ਰੱਖਿਆ ਮੰਤਰਾਲਾ

ਅਪ੍ਰੇਸ਼ਨ ਸਮੁਦਰ ਸੇਤੂ ਫੇਜ਼ 2- ਆਈਐੱਨਐੱਸ ਜਲਅਸ਼ਵ ਭਾਰਤੀ ਨਾਗਰਿਕਾਂ ਨਾਲ ਮਾਲੇ ਤੋਂ ਰਵਾਨਾ

Posted On: 16 MAY 2020 11:25AM by PIB Chandigarh

ਭਾਰਤੀ ਜਲ ਸੈਨਾ ਦੇ ਜਹਾਜ਼ ਜਲਅਸ਼ਵ (Jalashwa) ਨੇ 15 ਮਈ 2020 ਨੂੰ ਮਾਲਦੀਵ ਦੀ ਰਾਜਧਾਨੀ, ਮਾਲੇ  ਦੀ ਬੰਦਰਗਾਹ ਵਿਖੇ ਅਪ੍ਰੇਸ਼ਨ ਸਮੁਦਰ  ਸੇਤੂ ਤਹਿਤ 588 ਭਾਰਤੀ ਨਾਗਰਿਕਾਂ ਨੂੰ ਸਵਾਰ ਕਰਨ ਦਾ ਕੰਮ ਪੂਰਾ ਕੀਤਾ। ਅਪ੍ਰੇਸ਼ਨ ਸਮੁਦਰ  ਸੇਤੂ ਆਪਣੇ ਨਾਗਰਿਕਾਂ ਨੂੰ ਵਿਦੇਸ਼ ਤੋਂ ਘਰ ਲਿਆਉਣ ਲਈ ਭਾਰਤ ਦੁਆਰਾ ਰਾਸ਼ਟਰੀ ਪੱਧਰ ਉੱਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਭਾਰਤੀ ਜਲ ਸੈਨਾ ਦਾ ਮਹੱਤਵਪੂਰਨ ਯੋਗਦਾਨ ਹੈ। ਇਨ੍ਹਾਂ 588 ਲੋਕਾਂ ਵਿੱਚੋਂ 6 ਗਰਭਵਤੀ ਮਹਿਲਾਵਾਂ ਅਤੇ 21 ਬੱਚੇ ਹਨ।

 

ਮਾਲੇ ਵਿੱਚ ਮੀਂਹ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਦੀਆਂ ਤੇਜ਼ ਹਵਾਵਾਂ ਵਿੱਚ ਜਹਾਜ਼ ਦੇ ਕਰਮਚਾਰੀਆਂ ਨੇ ਸੁਰੱਖਿਆ ਅਤੇ ਮੈਡੀਕਲ ਪ੍ਰੋਟੋਕਾਲ ਦੀ ਲਗਾਤਾਰ ਪਾਲਣਾ ਕਰਦੇ ਹੋਏ ਭਾਰਤੀ ਨਾਗਰਿਕਾਂ ਨੂੰ ਸਵਾਰ ਹੋਣ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ।  ਖਰਾਬ ਮੌਸਮ ਕਾਰਨ ਲੋਕਾਂ ਨੂੰ ਵਤਨ ਵਾਪਸ ਭੇਜਣ ਲਈ ਤਿਆਰ  ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਈਆਂ ।

 

ਜਹਾਜ਼ ਅੱਜ ਸਵੇਰੇ ਮਾਲੇ ਤੋਂ ਕੋਚੀ ਲਈ ਰਵਾਨਾ ਹੋਇਆ ।

 

****

 

ਵੀਐੱਮ / ਐੱਮਐੱਸ



(Release ID: 1624488) Visitor Counter : 105