੱਠਣ ਲਈ ਰਾਜਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੁਆਰਾ ਕੀਤੀਆਂ ਗਈਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ।  

 

ਭਾਰਤੀ ਮੌਸਮ ਵਿਭਾਗ  (ਆਈਐੱਮਡੀ)  ਨੇ ਦੱਸਿਆ ਕਿ ਇਸ ਸੁਪਰ ਚੱਕਰਵਾਤੀ ਤੂਫਾਨ’  ਦੇ 20 ਮਈ2020 ਦੀ ਦੁਪਹਿਰ/ਸ਼ਾਮ ਨੂੰ ਪੱਛਮ ਬੰਗਾਲ  ਦੇ ਤਟ ਨਾਲ ਟਕਰਾਉਣ ਦੀ ਪ੍ਰਬਲ ਸੰਭਾਵਨਾ ਹੈ।  ਇਸ ਦੌਰਾਨ ਹਵਾਵਾਂ ਦੀ ਰਫਤਾਰ ਪਹਿਲਾਂ 155-165 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋਣ ਅਤੇ ਇਸ ਦੇ ਬਾਅਦ ਹੋਰ ਵੀ ਅਧਿਕ ਤੇਜ਼ ਹੋ ਕੇ 185 ਕਿਲੋਮੀਟਰ ਪ੍ਰਤੀ ਘੰਟੇ  ਦੇ ਉੱਚ ਪੱਧਰ ਨੂੰ ਵੀ ਛੂਹ ਜਾਣ ਦੀ ਪ੍ਰਬਲ ਸੰਭਾਵਨਾ ਹੈ। ਇਸ ਦੇ ਨਾਲ ਹੀ ਰਾਜ ਦੇ ਤਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਵਰਖਾ ਹੋਵੇਗੀ ਅਤੇ ਸਮੁੰਦਰ ਵਿੱਚ 4-5 ਮੀਟਰ ਉੱਚੀਆਂ ਲਹਿਰਾਂ ਉੱਠਣਗੀਆਂ।  ਇਸ ਤੂਫਾਨ  ਨਾਲ ਪੂਰਬੀ ਮੇਦਿਨੀਪੁਰਦੱਖਣੀ ਅਤੇ ਉੱਤਰ 24 ਪਰਗਨਾਹਾਵੜਾਹੁਗਲੀ ਅਤੇ ਕੋਲਕਾਤਾ ਜ਼ਿਲ੍ਹਿਆਂ  ਦੇ ਕਾਫ਼ੀ ਪ੍ਰਭਾਵਿਤ ਹੋਣ ਦਾ ਅੰਦੇਸ਼ਾ ਹੈ। ਅੰਫਾਨਤੂਫਾਨ  ਨਾਲ ਨੁਕਸਾਨ ਦੀ ਸੰਭਾਵਨਾ ਇਸ ਤੋਂ ਪਹਿਲਾਂ ਆਏ ਚੱਕਰਵਾਤੀ ਤੂਫਾਨ  ਬੁਲਬੁਲਨਾਲ ਹੋਏ ਭਾਰੀ ਨੁਕਸਾਨ ਤੋਂ ਵੀ ਕਿਤੇ ਅਧਿਕ ਹੋਣ ਦਾ ਅੰਦੇਸ਼ਾ ਹੈਜੋ 9 ਨਵੰਬਰ 2019 ਨੂੰ ਪੱਛਮ ਬੰਗਾਲ  ਦੇ ਤਟ ਨਾਲ ਟਕਰਾਇਆ ਸੀ।  

 

ਇਸ ਚੱਕਰਵਾਤੀ ਤੂਫਾਨ ਨਾਲ ਓਡੀਸ਼ਾ ਦੇ ਤਟਵਰਤੀ ਜ਼ਿਲ੍ਹਿਆਂ ਜਿਵੇਂ ਕਿ ਜਗਤਸਿੰਘਪੁਰਕੇਂਦਰਪਾੜਾਭਦਰਕਜਾਜਪੁਰ ਅਤੇ ਬਾਲਾਸੋਰ ਵਿੱਚ ਵੀ ਅਤਿਅੰਤ ਤੇਜ਼ ਵਰਖਾ ਹੋਣਪ੍ਰਚੰਡ ਝੋਂਕੇ ਵਾਲੀਆਂ ਹਵਾਵਾਂ ਚਲਣ ਅਤੇ ਸਮੁੰਦਰ ਵਿੱਚ ਉੱਚੀਆਂ - ਉੱਚੀਆਂ ਲਹਿਰਾਂ ਉੱਠਣ ਦੀ ਆਸ਼ੰਕਾ ਹੈ।

 

 

ਓਡੀਸ਼ਾ  ਦੇ ਮੁੱਖ ਸਕੱਤਰ ਅਤੇ ਪੱਛਮ ਬੰਗਾਲ  ਦੇ ਐਡੀਸ਼ਨਲ ਮੁੱਖ ਸਕੱਤਰ ਨੇ ਐੱਨਸੀਐੱਮਸੀ ਨੂੰ ਆਪਣੇ ਦੁਆਰਾ ਕੀਤੇ ਗਏ ਆਰੰਭਕ ਉਪਾਵਾਂ ਤੋਂ ਜਾਣੂ ਕਰਵਾਇਆ।  ਉਨ੍ਹਾਂ ਨੇ ਦੱਸਿਆ ਕਿ ਨਿਚਲੇ ਇਲਾਕਿਆਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।  ਅਨਾਜਪੇਅਜਲ ਅਤੇ ਹੋਰ ਜ਼ਰੂਰੀ ਵਸਤਾਂ ਦੇ ਸਟਾ ਕ ਲਈ ਹਰ ਸੰਭਵ ਕਦਮ ਉਠਾਏ ਗਏ ਹਨ।  ਬਿਜਲੀ ਅਤੇ ਦੂਰਸੰਚਾਰ ਸੇਵਾਵਾਂ  ਦੇ ਰਖ-ਰਖਾਅ ਅਤੇ ਬਹਾਲੀ ਲਈ ਸਬੰਧਿਤ ਟੀਮਾਂ ਵੀ ਤੈਨਾਤ ਕਰ ਦਿੱਤੀਆਂ ਗਈਆਂ ਹਨ।

 

ਰਾਜਾਂ ਅਤੇ ਕੇਂਦਰੀ ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਕੈਬਨਿਟ ਸਕੱਤਰ ਨੇ ਰਾਜ‍ ਸਰਕਾਰਾਂ ਨੂੰ ਕਿਹਾ ਕਿ ਚੱਕਰਵਾਤੀ ਤੂਫਾਨ ਦੇ ਮਾਰਗ ਵਿੱਚ ਪੈਣ ਵਾਲੇ ਨਿਚਲੇ ਇਲਾਕਿਆਂ ਤੋਂ ਸਮੇਂ ਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਉਪਾਅ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਜ਼ਰੂਰੀ ਸਪਲਾਈ ਜਿਵੇਂ ਕਿ ਭੋਜਨਪੇਅਜਲ ਅਤੇ ਦਵਾਈਆਂਆਦਿ ਨੂੰ ਉਚਿਤ ਮਾਤਰਾ ਵਿੱਚ ਬਣਾਈ ਰੱਖਿਆ ਜਾਵੇ।  ਰਾਜ ਸਰਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਸੜਕਾਂ ਤੋਂ ਮਲਬਾ ਹਟਾਉਣ ਅਤੇ ਹੋਰ ਬਹਾਲੀ ਕਾਰਜਾਂ ਲਈ ਟੀਮਾਂ ਨੂੰ ਤਿਆਰ ਰੱਖਿਆ ਜਾਵੇ।

 

ਐੱਨਡੀਆਰਐੱਫ ਦੀਆਂ 36 ਟੀਮਾਂ ਨੂੰ ਵਰਤਮਾਨ ਵਿੱਚ ਦੋਹਾਂ ਰਾਜਾਂ ਵਿੱਚ ਤੈਨਾਤ ਕੀਤਾ ਗਿਆ ਹੈ।  ਸੈਨਾ ਅਤੇ ਜਲ ਸੈਨਾ ਦੇ ਬਚਾਅ ਅਤੇ ਰਾਹਤ ਦਲਾਂ  ਦੇ ਨਾਲ - ਨਾਲ ਜਲ ਸੈਨਾਵਾਯੂ ਸੈਨਾ ਅਤੇ ਤਟ ਰੱਖਿਅਕ ਬਲ ਦੇ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਨੂੰ ਵੀ ਸੰਕਟਕਾਲ ਵਿਵਸਥਾ ਦੇ ਤੌਰ ਤੇ ਰੱਖਿਆ ਗਿਆ ਹੈ।  ਜ਼ਰੂਰੀ ਸੇਵਾਵਾਂ ਦੇ ਰਖ-ਰਖਾਅ ਨੂੰ ਸੁਨਿਸ਼ਚਿਤ ਕਰਨ ਲਈ ਦੂਰਸੰਚਾਰ ਵਿਭਾਗ ਅਤੇ ਬਿਜਲੀ ਮੰਤਰਾਲੇ  ਦੀਆਂ ਏਜੰਸੀਆਂ  ਦੇ ਅਧਿਕਾਰੀਆਂ ਨੂੰ ਵੀ ਰਾਜਾਂ ਵਿੱਚ ਤੈਨਾਤ ਕੀਤਾ ਗਿਆ ਹੈ।

 

ਓਡੀਸ਼ਾ  ਦੇ ਮੁੱਖ ਸਕੱਤਰ ਅਤੇ ਪੱਛਮ ਬੰਗਾਲ ਦੇ ਗ੍ਰਹਿ ਸਕੱਤਰ ਨੇ ਵੀਡੀਓ ਕਾਨਫਰੰਸ ਜ਼ਰੀਏ ਇਸ ਬੈਠਕ ਵਿੱਚ ਹਿੱਸਾ ਲਿਆ।  ਗ੍ਰਹਿ ਰੱਖਿਆ ਸ਼ਿਪਿੰਗ ਬਿਜਲੀ ਦੂਰਸੰਚਾਰ ਅਤੇ ਸਿਹਤ ਮੰਤਰਾਲਿਆਂਆਈਐੱਮਡੀਐੱਨਡੀਐੱਮਏ ਅਤੇ ਐੱਨਡੀਆਰਐੱਫ  ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਬੈਠਕ ਵਿੱਚ ਹਿੱਸਾ ਲਿਆ ।  

 

ਇਸ ਤੂਫਾਨ  ਨਾਲ ਉਤਪੰ।ਨ‍ ਸਥਿਤੀ ਦਾ ਜਾਇਜ਼ਾ ਲੈਣ ਲਈ ਐੱਨਸੀਐੱਮਸੀ ਦੀ ਬੈਠਕ ਫਿ‍ਰ ਤੋਂ ਹੋਵੇਗੀ।

 

******

 

ਵੀਜੀ/ਐੱਸਐੱਨਸੀ/ਵੀਐੱਮ



(Release ID: 1625147) Visitor Counter : 145