ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ ਹਰਸ਼ ਵਰਧਨ ਨੇ ਰਾਸ਼ਟਰ ਨੂੰ ਸੀਓਬੀਏਐੱਸ 6800 ਟੈਸਟਿੰਗ ਮਸ਼ੀਨ ਸਮਰਪਿਤ ਕੀਤੀ


ਕੋਵਿਡ-19 ਲਈ 500 ਤੋਂ ਵੱਧ ਲੈਬਾਂ ਰਾਹੀਂ ਲਗਭਗ 20 ਲੱਖ ਨਮੂਨਿਆਂ ਦੀ ਜਾਂਚ ਕੀਤੀ : ਡਾ: ਹਰਸ਼ ਵਰਧਨ

ਪਿਛਲੇ ਤਿੰਨ ਦਿਨਾਂ ਤੋਂ ਡਬਲਿੰਗ ਟਾਈਮ ਘਟ ਕੇ ਲਗਭਗ 14 ਦਿਨ ਹੋਇਆ

Posted On: 14 MAY 2020 3:53PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਰਾਸ਼ਟਰੀ ਬਿਮਾਰੀ ਨਿਯੰਤਰਣ ਕੇਂਦਰ (ਐੱਨਸੀਡੀਸੀ) ਦਾ ਦੌਰਾ ਕੀਤਾ ਅਤੇ ਸੀਓਬੀਏਐੱਸ 1800 ਟੈਸਟਿੰਗ ਮਸ਼ੀਨ ਰਾਸ਼ਟਰ ਨੂੰ ਸਮਰਪਿਤ ਕੀਤੀ। ਇਹ ਪਹਿਲੀ ਅਜਿਹੀ ਟੈਸਟਿੰਗ ਮਸ਼ੀਨ ਹੈ ਜੋ ਸਰਕਾਰ ਦੁਆਰਾ ਕੋਵਿਡ-19 ਕੇਸਾਂ ਦੀ ਜਾਂਚ ਲਈ ਖਰੀਦੀ ਗਈ ਹੈ ਅਤੇ ਰਾਸ਼ਟਰੀ ਬਿਮਾਰੀ ਕੰਟਰੋਲ ਕੇਂਦਰ ਵਿਖੇ ਸਥਾਪਿਤ ਕੀਤੀ ਗਈ ਹੈ।

 

ਕੇਂਦਰੀ ਸਿਹਤ ਮੰਤਰੀ ਨੇ ਕੰਟਰੋਲ ਰੂਮ ਅਤੇ ਟੈਸਟਿੰਗ ਲੈਬਾਰਟਰੀਜ਼ ਦਾ ਵੀ ਦੌਰਾ ਕੀਤਾ ਅਤੇ ਡਾ. ਐੱਸਕੇ ਸਿੰਘ, ਡਾਇਰੈਕਟਰ (ਐੱਨਸੀਡੀਸੀ) ਅਤੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ -19 ਟੈਸਟਿੰਗ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਟੈਸਟਿੰਗ ਸਮਰੱਥਾ ਵਧਾਉਣ ਦੀਆਂ ਪ੍ਰਾਪਤੀਆਂ ਦਾ ਉੱਲੇਖ ਕਰਦਿਆਂ ਡਾ: ਹਰਸ਼ ਵਰਧਨ ਨੇ ਕਿਹਾ, “ਹੁਣ ਅਸੀਂ ਪ੍ਰਤੀ ਦਿਨ 1,00,000 ਟੈਸਟ ਕਰਵਾਉਣ ਦੀ ਸਮਰੱਥਾ ਵਿਕਸਿਤ ਕਰ ਚੁੱਕੇ ਹਾਂ। ਅੱਜ ਅਸੀਂ 500 ਤੋਂ ਵੱਧ ਪ੍ਰਯੋਗਸ਼ਾਲਾਵਾਂ ਵਿੱਚ ਕੋਵਿਡ-19 ਦੇ ਲਗਭਗ 20 ਲੱਖ ਟੈਸਟ ਕਰਕੇ ਇੱਕ ਮੀਲ-ਪੱਤਰ ਸਥਾਪਿਤ ਕੀਤਾ ਹੈ।ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਦੇਸ਼ ਭਰ ਤੋਂ359 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 145 ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ, “ਐੱਨਸੀਡੀਸੀ ਹੁਣ ਸੀਓਬੀਏਐੱਸ 6800 ਨਾਲ ਲੈਸ ਹੈ, ਜੋ ਕਿ ਰਾਸ਼ਟਰ ਦੀ ਸੇਵਾ ਵਿੱਚ ਰੀਅਲ ਟਾਈਮ ਪੀਸੀਆਰ ਟੈਸਟਿੰਗ ਕੋਵਿਡ -19  ਪਰਫਾਰਮ ਕਰਨ ਲਈ ਪੂਰੀ ਤਰ੍ਹਾਂ ਸਵੈਚਾਲਿਤ, ਉੱਚ ਸਿਰੇਦੀਮਸ਼ੀਨ ਹੈ। ਸੀਓਬੀਏਐੱਸ 6800, ਕੇਵਲ 24 ਘੰਟਿਆਂ ਵਿੱਚ 1200 ਦੇ ਕਰੀਬਸੈਂਪਲਾਂ ਦੇ ਇੱਕ ਉੱਚ ਥਰੂਪੁਟ ਆਵ  ਟੈਸਟ ਦੇ ਨਾਲਕੁਆਲਿਟੀ, ਹਾਈ ਵੌਲਿਊਮ ਟੈਸਟਿੰਗ ਪ੍ਰਦਾਨ ਕਰੇਗੀ। ਇਹ ਪੈਂਡੈਂਸੀ ਵਿੱਚ ਕਮੀ ਦੇ ਨਾਲ ਟੈਸਟਿੰਗ ਸਮਰੱਥਾ ਵਿੱਚ ਵੱਡੇ ਪੱਧਰ 'ਤੇ ਵਾਧਾ ਕਰੇਗੀ।

 

ਇਸ ਦੀਆਂ ਹੋਰ ਵਿਸ਼ੇਸ਼ਤਾਵਾਂ ਦਾ ਉੱਲੇਖ ਕਰਦਿਆਂਡਾ. ਹਰਸ਼ ਵਰਧਨ ਨੇ ਕਿਹਾ ਕਿ ਸੀਓਬੀਏਐੱਸ6800 ਇੱਕ ਰੋਬੋਟਿਕਸ ਨਾਲ ਜੁੜੀ ਇੱਕ ਸੂਝਵਾਨ ਮਸ਼ੀਨ ਹੈ ਜੋ ਦੂਸ਼ਿਤਤਾ ਅਤੇ ਸਿਹਤ ਸੰਭਾਲ ਵਰਕਰਾਂ ਨੂੰ ਹੋਣ ਵਾਲੇ ਸੰਕਰਮਣ ਦੇ ਜੋਖ਼ਮ ਨੂੰ ਘੱਟ ਕਰਦੀ ਹੈ ਕਿਉਂਕਿ ਇਸ ਨੂੰ ਸੀਮਤ ਮਨੁੱਖੀ ਦਖਲਅੰਦਾਜ਼ੀ ਦੇ ਨਾਲ ਰਿਮੋਟ ਰਾਹੀਂ ਚਲਾਇਆ ਜਾ ਸਕਦਾ ਹੈ। ਕਿਉਂਕਿ ਮਸ਼ੀਨ ਨੂੰ ਟੈਸਟਿੰਗ ਲਈ ਘੱਟੋ ਘੱਟ ਬੀਐੱਸਐੱਲ2+ ਕੰਟੇਨਮੈਂਟ ਪੱਧਰ ਦੀ ਜ਼ਰੂਰਤ ਹੁੰਦੀ ਹੈ, ਇਸ ਨੂੰ ਕਿਸੇ ਵੀ ਸਹੂਲਤ 'ਤੇ ਨਹੀਂ ਰੱਖਿਆ ਜਾ ਸਕਦਾ। ਸੀਓਬੀਏਐੱਸ 6800,ਹੋਰ ਜਰਾਸੀਮਾਂ ਜਿਵੇਂ ਵਾਇਰਲ ਹੈਪੇਟਾਈਟਸ ਬੀ ਐਂਡ ਸੀ, ਐੱਚਆਈਵੀ, ਐੱਮਟੀਬੀ (ਦੋਵੇਂ ਰਾਈਫੈਂਪੀਸਿਨ ਅਤੇ ਆਈਸੋਨੀਆਜ਼ਾਈਡ ਪ੍ਰਤੀਰੋਧ), ਪੈਪੀਲੋਮਾ, ਸੀਐੱਮਵੀ, ਕਲੇਮੀਡੀਆ, ਨੀਸੀਰੀਆ ਆਦਿ ਦਾ ਵੀ ਪਤਾ ਲਗਾ ਸਕਦੀ ਹੈ।

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹਰ ਰੋਜ਼ ਨਿਭਾਈਆਂ ਜਾ ਰਹੀਆਂ ਨਿਰਸੁਆਰਥ ਸੇਵਾਵਾਂ ਪ੍ਰਤੀ ਗ਼ਹਿਰਾ ਆਭਾਰ ਪ੍ਰਗਟ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ਮੈਂ ਰੋਗ ਵਿਗਿਆਨੀਆਂ, ਲੈਬ ਟੈਕਨੀਸ਼ੀਅਨਾਂ, ਵਿਗਿਆਨੀਆਂ ਅਤੇ ਹੋਰ ਸਟਾਫ ਨੂੰ ਸਲੂਟ ਕਰਦਾ ਹਾਂ ਜਿਹੜੇ ਸਾਡੇ 'ਕੋਰੋਨਾ ਯੋਧੇ' ਹਨ ਅਤੇ  ਆਪਣੇ ਦੇਸ਼ਵਾਸੀਆਂ ਨੂੰ ਬਚਾਉਣ ਲਈ ਬਹੁਤ ਹੀ ਜੋਖ਼ਮ ਭਰੇ ਹਾਲਾਤਾਂ ਵਿੱਚ  ਦਿਨ ਰਾਤ ਕੰਮ ਕਰ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਸਟਿਗਮਾ ਦੂਰ ਕਰਕੇ, ਇਨ੍ਹਾਂ ਫਰੰਟਲਾਈਨ ਦੇ  ਸਿਹਤ ਸੰਭਾਲ ਪ੍ਰਦਾਤਾਵਾਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੀ ਜ਼ਰੂਰਤ ਹੈ।

 

 

ਡਾ. ਹਰਸ਼ ਵਰਧਨ ਨੇ ਸਾਰੇ ਨਿਗਰਾਨੀ ਅਧਿਕਾਰੀਆਂ ਦੇ ਸਮਰਪਣ, ਸਖ਼ਤ ਮਿਹਨਤ ਅਤੇ ਸੰਜੀਦਗੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਵੇਂ ਜੋਸ਼ ਨਾਲ ਲੜਾਈ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸਿਹਤ ਮੰਤਰੀ ਨੇ ਕਮਿਊਨਿਟੀ ਨਿਗਰਾਨੀ ਅਤੇ ਸੰਪਰਕ ਟਰੇਸਿੰਗ ਦੀ ਕੁਆਲਟੀ ਅਤੇ ਅਡੋਲਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ,“ਸਮੇਂ ਦੀ ਲੋੜ ਹੈ ਕਿ ਉਹ ਸਾਰੇ ਲੋਕ, ਜੋ ਭਾਵੇਂ ਘਰ ਵਿੱਚ ਹਨ ਜਾਂ ਕੁਆਰਨਟੀਨ ਸੁਵਿਧਾ ਵਿੱਚ ਹਨ, ਸਖ਼ਤ ਚੌਕਸੀ ਬਣਾਈ ਰੱਖਣ ਅਤੇ ਸਮਾਜਕ ਦੂਰੀ ਅਤੇ ਨਿਜੀ ਸਾਫ਼ ਸਫਾਈ ਦੇ ਨਿਰਧਾਰਤ ਪ੍ਰੋਟੋਕੋਲ ਦਾ ਪਾਲਣ ਕਰਨ। ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਜ਼ਰੂਰਤ ਹੈ।

 

ਡਾ: ਹਰਸ਼ ਵਰਧਨ ਨੇ ਅੱਗੇ ਕਿਹਾ ਕਿ ਇਹ ਇੱਕ ਉਤਸ਼ਾਹਿਤ ਕਰਨ ਵਾਲੀ ਖ਼ਬਰ ਹੈ ਕਿ ਅੱਜ, ਪਿਛਲੇ ਤਿੰਨ ਦਿਨਾਂ ਦਾ ਡਬਲਿੰਗ ਟਾਈਮ ਘਟ ਕੇ 13.9 ਦਿਨ ਹੋ ਗਿਆ ਹੈ, ਜਦੋਂ ਕਿ ਪਿਛਲੇ 14 ਦਿਨਾਂ ਵਿੱਚ ਡਬਲਿੰਗ ਟੀਮ11.1 ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੌਤ ਦਰ 3.2% ਹੈ ਅਤੇ ਰਿਕਵਰੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਅਤੇ ਅੱਜ ਇਹ 33.6% (ਕੱਲ੍ਹ ਇਹ 32.83% ਸੀ) ਤੇ ਖੜ੍ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ (ਕੱਲ੍ਹ ਤੱਕ) ਆਈਸੀਯੂ ਵਿੱਚ 3.0% ਐਕਟਿਵ ਕੋਵਿਡ-19 ਮਰੀਜ਼, ਵੈਂਟੀਲੇਟਰਾਂ ਤੇ 0.39% ਅਤੇ ਆਕਸੀਜਨ ਸਹਾਇਤਾ ਉੱਤੇ 2.7% ਮਰੀਜ਼ ਹਨ।ਅੱਜ, ਇੱਥੇ 14 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜਿਨ੍ਹਾਂ ਨੇ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ ਕਿਸੇ ਕੇਸ ਦੀ ਰਿਪੋਰਟ ਨਹੀਂ ਕੀਤੀ ਹੈ, ਇਹ ਹਨ- ਏ ਅਤੇ ਐੱਨ ਆਈਲੈਂਡਜ਼, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਅਤੇ ਨਾਗਰ ਹਵੇਲੀ, ਗੋਆ, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਪੁੱਡੂਚੇਰੀ ਅਤੇਤੇਲੰਗਾਨਾ। ਦਮਨ ਅਤੇ ਦਿਊ, ਸਿੱਕਿਮ, ਨਾਗਾਲੈਂਡ ਅਤੇ ਲਕਸ਼ਦੀਪ ਵਿੱਚ ਵੀ ਅਜੇ ਤੱਕ ਕੋਈ ਕੇਸ ਰਿਪੋਰਟ ਨਹੀਂ ਹੋਇਆ ਹੈ।

 

14 ਮਈ 2020 ਤੱਕ ਦੇਸ਼ ਭਰ ਤੋਂ ਕੁੱਲ 78,003 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 26,235 ਵਿਅਕਤੀਆਂ ਠੀਕ ਹੋ ਗਏ ਹਨ ਅਤੇ 2,549 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ, 3,722 ਪੁਸ਼ਟੀ ਕੀਤੇ ਗਏ, ਨਵੇਂ ਕੇਸ ਜੁੜ ਗਏ ਹਨ।

 

*****

 

ਐੱਮਵੀ



(Release ID: 1623992) Visitor Counter : 209