PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਨਾ ਬੁਲੇਟਿਨ
Posted On:
14 MAY 2020 6:55PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਹੁਣ ਤੱਕ ਕੁੱਲ 78,003 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 26,235 ਵਿਅਕਤੀ ਠੀਕ ਹੋ ਗਏ ਹਨ, ਰਿਕਵਰੀ ਦਰ 33.6% ਹੈ ਅਤੇ ਕੁੱਲ 2,549 ਮੌਤਾਂ ਹੋਈਆਂ ਹਨ।
- ਪਿਛਲੇ 24 ਘੰਟਿਆਂ ਵਿੱਚ, 3,722 ਪੁਸ਼ਟੀ ਕੀਤੇ ਗਏ, ਨਵੇਂ ਕੇਸ ਜੁੜ ਗਏ ਹਨ।
- ਪਿਛਲੇ ਤਿੰਨ ਦਿਨਾਂ ਦਾ ਡਬਲਿੰਗ ਟਾਈਮ ਘਟ ਕੇ 13.9 ਦਿਨ ਹੋ ਗਿਆ ਹੈ, ਜਦੋਂ ਕਿ ਪਿਛਲੇ 14 ਦਿਨਾਂ ਵਿੱਚ ਡਬਲਿੰਗ ਟੀਮ 11.1 ਸੀ।
- ਡਾ. ਹਰਸ਼ ਵਰਧਨ ਨੇ ਰਾਸ਼ਟਰ ਨੂੰ ਸੀਓਬੀਏਐੱਸ 6800 ਟੈਸਟਿੰਗ ਮਸ਼ੀਨ ਸਮਰਪਿਤ ਕੀਤੀ।
- ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੇ ਸਮਰਥਨ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਵਿੱਤ ਮੰਤਰੀ ਨੇ ਦੂਜੇ ਹਿੱਸੇ ਦਾ ਐਲਾਨ ਕੀਤਾ।
- ਪੀਐੱਮ ਕੇਅਰਸ ਫੰਡ ਟਰੱਸਟ ਨੇ ਕੋਵਿਡ-19 ਖ਼ਿਲਾਫ਼ ਲੜਾਈ ਲਈ 3100 ਕਰੋੜ ਰੁਪਏ ਐਲੋਕੇਟ ਕੀਤੇ। ਲਗਭਗ 2000 ਕਰੋੜ ਰੁਪਏ ਵੈਂਟੀਲੇਟਰਾਂ ਲਈ ਰੱਖੇ ਜਾਣਗੇ, 1000 ਕਰੋੜ ਰੁਪਏ ਪ੍ਰਵਾਸੀ ਮਜ਼ਦੂਰਾਂ ਦੀ ਦੇਖਭਾਲ਼ ਲਈ ਵਰਤੇ ਜਾਣਗੇ ਅਤੇ 100 ਕਰੋੜ ਰੁਪਏ ਵੈਕਸੀਨ ਵਿਕਸਿਤ ਕਰਨ ਵਿੱਚ ਸਹਾਇਤਾ ਲਈ ਦਿੱਤੇ ਜਾਣਗੇ।
- 15 ਦਿਨਾਂ ਤੋਂ ਵੀ ਘੱਟ ਸਮੇਂ ‘ਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 800 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ ਹਨ। 10 ਲੱਖ ਤੋਂ ਵੱਧ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ।
ਕੋਵਿਡ-19 ਲਈ 500 ਤੋਂ ਵੱਧ ਲੈਬਾਂ ਰਾਹੀਂ ਲਗਭਗ 20 ਲੱਖ ਨਮੂਨਿਆਂ ਦੀ ਜਾਂਚ ਕੀਤੀ : ਡਾ. ਹਰਸ਼ ਵਰਧਨ; ਪਿਛਲੇ ਤਿੰਨ ਦਿਨਾਂ ਤੋਂ ਡਬਲਿੰਗ ਟਾਈਮ ਘਟ ਕੇ ਲਗਭਗ 14 ਦਿਨ ਹੋਇਆ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਰਾਸ਼ਟਰੀ ਬਿਮਾਰੀ ਨਿਯੰਤਰਣ ਕੇਂਦਰ (ਐੱਨਸੀਡੀਸੀ) ਦਾ ਦੌਰਾ ਕੀਤਾ ਅਤੇ ਸੀਓਬੀਏਐੱਸ 1800 ਟੈਸਟਿੰਗ ਮਸ਼ੀਨ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਪਹਿਲੀ ਅਜਿਹੀ ਟੈਸਟਿੰਗ ਮਸ਼ੀਨ ਹੈ ਜੋ ਸਰਕਾਰ ਦੁਆਰਾ ਕੋਵਿਡ-19 ਕੇਸਾਂ ਦੀ ਜਾਂਚ ਲਈ ਖਰੀਦੀ ਗਈ ਹੈ ਅਤੇ ਰਾਸ਼ਟਰੀ ਬਿਮਾਰੀ ਕੰਟਰੋਲ ਕੇਂਦਰ ਵਿਖੇ ਸਥਾਪਿਤ ਕੀਤੀ ਗਈ ਹੈ। ਸੀਓਬੀਏਐੱਸ 6800 ਇੱਕ ਰੋਬੋਟਿਕਸ ਨਾਲ ਜੁੜੀ ਇੱਕ ਸੂਝਵਾਨ ਮਸ਼ੀਨ ਹੈ ਜੋ ਦੂਸ਼ਿਤਤਾ ਅਤੇ ਸਿਹਤ ਸੰਭਾਲ ਵਰਕਰਾਂ ਨੂੰ ਹੋਣ ਵਾਲੇ ਸੰਕਰਮਣ ਦੇ ਜੋਖ਼ਮ ਨੂੰ ਘੱਟ ਕਰਦੀ ਹੈ ਕਿਉਂਕਿ ਇਸ ਨੂੰ ਸੀਮਤ ਮਨੁੱਖੀ ਦਖਲਅੰਦਾਜ਼ੀ ਦੇ ਨਾਲ ਰਿਮੋਟ ਰਾਹੀਂ ਚਲਾਇਆ ਜਾ ਸਕਦਾ ਹੈ।
ਟੈਸਟਿੰਗ ਸਮਰੱਥਾ ਵਧਾਉਣ ਦੀਆਂ ਪ੍ਰਾਪਤੀਆਂ ਦਾ ਉੱਲੇਖ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ਹੁਣ ਅਸੀਂ ਪ੍ਰਤੀ ਦਿਨ 1,00,000 ਟੈਸਟ ਕਰਵਾਉਣ ਦੀ ਸਮਰੱਥਾ ਵਿਕਸਿਤ ਕਰ ਚੁੱਕੇ ਹਾਂ। ਅੱਜ ਅਸੀਂ 500 ਤੋਂ ਵੱਧ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਦੇ ਲਗਭਗ 20 ਲੱਖ ਟੈਸਟ ਕਰਕੇ ਇੱਕ ਮੀਲ-ਪੱਤਰ ਸਥਾਪਿਤ ਕੀਤਾ ਹੈ।ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਦੇਸ਼ ਭਰ ਤੋਂ 359 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 145 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ। ਡਾ. ਹਰਸ਼ ਵਰਧਨ ਨੇ ਅੱਗੇ ਕਿਹਾ ਕਿ ਇਹ ਇੱਕ ਉਤਸ਼ਾਹਿਤ ਕਰਨ ਵਾਲੀ ਖ਼ਬਰ ਹੈ ਕਿ ਅੱਜ, ਪਿਛਲੇ ਤਿੰਨ ਦਿਨਾਂ ਦਾ ਡਬਲਿੰਗ ਟਾਈਮ ਘਟ ਕੇ 13.9 ਦਿਨ ਹੋ ਗਿਆ ਹੈ, ਜਦੋਂ ਕਿ ਪਿਛਲੇ 14 ਦਿਨਾਂ ਵਿੱਚ ਡਬਲਿੰਗ ਟੀਮ 11.1 ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੌਤ ਦਰ 3.2% ਹੈ ਅਤੇ ਰਿਕਵਰੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ ਅੱਜ ਇਹ 33.6% (ਕੱਲ੍ਹ ਇਹ 32.83% ਸੀ) ਤੇ ਖੜ੍ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ (ਕੱਲ੍ਹ ਤੱਕ) ਆਈਸੀਯੂ ਵਿੱਚ 3.0% ਐਕਟਿਵ ਕੋਵਿਡ-19 ਮਰੀਜ਼, ਵੈਂਟੀਲੇਟਰਾਂ ਤੇ 0.39% ਅਤੇ ਆਕਸੀਜਨ ਸਹਾਇਤਾ ਉੱਤੇ 2.7% ਮਰੀਜ਼ ਹਨ। 14 ਮਈ 2020 ਤੱਕ ਦੇਸ਼ ਭਰ ਤੋਂ ਕੁੱਲ 78,003 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 26,235 ਵਿਅਕਤੀ ਠੀਕ ਹੋ ਗਏ ਹਨ ਅਤੇ 2,549 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ, 3,722 ਪੁਸ਼ਟੀ ਕੀਤੇ ਗਏ, ਨਵੇਂ ਕੇਸ ਜੁੜ ਗਏ ਹਨ।
https://pib.gov.in/PressReleseDetail.aspx?PRID=1623782
ਪੀਐੱਮ ਕੇਅਰਸ ਫੰਡ ਟਰੱਸਟ ਨੇ ਕੋਵਿਡ-19 ਖ਼ਿਲਾਫ਼ ਲੜਾਈ ਲਈ 3100 ਕਰੋੜ ਰੁਪਏ ਐਲੋਕੇਟ ਕੀਤੇ
ਪੀਐੱਮ ਕੇਅਰਸ (ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਰਾਹਤ) ਫੰਡ ਟਰੱਸਟ ਨੇ ਅੱਜ ਕੋਵਿਡ-19 ਖ਼ਿਲਾਫ਼ ਲੜਾਈ ਲਈ 3100 ਕਰੋੜ ਰੁਪਏ ਐਲੋਕੇਟ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ 3100 ਕਰੋੜ ਰੁਪਏ ਵਿੱਚੋਂ ਲਗਭਗ 2000 ਕਰੋੜ ਰੁਪਏ ਵੈਂਟੀਲੇਟਰਾਂ ਲਈ ਰੱਖੇ ਜਾਣਗੇ, 1000 ਕਰੋੜ ਰੁਪਏ ਪ੍ਰਵਾਸੀ ਮਜ਼ਦੂਰਾਂ ਦੀ ਦੇਖਭਾਲ਼ ਲਈ ਵਰਤੇ ਜਾਣਗੇ ਅਤੇ 100 ਕਰੋੜ ਰੁਪਏ ਵੈਕਸੀਨ ਵਿਕਸਿਤ ਕਰਨ ਵਿੱਚ ਸਹਾਇਤਾ ਲਈ ਦਿੱਤੇ ਜਾਣਗੇ। ਕੋਵਿਡ-19 ਮਾਮਲਿਆਂ ਨਾਲ ਨਜਿੱਠਣ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 50,000 ‘ਮੇਡ ਇਨ ਇੰਡੀਆ’ ਵੈਂਟੀਲੇਟਰ ਲਗਭਗ 2000 ਕਰੋੜ ਰੁਪਏ ਦੀ ਲਾਗਤ ਨਾਲ ਪੀਐੱਮ ਕੇਅਰਸ ਵੰਡ ਤੋਂ ਖਰੀਦੇ ਜਾਣਗੇ। ਇਹ ਵੈਂਟੀਲੇਟਰ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰਾਂ ਵੱਲੋਂ ਸੰਚਾਲਿਤ ਕੋਵਿਡ-19 ਦੇ ਗੰਭੀਰ ਮਾਮਲਿਆਂ ਦੇ ਬਿਹਤਰ ਇਲਾਜ ਲਈ ਪ੍ਰਦਾਨ ਕੀਤੇ ਜਾਣਗੇ। ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪੀਐੱਮ ਕੇਅਰਸ ਫੰਡ ਵਿੱਚੋਂ 1000 ਕਰੋੜ ਰੁਪਏ ਦੀ ਇਕਮੁਸ਼ਤ ਸਹਾਇਤਾ ਦਿੱਤੀ ਜਾਵੇਗੀ। ਇਹ ਰਕਮ ਰਾਜ ਸਰਕਾਰਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਜ਼ਿਲ੍ਹਾ ਕਲੈਕਟਰਾਂ/ਨਗਰ ਨਿਗਮ ਕਮਿਸ਼ਨਰਾਂ ਨੂੰ ਪ੍ਰਵਾਸੀਆਂ ਨੂੰ ਸ਼ੈਲਟਰ ਸੁਵਿਧਾਵਾਂ, ਭੋਜਨ ਵਿਵਸਥਾ ਕਰਨ, ਮੈਡੀਕਲ ਇਲਾਜ ਅਤੇ ਪ੍ਰਵਾਸੀਆਂ ਲਈ ਆਵਾਜਾਈ ਪ੍ਰਬੰਧ ਕਰਨ ਲਈ ਪ੍ਰਦਾਨ ਕੀਤੀ ਜਾਵੇਗੀ। ਕੋਵਿਡ-19 ਵੈਕਸੀਨ ਤਿਆਰਕਰਤਿਆਂ ਅਤੇ ਵਿਕਸਿਤ ਕਰਨ ਵਾਲਿਆਂ ਦਾ ਸਮਰਥਨ ਕਰਨ ਵਿੱਚ ਮਦਦ ਦੇ ਰੂਪ ਵਿੱਚ 100 ਕਰੋੜ ਰੁਪਏ ਪੀਐੱਮ ਕੇਅਰਸ ਫੰਡ ਵਿੱਚੋਂ ਦਿੱਤੇ ਜਾਣਗੇ ਜਿਸ ਦੀ ਵਰਤੋਂ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੀ ਦੇਖਰੇਖ ਵਿੱਚ ਕੀਤੀ ਜਾਵੇਗੀ।
ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੇ ਸਮਰਥਨ ਲਈ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਦੂਜੇ ਹਿੱਸੇ ਦੇ ਵੇਰਵੇ ਦੀ ਪ੍ਰੈਜ਼ੈਂਟੇਸ਼ਨ (ਪੇਸ਼ਕਾਰੀ)
https://pib.gov.in/PressReleseDetail.aspx?PRID=1623840
ਸਰਕਾਰ ਘਰ ਖਰੀਦਣ ਵਾਲਿਆਂ ਦੇ ਹਿਤਾਂ ਦੇ ਬਚਾਅ ਅਤੇ ਰਾਖੀ ਲਈ ਪ੍ਰਤੀਬੱਧ ਹੈ ਪਰ ਰੀਅਲ ਇਸਟੇਟ ਖੇਤਰ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ
ਸਰਕਾਰ ਮਕਾਨ ਖਰੀਦਣ ਵਾਲਿਆਂ ਦੇ ਹਿਤਾਂ ਦੇ ਬਚਾਅ ਅਤੇ ਰਾਖੀ ਲਈ ਪ੍ਰਤੀਬੱਧ ਹੈ ਜਦਕਿ ਉਹ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਰੀਅਲ ਇਸਟੇਟ ਖੇਤਰ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਵੀ ਬਣਿਆ ਰਹੇ। ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਕੱਲ੍ਹ ਇਸ ਐਲਾਨ ਤੋਂ ਬਾਅਦ ਕਿ ਮਕਾਨ ਖਰੀਦਣ ਵਾਲਿਆਂ ਦੇ ਹਿਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਨੇ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਨ੍ਹਾਂ ਦੀਆਂ ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀਆਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ ਕਿ ਉਹ ਆਟੋਮੈਟਿਕ ਤੌਰ ‘ਤੇ ਰੇਰਾ ਅਧੀਨ 6 ਮਹੀਨੇ ਲਈ ਆਪਣੀ ਰਜਿਸਟ੍ਰੇਸ਼ਨ ਵਿੱਚ ਵਾਧਾ ਕਰਵਾ ਲੈਣ ਅਤੇ ਜੇ ਕੋਵਿਡ-19 ਮਹਾਮਾਰੀ ਕਾਰਨ ਜ਼ਿਆਦਾ ਜ਼ਰੂਰੀ ਹੋਵੇ ਤਾਂ ਇਸ ਵਿੱਚ ਤਿੰਨ ਮਹੀਨਿਆਂ ਦਾ ਹੋਰ ਵਾਧਾ ਕਰਵਾ ਲੈਣ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਉਨ੍ਹਾਂ ਦੀਆਂ ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀਆਂ ਨੂੰ ਇਕ ਸਲਾਹ ਜਾਰੀ ਕੀਤੀ ਹੈ ਕਿ ਕੋਵਿਡ-19 ਦੀ ਮੌਜੂਦਾ ਮਹਾਮਾਰੀ ਦੀ ਸਥਿਤੀ ਨੂੰ ਅਚਾਨਕ ਵਾਪਰੀ ਕੁਦਰਤੀ ਆਪਦਾ ਵਜੋਂ ਲੈਣ ਕਿਉਂਕਿ ਇਹ ਰੀਅਲ ਇਸਟੇਟ ਪ੍ਰੋਜੈਕਟਾਂ ਦੇ ਰੈਗੂਲਰ ਵਿਕਾਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਇਸ ਕਦਮ ਨਾਲ ਮਕਾਨ ਖਰੀਦਣ ਵਾਲਿਆਂ ਦੇ ਹਿਤਾਂ ਦੀ ਰਾਖੀ ਹੋਵੇਗੀ ਅਤੇ ਉਹ ਮਕਾਨ/ਫਲੈਟ, ਦੀ ਕੁਝ ਮਹੀਨੇ ਦੇਰ ਨਾਲ ਹੀ ਸਹੀ, ਪਰ ਪ੍ਰੋਜੈਕਟ ਮੁਕੰਮਲ ਹੋਣ ਤੇ ਯਕੀਨੀ ਤੌਰ ‘ਤੇ ਡਿਲਿਵਰੀ ਲੈ ਸਕਣਗੇ।
ਭਾਰਤੀ ਰੇਲਵੇ ਨੇ 15 ਦਿਨਾਂ ਤੋਂ ਘੱਟ ਸਮੇਂ ਵਿੱਚ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਜ਼ਰੀਏ 10 ਲੱਖ ਤੋਂ ਵੱਧ ਯਾਤਰੀਆਂ ਨੂੰ ਆਪਣੇ ਗ੍ਰਹਿ ਰਾਜਾਂ ਵਿੱਚ ਪਹੁੰਚਾਉਣ ਦਾ ਮੀਲ ਪੱਥਰ ਪਾਰ ਕੀਤਾ
14 ਮਈ 2020 ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 800 "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਚਲਾਈਆਂ ਗਈਆਂ ਹਨ। 10 ਲੱਖ ਤੋਂ ਵੱਧ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ। ਯਾਤਰੀਆਂ ਨੂੰ ਭੇਜਣ ਵਾਲੇ ਰਾਜ ਅਤੇ ਯਾਤਰੀਆਂ ਦਾ ਆਗਮਨ ਸਵੀਕਾਰ ਕਰਨ ਵਾਲੇ ਰਾਜਾਂ ਦੋਹਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਹੀ ਰੇਲਵੇ ਦੁਆਰਾ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਹ 800 ਟ੍ਰੇਨਾਂ ਵੱਖ-ਵੱਖ ਰਾਜਾਂ-ਆਂਧਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਝਾਰਖੰਡ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਮਿਜ਼ੋਰਮ, ਓਡੀਸ਼ਾ, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਪਹੁੰਚੀਆਂ।
https://pib.gov.in/PressReleseDetail.aspx?PRID=1623773
ਭਾਰਤੀ ਰੇਲਵੇ 12.05.2020 ਤੋਂ ਵਿਭਿੰਨ ਵਰਗਾਂ ਲਈ ਸ਼ੁਰੂ ਕੀਤੀਆਂ ਸਪੈਸ਼ਲ ਟ੍ਰੇਨਾਂ ਵਾਸਤੇ ਸੀਮਤ ਉਡੀਕ ਸੂਚੀ ਟਿਕਟ ਜਾਰੀ ਕਰਨਾ ਸ਼ੁਰੂ ਕਰ ਦੇਵੇਗਾ
ਭਾਰਤੀ ਰੇਲਵੇ ਨੇ ਫੈਸਲਾ ਕੀਤਾ ਹੈ ਕਿ 12.05.2020 ਤੋਂ ਬਹਾਲ ਹੋਈਆਂ ਸਪੈਸ਼ਲਟ੍ਰੇਨਾਂ ਵਿੱਚ ਆਰਏਸੀ (ਰਿਜ਼ਰਵੇਸ਼ਨਅਗੇਂਸਟ ਕੈਂਸੇਲੇਸ਼ਨ) ਨਹੀਂ ਹੋਵੇਗੀ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉਡੀਕ ਸੂਚੀ ਦੀਆਂ ਟਿਕਟਾਂ ਵੱਧ ਤੋਂ ਵੱਧ ਸੀਮਾਵਾਂ ਅਧੀਨ ਜਾਰੀ ਕੀਤੀਆਂ ਜਾਣਗੀਆਂ। ਵਿਸ਼ੇਸ਼ ਟ੍ਰੇਨਾਂ ਸਬੰਧੀ ਉਡੀਕ ਸੂਚੀ ਨਾਲ ਸਬੰਧਿਤ ਹੋਰ ਨਿਯਮ ਲਾਗੂ ਹੋਣਗੇ। ਕੋਈ ਵੀ ਤਤਕਾਲ/ਪ੍ਰੀਮੀਅਮ ਤਤਕਾਲ ਕੋਟਾ ਪਰਿਭਾਸ਼ਿਤ ਨਹੀਂ ਕੀਤਾ ਜਾਵੇਗਾ। ਸੀਨੀਅਰ ਸਿਟੀਜ਼ਨ ਕੋਟਾ, ਲੇਡੀਜ਼ ਕੋਟਾ ਅਤੇ ਦਿੱਵਯਾਂਗਾਂ (ਐੱਚਪੀ) ਲਈ ਕੋਟੇ ਨੂੰ ਮੌਜੂਦਾ ਨਿਰਦੇਸ਼ਾਂ ਅਨੁਸਾਰ ਪਰਿਭਾਸ਼ਿਤ ਕੀਤਾ ਜਾਵੇਗਾ। ਉਪਰੋਕਤ ਤਬਦੀਲੀਆਂ 22 ਮਈ, 2020 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਾਂ ਲਈ ਲਾਗੂ ਕੀਤੀਆਂ ਜਾਣਗੀਆਂ, ਯਾਨੀ ਬੁਕਿੰਗ 15 ਮਈ, 2020 ਤੋਂ ਸ਼ੁਰੂ ਹੋਵੇਗੀ।
https://pib.gov.in/PressReleseDetail.aspx?PRID=1623803
ਡਾ. ਹਰਸ਼ ਵਰਧਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਮੰਡਲ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ 32ਵੀਂ ਮੀਟਿੰਗ ਵਿੱਚ ਹਿੱਸਾ ਲਿਆ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਰਾਸ਼ਟਰ ਮੰਡਲ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ 32ਵੀਂ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਦਾ ਵਿਸ਼ਾ ਕੋਵਿਡ-19 ਪ੍ਰਤੀ ਇੱਕ ਤਾਲਮੇਲ ਭਰਿਆ ਹੁੰਗਾਰਾ ਭਰਨਾ ਸੀ।
https://pib.gov.in/PressReleseDetail.aspx?PRID=1623845
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵੈਬੀਨਾਰ ਜ਼ਰੀਏ ਸਮੁੱਚੇ ਦੇਸ਼ ਦੇ ਅਧਿਆਪਕਾਂ ਨਾਲ ਗੱਲਬਾਤ ਕੀਤੀ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਵੈਬੀਨਾਰ ਰਾਹੀਂ ਦੇਸ਼ ਭਰ ਦੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ‘ਆਚਾਰਿਆ ਦੇਵੋ ਭਵ’ ਦਾ ਸੰਦੇਸ਼ ਦਿੱਤਾ। ਮੰਤਰੀ ਨੇ ਵਿਦਿਆਰਥੀਆਂ ਅਤੇ ਸਮਾਜ ਵਿਚਕਾਰ ਵੱਡੇ ਪੇਮਾਨੇ ’ਤੇ ਕੋਵਿਡ-19 ਨਾਲ ਸਬੰਧਿਤ ਜਾਗਰੂਕਤਾ ਫੈਲਾਉਣ ਲਈ ਸਾਰੇ ਅਧਿਆਪਕਾਂ ਦਾ ਸ਼ੁਕਰੀਆ ਅਦਾ ਕੀਤਾ। ਵੱਡੀ ਸੰਖਿਆ ਵਿੱਚ ਅਧਿਆਪਕ ਵੈਬੀਨਾਰ ਵਿੱਚ ਸ਼ਾਮਲ ਹੋਏ ਅਤੇ ਕੇਂਦਰੀ ਮੰਤਰੀ ਤੋਂ ਸਵਾਲ ਵੀ ਪੁੱਛੇ।ਕੇਂਦਰੀ ਮੰਤਰੀ ਨੇ ਇਸ ਵੈਬੀਨਾਰ ਦੌਰਾਨ ਦੋ ਵੱਡੇ ਐਲਾਨ ਕੀਤੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਐੱਨਈਟੀ ਪ੍ਰੀਖਿਆ ਮਿਤੀ ਬਹੁਤ ਜਲਦੀ ਐਲਾਨ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਅਧਿਆਪਕਾਂ ਨੇ ਨਵੋਦਯ ਵਿਦਿਆਲਯ ਦੀ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਲੌਕਡਾਊਨ ਦੇ ਬਾਅਦ ਨਿਯੁਕਤੀ ਮਿਲੇਗੀ।
https://pib.gov.in/PressReleseDetail.aspx?PRID=1623822
ਲੌਕਡਾਊਨ ਦੌਰਾਨ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਜਾਰੀ
ਰਬੀ ਸੀਜ਼ਨ 2020-21 ਦੌਰਾਨ 277 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਆਮਦ ਹੋਈ, ਲਗਭਗ 269 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ। ਲੌਕਡਾਊਨ ਦੌਰਾਨ ਪੀਐੱਮ-ਕਿਸਾਨ ਤਹਿਤ ਲਗਭਗ 9.25 ਕਰੋੜ ਕਿਸਾਨ ਪਰਿਵਾਰਾਂ ਨੂੰ 18,500 ਕਰੋੜ ਰੁਪਏ ਵੰਡੇ ਗਏ।
ਭਾਰਤੀ ਜਲ ਸੈਨਾ ਦੁਆਰਾ ਵਿਕਸਿਤ ਇਨੋਵੇਟਿਵ ਕਿਫਾਇਤੀ ਪੀਪੀਈ ਦਾ ਪੇਟੈਂਟ ਹੋ ਜਾਣ ਨਾਲ ਵੱਡੀ ਸੰਖਿਆ ਵਿੱਚ ਇਸ ਦੇ ਤੇਜ਼ ਉਤਪਾਦਨ ਦਾ ਰਸਤਾ ਖੁੱਲ੍ਹਿਆ
ਭਾਰਤੀ ਜਲ ਸੈਨਾ ਦੁਆਰਾ ਬਣਾਏ ਗਏ ਮੈਡੀਕਲ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਦੇ ਤੇਜ਼ੀ ਨਾਲ ਵੱਡੇ ਪੱਧਰ 'ਤੇ ਨਿਰਮਾਣ ਵਲ ਵੱਡਾ ਕਦਮ ਪੁਟਦਿਆਂ ਰੱਖਿਆ ਮੰਤਰਾਲੇ ਦੇ ਬੌਧਿਕ ਸੰਪਦਾ ਸੁਵਿਧਾ ਸੈੱਲ (ਆਈਪੀਐੱਫ਼ਸੀ) ਦੁਆਰਾ ਸਫ਼ਲਤਾਪੂਰਵਕ ਪੇਟੰਟ ਦਾਖ਼ਲ ਕੀਤਾ ਗਿਆ ਹੈ। ਇਹ ਪੇਟੰਟ ਰਾਸ਼ਟਰੀ ਖੋਜ ਵਿਕਾਸ ਕਾਰਪੋਰੇਸ਼ਨ (ਐੱਨਆਰਡੀਸੀ) ਜੋ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਧੀਨ ਅਦਾਰਾ ਹੈ, ਦੇ ਸਹਿਯੋਗ ਨਾਲ ਦਾਖ਼ਲ ਕੀਤਾ ਗਿਆ ਹੈ।
https://pib.gov.in/PressReleseDetail.aspx?PRID=1623776
ਅਪਰੇਸ਼ਨ ਸਮੁਦਰਸੇਤੂ-ਆਈਐੱਨਐੱਸ ਜਲ-ਅਸ਼ਵ ਦੂਜੇ ਪੜਾਅ ਦੇ ਲਈ ਮਾਲਦੀਵ ਵਾਪਸ
ਭਾਰਤੀ ਸਮੁੰਦਰੀ ਸੈਨਾ ਦਾ ਜਹਾਜ਼ ਜਲ-ਅਸ਼ਵ ਸਮੁਦਰ ਦੇ ਰਸਤੇ ਵਿਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਸਵਦੇਸ਼ ਲਿਆਉਣ ਦੇ ਅਪਰੇਸ਼ਨ ਸਮੁਦਰ ਸੇਤੂ ਦਾ ਦੂਜਾ ਪੜਾਅ ਸ਼ੁਰੂ ਕਰਨ ਦੇ ਲਈ ਮਾਲਦੀਵ ਦੀ ਰਾਜਧਾਨੀ ਮਾਲੇ ਦੇ ਲਈ ਵਾਪਸ ਜਾ ਚੁੱਕਿਆ ਹੈ।ਇਹ ਜਹਾਜ਼ 15 ਮਈ, 2020 ਦੀ ਸਵੇਰੇ ਮਾਲੇ ਬੰਦਰਗਾਹ 'ਤੇ ਪਹੁੰਚ ਜਾਵੇਗਾ ਅਤੇ ਮਾਲਦੀਵ ਵਿੱਚ ਭਾਰਤੀ ਦੂਤਾਵਾਸ ਵਿੱਚ ਪਹਿਲਾਂ ਤੋਂ ਰਜਿਸਟਰਡ ਭਾਰਤੀ ਨਾਗਰਿਕਾਂ ਨੂੰ ਜਹਾਜ਼ 'ਤੇ ਚੜ੍ਹਾਉਣਾ ਸ਼ੁਰੂ ਕਰ ਦੇਵੇਗਾ। ਆਈਐੱਨਐੱਸ ਜਲ-ਅਸ਼ਵ ਆਪਣੀ ਦੂਜੀ ਖੇਪ ਵਿੱਚ 700 ਭਾਰਤੀ ਨਾਗਰਿਕਾਂ ਨੂੰ ਜਹਾਜ਼ 'ਤੇ ਬਿਠਾਏਗਾ ਅਤੇ 15 ਮਈ ਦੀ ਰਾਤ ਤੱਕ ਵਾਪਸ ਕੋਚੀ ਦੇ ਲਈ ਰਵਾਨਾ ਹੋ ਜਾਵੇਗਾ।
https://pib.gov.in/PressReleseDetail.aspx?PRID=1623776
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਲੋਕਲ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਇਆ
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸਥਾਨਕ ਲੋਕਾਂ ਦੀ ਆਵਾਜ਼ ਬਣਨ ਅਤੇ ਭਵਿੱਖ ਵਿੱਚ ਇਸ ਨੂੰ ਵਿਸ਼ਵ ਪੱਧਰ ‘ਤੇ ਲਿਜਾਣ ਅਤੇ ਉਨ੍ਹਾਂ ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਫੈਸਲਾ ਕੀਤਾ ਗਿਆ ਹੈ ਕਿ ਘੱਟੋ-ਘੱਟ ਹਰੇਕ ਯੂਨਿਟ 95 ਮਾਸਕ, ਵੈਂਟੀਲੇਟਰ ਜਾਂ ਇਸ ਦੇ ਨਿਰਮਾਣ ਨਾਲ ਸਬੰਧਿਤ ਉਪਕਰਣ, ਮੈਡੀਕਲ ਸਟਾਫ ਲਈ ਪੀਪੀਈ ਕਿੱਟਾਂ, ਸੈਨੀਟਾਈਜ਼ਰ /ਲਿਕੁਇਡ ਹੈਂਡ ਵਾਸ਼, ਥਰਮਲ ਸਕੈਨਰ ਅਤੇ ਅਗਰਬੱਤੀ ਅਤੇ ਸਾਬਣ ਉਨ੍ਹਾਂ ਕਿਹਾ ਕਿ ਬਣਾਉਣ ਵਿੱਚ ਹਿੱਸਾ ਲਵੇਗਾ ਅਜਿਹਾ ਦੇਸ਼ ਵਿੱਚ ਮੌਜੂਦਾ ਕੋਵਿਡ -19 ਸਥਿਤੀ ਕਾਰਨ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਹੈ। ਦੁਆਰਾ ਲੋਕਲ (ਸਥਾਨਕ) ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਕੋਵਿਡ - 19 ਮਹਾਮਾਰੀ ਦੇ ਦੌਰਾਨ ਦਿੱਵਯਾਂਗਜਨਾਂ ਅਤੇ ਬੁਜ਼ੁਰਗਾਂ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹਾਇਕ ਉਪਕਰਣਾਂ, ਟੈਕਨੋਲੋਜੀਆਂ ਅਤੇ ਤਕਨੀਕਾਂ ਦਾ ਸਮਰਥਨ ਪ੍ਰਦਾਨ ਕੀਤਾ ਜਾ ਰਿਹਾ ਹੈ
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ
- ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਇੱਕੋ ਦਿਨ ਵਿੱਚ ਸਭ ਤੋਂ ਵੱਧ 1,495 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਅਤੇ 54 ਮੌਤਾਂ ਦਰਜ ਕੀਤੀਆਂ ਹਨ, ਜਿਸ ਨਾਲ ਕੁੱਲ ਮਿਲਾ ਕੇ 25,922 ਮਾਮਲੇ ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 975 ਹੋ ਗਈ ਹੈ। ਮੁੰਬਈ ਦੇ ਧਾਰਾਵੀ ਵਿੱਚ ਕੱਲ੍ਹ 66 ਨਵੇਂ ਕੋਵਿਡ - 19 ਮਾਮਲੇ ਦਰਜ ਕੀਤੇ ਗਏ, ਇਸ ਖੇਤਰ ਵਿੱਚ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਅੰਕੜਾ 1,028 ਹੋ ਗਿਆ ਹੈ। ਉਦਯੋਗ ਮੰਤਰੀ ਸੁਭਾਸ਼ ਦੇਸਾਈ ਨੇ ਦੱਸਿਆ ਕਿ ਰਾਜ ਵਿੱਚ 65000 ਉਦਯੋਗਾਂ ਨੂੰ ਦੁਬਾਰਾ ਕੰਮ ਸ਼ੁਰੂ ਕਰਨ ਦੀ ਇਜ਼ਾਜ਼ਤ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 35,000 ਉਦਯੋਗਾਂ ਨੇ ਪਹਿਲਾਂ ਹੀ ਉਤਪਾਦਨ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ, 9 ਲੱਖ ਤੋਂ ਵੱਧ ਕਰਮਚਾਰੀਆਂ ਨੇ ਕੰਮ ’ਤੇ ਰਿਪੋਰਟ ਕਟਾ। ਇਸ ਦੌਰਾਨ, ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੇ ਪਿਛਲੇ ਪੰਜ ਦਿਨਾਂ ਵਿੱਚ ਤਕਰੀਬਨ 73,000 ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਰਾਜਾਂ ਦੀਆਂ ਸਰਹੱਦਾਂ ਤੱਕ ਪਹੁੰਚਾਇਆ ਹੈ। 42,000 ਪ੍ਰਵਾਸੀ ਸ਼ਰਮੀਕ ਐਕਸਪ੍ਰੈੱਸ ਸੇਵਾ ਰਾਹੀਂ ਆਪਣੇ ਗ੍ਰਹਿ ਰਾਜਾਂ ਲਈ ਰਵਾਨਾ ਹੋਏ ਹਨ।
- ਗੁਜਰਾਤ: ਗੁਜਰਾਤ ਵਿੱਚ 364 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੋਵਿਡ ਮਰੀਜ਼ਾਂ ਦੀ ਗਿਣਤੀ 9,267 ਹੋ ਗਈ ਹੈ। ਕੱਲ੍ਹ, ਕੁੱਲ ਸਾਰੇ ਪਾਜ਼ਿਟਿਵ ਮਾਮਲਿਆਂ ਵਿੱਚੋਂ 292 ਇਕੱਲੇ ਅਹਿਮਦਾਬਾਦ ਤੋਂ ਸਾਹਮਣੇ ਆਏ। ਗੁਜਰਾਤ ਸਰਕਾਰ ਨੇ ਲੌਕਡਾਊਨ ਤੋਂ ਬਾਅਦ ਰਾਜ ਵਿੱਚ ਆਰਥਿਕ ਪੁਨਰ ਸੁਰਜੀਤੀ ਦੇ ਉਪਾਵਾਂ ਦਾ ਸੁਝਾਅ ਦੇਣ ਲਈ ਇੱਕ ਮਾਹਰ ਕਮੇਟੀ ਬਣਾਈ ਹੈ। ਕਮੇਟੀ ਨੂੰ ਦੋ ਹਫ਼ਤਿਆਂ ਦੇ ਅੰਦਰ ਆਪਣੀ ਅੰਤਰਿਮ ਰਿਪੋਰਟ ਅਤੇ ਇੱਕ ਮਹੀਨੇ ਦੇ ਅੰਦਰ ਅੰਤਮ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਸੀਐੱਮਓ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਕਮੇਟੀ ਕੋਵਿਡ 19 ਦੇ ਕਾਰਨ ਹਰੇਕ ਸੈਕਟਰ ਨੂੰ ਹੋਏ ਆਰਥਿਕ ਨੁਕਸਾਨ ਦੇ ਅਨੁਮਾਨ ਲਗਾਵੇਗੀ ਅਤੇ ਸੈਕਟਰ - ਸੰਬੰਧੀ ਸਿਫਾਰਸ਼ਾਂ ਦੇਵੇਗੀ।
- ਰਾਜਸਥਾਨ: ਰਾਜਸਥਾਨ ਵਿੱਚ 66 ਨਵੇਂ ਕੋਵਿਡ - 19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੋਵਿਡ - 19 ਦੇ ਮਾਮਲਿਆਂ ਦੀ ਗਿਣਤੀ 4394 ਹੋ ਗਈ ਹੈ। ਜਦੋਂ ਕਿ ਹੁਣ ਤੱਕ 2575 ਮਰੀਜ਼ ਠੀਕ ਹੋ ਚੁੱਕੇ ਹਨ, ਰਾਜ ਵਿੱਚ ਹੁਣ ਤੱਕ 122 ਮੌਤਾਂ ਵੀ ਹੋਈਆਂ ਹਨ। ਇਨ੍ਹਾਂ ਵਿੱਚੋਂ 28 ਔਰਤਾਂ ਇਲਾਜ ਤੋਂ ਬਾਅਦ ਠੀਕ ਹੋ ਗਈਆਂ ਹਨ ਅਤੇ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਘਰ ਪਰਤੀਆਂ ਹਨ। ਰਾਜਸਥਾਨ ਸਰਕਾਰ ਨੇ ਛੇ ਪ੍ਰਮੁੱਖ ਸ਼੍ਰੇਣੀਆਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਹੈ। ਇਨ੍ਹਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ, ਮਿਠਾਈ ਦੀਆਂ ਦੁਕਾਨਾਂ, ਹਾਈਵੇਅ ’ਤੇ ਢਾਬੇ, ਹਾਰਡਵੇਅਰ ਦੀਆਂ ਦੁਕਾਨਾਂ, ਬਿਲਡਿੰਗ ਮਟੀਰੀਅਲ, ਇਲੈਕਟ੍ਰਿਕ ਅਤੇ ਇਲੈਕਟ੍ਰਾਨਿਕਸ ਅਤੇ ਆਟੋਮੋਬਾਈਲ ਦੁਕਾਨਾਂ ਸ਼ਾਮਲ ਹਨ। ਖਾਣ ਪੀਣ ਵਾਲੀਆਂ ਅਤੇ ਮਿਠਾਈ ਦੀਆਂ ਦੁਕਾਨਾਂ ਸਿਰਫ਼ ਘਰ ਲਿਜਾ ਕੇ ਖਾਣ ਲਈ ਜਾਂ ਘਰਾਂ ਵਿੱਚ ਡਿਲੀਵਰੀ ਦੇਣ ਲਈ ਖੁੱਲੀਆਂ ਹਨ।
- ਮੱਧ ਪ੍ਰਦੇਸ਼: ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 187 ਵਿਅਕਤੀਆਂ ਵਿੱਚ ਕੋਰੋਨਵਾਇਰਸ ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਰਾਜ ਵਿੱਚ ਕੁੱਲ ਗਿਣਤੀ 4,173 ਹੋ ਗਈ ਹੈ। ਚੰਗਾ ਸੰਕੇਤ ਇਹ ਹੈ ਕਿ ਰਾਜਧਾਨੀ ਭੋਪਾਲ ਵਿਚਲੇ ਕੁੱਲ 884 ਮਰੀਜ਼ਾਂ ਵਿੱਚੋਂ 531 ਹੁਣ ਤੱਕ ਠੀਕ ਹੋ ਚੁੱਕੇ ਹਨ, ਜੋ ਕਿ ਬਾਕਮਾਲ 60 ਫ਼ੀਸਦੀ ਹੈ। ਇਸੇ ਤਰ੍ਹਾਂ, ਹੁਣ ਤੱਕ ਇੰਦੌਰ ਵਿੱਚ 45 ਫ਼ੀਸਦੀ, ਉਜੈਨ ਵਿੱਚ 48 ਫ਼ੀਸਦੀ, ਖਰਗੋਨ ਵਿੱਚ 57 ਫ਼ੀਸਦੀ, ਧਾਰ ਵਿੱਚ 46 ਫ਼ੀਸਦੀ ਅਤੇ ਖੰਡਵਾ ਵਿੱਚ 48 ਫ਼ੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਇਹ ਰਾਸ਼ਟਰੀ ਔਸਤ ਨਾਲੋਂ ਵੱਧ ਹੈ।
- ਗੋਆ: ਗੋਆ ਵਿੱਚ ਕੋਵਿਡ 19 ਦੇ ਮਾਮਲਿਆਂ ਦੀ ਗਿਣਤੀ ਰਾਤੋ ਰਾਤ ਦੁੱਗਣੀ ਹੋ ਕੇ 14 ਹੋ ਗਈ ਹੈ, ਕਿਉਂਕਿ ਸੱਤ ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਸਾਰੇ ਉਹ ਲੋਕ ਹਨ ਜੋ ਲੌਕਡਾਊਨ ਦੀਆਂ ਪਾਬੰਦੀਆਂ ਦੇ ਨਰਮ ਹੋਣ ਤੋਂ ਬਾਅਦ ਸੜਕ ਦੇ ਰਸਤੇ ਰਾਜ ਵਿੱਚ ਦਾਖਲ ਹੋਏ ਸਨ। ਸੱਤ ਮਰੀਜ਼ਾਂ ਦਾ ਵੀਰਵਾਰ ਸਵੇਰ ਤੋਂ ਦੱਖਣੀ ਗੋਆ ਵਿੱਚ ਸਮਰਪਿਤ ਕੋਵਿਡ - 19 ਸਹੂਲਤ ਵਿੱਚ ਇਲਾਜ ਚੱਲ ਰਿਹਾ ਹੈ।
- ਅਰੁਣਾਚਲ ਪ੍ਰਦੇਸ਼: ਮੁੱਖ ਸਕੱਤਰ ਨੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਅਧਿਕਾਰੀਆਂ ਨਾਲ ਸਹਿਯੋਗ ਕਰਨ ਜੋ ਰਾਜ ਭਰ ਵਿੱਚ ਕੁਆਰੰਟੀਨ ਕੇਂਦਰਾਂ ਦਾ ਪ੍ਰਬੰਧਨ ਕਰ ਰਹੇ ਹਨ, ਲੌਕਡਾਊਨ ਵਿੱਚ ਢਿੱਲ ਦੇ ਬਾਵਜੂਦ ਸਾਰੇ ਰੋਕਥਾਮ ਅਤੇ ਬਚਾਅ ਦੇ ਉਪਾਅ ਉਸੇ ਤਰ੍ਹਾਂ ਹੀ ਰਹਿਣਗੇ।
- ਅਸਾਮ: ਅਸਾਮ ਵਿੱਚ, 7 ਮਰੀਜ਼ ਅਤੇ ਸੇਵਾਦਾਰ ਜੋ ਮੁੰਬਈ ਤੋਂ ਆਏ ਸਨ ਅਤੇ ਹੁਣ ਕੁਆਰੰਟੀਨ ਕੇਂਦਰ ਵਿੱਚ ਹਨ ਉਹ ਸਾਰੇ ਕੋਵਿਡ 19 ਲਈ ਪਾਜ਼ਿਟਿਵ ਪਾਏ ਗਏ ਹਨ। ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਹੈ ਕਿ 86 ਪਾਜ਼ਿਟਿਵ ਮਾਮਲੇ ਆਏ ਹਨ, ਜਿਨ੍ਹਾਂ ਵਿੱਚੋਂ 39 ਠੀਕ ਹੋ ਗਏ ਹਨ, ਅਤੇ 44 ਕਿਰਿਆਸ਼ੀਲ ਮਾਮਲੇ ਹਨ ਅਤੇ 2 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।
- ਮਣੀਪੁਰ: ਮਣੀਪੁਰ ਵਿੱਚ ਆਂਗਣਵਾੜੀ ਵਰਕਰਾਂ, ਆਂਗਣਵਾੜੀ ਹੈਲਪਰਾਂ ਅਤੇ ਮਿੰਨੀ ਆਂਗਣਵਾੜੀ ਵਰਕਰਾਂ ਲਈ ਕ੍ਰਮਵਾਰ ਮਾਣ ਭੱਤਾ 3,000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 4500, 2,250 ਰੁਪਏ ਤੋਂ ਵਧਾ ਕੇ 3,500 ਅਤੇ 1,500 ਰੁਪਏ ਤੋਂ ਵਧਾ ਕੇ 2,250 ਰੁਪਏ ਕਰ ਦਿੱਤਾ ਜਾਵੇਗਾ।
- ਮੇਘਾਲਿਆ: ਮੇਘਾਲਿਆ ਅਸੈਂਬਲੀ ਦੇ ਸਪੀਕਰ, ਮੈਟਬਾਹ ਲਿੰਗਦੋਹ ਦੁਆਰਾ ਇੱਕ ਆਲ ਪਾਰਟੀ ਬੈਠਕ ਬੁਲਾਈ ਗਈ ਸੀ। ਸਰਕਾਰ ਅਤੇ ਵਿਰੋਧੀ ਧਿਰ ਨੇ ਕੋਵਿਡ 19 ਖ਼ਿਲਾਫ਼ ਅਸਰਦਾਰ ਢੰਗ ਨਾਲ ਲੜਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ।
- ਮਿਜ਼ੋਰਮ: ਮੁੱਖ ਮੰਤਰੀ ਨੇ ਐੱਨਜੀਓ, ਚਰਚਾਂ, ਰਾਜਨੀਤਿਕ ਪਾਰਟੀਆਂ, ਪਿੰਡ ਅਤੇ ਸਥਾਨਕ ਕੋਂਸਲਾਂ ਅਤੇ ਸਥਾਨਕ / ਪਿੰਡ ਪੱਧਰੀ ਟਾਸਕ ਫੋਰਸਾਂ ਦੇ ਨੁਮਾਇੰਦਿਆਂ ਨਾਲ ਕੋਵਿਡ 19 ਮਹਾਂਮਾਰੀ ਦੇ ਦੌਰਾਨ ਲੌਕਡਾਊਨ ਅਤੇ ਰਾਜ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਸਲਾਹ-ਮਸ਼ਵਰਾ ਮੀਟਿੰਗ ਸੱਦੀ।
- ਨਾਗਾਲੈਂਡ: ਨਾਗਾਲੈਂਡ ਵਿੱਚ, ਸਥਾਨਕ ਤੌਰ ’ਤੇ ਫ਼ਸੇ ਵਿਅਕਤੀਆਂ ਦੀ ਆਵਾਜਾਈ ਦਾ ਦੂਜਾ ਪੜਾਅ ਸਮਾਪਤ ਹੋਇਆ। 4 ਰਾਹਤ ਕੈਂਪਾਂ ਵਿੱਚ 64 ਪ੍ਰਵਾਸੀ ਮਜ਼ਦੂਰ ਰੱਖੇ ਜਾ ਰਹੇ ਹਨ। ਬਾਕੀ 720 ਰੋਜ਼ਾਨਾ ਦਿਹਾੜੀਦਾਰਾਂ ਅਤੇ ਗ਼ਰੀਬ ਲੋਕਾਂ ਨੂੰ ਭੋਜਨ ਦਿੱਤਾ ਗਿਆ ਹੈ।
- ਸਿੱਕਮ: ਰਾਜ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸਾਰੀਆਂ ਸਿਹਤ ਸਹੂਲਤਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੋਵਿਡ 19 ਦੇ ਮਰੀਜ਼ਾਂ ਦੇ ਇਲਾਜ ਅਤੇ ਕੁਆਰੰਟੀਨ ਦੌਰਾਨ ਪੈਦਾ ਹੋਣ ਵਾਲੇ ਕੂੜੇ ਦੇ ਪ੍ਰਬੰਧਨ, ਇਲਾਜ ਅਤੇ ਨਿਪਟਾਰੇ ਲਈ ਦਿਸ਼ਾ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ।
- ਚੰਡੀਗੜ੍ਹ: ਲੌਕਡਾਊਨ ਕਾਰਨ ਕੁਝ ਪ੍ਰਵਾਸੀ ਮਜ਼ਦੂਰ, ਸ਼ਰਧਾਲੂ, ਯਾਤਰੀ, ਵਿਦਿਆਰਥੀ ਅਤੇ ਹੋਰ ਵਿਅਕਤੀ ਚੰਡੀਗੜ੍ਹ ਵਿੱਚ ਫ਼ਸੇ ਹੋਏ ਹਨ। ਇਨ੍ਹਾਂ ਵਿਅਕਤੀਆਂ ਦੀ ਸੌਖੀ ਆਵਾਜਾਈ ਲਈ, ਚੰਡੀਗੜ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਯਾਤਰਾ ਨੂੰ ਆਰਾਮਦਾਇਕ ਅਤੇ ਸੁਰੱਖਿਅਤ ਯਕੀਨੀ ਬਣਾਉਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ। ਆਈਐੱਸਬੀਟੀ - 43 ਵਿਖੇ ਦੋ ਹੋਲਡਿੰਗ ਕੇਂਦਰ ਸਥਾਪਤ ਕੀਤੇ ਗਏ ਹਨ। ਹੋਲਡਿੰਗ ਕੇਂਦਰਾਂ ਵਿਖੇ, ਵਿਅਕਤੀਆਂ ਦੀ ਡਾਕਟਰੀ ਜਾਂਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਯਾਤਰਾ ਦੌਰਾਨ ਮੈਡੀਕਲ ਸਰਟੀਫਿਕੇਟ ਸਾਂਭ ਕੇ ਰੱਖਣਾ ਪੈਂਦਾ ਹੈ। ਹੋਲਡਿੰਗ ਕੇਂਦਰਾਂ ਵਿਖੇ ਉਨ੍ਹਾਂ ਨੂੰ ਦੁਪਹਿਰ ਦੇ ਖਾਣੇ ਦਾ ਪੈਕਟ ਦਿੱਤਾ ਜਾਂਦਾ ਹੈ ਅਤੇ ਰੇਲਵੇ ਸਟੇਸ਼ਨ ’ਤੇ ਉਨ੍ਹਾਂ ਨੂੰ ਨਿਰਧਾਰਤ ਡੱਬਿਆਂ ਵਿੱਚ ਚੜ੍ਹਨ ਤੋਂ ਪਹਿਲਾਂ ਪਾਣੀ ਦੀ ਬੋਤਲ ਨਾਲ ਬੰਦ ਡਿਨਰ ਦਿੱਤਾ ਜਾਂਦਾ ਹੈ।
- ਪੰਜਾਬ: ਪੰਜਾਬ ਸਰਕਾਰ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਵਿੱਚ ਵਾਪਸ ਜਾਣ ਲਈ ਸਹੂਲਤ ਦੇ ਰਹੀ ਹੈ। ਹੁਣ ਤੱਕ 90 ਤੋਂ ਵੀ ਵੱਧ ਰੇਲ ਗੱਡੀਆਂ 1,10,000 ਪ੍ਰਵਾਸੀਆਂ ਨੂੰ ਪੰਜਾਬ ਤੋਂ ਉਨ੍ਹਾਂ ਦੇ ਰਾਜਾਂ ਵੱਲ ਲੈ ਕੇ ਰਵਾਨਾ ਹੋਈਆਂ ਹਨ। ਰਾਜ ਸਰਕਾਰ ਨੇ ਹੁਣ ਤੱਕ ਇਨ੍ਹਾਂ ਪ੍ਰਵਾਸੀਆਂ ਦੀ ਆਵਾਜਾਈ ਲਈ 6 ਕਰੋੜ ਰੁਪਏ ਤੋਂ ਵੱਧ ਫ਼ੰਡ ਖ਼ਰਚ ਦਿੱਤਾ ਹੈ। ਖਾਣ ਦੀਆਂ ਦੁਕਾਨਾਂ ਖ਼ਾਸਕਰ ਹਲਵਾਈ ਦੀਆਂ ਦੁਕਾਨਾਂ ਜਿਹੜੀਆਂ ਕੋਵਿਡ 19 ਕਰਕੇ ਪਿਛਲੇ 50 ਦਿਨਾਂ ਤੋਂ ਬੰਦ ਰਹੀਆਂ ਸਨ, ਉਨ੍ਹਾਂ ਨੂੰ ਪੁਰਾਣੇ ਅਤੇ ਬੇਹੇ ਖਾਣਾ ਪਦਾਰਥਾਂ ਨੂੰ ਨਸ਼ਟ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਪੈਕ ਕਰਕੇ ਰੱਖੇ ਖਾਣ ਪੀਣ ਵਾਲੇ ਸਮਾਨ ਨੂੰ ਵੀ ਨਸ਼ਟ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
- ਹਰਿਆਣਾ: ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਉਮੀਦ ਜਤਾਈ ਹੈ ਕਿ ਰਾਜ ਵਿੱਚ ਲਗਭਗ 50 ਹਜ਼ਾਰ ਐੱਮਐੱਸਐੱਮਈ ਯੂਨਿਟਾਂ ਨੂੰ ਲਗਭਗ 3,000 ਕਰੋੜ ਰੁਪਏ ਦਾ ਲਾਭ ਮਿਲੇਗਾ, ਕਿਉਂਕਿ ਕੇਂਦਰੀ ਵਿੱਤ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਪਣੀ ਜਾਰੀ ਕੀਤੀ ਘੋਸ਼ਣਾ ਵਿੱਚ ਕਿਹਾ ਸੀ ਕਿ ਐੱਮਐੱਸਐੱਮਈ ਲਈ ਬਿਨਾ ਵਿਆਜ ਤੋਂ ਕਰਜ਼ੇ ਲਈ 3 ਲੱਖ ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਇਸੇ ਤਰ੍ਹਾਂ, ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਤਣਾਅਪੂਰਨ ਐੱਮਐੱਸਐੱਮਈ ਲਈ 20,000 ਕਰੋੜ ਰੁਪਏ ਦਾ ਸਹਾਇਕ ਕਰਜ਼ਾ ਦੇਣ ਦਾ ਐਲਾਨ ਵੀ ਕੀਤਾ ਹੈ, ਜਿਸ ਨਾਲ ਹਰਿਆਣਾ ਦੀਆਂ ਲਗਭਗ 3000 ਇਕਾਈਆਂ ਨੂੰ ਲਾਭ ਮਿਲੇਗਾ। ਹਰਿਆਣਾ ਸਰਕਾਰ ਨੇ ਲੌਕਡਾਊਨ ਕਾਰਨ ਰਾਜ ਅੰਦਰ ਫ਼ਸੇ ਲੋਕਾਂ ਦੀ ਸਹੂਲਤ ਲਈ 15 ਮਈ, 2020 ਤੋਂ ਚੁਨਿੰਦਾ ਰੂਟਾਂ ’ਤੇ ਖ਼ਾਸ ਬੱਸ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬੱਸਾਂ ਸਿਰਫ਼ ਹਰਿਆਣਾ ਵਿੱਚ ਹੀ ਚੱਲਣਗੀਆਂ ਪਰ ਕੋਵਿਡ - 19 ਨਾਲ ਬੁਰੀ ਤਰ੍ਹਾਂ ਪ੍ਰਭਾਵਤ ਇਲਾਕਿਆਂ ਵਿੱਚ ਇਹ ਖ਼ਾਸ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਜਾਵੇਗੀ।
- ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਰਾਸ਼ਟਰ ਲਈ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਜ ਦੀ ਅਰਥਵਿਵਸਥਾ ਵਿੱਚ ਸਵੈ-ਨਿਰਭਰਤਾ ਲਿਆਉਣ ਲਈ ਵੱਖ-ਵੱਖ ਸੰਸਥਾਵਾਂ ਰਾਹੀਂ ਭਾਰਤ ਵਿੱਚ ਬਣਾਏ ਸਵਦੇਸ਼ੀ ਉਤਪਾਦਾਂ ਨੂੰ ਵੇਚਣ ਦਾ ਵੀ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਅਤੇ ਰਾਜ ਦੇ ਉਤਪਾਦਨ ਨੂੰ ਹੁਲਾਰਾ ਮਿਲੇਗਾ।
- ਕੇਰਲ: ਕਾਂਗਰਸ ਦੇ 3 ਸੰਸਦ ਮੈਂਬਰਾਂ ਅਤੇ 2 ਵਿਧਾਇਕਾਂ ਨੂੰ 14 ਦਿਨ ਲਈ ਕੁਆਰੰਟੀਨ ਹੋਣ ਲਈ ਕਿਹਾ ਗਿਆ ਹੈ ਕਿਉਂਕਿ ਇਹ ਸ਼ੱਕ ਹੈ ਕਿ ਕੋਵਿਡ - 19 ਲਈ ਪਾਜ਼ਿਟਿਵ ਕੋਈ ਵਿਅਕਤੀ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਸੀ। ਉਹ ਰਾਜ ਵਿੱਚ ਕੇਰਲ ਵਾਲਿਆਂ ਦੇ ਦਾਖਲੇ ਉੱਤੇ ਲੱਗੀ ਰੋਕ ਨੂੰ ਲੈ ਕੇ ਵਾਲਯਾਰ ਵਿੱਚ ਸਰਹੱਦੀ ਚੌਕੀ ’ਤੇ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਅਧਿਕਾਰੀਆਂ, ਆਰਡੀਓ, ਪੱਤਰਕਾਰਾਂ ਸਮੇਤ 400 ਤੋਂ ਵੱਧ ਵਿਅਕਤੀਆਂ ਨੂੰ ਕੁਆਰੰਟੀਨ ਰੱਖਿਆ ਗਿਆ ਹੈ। ਸਟੇਸ਼ਨ ਦੇ ਤਿੰਨ ਪੁਲਿਸ ਅਧਿਕਾਰੀਆਂ ਦੇ ਪਾਜ਼ਿਟਿਵ ਮਾਮਲੇ ਆਉਣ ਤੋਂ ਬਾਅਦ ਵਾਯਨਾਡ ਦੇ ਮਨਨਥਾਵਾਦੀ ਪੁਲਿਸ ਸਟੇਸ਼ਨ ਦੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਕੁਆਰੰਟੀਨ ਰੱਖਿਆ ਗਿਆ ਹੈ। ਰਾਜ ਵਿੱਚ ਕੱਲ੍ਹ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ ਅਤੇ 10 ਤਾਜ਼ਾ ਮਾਮਲਿਆਂ ਦੇ ਨਾਲ ਇੱਕ ਦਿਨ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 41 ਹੋ ਗਈ ਹੈ। ਇੱਕ ਮਲਿਆਲੀ ਨਰਸ ਨੇ ਕੁਵੈਤ ਵਿੱਚ ਕੋਵਿਡ - 19 ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਵਿਦੇਸ਼ਾਂ ਵਿੱਚ ਕੇਰਲਾ ਵਾਲੇ 120 ਤੋਂ ਵੱਧ ਕੋਵਿਡ ਦੇ ਕਾਰਨ ਮਰ ਚੁੱਕੇ ਹਨ।
- ਤਮਿਲ ਨਾਡੂ: ਸਿੱਖਿਆ ਮੰਤਰੀ ਨੇ ਕਿਹਾ ਕਿ ਦਸਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਸੰਬੰਧ ਵਿੱਚ, ਸਰਕਾਰ 19 ਮਈ ਨੂੰ ਵਿਦਿਆਰਥੀਆਂ ਦੀ ਢੋਆ-ਢੁਆਈ ਬਾਰੇ ਬਿਆਨ ਜਾਰੀ ਕਰੇਗੀ। ਰਾਜ ਵਿੱਚ ਕੋਵਿਡ ਦੇਖਭਾਲ ਕੇਂਦਰ ਵਜੋਂ ਮਨੋਨੀਤ ਕਰਨ ਲਈ 30 ਬਿਸਤਰੇ ਵਾਲੀਆਂ ਪੀਐੱਚਸੀ ਦੀ ਚੋਣ ਕੀਤੀ। ਤਾਮਿਲਨਾਡੂ ਵਿੱਚ ਕੋਵਿਡ ਦੇ ਕੱਲ੍ਹ 509 ਨਵੇਂ ਮਾਮਲਿਆਂ ਦੇ ਆਉਣ ਨਾਲ ਕੁੱਲ ਮਾਮਲਿਆਂ ਦੀ ਗਿਣਤੀ 9,000 ਤੱਕ ਪਹੁੰਚ ਚੁੱਕੀ ਹੈ। ਹੁਣ ਤੱਕ ਕੁੱਲ ਮਾਮਲੇ: 9227, ਕਿਰਿਆਸ਼ੀਲ ਮਾਮਲੇ: 6984, ਮੌਤਾਂ: 64, ਇਲਾਜ ਕੀਤੇ ਮਾਮਲੇ: 2176, ਚੇਨਈ ਵਿੱਚ ਕਿਰਿਆਸ਼ੀਲ ਮਾਮਲੇ 5262 ਹਨ।
- ਕਰਨਾਟਕ: ਅੱਜ ਦੁਪਹਿਰ 12 ਵਜੇ ਤੱਕ 22 ਨਵੇਂ ਮਾਮਲੇ ਸਾਹਮਣੇ ਆਏ: ਬੰਗਲੌਰ ਵਿੱਚ 5, ਬਿਦਰ, ਮੰਡਿਆ ਅਤੇ ਗਦਾਗ ਹਰੇਕ ਵਿੱਚ 4 ਮਾਮਲੇ, ਦਵਾਂਗੇਰੇ ਵਿੱਚ 3 ਅਤੇ ਬਾਗਲਕੋਟ ਅਤੇ ਬੇਲਾਗਾਵੀ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਅੱਜ ਕਲਬੁਰਗੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ। ਦੋ ਅੱਜ ਕੋਵਿਡ ਕਰਕੇ ਦਮ ਤੋੜ ਗਏ: ਦੱਖਣ ਕੰਨੜ ਵਿੱਚ 80 ਸਾਲ ਦੀ ਔਰਤ ਅਤੇ ਬੰਗਲੌਰ ਵਿੱਚ 60 ਸਾਲ ਦਾ ਬੁੱਢਾ ਆਦਮੀ। ਹੁਣ ਤੱਕ ਕੁੱਲ ਮਾਮਲੇ 981 ਹਨ। ਮੌਤਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ ਅਤੇ 456 ਲੋਕਾਂ ਦਾ ਹੁਣ ਤੱਕ ਇਲਾਜ ਕਰ ਲਿਆ ਗਿਆ ਹੈ।
- ਆਂਧਰ ਪ੍ਰਦੇਸ਼: ਘੇਰੇ ਵਾਲੇ (ਕੰਟੇਨਮੈਂਟ) ਅਤੇ ਬਫ਼ਰ ਜ਼ੋਨਾਂ ਨੂੰ ਛੱਡ ਕੇ, ਰਾਜ ਨੇ ਲੌਕਡਾਊਨ ਨੂੰ ਹੋਰ ਢਿੱਲਾ ਕਰ ਦਿੱਤਾ ਹੈ। ਕਰੌਕਰੀ ਸਟੋਰਾਂ ਅਤੇ ਦੁਕਾਨਾਂ ਖੋਲ੍ਹਣ ਲਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਰਾਜ, ਆਰਟੀਸੀ ਦੁਆਰਾ ਚਲਾਈਆਂ ਗਈਆਂ ਖ਼ਾਸ ਬੱਸਾਂ ਰਾਹੀਂ ਹੈਦਰਾਬਾਦ ਵਿੱਚ ਫ਼ਸੇ ਲੋਕਾਂ ਨੂੰ ਵਾਪਸ ਲਿਆਉਣ ਬਾਰੇ ਵਿਚਾਰ ਕਰ ਰਿਹਾ ਹੈ। 36 ਤਾਜ਼ਾ ਮਾਮਲੇ ਸਾਹਮਣੇ ਆਏ ਹਨ (ਮਹਾਰਾਸ਼ਟਰ, ਓਡੀਸ਼ਾ ਅਤੇ ਬੰਗਾਲ ਨਾਲ ਸਬੰਧਿਤ ਪ੍ਰਵਾਸੀਆਂ ਦੇ 32 ਹੋਰ ਮਾਮਲਿਆਂ ਤੋਂ ਇਲਾਵਾ); ਪਿਛਲੇ 24 ਘੰਟਿਆਂ ਵਿੱਚ 9256 ਨਮੂਨਿਆਂ ਦੇ ਟੈਸਟ ਕਰਨ ਤੋਂ ਬਾਅਦ 50 ਦਾ ਇਲਾਜ ਹੋਇਆ ਹੈ ਅਤੇ ਇੱਕ ਦੀ ਮੌਤ ਦੀ ਖ਼ਬਰ ਆਈ ਹੈ। ਕੁੱਲ ਮਾਮਲੇ ਵੱਧ ਕੇ 2100 ਤੱਕ ਹੋ ਗਏ ਹਨ। ਕਿਰਿਆਸ਼ੀਲ ਮਾਮਲੇ: 860, ਇਲਾਜ ਹੋਏ ਮਾਮਲੇ: 1192, ਮੌਤਾਂ: 48। ਸਭ ਤੋਂ ਵੱਧ ਮਾਮਲਿਆਂ ਵਾਲੇ ਮੁੱਖ ਜ਼ਿਲ੍ਹੇ ਹਨ: ਕੁਰਨੂਲ (591), ਗੁੰਟੂਰ (404) ਅਤੇ ਕ੍ਰਿਸ਼ਨਾ (351)।
- ਤੇਲੰਗਾਨਾ: ਵੀਰਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਫਿਲੀਪੀਨ ਅਤੇ ਅਮਰੀਕਾ ਤੋਂ 312 ਨਾਗਰਿਕਾਂ ਵਾਲੀਆਂ ਦੋ ਹੋਰ ਨਿਕਾਸੀ ਉਡਾਨਾਂ ਆਈਆਂ ਹਨ। ਰਾਜ ਵਿੱਚ ਕੱਲ੍ਹ ਤੱਕ ਕੁੱਲ 1367 ਪਾਜ਼ਿਟਿਵ ਮਾਮਲੇ ਸਨ; ਇਲਾਜ ਕੀਤੇ ਮਾਮਲੇ 939 ਸਨ, ਕਿਰਿਆਸ਼ੀਲ ਮਾਮਲੇ 394 ਸਨ ਅਤੇ ਕੁੱਲ 34 ਮੌਤਾਂ ਹੋਈਆਂ ਹਨ।
FACT CHECK
ਕੋਵਿਡ 19 ਬਾਰੇ ਤੱਥਾਂ ਦੀ ਜਾਂਚ #Covid19

********
ਵਾਈਬੀ
(Release ID: 1623994)
Visitor Counter : 281
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Telugu
,
Kannada
,
Malayalam