ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਮੈਟੀ ਫ਼੍ਰੈਡਰਿਕਸੇਨ (Mette Frederiksen) ਦਰਮਿਆਨ ਫ਼ੋਨ ’ਤੇ ਗੱਲਬਾਤ ਹੋਈ

Posted On: 14 MAY 2020 8:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡੈਨਮਾਰਕ ਦੇ ਪ੍ਰਧਾਨ ਮੰਤਰੀ ਮਹਾਮਹਿਮ ਮੈਟੀ ਫ਼੍ਰੈਡਰਿਕਸੇਨ (Mette Frederiksen) ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।

 

ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਨਾਲ ਨਿਪਟਣ ਲਈ ਦੋਵੇਂ ਦੇਸ਼ਾਂ ਵਿੱਚ ਚੁੱਕੇ ਕਦਮਾਂ ਬਾਰੇ ਨੋਟਸ ਦੀ ਤੁਲਨਾ ਕੀਤੀ। ਛੂਤ ਦੇ ਫੈਲਣ ਤੋਂ ਵਧੇ ਬਗ਼ੈਰ ਲੌਕਡਾਊਨ ਦੀਆਂ ਪਾਬੰਦੀਆਂ ਸਫ਼ਲਤਾਪੂਰਬਕ ਹਟਾਉਣ ਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ। ਭਾਰਤੀ ਤੇ ਡੈਨਿਸ਼ ਮਾਹਿਰਾਂ ਦੇ ਇੱਕਦੂਜੇ ਦੇ ਸੰਪਰਕ ਵਿੱਚ ਰਹਿਣ ਤੇ ਇੱਕਦੂਜੇ ਦੇ ਅਨੁਭਵ ਤੋਂ ਸਿੱਖਣ ਉੱਤੇ ਸਹਿਮਤੀ ਪ੍ਰਗਟਾਈ ਗਈ।

 

ਦੋਵੇਂ ਆਗੂਆਂ ਨੇ ਭਾਰਤਡੈਨਮਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਆਪਣੀ ਸਾਂਝੀ ਇੱਛਾ ਦੁਹਰਾਈ ਤੇ ਉਨ੍ਹਾਂ ਤਰੀਕਿਆਂ ਉੱਤੇ ਵਿਚਾਰ ਕੀਤਾ ਕਿ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਦੋਵੇਂ ਦੇਸ਼ ਕਿਵੇਂ ਇਕੱਠੇ ਕੰਮ ਕਰ ਸਕਦੇ ਹਨ।

 

ਉਨ੍ਹਾਂ 12 ਮਈ, 2020 ਨੂੰ ਦੋਵੇਂ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਸਾਂਝੇ ਕਮਿਸ਼ਨ ਦੀ ਮੀਟਿੰਗ ਦੇ ਸਫ਼ਲ ਸੰਗਠਨ ਦਾ ਸੁਆਗਤ ਕੀਤਾ।

 

ਸਿਹਤ ਖੋਜ, ਸਵੱਛ ਤੇ ਹਰੀ ਊਰਜਾ ਤੇ ਜਲਵਾਯੂ ਪਰਿਵਰਤਨ ਸਹਿਣਸ਼ੀਲਤਾ ਜਿਹੇ ਖੇਤਰਾਂ ਵਿੱਚ ਪਰਸਪਰ ਲਾਹੇਵੰਦ ਤਾਲਮੇਲ ਦੀਆਂ ਅਥਾਹ ਸੰਭਾਵਨਾਵਾਂ ਤੇ ਸਹਿਮਤੀ ਪ੍ਰਗਟਾਉਂਦਿਆਂ ਦੋਵੇਂ ਆਗੂਆਂ ਨੇ ਭਾਰਤ ਤੇ ਡੈਨਮਾਰਕ ਦਰਮਿਆਨ ਮਜ਼ਬੂਤ ਗ੍ਰੀਨ (ਪ੍ਰਦੂਸ਼ਣਮੁਕਤ) ਰਣਨੀਤਕ ਭਾਈਵਾਲੀ ਸਿਰਜਣ ਦੇ ਟੀਚੇ ਲਈ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ।

 

******

 

ਵੀਆਰਆਰਕੇ/ਐੱਸਐੱਚ



(Release ID: 1623966) Visitor Counter : 185