PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਨਾ ਬੁਲੇਟਿਨ
Posted On:
16 MAY 2020 7:09PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਹੁਣ ਤੱਕ ਕੁੱਲ 30,150 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 2233 ਮਰੀਜ਼ ਠੀਕ ਹੋਏ। ਇੰਝ ਸਿਹਤਯਾਬੀ ਦੀ ਕੁੱਲ ਦਰ 35.09% ਹੋ ਗਈ ਹੈ।
- ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3,970 ਦਾ ਵਾਧਾ ਦਰਜ ਕੀਤਾ ਗਿਆ।
- ਵਿੱਤ ਮੰਤਰੀ ਨੇ ਵਿਕਾਸ ਦੇ ਨਵੇਂ ਦਿਸਹੱਦੇ ਐਲਾਨੇ; ਅੱਠ ਖੇਤਰਾਂ ਵਿੱਚ ਢਾਂਚਾਗਤ ਸੁਧਾਰ ਆਤਮਨਿਰਭਰ ਭਾਰਤ ਲਈ ਰਾਹ ਤਿਆਰ ਕਰਨਗੇ।
- ਵਿੱਤ ਮੰਤਰੀ ਨੇ ਕੱਲ੍ਹ ਖੇਤੀਬਾੜੀ, ਮੱਛੀ ਪਾਲਣ ਤੇ ਫ਼ੂਡ ਪ੍ਰੋਸੈੱਸਿੰਗ ਖੇਤਰਾਂ ਲਈ ਖੇਤੀਬਾੜੀ ਦੇ ਬੁਨਿਆਦੀ ਢਾਂਚਾ ਲੌਜਿਸਟਿਕਸ, ਸਮਰੱਥਾ ਨਿਰਮਾਣ, ਗਵਰਨੈਂਸ ਤੇ ਪ੍ਰਸ਼ਾਸਕੀ ਸੁਧਾਰਾਂ ਦੇ ਮਜ਼ਬੂਤੀਕਰਨ ਲਈ ਉਪਾਵਾਂ ਦਾ ਐਲਾਨ ਕੀਤਾ ਸੀ।
- ਕੋਵਿਡ - 19 ਤੋਂ ਭਾਰਤ ਦੇ ਸਭ ਤੋਂ ਗ਼ਰੀਬਾਂ ਨੂੰ ਬਚਾਉਣ ਲਈ ਵਿਸ਼ਵ ਬੈਂਕ ਤੋਂ 1 ਬਿਲੀਅਨ ਡਾਲਰ।
- ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖਿਆ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਪੈਦਲ ਨਾ ਜਾਣਾ ਪਵੇ।
- ਪੀਐੱਮਜੀਕੇਵਾਈ ਦੇ ਤਹਿਤ ਹੁਣ ਤੱਕ ਪੀਐੱਮਯੂਵਾਈ ਲਾਭਾਰਥੀਆਂ ਨੇ 6.28 ਕਰੋੜ ਤੋਂ ਵੱਧ ਮੁਫ਼ਤ ਸਿਲੰਡਰ ਪ੍ਰਾਪਤ ਕੀਤੇ ਹਨ।
- 14 ਲੱਖ ਤੋਂ ਅਧਿਕ ਫਸੇ ਹੋਏ ਲੋਕਾਂ ਨੂੰ 15 ਮਈ ਦੀ ਅੱਧੀ ਰਾਤ ਤੱਕ, ਯਾਨੀ 15 ਦਿਨ ਵਿੱਚ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਇਆ ਗਿਆ।
ਸਿਹਤ ਸਕੱਤਰ ਨੇ ਕੋਵਿਡ–19 ਦੇ ਵੱਧ ਮਾਮਲਿਆਂ ਵਾਲੇ 30 ਸ਼ਹਿਰੀ ਇਲਾਕਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ;ਕੋਵਿਡ–19 ਨੂੰ ਰੋਕਣ ਤੇ ਉਸ ਦੇ ਪ੍ਰਬੰਧ ਲਈ ਚੁੱਕੇ ਕਦਮਾਂ ਦੀ ਸਮੀਖਿਆ;ਸਿਹਤਯਾਬੀ ਦੀ ਦਰ ਵਧ ਕੇ 35.09% ਹੋਈ
ਇਹ 30 ਮਿਉਂਸਪਲ ਇਲਾਕੇ ਨਿਮਨਲਿਖਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ: ਮਹਾਰਾਸ਼ਟਰ, ਤਮਿਲ ਨਾਡੂ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਉੱਤਰ ਪ੍ਰਦੇਸ਼, ਤੇਲੰਗਾਨਾ, ਆਂਧਰ ਪ੍ਰਦੇਸ਼, ਪੰਜਾਬ ਤੇ ਓਡੀਸ਼ਾ। ਨਗਰ ਨਿਗਮਾਂ ਦੇ ਅਧਿਕਾਰੀਆਂ ਤੇ ਸਟਾਫ਼ ਵੱਲੋਂ ਕੀਤੇ ਗਏ ਕੋਵਿਡ–19 ਮਾਮਲਿਆਂ ਦੇ ਪ੍ਰਬੰਧਾਂ ਤੇ ਉਪਾਵਾਂ ਦੀ ਸਮੀਖਿਆ ਕੀਤੀ ਗਈ। ਹੁਣ ਤੱਕ ਕੁੱਲ 30,150 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 2233 ਮਰੀਜ਼ ਠੀਕ ਹੋਏ। ਇੰਝ ਸਿਹਤਯਾਬੀ ਦੀ ਕੁੱਲ ਦਰ 35.09% ਹੋ ਗਈ ਹੈ। ਹੁਣ ਪੁਸ਼ਟੀ ਹੋਏ ਕੁੱਲ ਮਾਮਲੇ 85,940 ਹਨ। ਕੱਲ੍ਹ ਤੋਂ ਭਾਰਤ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ ਵਿੱਚ 3,970 ਦਾ ਵਾਧਾ ਦਰਜ ਕੀਤਾ ਗਿਆ।
https://pib.gov.in/PressReleseDetail.aspx?PRID=1624465
ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੇ ਸਮਰਥਨ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਚੌਥੇ ਹਿੱਸੇ ਦੇ ਵੇਰਵੇ ਦੀ ਪ੍ਰੈਜ਼ੈਂਟੇਸ਼ਨ (ਪੇਸ਼ਕਾਰੀ)
https://pib.gov.in/PressReleseDetail.aspx?PRID=1624465
ਵਿੱਤ ਮੰਤਰੀ ਨੇ ਖੇਤੀਬਾੜੀ, ਮੱਛੀ ਪਾਲਣ ਤੇ ਫ਼ੂਡ ਪ੍ਰੋਸੈੱਸਿੰਗ ਖੇਤਰਾਂ ਲਈ ਖੇਤੀਬਾੜੀ ਦੇ ਬੁਨਿਆਦੀ ਢਾਂਚਾ ਲੌਜਿਸਟਿਕਸ, ਸਮਰੱਥਾ ਨਿਰਮਾਣ, ਗਵਰਨੈਂਸ ਤੇ ਪ੍ਰਸ਼ਾਸਕੀ ਸੁਧਾਰਾਂ ਦੇ ਮਜ਼ਬੂਤੀਕਰਨ ਲਈ ਉਪਾਵਾਂ ਦਾ ਐਲਾਨ ਕੀਤਾ
ਕੇਂਦਰੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣੀ ਪ੍ਰੈੱਸ ਕਾਨਫ਼ਰੰਸ ਵਿੱਚ ਬੁਨਿਆਦੀ ਢਾਂਚਾ ਲੌਜਿਸਟਿਕਸ, ਸਮਰੱਥਾ ਨਿਰਮਾਣ, ਖੇਤੀਬਾੜੀ, ਮੱਛੀ–ਪਾਲਣ ਤੇ ਫ਼ੂਡ ਪ੍ਰੋਸੈੱਸਿੰਗ ਖੇਤਰਾਂ ਲਈ ਸ਼ਾਸਨ ਤੇ ਪ੍ਰਸ਼ਾਸਕੀ ਸੁਧਾਰਾਂ ਲਈ ਤੀਜੇ ਗੇੜ ਦੇ ਉਪਾਵਾਂ ਦਾ ਐਲਾਨ ਕੀਤਾ। ਕਿਸਾਨਾਂ ਲਈ ਫ਼ਾਰਮ–ਗੇਟ ਬੁਨਿਆਦੀ ਢਾਂਚੇ ਵਾਸਤੇ 1 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ; ਮਾਈਕ੍ਰੋ ਫ਼ੂਡ ਇੰਟਰਪ੍ਰਾਈਜ਼ਜ਼ (ਐੱਮਐੱਫ਼ਈ) ਨੂੰ ਰਸਮੀ ਰੂਪ ਦੇਣ ਲਈ 10,000 ਕਰੋੜ ਰੁਪਏ ਦੀ ਯੋਜਨਾ ; ‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ’ (ਪੀਐੱਮਐੱਮਐੱਸਵਾਈ) ਜ਼ਰੀਏ ਮਛੇਰਿਆਂ ਲਈ 20,000 ਕਰੋੜ ਰੁਪਏ ; ਰਾਸ਼ਟਰੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ; ਪਸ਼ੂ–ਪਾਲਣ ਬੁਨਿਆਦੀ ਢਾਂਚਾ ਵਿਕਾਸ ਫ਼ੰਡ ਦੀ ਸਥਾਪਨਾ ਕਰਨਾ – 15,000 ਕਰੋੜ ਰੁਪਏ ; ਜੜ੍ਹੀਆਂ–ਬੂਟੀਆਂ ਦੀ ਕਾਸ਼ਤ ਨੂੰ ਪ੍ਰੋਤਸਾਹਨ: 4,000 ਕਰੋੜ ਰੁਪਏ ਦਾ ਖ਼ਰਚ ; ਸ਼ਹਿਦ ਦੀ ਮੱਖੀ ਪਾਲਣ ਲਈ ਪਹਿਲਾਂ – 500 ਕਰੋੜ ਰੁਪਏ ; ਖੇਤੀਬਾੜੀ ਖੇਤਰ ਲਈ ਸ਼ਾਸਨ ਤੇ ਪ੍ਰਸ਼ਾਸਕੀ ਸੁਧਾਰਾਂ ਵਾਸਤੇ ਉਪਾਅ ; ਕਿਸਾਨਾਂ ਨੂੰ ਬਿਹਤਰ ਕੀਮਤ ਮਿਲਣੀ ਯੋਗ ਬਣਾਉਣ ਲਈ ਜ਼ਰੂਰੀ ਵਸਤਾਂ ਬਾਰੇ ਕਾਨੂੰਨ ਵਿੱਚ ਸੋਧਾਂ ; ਕਿਸਾਨਾਂ ਨੂੰ ਮੰਡੀਕਰਣ ਦੇ ਵਿਕਲਪ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਮੰਡੀਕਰਣ ਸੁਧਾ ; ਖੇਤੀ ਉਤਪਾਦ ਕੀਮਤ ਤੇ ਗੁਣਵੱਤਾ ਭਰੋਸਾ।
ਕੋਵਿਡ - 19 ਤੋਂ ਭਾਰਤ ਦੇ ਸਭ ਤੋਂ ਗ਼ਰੀਬਾਂ ਨੂੰ ਬਚਾਉਣ ਲਈ ਵਿਸ਼ਵ ਬੈਂਕ ਤੋਂ 1 ਬਿਲੀਅਨ ਡਾਲਰ
ਭਾਰਤਸਰਕਾਰਅਤੇਵਿਸ਼ਵਬੈਂਕਨੇਅੱਜਕੋਵਿਡ - 19 ਮਹਾਮਾਰੀਦੁਆਰਾਪ੍ਰਭਾਵਿਤਗ਼ਰੀਬਾਂਅਤੇਕਮਜ਼ੋਰਵਰਗਾਂਨੂੰਸਮਾਜਿਕਸਹਾਇਤਾਦੇਣਲਈਭਾਰਤਦੇਯਤਨਾਂਦਾਸਮਰਥਨਕਰਨਲਈਭਾਰਤਦੀਕੋਵਿਡ - 19 ਸਮਾਜਿਕਸੁਰੱਖਿਆਪ੍ਰਤੀਕਰਮਪ੍ਰੋਗਰਾਮਾਂਨੂੰਤੇਜ਼ਕਰਨਲਈਪ੍ਰਸਤਾਵਿਤ 1 ਬਿਲੀਅਨਡਾਲਰਵਿੱਚੋਂ 750 ਮਿਲੀਅਨਡਾਲਰ ’ਤੇਦਸਤਖਤਕੀਤੇਹਨ।ਵਿਸ਼ਵਬੈਂਕਨੇਭਾਰਤਵਿੱਚਆਪਾਤਕਾਲੀਨਕੋਵਿਡ - 19 ਪ੍ਰਤੀਕ੍ਰਿਆਪ੍ਰਤੀਕੁੱਲ 2 ਬਿਲੀਅਨਡਾਲਰਦੀਪ੍ਰਤੀਬੱਧਤਾਕੀਤੀਹੈ। ਪਿਛਲੇਮਹੀਨੇਭਾਰਤਦੇਸਿਹਤਖੇਤਰਨੂੰਤੁਰੰਤਸਹਾਇਤਾਦੇਣਲਈ 1 ਬਿਲੀਅਨਡਾਲਰਦੀਸਹਾਇਤਾਦਾਐਲਾਨਕੀਤਾਗਿਆਸੀ।
ਕੇਂਦਰੀ ਬਿਜਲੀ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖਿਆ ਹੈ ਕਿ ਉਹ ਆਤਮਨਿਰਭਰ ਭਾਰਤ ਅਭਿਯਾਨ ਤਹਿਤ 90,000 ਕਰੋੜ ਰੁਪਏ ਦੇ ਪੈਕੇਜ ਨੂੰ ਅੱਗੇ ਤੱਕ ਪਹੁੰਚਾਉਣ
ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਗਈ ਚਿੱਠੀ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਆਰਈਸੀ ਅਤੇ ਪੀਐੱਫਸੀ ਤੁਰੰਤ ਡਿਸਕੌਮਸ ਨੂੰ ਕਰਜ਼ਾ ਪ੍ਰਦਾਨ ਕਰਨਗੀਆਂ ਜਿਨ੍ਹਾਂ ਕੋਲ ਕਿ ਹੋਰ ਕਰਜ਼ਾ ਆਪਣੀ ਵਰਕਿੰਗ ਕੈਪੀਟਲ ਮਿਆਦ ਤਹਿਤ ਉਦਯ ਸਕੀਮ ਤਹਿਤ ਪਿਆ ਹੋਇਆ ਹੈ। ਇਸ ਤੋਂ ਇਲਾਵਾ ਡਿਸਕੌਮਸ ਜਿਨ੍ਹਾਂ ਕੋਲ ਉਦਯ ਵਰਕਿੰਗ ਕੈਪੀਟਲ ਹੱਦ ਤਹਿਤ ਪੈਸਾ ਨਹੀਂ ਹੈ, ਪਰ ਜੋ ਰਾਜ ਸਰਕਾਰਾਂ ਤੋਂ ਬਿਜਲੀ ਬਕਾਇਆਂ ਅਤੇ ਸਬਸਿਡੀ ਦੇ ਨਾਂ ਉੱਤੇ ਪੈਸਾ ਲੈ ਸਕਦੀਆਂ ਹਨ, ਵੀ ਰਾਜ ਸਰਕਾਰਾਂ ਤੋਂ ਕਰਜ਼ਾ ਲੈਣ ਦੇ ਯੋਗ ਹਨ ਕਿਉਂਕਿ ਇਹ ਕਰਜ਼ੇ ਲੰਬੀ ਮਿਆਦ ਦੇ ਹਨ ਅਤੇ ਡਿਸਕੌਮਸ ਦੀ ਵਰਕਿੰਗ ਕੈਪੀਟਲ ਦੀਆਂ ਲੋੜਾਂ ਦੇ ਵਿਰੁੱਧ ਨਹੀਂ ਹਨ ਅਤੇ ਜਿਨ੍ਹਾਂ ਦੀ ਵਾਪਸੀ ਸਕਿਓਰਟੀ ਰਾਜ ਸਰਕਾਰ ਕੋਲ ਪਈ ਹੈ, ਉਥੇ ਉਦਯ ਦੇ ਵਰਕਿੰਗ ਕੈਪੀਟਲ ਦੀ ਹੱਦ ਲਾਗੂ ਨਹੀਂ ਹੁੰਦੀ।
https://pib.gov.in/PressReleseDetail.aspx?PRID=1624496
ਮੋਦੀ ਸਰਕਾਰ ਦਾ ਵਿਸ਼ਵਾਸ਼ – ਕਿਸਾਨ ਕਲਿਆਣ ਨਾਲ ਹੀ ਭਾਰਤ ਕਲਿਆਣ ; ਕਿਸਾਨ ਸਸ਼ਕਤ ਤਾਂ ਦੇਸ਼ ਆਤਮਨਿਰਭਰ: ਸ਼੍ਰੀ ਅਮਿਤ ਸ਼ਾਹ
ਸ਼੍ਰੀ ਅਮਿਤ ਸ਼ਾਹ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ, “ਮੋਦੀ ਸਰਕਾਰ ਦਾ ਵਿਸ਼ਵਾਸ ਹੈ ਕਿ ਕਿਸਾਨਾਂ ਦੇ ਕਲਿਆਣ ਵਿੱਚ ਹੀ ਭਾਰਤ ਦਾ ਕਲਿਆਣ ਨਿਹਿਤ ਹੈ। ਅੱਜ ਕਿਸਾਨਾਂ ਨੂੰ ਦਿੱਤੀ ਗਈ ਇਹ ਬੇਮਿਸਾਲ ਸਹਾਇਤਾ ਪ੍ਰਧਾਨ ਮੰਤਰੀ ਮੋਦੀ ਦੀ ਕਿਸਾਨਾਂ ਨੂੰ ਸਸ਼ਕਤ ਬਣਾ ਕੇ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਦੂਰਦ੍ਰਿਸ਼ਟੀ ਨੂੰ ਦਰਸਾਉਂਦਾ ਹੈ।ਸ਼੍ਰੀ ਸ਼ਾਹ ਦੇ ਅਨੁਸਾਰ ਬਿਖਮ ਪਰਿਸਥਿਤੀਆਂ ਵਿੱਚ ਵੀ ਕਿਸਾਨਾਂ ਪ੍ਰਤੀ ਪ੍ਰਧਾਨ ਮੰਤਰੀ ਮੋਦੀ ਦੀ ਇਹ ਸੰਵੇਦਨਸ਼ੀਲਤਾ ਪੂਰੀ ਦੁਨੀਆ ਦੇ ਲਈ ਮਿਸਾਲੀ ਹੈ।
ਸ਼੍ਰੀ ਮਨਸੁਖ ਮਾਂਡਵੀਯਾ ਨੇ ਕੋਵਿਡ -19 ਵਿਰੁੱਧ ਲੜਾਈ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਭਾਰਤੀ ਅਰਥਵਿਵਸਥਾ ਦੀ ਸਹਾਇਤਾ ਲਈ ਕੀਤੇ ਗਏ ਕਈ ਉਪਰਾਲਿਆਂ ਦਾ ਸੁਆਗਤ ਕੀਤਾ
ਸ਼੍ਰੀ ਮਾਂਡਵੀਯਾ ਨੇ ਕਿਹਾ ਹੈ ਕਿ ਵਿੱਤ ਮੰਤਰੀ ਦੁਆਰਾ ਹੁਣ ਤੱਕ ਤਿੰਨ ਪੜਾਵਾਂ ਵਿੱਚ ਐਲਾਨੇ ਗਏ ਵੇਰਵਿਆਂ ਨਾਲ ਭਾਰਤੀ ਅਰਥਵਿਵਸਥਾ ਅਤੇ ਇਸ ਦੇ ਨਾਗਰਿਕਾਂ ਦਾ ਹੌਸਲਾ ਵਧ ਸਕੇਗਾ, ਜਿਹੜੇ ਬਹਾਦਰੀ ਨਾਲ ਕੋਵਿਡ -19 ਮਹਾਮਾਰੀ ਨਾਲ ਲੜ ਰਹੇ ਹਨ।
ਗ੍ਰਹਿ ਮੰਤਰਾਲਾ ਨੇ ਰਾਜਾਂ/ ਕੇਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖਿਆ : ਯਕੀਨੀ ਬਣਾਓ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੈਦਲ ਘਰ ਵਾਪਸ ਨਾ ਜਾਣਾ ਪਵੇ ਅਤੇ ਉਹ ਆਪਣੀ ਯਾਤਰਾ ਸਰਕਾਰ ਦੁਆਰਾ ਸਿਰਫ ਇਸੇ ਉਦੇਸ਼ ਲਈ ਚਲਾਈਆਂ ਜਾ ਰਹੀਆਂ ਬੱਸਾਂ ਜਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਰਾਹੀਂ ਹੀ ਕਰਨ
ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁੜ ਤੋਂ ਲਿਖਿਆ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਪੈਦਲ ਨਾ ਜਾਣਾ ਪਵੇ।ਚਿੱਠੀ ਵਿੱਚ ਕਿਹਾ ਗਿਆ ਹੈ ਕਿ ਰੇਲ ਮੰਤਰਾਲਾ ਰੋਜ਼ਾਨਾ 100 ਤੋਂ ਵੱਧ ਸਪੈਸ਼ਲ ਸ਼੍ਰਮਿਕ ਟ੍ਰੇਨਾਂ ਚਲਾ ਰਿਹਾ ਹੈ ਅਤੇ ਉਹ ਲੋਕਾਂ ਦੀ ਲੋੜ ਅਨੁਸਾਰ ਹੋਰ ਟ੍ਰੇਨਾਂ ਵੀ ਚਲਾਉਣ ਲਈ ਤਿਆਰ ਹੈ । ਲੋਕਾਂ ਨੂੰ ਇਨ੍ਹਾਂ ਪ੍ਰਬੰਧਾਂ ਬਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਜਾਗਰੂਕ ਕਰਵਾਉਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਵੀ ਕਹਿਣ ਦੀ ਲੋੜ ਹੈ ਕਿ ਜਦ ਉਹ ਉਨ੍ਹਾਂ ਲਈ ਚਲਾਈਆਂ ਗਈਆਂ ਬੱਸਾਂ /ਟ੍ਰੇਨਾਂ ਰਾਹੀਂ ਵਾਪਸ ਜਾ ਸਕਦੇ ਹਨ ਤਾਂ ਉਨ੍ਹਾਂ ਨੂੰ ਪੈਦਲ ਜਾਣ ਦੀ ਕੀ ਲੋੜ ਹੈ।
ਪੀਐੱਮਜੀਕੇਵਾਈ ਦੇ ਤਹਿਤ ਹੁਣ ਤੱਕ ਪੀਐੱਮਯੂਵਾਈ ਲਾਭਾਰਥੀਆਂ ਨੇ 6.28 ਕਰੋੜ ਤੋਂ ਵੱਧ ਮੁਫ਼ਤ ਸਿਲੰਡਰ ਪ੍ਰਾਪਤ ਕੀਤੇ ਹਨ;ਪੀਐੱਮਯੂਵਾਈ ਲਾਭਾਰਥੀਆਂ ਦੇ ਬੈਂਕ ਖਾਤੇ ਵਿੱਚ 8432 ਕਰੋੜ ਰੁਪਏ ਟਰਾਂਸਫਰ ਹੋਏ
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵੈਬੀਨਾਰ ਜ਼ਰੀਏ ਦੇਸ਼ ਭਰ ਦੇ ਲਾਭਾਰਥੀਆਂ, ਗੈਸ ਵਿਤਰਕਾਂ ਅਤੇ ਓਐੱਮਸੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਨੇ ਆਪਣੀ ਸਫ਼ਲ ਯਾਤਰਾ ਦੇ ਸਿਰਫ਼ ਚਾਰ ਸਾਲ ਹੀ ਪੂਰੇ ਕੀਤੇ ਹਨ। ਮੰਤਰੀ ਨੇ ਕਿਹਾ ਕਿ ਸੰਕਟ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ, ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦਾ ਐਲਾਨ ਕਰ ਦਿੱਤਾ ਸੀ ਜਿਸ ਦੇ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਸੀ- ਪੀਐੱਮਯੂਵਾਈ ਲਾਭਾਰਥੀਆਂ ਨੂੰ 3 ਮਹੀਨਿਆਂ ਲਈ ਮੁਫ਼ਤ ਗੈਸ ਸਿਲੰਡਰ ਉਪਲੱਬਧ ਕਰਵਾਉਣਾ। ਉਨ੍ਹਾਂ ਕਿਹਾ ਕਿ 8432 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਪਹਿਲਾਂ ਹੀ ਟਰਾਂਸਫਰ ਕਰ ਦਿੱਤੀ ਗਈ ਸੀ, ਤਾਂ ਜੋ ਇਸ ਸੁਵਿਧਾ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਹੁਣ ਤੱਕ, 6.28 ਕਰੋੜ ਤੋਂ ਵੱਧ ਪੀਐੱਮਯੂਵਾਈ ਲਾਭਾਰਥੀਆਂ ਨੂੰ ਮੁਫ਼ਤ ਸਿਲੰਡਰ ਮਿਲ ਚੁੱਕੇ ਹਨ।ਪੀਐੱਮਯੂਵਾਈ ਲਾਭਾਰਥੀਆਂ ਨੇ ਇਸ ਨਵੇਕਲੇ ਸੰਕਟ ਦੇ ਸਮੇਂ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਲਈ ਸਰਕਾਰ ਦਾ ਆਭਾਰ ਪ੍ਰਗਟ ਕੀਤਾ।
https://pib.gov.in/PressReleseDetail.aspx?PRID=1624309
14 ਲੱਖ ਤੋਂ ਅਧਿਕ ਫਸੇ ਹੋਏ ਲੋਕਾਂ ਨੂੰ 15 ਮਈ ਦੀ ਅੱਧੀ ਰਾਤ ਤੱਕ, ਯਾਨੀ 15 ਦਿਨ ਵਿੱਚ ਉਨ੍ਹਾਂ ਦੇਗ੍ਰਹਿ ਰਾਜ ਪਹੁੰਚਾਇਆ ਗਿਆ
15 ਮਈ 2020 ਤੱਕ, ਦੇਸ਼ ਭਰ ਦੇ ਕਈ ਰਾਜਾਂ ਤੋਂ ਕੁੱਲ 1074 “ਸ਼ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਗਈਆਂ। ਪਿਛਲੇ 15 ਦਿਨਾਂ ਵਿੱਚ 14 ਲੱਖ ਤੋਂ ਜ਼ਿਆਦਾ ਫਸੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪਹੁੰਚਾਇਆ ਜਾ ਚੁੱਕਿਆ ਹੈ।ਇਸ ਗੱਲ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਹੈ ਕਿ ਪਿਛਲੇ 3 ਦਿਨ ਦੌਰਾਨ ਪ੍ਰਤੀ ਦਿਨ 2 ਲੱਖ ਤੋਂ ਅਧਿਕ ਲੋਕਾਂ ਨੂੰ ਲਿਜਾਇਆ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਸਨੂੰ ਪ੍ਰਤੀ ਦਿਨ 3 ਲੱਖ ਯਾਤਰੀਆਂ ਤੱਕ ਪਹੁੰਚਾਉਣ ਦੀ ਉਮੀਦ ਹੈ। ਇਨ੍ਹਾਂ 1074 ਸ਼ਰਮਿਕ ਸਪੈਸ਼ਲ ਟਰੇਨਾਂ ਨੂੰ ਕਈ ਰਾਜਾਂ ਤੋਂ ਚਲਾਇਆ ਗਿਆ ।
https://pib.gov.in/PressReleseDetail.aspx?PRID=1624361
ਆਤਮਨਿਰਭਰ ਭਾਰਤ ਅਭਿਯਾਨ ਦੇ ਤਹਿਤ 8 ਕਰੋੜ ਪ੍ਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫਤ ਅਨਾਜ ਉਪਲੱਬਧ ਕਰਵਾਇਆ ਜਾਵੇਗਾ
ਕੇਂਦਰੀ ਖਪਤਕਾਰ ਮਾਮਲੇ,ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਖੇਤੀ ਭਵੰਨ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਮੀਡੀਆ ਨਾਲ ਅੱਜ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਮਈ 2020 ਨੁੰ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜ ਦਾ ਐਲਾਨ ਕੀਤਾ ਸੀ। ਆਰਥਿਕ ਉਪਾਵਾਂ (ਆਤਮਨਿਰਭਰ ਭਾਰਤ ਅਭਿਯਾਨ) ਦੇ ਤਹਿਤ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਪ੍ਰਵਾਸੀ ਮਜ਼ਦੂਰਾਂ ਸਹਿਤ ਗ਼ਰੀਬਾਂ ਦੀ ਸਹਾਇਤਾ ਦੇ ਲਈ ਅਨੇਕ ਛੋਟੇ ਅਤੇ ਲੰਬੇ ਸਮੇਂ ਦੇ ਉਪਾਵਾਂ ਦਾ ਐਲਾਨ ਕੀਤਾ। ਇਸ ਵਿੱਚ ਰਾਸ਼ਟਰੀ ਖੂਰਾਕ ਸੁਰੱਖਿਆ ਐਕਟ ਜਾਂ ਰਾਜ ਸਰਕਾਰ ਦੀ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਕਾਰਡ ਵਿਵਸਥਾ ਵਿੱਚ ਸ਼ਾਮਲ ਨਹੀਂ ਕੀਤੇ ਗਏ 8 ਕਰੋੜ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਦੋ ਮਹੀਨੇ ਦੇ ਲਈ (ਮਈ ਅਤੇ ਜੂਨ,2020) 5 ਕਿਲੋ ਮੁਫਤ ਅਨਾਜ ਅਤੇ ਦਾਲਾਂ ਦੀ ਵੰਡ ਸ਼ਾਮਲ ਹੈ।
https://pib.gov.in/PressReleseDetail.aspx?PRID=1624455
ਰੇਰਾ ਪ੍ਰਭਾਵੀ ਢੰਗ ਨਾਲ ਲਾਗੂ ਕਰਨ ’ਤੇ ਖਰੀਦਦਾਰ ਅਤੇ ਵਿਕਰੇਤਾ ਵਿਚਕਾਰ ਵਿਸ਼ਵਾਸ ਬਹਾਲ ਹੋ ਸਕਦਾ ਹੈ : ਹਰਦੀਪ ਸਿੰਘ ਪੁਰੀ
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਰੇਰਾ ਦਾ ਇੱਕ ਮੁੱਖ ਉਦੇਸ਼ ਖਰੀਦਦਾਰ ਅਤੇ ਵਿਕਰੇਤਾ ਵਿਚਕਾਰ ਵਿਸ਼ਵਾਸ ਨੂੰ ਬਹਾਲ ਕਰਨ ਵਿੱਚ ਮਦਦ ਕਰਨਾ ਹੈ ਅਤੇ ਇਹ ਵਿਸ਼ਵਾਸ ਸਿਰਫ਼ ਰੇਰਾ ਨੂੰ ਸਹੀ ਅਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਕੇ ਹੀ ਕੀਤਾ ਜਾ ਸਕਦਾ ਹੈ। ਮੌਜੂਦਾ ਕੋਵਿਡ-19 ਮਹਾਮਾਰੀ ਅਤੇ ਰੀਅਲ ਇਸਟੇਟ ਖੇਤਰ ’ਤੇ ਇਸਦੇ ਪ੍ਰਭਾਵ ਦੇ ਕਾਰਨ ਚੁਣੌਤੀਆਂ ’ਤੇ ਬੋਲਦੇ ਹੋਏ ਮੰਤਰੀ ਨੇ ਕਿਹਾ ਕਿ ਕੋਵਿਡ-19 ਦਾ ਰੀਅਲ ਇਸਟੇਟ ਖੇਤਰ ’ਤੇ ਮਾੜਾ ਪ੍ਰਭਾਵ ਪਿਆ ਹੈ ਜੋ ਪ੍ਰੋਜੈਕਟਾਂ ਵਿੱਚ ਦੇਰੀ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਲੌਕਡਾਊਨ ਦੇ ਸ਼ੁਰੂਆਤੀ ਸਮੇਂ ਦੌਰਾਨ ਨਿਰਮਾਣ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਸਰਕਾਰ ਨੇ ਨਿਰਮਾਣ ਗਤੀਵਿਧੀਆਂ ਨੂੰ 20 ਅਪ੍ਰੈਲ 2020 ਤੋਂ ਪ੍ਰਭਾਵੀ ਬਣਾਉਣ ਦੀ ਆਗਿਆ ਦੇਣ ਲਈ ਕੁਝ ਉਪਾਅ ਕੀਤੇ ਹਨ।
https://pib.gov.in/PressReleseDetail.aspx?PRID=1624455
ਅਪ੍ਰੇਸ਼ਨ ਸਮੁਦਰ ਸੇਤੂ ਫੇਜ਼ 2- ਆਈਐੱਨਐੱਸ ਜਲਅਸ਼ਵ ਭਾਰਤੀ ਨਾਗਰਿਕਾਂ ਨਾਲ ਮਾਲੇ ਤੋਂ ਰਵਾਨਾ
ਭਾਰਤੀ ਜਲ ਸੈਨਾ ਦੇ ਜਹਾਜ਼ ਜਲਅਸ਼ਵ (Jalashwa) ਨੇ 15 ਮਈ 2020 ਨੂੰ ਮਾਲਦੀਵ ਦੀ ਰਾਜਧਾਨੀ, ਮਾਲੇ ਦੀ ਬੰਦਰਗਾਹ ਵਿਖੇ ਅਪ੍ਰੇਸ਼ਨ ਸਮੁਦਰ ਸੇਤੂ ਤਹਿਤ 588 ਭਾਰਤੀ ਨਾਗਰਿਕਾਂ ਨੂੰ ਸਵਾਰ ਕਰਨ ਦਾ ਕੰਮ ਪੂਰਾ ਕੀਤਾ। ਅਪ੍ਰੇਸ਼ਨ ਸਮੁਦਰ ਸੇਤੂ ਆਪਣੇ ਨਾਗਰਿਕਾਂ ਨੂੰ ਵਿਦੇਸ਼ ਤੋਂ ਘਰ ਲਿਆਉਣ ਲਈ ਭਾਰਤ ਦੁਆਰਾ ਰਾਸ਼ਟਰੀ ਪੱਧਰ ਉੱਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਭਾਰਤੀ ਜਲ ਸੈਨਾ ਦਾ ਮਹੱਤਵਪੂਰਨ ਯੋਗਦਾਨ ਹੈ। ਇਨ੍ਹਾਂ 588 ਲੋਕਾਂ ਵਿੱਚੋਂ 6 ਗਰਭਵਤੀ ਮਹਿਲਾਵਾਂ ਅਤੇ 21 ਬੱਚੇ ਹਨ।ਜਹਾਜ਼ ਅੱਜ ਸਵੇਰੇ ਮਾਲੇ ਤੋਂ ਕੋਚੀ ਲਈ ਰਵਾਨਾ ਹੋਇਆ ।
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਸੱਤ ਕਿਤਾਬਾਂ "ਸਾਈਕੋ-ਸੋਸ਼ਲ ਇੰਪੈਕਟ ਆਵ੍ ਪੈਂਡੈਮਿਕ ਐਂਡ ਲੌਕਡਾਊਨ ਐਂਡ ਹਾਊ ਟੂ ਕੋਪ ਵਿਦ" ਈ-ਲਾਂਚ ਕੀਤੀਆਂ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਸੱਤ ਕਿਤਾਬਾਂ ਦੀ ਲੜੀ ਈ-ਲਾਂਚ ਕੀਤੀ ਅਤੇ ਨਾਲ ਹੀ ਇਨ੍ਹਾਂ ਦੇ ਪ੍ਰਿੰਟਿਡ ਐਡੀਸ਼ਨ ਵੀ ਜਾਰੀ ਕੀਤੇ। ਇਹ ਕਿਤਾਬਾਂ "ਸਾਈਕੋ-ਸੋਸ਼ਲ ਇੰਪੈਕਟ ਆਵ੍ ਪੈਂਡੈਮਿਕ ਐਂਡ ਲੌਕਡਾਊਨ ਐਂਡ ਹਾਊ ਟੂ ਕੋਪ ਵਿਦ" ਸਿਰਲੇਖ ਹੇਠ ਜਾਰੀ ਕੀਤੀਆਂ ਗਈਆਂ ਹਨ। ਇਹ ਕਿਤਾਬਾਂ ਐੱਨਬੀਟੀ ਇੰਡੀਆ ਦੁਆਰਾ ਕੋਰੋਨਾ ਅਧਿਐਨ ਲੜੀ ਤਹਿਤ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਉਨ੍ਹਾਂ ਮੁਸ਼ਕਿਲ ਹਾਲਾਤ, ਜਿਨ੍ਹਾਂ ਦਾ ਕਿ ਅੱਜ ਦੁਨੀਆ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਬਾਰੇ ਐੱਨਬੀਟੀ ਨੇ ਇਹ ਬੇਮਿਸਾਲ ਅਤੇ ਲਾਸਾਨੀ ਕਿਤਾਬਾਂ ਦਾ ਸੈੱਟ ਲਿਆਂਦਾ ਹੈ ਅਤੇ ਮੈਨੂੰ ਆਸ ਹੈ ਕਿ ਇਹ ਕਿਤਾਬਾਂ ਆਮ ਤੌਰ ਤੇ ਲੋਕਾਂ ਦੇ ਦਿਮਾਗੀ ਭਲੇ ਲਈ ਕੰਮ ਕਰਨਗੀਆਂ।"
ਵਿਗਿਆਨੀਆਂ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਮੋਬਾਈਲ ਇਨਡੋਰ ਡਿਸਇਨਫੈਕਸ਼ਨ ਸਪਰੇਅਰ (SPRAYER)ਵਿਕਸਿਤ ਕੀਤਾ
ਇਹ ਸਪਰੇਅਰ ਮੈਪਿੰਗ ਫੀਚਰਾਂ ਅਤੇ ਐਕਸਟੈਂਡੇਬਲ ਆਰਮਸ ਨਾਲ ਵੀ ਲੈਸ ਹੈ ਜਿਸ ਨਾਲ ਕਿ ਛੁਪਵੇਂ ਖੇਤਰਾਂ ਤੱਕ ਪਹੁੰਚ ਸਕੇ ਅਤੇ ਵਿਆਪਕ ਰੂਪ ਨਾਲ ਸਫ਼ਾਈ ਕਰ ਸਕੇ। ਇਸ ਟੈਕਨੋਲੋਜੀ ਦੀ ਪ੍ਰਾਸੰਗਿਕਤਾ ਮੌਜੂਦਾ ਕੋਵਿਡ-19 ਸੰਕਟ ਦੇ ਬਾਅਦ ਵੀ ਬਣੀ ਰਹੇਗੀ।
https://pib.gov.in/PressReleseDetail.aspx?PRID=16244297
ਸੀਐੱਸਆਈਆਰ ਨੇ ਕੋਵਿਡ - 19 ਨਾਲ ਨਜਿੱਠਣ ਲਈ ਡਾਇਗਨੌਸਟਿਕ ਸਮਾਧਾਨ ਅਤੇ ਜੋਖ਼ਿਮ ਪੱਧਰੀਕਰਣ ਰਣਨੀਤੀਆਂ ਵਿਕਸਿਤ ਕਰਨ ਦੇ ਟੀਚੇਨਾਲ ਇੰਟੇਲ ਇੰਡੀਆ ਅਤੇ ਆਈਆਈਆਈਟੀ - ਹੈਦਰਾਬਾਦ ਨਾਲ ਸਹਿਯੋਗ ਕੀਤਾ
https://pib.gov.in/PressReleseDetail.aspx?PRID=1624122
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
• ਅਸਾਮ:ਗੁਵਾਹਾਟੀ’ਚ ਆਲੂ ਗਦਾਮ ਮਾਮਲੇ ਨਾਲ ਸਬੰਧਿਤ ਦੋ ਹੋਰ ਵਿਅਕਤੀਆਂ ਨੂੰ ਕੋਵਿਡ 19 ਸਕਰਾਤਮਕ ਪਾਇਆ ਗਿਆ।ਅਸਾਮ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਕਿ ਕੁੱਲ ਮਾਮਲੇ 91 ਹੋ ਗਏ ਹਨ।
• ਮਣੀਪੁਰ:ਮਣੀਪੁਰ ਦੇ ਆਰਆਈਐੱਮਐੱਸ (ਰਿਮਜ਼) ਅਤੇ ਜੇਐੱਨਆਈਐੱਮਐੱਸ ਹਸਪਤਾਲਾਂ ਨੇ ਕੋਵਿਡ ਟੈਸਟਿੰਗ ਦੀ ਸਮਰੱਥਾ ਵਧਾਉਣ ਲਈ ਟਰੂਨੈੱਟ ਮਸ਼ੀਨਾਂ ਲਗਾਈਆਂ ਹਨ, ਰਾਜ ਵਿੱਚ ਦੋ ਕਿਰਿਆਸ਼ੀਲ ਮਾਮਲਿਆਂ ਦੀ ਸਥਿਤੀ ਸਥਿਰ ਹੈ।ਦੋਵਾਂ ਦੇ ਨਜ਼ਦੀਕੀ ਸੰਪਰਕ ਨਿਰੀਖਣ ਅਧੀਨ ਹਨ।
• ਮਿਜ਼ੋਰਮ: ਮਿਜ਼ੋਰਮ ਵਿੱਚ ਚਰਚ ਨੇ ਰਾਜ ਸਰਕਾਰ ਦੁਆਰਾ ਚਰਚ ਦੇ ਹਾਲਾਂ ਨੂੰ ਕੁਆਰੰਟੀਨ ਸਹੂਲਤਾਂ ਵਜੋਂ ਵਰਤਣ ਅਤੇ ਉਹਨਾਂ ਦੇ ਆਪਣੇ ਫੰਡਾਂ ਵਿੱਚੋਂ ਸੰਸਥਾਗਤ ਕੁਆਰੰਟੀਨ ਦੇ ਪੂਰੇ ਸਮੇਂ ਲਈ ਭੋਜਨ ਮੁਹੱਈਆ ਕਰਾਉਣ ਦੀ ਬੇਨਤੀ ਨੂੰ ਸਵੀਕਾਰਿਆ ਹੈ।
• ਨਾਗਾਲੈਂਡ: ਬੰਗਲੁਰੂ ਵਿੱਚ ਨਾਗਾ ਕੁੜੀ ਦੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ।ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਨਤੀਜੇ ਦੀ ਉਡੀਕ ਹੈ।ਦੀਮਾਪੁਰ ਡੀਸੀ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੌਰਾਨ ਗੁਟਕਾ ਅਤੇ ਤੰਬਾਕੂ ਉਤਪਾਦਾਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਹਨ।
• ਸਿੱਕਿਮ: ਖੁਰਾਕ ਅਤੇ ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਦੁਕਾਨਾਂ ਦੁਆਰਾ ਖ਼ੁਰਾਕ ਪਦਾਰਥਾਂ ਦੇ ਵਾਧੂ ਰੇਟ ਲਾਉਣ ਵੱਲ ਧਿਆਨ ਕੀਤਾ।
• ਕੇਰਲ: ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕੋਵਿਡ ਟ੍ਰਾਂਸਮਿਸ਼ਨ ਦਾ ਤੀਜਾ ਪੜਾਅ ਵਧੇਰੇ ਖ਼ਤਰਨਾਕ ਹੈ ਅਤੇ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਕੋਵਿਡ - 19 ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ।ਜਿਵੇਂ ਕਿ ਰਾਜ ਵਿੱਚ ਕੋਵਿਡ ਦੇ ਮਾਮਲੇ ਫੈਲ ਰਹੇ ਹਨ, ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਤੋਂ ਸੰਭਾਵਤ ਹਮਲਾ ਹੋ ਸਕਦਾ ਹੈ ਜਿਸ ਨਾਲ ਜੈਨੇਟਿਕ ਪਰਿਵਰਤਨ ਹੋ ਸਕਦਾ ਹੈ; ਭਾਰੀ ਬਾਰਸ਼ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਟ੍ਰਾਂਸਮਿਸ਼ਨ ਦਰ ਨੂੰ ਵੀ ਵਧਾ ਸਕਦੀ ਹੈ।ਚੇਨੱਈ ਤੋਂ ਆਏ ਇੱਕੋ ਮਰੀਜ਼ ਤੋਂ ਹੀ ਇਹ ਬਿਮਾਰੀ 15 ਵਿਅਕਤੀਆਂ ਵਿੱਚ ਫੈਲ ਗਈ।ਰਾਜ ਵਿੱਚ ਕੱਲ੍ਹ 16 ਹੋਰ ਮਾਮਲੇ ਸਾਹਮਣੇ ਆਏ ਹਨ।ਵਯਾਨਾਡ ਸਭ ਤੋਂ ਵੱਧ 19 ਮਾਮਲਿਆਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।ਜ਼ਿਲ੍ਹੇ ਦੀ ਇੱਕ ਪੰਚਾਇਤ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ।ਇਸ ਦੌਰਾਨ, ਅੱਜ ਰਾਤ ਨੂੰ ਖਾੜੀ ਤੋਂ ਬੰਦੇ ਭਾਰਤ 2.0 ਰਾਹੀਂ ਤਿੰਨ ਹੋਰ ਉਡਾਣਾਂ ਆਉਣਗੀਆਂ।ਕੇਰਲ ਨੇ ਦਿੱਲੀ ਤੋਂ ਕੇਰਲ ਦੇ ਵਾਸੀਆਂ ਨੂੰ ਵਾਪਸ ਘਰ ਲਿਆਉਣ ਵਾਲੀ ਟ੍ਰੇਨ ਲਈ ਦਿੱਲੀ ਸਰਕਾਰ ਨੂੰ ਐੱਨਓਸੀ ਵੀ ਦੇ ਦਿੱਤੀ ਹੈ।
• ਤਮਿਲਨਾਡੂ: ਦਸਵੀਂ ਜਮਾਤ ਦੀਆਂ ਬੋਰਡਾਂ ਦੀਆਂ ਪ੍ਰੀਖਿਆਵਾਂ ਲਈ 12,000 ਤੋਂ ਵੱਧ ਕੇਂਦਰ ਸਥਾਪਤ ਕੀਤੇ ਜਾਣਗੇ, ਤਾਂ ਜੋ ਪ੍ਰੀਖਿਆ ਹਾਲਾਂ ਵਿੱਚ ਨਿਜੀ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ, ਹਰ ਹਾਲ ਵਿੱਚ ਸਿਰਫ਼ 10 ਵਿਦਿਆਰਥੀਆਂ ਨੂੰ ਹੀ ਬੈਠਣ ਦੀ ਆਗਿਆ ਮਿਲੇਗੀ, ਰਾਜ ਸਿੱਖਿਆ ਮੰਤਰੀ ਨੇ ਕਿਹਾ।ਤਮਿਲਨਾਡੂ ਵਿੱਚ ਸ਼ਰਾਬ ਦੇ ਠੇਕੇ ਦੁਬਾਰਾ ਖੁੱਲ੍ਹ ਗਏ ਹਨ।ਪਰ ਇਹ ਸੁਪਰੀਮ ਕੋਰਟ ਦੁਆਰਾ ਮਦਰਾਸ ਹਾਈ ਕੋਰਟ ਦੇ ਇਸ ਹੁਕਮ ’ਤੇ ਰੋਕ ਤੋਂ ਬਾਅਦ ਚੇਨੱਈ, ਤਿਰੂਵੱਲੂਰ ਅਤੇ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਜਗ੍ਹਾ ਖੁੱਲ੍ਹੀਆਂ ਹਨ।ਲੌਕਡਾਊਨ ਦੌਰਾਨ ਤਸਮਾਕ ਆਉਟਲਟਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਰਾਜ ਵਿੱਚ ਕੋਵਿਡ ਦੇ ਮਾਮਲੇ 10,000 ਦੇ ਅੰਕ ਨੂੰ ਪਾਰ ਕਰ ਗਏ ਹਨ ਅਤੇ ਸ਼ੁੱਕਰਵਾਰ ਨੂੰ 434 ਵਿਅਕਤੀ ਇਸ ਬਿਮਾਰੀ ਲਈ ਪਾਜ਼ਿਟਿਵ ਪਾਏ ਗਏ; ਕਿਰਿਆਸ਼ੀਲ ਮਾਮਲੇ: 7435, ਮੌਤਾਂ: 71, ਡਿਸਚਾਰਜ: 2240; ਇਕੱਲੇ ਚੇਨੱਈ ਵਿੱਚ ਕਿਰਿਆਸ਼ੀਲ ਮਾਮਲੇ 5637 ਹਨ।
• ਕਰਨਾਟਕ: ਮੁੱਖ ਮੰਤਰੀ ਨੇ ਅੱਜ ਬਿਨਾ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਲੌਕਡਾਊਨ ਦੀ ਮਿਆਦ ਦੇ ਦੌਰਾਨ ਅਧਿਆਪਕਾਂ ਨੂੰ ਪੂਰੀ ਤਨਖਾਹ ਦੇਣ ਲਈ ਕਿਹਾ।ਇਸ ਦੌਰਾਨ ਉਦਯੋਗ ਮੰਤਰੀ ਨੇ ਉਦਯੋਗਾਂ ਨੂੰ ਬੇਨਤੀ ਕੀਤੀ ਕਿ ਉਹ ਨਵੇਂ ਨਿਯਮਾਂ ਨੂੰ ਲਾਗੂ ਕਰਦੇ ਹੋਏ ਪੂਰੇ ਜੋਰਾਂ-ਸ਼ੋਰਾਂ ਨਾਲ ਕੰਮ ਸ਼ੁਰੂ ਕਰਨ।ਅੱਜ ਦੁਪਹਿਰ 12 ਵਜੇ ਤੱਕ 23 ਨਵੇਂ ਮਾਮਲੇ ਸਾਹਮਣੇ ਆਏ; ਬੰਗਲੌਰ ਵਿੱਚ 14, ਹਸਨ ਵਿੱਚ 3 ਅਤੇ ਮੰਡਿਆ, ਬਾਗਲਕੋਟ, ਉਦੂਪੀ, ਦਵਾਂਗੇਰੇ, ਧਾਰਵਾੜ ਅਤੇ ਬੇਲਾਰੀ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ।ਰਾਜ ਵਿੱਚ ਕੁੱਲ ਪਾਜ਼ਿਟਿਵ ਮਾਮਲੇ 1079 ਤੱਕ ਪਹੁੰਚ ਗਏ ਹਨ।ਕਿਰਿਆਸ਼ੀਲ ਮਾਮਲੇ: 548,ਇਲਾਜ ਹੋਏ: 494, ਮੌਤਾਂ: 36।
• ਆਂਧਰ ਪ੍ਰਦੇਸ਼: ਰਾਜ ਨੇ ਸ਼ਰਾਬ ਅਤੇ ਰੇਤੇ ਦੀ ਨਜਾਇਜ਼ ਢੋਆ ਢੁਆਈ ਨੂੰ ਰੋਕਣ ਲਈ ਖ਼ਾਸ ਇਨਫੋਰਸਮੈਂਟ ਬਿਊਰੋ (ਸ਼ਰਾਬ ਅਤੇ ਰੇਤ) ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ।ਸਰਕਾਰ ਦੀ ਇਜਾਜ਼ਤ ਤੋਂ ਬਿਨਾ, ਏਪੀਐੱਸਆਰਟੀਸੀ ਨੇ ਹੈਦਰਾਬਾਦ ਤੋਂ ਆਂਧਰ ਦੀਆਂ ਵੱਖ-ਵੱਖ ਥਾਵਾਂ ਲਈ ਬੱਸ ਸੇਵਾ ਮੁਲਤਵੀ ਕਰ ਦਿੱਤੀ ਹੈ।ਰਾਜ ਨੇ ਲਾਲ ਜ਼ੋਨ ਦੇ ਇਲਾਕਿਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਅਤੇ ਹੋਰ ਚੀਜ਼ਾਂ ਵੰਡੀਆਂ ਹਨ।ਪਿਛਲੇ 24 ਘੰਟਿਆਂ ਵਿੱਚ 9628 ਨਮੂਨਿਆਂ ਦੇ ਟੈਸਟ ਕਰਨ ਤੋਂ ਬਾਅਦ 48 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਇੱਕ ਮੌਤ ਹੋਈ ਹੈ ਅਤੇ 101 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।ਦੂਜੇ ਰਾਜਾਂ ਤੋਂ ਵਾਪਸ ਪਰਤਣ ਵਾਲਿਆਂ ਵਿੱਚ 150ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ।ਕੁੱਲ ਮਾਮਲੇ: 2205, ਕਿਰਿਆਸ਼ੀਲ ਮਾਮਲੇ: 803, ਇਲਾਜ ਹੋਏ ਮਾਮਲੇ: 1353, ਮੌਤਾਂ: 49। (ਓਡੀਸ਼ਾ: 10, ਮਹਾਰਾਸ਼ਟਰ: 101, ਗੁਜਰਾਤ: 26, ਕਰਨਾਟਕ: 1, ਪੱਛਮੀ ਬੰਗਾਲ: 1, ਰਾਜਸਥਾਨ: 11)।ਪਾਜ਼ਿਟਿਵ ਮਾਮਲਿਆਂ ਵਿੱਚ ਮੋਹਰੀ ਜ਼ਿਲ੍ਹੇ ਹਨ: ਕੁਰਨੂਲ (608), ਗੁੰਟੂਰ (413) ਅਤੇ ਕ੍ਰਿਸ਼ਣਾ (367)।
• ਤੇਲੰਗਾਨਾ: ਬੰਦੇ ਭਾਰਤ ਮਿਸ਼ਨ ਦੇ ਤਹਿਤ ਵਿਦੇਸ਼ਾਂ ਵਿੱਚ ਫ਼ਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਅਭਿਆਸ ਦੇ ਹਿੱਸੇ ਵਜੋਂ, ਏਅਰ ਇੰਡੀਆ ਦੀ ਇੱਕ ਹਵਾਈ ਉਡਾਨ ਨੇਵਾਰਕ (ਯੂਐੱਸਏ) ਤੋਂ ਦਿੱਲੀ ਰਾਹੀਂ ਸ਼ਨੀਵਾਰ ਨੂੰ 121 ਯਾਤਰੀਆਂ ਨਾਲ ਹੈਦਰਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ।ਤੇਲੰਗਾਨਾ ਵਿੱਚ 15 ਮਈ ਤੱਕ ਕੁੱਲ 1454 ਮਾਮਲੇ ਹਨ।ਕੁੱਲ ਇਲਾਜ ਕੀਤੇ ਮਾਮਲੇ 959, ਕਿਰਿਆਸ਼ੀਲ ਮਾਮਲੇ 461 ਅਤੇ ਮੌਤਾਂ 34 ਹੋਈਆਂ ਹਨ।
• ਮਹਾਰਾਸ਼ਟਰ: ਰਾਜ ਵਿੱਚ ਕੋਵਿਡ - 19 ਦੇ 1576 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 29,100 ਹੋ ਗਈ ਹੈ।ਇਸ ਸਮੇਂ ਤਾਜ਼ਾ ਅੱਪਡੇਟ ਅਨੁਸਾਰ ਰਾਜ ਵਿੱਚ 21,467 ਕਿਰਿਆਸ਼ੀਲ ਮਾਮਲੇ ਹਨ।ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਲਾਗ ਅਤੇ ਇਲਾਜ ਸਬੰਧੀ ਸਰਕਾਰੀ ਅਤੇ ਨਿਜੀ ਹਸਪਤਾਲਾਂ ਨਾਲ ਤਾਲਮੇਲ ਕਰਨ ਲਈ ਕ੍ਰਮਵਾਰ ਮੁੱਖ ਸਕੱਤਰ ਅਤੇ ਕਲੈਕਟਰਾਂ ਦੀ ਅਗਵਾਈ ਹੇਠ ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਗਠਿਤ ਕੀਤੀਆਂ ਹਨ।ਉਹ ਸਿਹਤ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਦੀ ਵੀ ਦੇਖਭਾਲ ਕਰਨਗੇ।
• ਗੁਜਰਾਤ: ਕੋਵਿਡ - 19 ਦੇ 340 ਨਵੇਂ ਮਾਮਲੇ ਹੋਣ ਨਾਲ ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 9931 ਹੋ ਗਈ ਹੈ। 261 ਪੁਸ਼ਟੀ ਕੀਤੇ ਗਏ ਮਾਮਲੇ ਅਹਿਮਦਾਬਾਦ ਤੋਂ ਸਾਹਮਣੇ ਆਏ ਹਨ।ਸੂਰਤ ਵਿੱਚ, 2000 ਤੋਂ ਵੱਧ ਪਾਵਰ ਲੂਮ ਯੂਨਿਟਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ।ਵਪਾਰੀ ਲੌਕਡਾਊਨ4 ਦੌਰਾਨ ਮੰਡੀ ਦੇ ਮੁੜ ਖੁੱਲ੍ਹਣ ਦੀ ਉਮੀਦ ਕਰ ਰਹੇ ਹਨ।
• ਰਾਜਸਥਾਨ: ਅੱਜ ਦੁਪਹਿਰ 2 ਵਜੇ ਤੱਕ ਕੋਵਿਡ - 19 ਦੇ 177 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।ਇਨ੍ਹਾਂ ਵਿੱਚੋਂ 122ਪਾਜ਼ਿਟਿਵ ਮਾਮਲੇ ਜੈਪੁਰ ਵਿੱਚ ਹਨ, ਜਦੋਂ ਕਿ 21 ਡੂੰਗਰਪੁਰ ਵਿੱਚ ਹਨ।ਹਾਲਾਂਕਿ ਇਸ ਨਾਲ ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 4924 ਹੋ ਗਈ ਹੈ, ਇਲਾਜ ਕੀਤੇ ਮਰੀਜ਼ਾਂ ਦੀ ਗਿਣਤੀ 2785 ਹੈ ਅਤੇ 2480 ਮਰੀਜ਼ਾਂ ਨੂੰ ਅੱਜ ਤੱਕ ਛੁੱਟੀ ਦਿੱਤੀ ਗਈ ਹੈ।
• ਮੱਧ ਪ੍ਰਦੇਸ਼: ਤਾਜ਼ਾ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ ਵਿੱਚ ਕੋਵਿਡ - 19 ਦੇ 169 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 4,595 ਹੋ ਗਈ ਹੈ।ਹੌਟਸਪੌਟ ਇੰਦੌਰ ਤੋਂ 69 ਨਵੇਂ ਮਾਮਲੇ ਸਾਹਮਣੇ ਆਏ ਹਨ।ਜਦੋਂਕਿ ਕੱਲ੍ਹ 112 ਮਰੀਜ਼ ਠੀਕ ਹੋਏ, ਤਾਜ਼ਾ ਅੰਕੜਿਆਂ ਅਨੁਸਾਰ 2073 ਕਿਰਿਆਸ਼ੀਲ ਮਾਮਲੇ ਹਨ।ਹੁਣ ਤੱਕ ਵੱਖ-ਵੱਖ ਰਾਜਾਂ ਤੋਂ 3.12 ਲੱਖ ਪ੍ਰਵਾਸੀ ਮਜ਼ਦੂਰ ਰਾਜ ਵਿੱਚ ਵਾਪਸ ਆਏ ਹਨ।ਇਨ੍ਹਾਂ ਵਿੱਚੋਂ 86 ਹਜ਼ਾਰ ਮਜ਼ਦੂਰ 72ਟ੍ਰੇਨਾਂ ਰਾਹੀਂ ਵਾਪਸ ਪਰਤ ਆਏ ਹਨ ਜਦੋਂਕਿ ਦੋ ਲੱਖ 26 ਹਜ਼ਾਰ ਮਜ਼ਦੂਰ ਬੱਸਾਂ ਅਤੇ ਹੋਰ ਢੰਗਾਂ ਨਾਲ ਆਵਾਜਾਈ ਰਾਹੀਂ ਵਾਪਸ ਆਏ ਹਨ।
• ਗੋਆ: ਗੋਆ ਦੇ 154 ਵਿਅਕਤੀ ਜੋ ਸਮੁੰਦਰੀ ਰਸਤੇ ਰਾਹੀਂ ਰਾਜ ਵਿੱਚ ਵਾਪਸ ਆਏ ਹਨ, ਉਨ੍ਹਾਂ ਨੂੰ ਵਾਸਕੋ-ਡੀ-ਗਾਮਾ ਵਿਖੇ 4 ਹੋਟਲਾਂ ਵਿੱਚ ਕੋਆਰੰਟੀਨ ਕੀਤਾ ਗਿਆ ਹੈ।ਇਸ ਦੌਰਾਨ, ਇੱਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਮਾਰਗਾਓ ਦੇ ਈਐੱਸਆਈ ਹਸਪਤਾਲ ਵਿੱਚ ਦਾਖਲ ਸਾਰੇ ਅੱਠ ਕੋਵਿਡ - 19 ਮਰੀਜ਼ਾਂ ਦਾ ਇਲਾਜ ਪ੍ਰਤੀ ਚੰਗਾ ਹੁੰਗਾਰਾ ਭਰਿਆ ਦੱਸਿਆ ਜਾਂਦਾ ਹੈ।
ਪੀਆਈਬੀ ਫੈਕਟ ਚੈੱਕ



*******
ਵਾਈਬੀ
(Release ID: 1624600)
Visitor Counter : 220
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam