ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਪੰਜਾਬ ਨਾਲ ਮਿਲ ਕੇ ਕੋਵਿਡ-19 ਪ੍ਰਬੰਧਨ ਲਈ ਤਿਆਰੀ ਅਤੇ ਰੋਕਥਾਮ ਉਪਾਵਾਂ ਦੀ ਸਮੀਖਿਆ ਕੀਤੀ

‘‘ਕੇਂਦਰ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਯਤਨਾਂ ਵਿੱਚ ਮਦਦ ਕਰਨ ਲਈ ਵਚਨਬੱਧ ਹੈ’’

Posted On: 13 MAY 2020 4:34PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਪੰਜਾਬ ਦੇ ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨਾਲ ਵੀਡਿਓ ਕਾਨਫਰੰਸਿੰਗ ਰਾਹੀਂ ਉੱਚ ਪੱਧਰੀ ਮੀਟਿੰਗ ਕੀਤੀ। ਇਹ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਭਿੰਨ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਰੈੱਡ ਜ਼ੋਨ ਅਤੇ ਉੱਚ ਤਰਜੀਹ ਵਾਲੇ ਜ਼ਿਲ੍ਹਿਆਂ ਦੇ ਕਲੈਕਟਰਾਂ ਨਾਲ ਵਨ-ਟੂ-ਵਨ ਵਿਚਾਰ ਵਟਾਂਦਰੇ ਅਤੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਦੇ ਪ੍ਰਬੰਧਨ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਇੱਕ ਹਿੱਸਾ ਸੀ।

 

ਸ਼ੁਰੂਆਤ ਵਿੱਚ ਡਾ. ਹਰਸ਼ ਵਰਧਨ ਨੇ ਕਿਹਾ ਕਿ 13 ਮਈ, 2020 ਤੱਕ ਦੇਸ਼ ਵਿੱਚ ਕੁੱਲ 74,281 ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ 24,386 ਲੋਕ ਠੀਕ ਹੋ ਚੁੱਕੇ ਹਨ ਅਤੇ 2,415 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ 3,525 ਨਵੇਂ ਪੁਸ਼ਟੀ ਕੀਤੇ ਗਏ ਕੇਸਾਂ ਨੂੰ ਇਸ ਵਿੱਚ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 14 ਦਿਨਾਂ ਵਿੱਚ ਡਬਲਿੰਗ ਦਾ ਸਮਾਂ 11 ਸੀ ਜਦੋਂ ਕਿ ਪਿਛਲੇ ਤਿੰਨ ਦਿਨਾਂ ਵਿੱਚ ਇਹ 12.6 ਤੱਕ ਸੁਧਰਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌਤ ਦਰ 3.2 % ਹੈ ਅਤੇ ਰਿਕਵਰੀ ਦਰ 32.8 % ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ (ਕੱਲ੍ਹ ਦੀ ਤਰ੍ਹਾਂ) ਆਈਸੀਯੂ ਵਿੱਚ 2.75 % ਐਕਟਿਵ ਕੋਵਿਡ-19 ਮਰੀਜ਼ ਹਨ, ਵੈਂਟੀਲੇਟਰ ਤੇ 0.37 % ਅਤੇ ਆਕਸੀਜਨ ਦੀ ਸਹਾਇਤਾ ਤੇ 1.89 % ਹਨ। ਡਾ. ਹਰਸ਼ ਵਰਧਨ ਨੇ ਕਿਹਾ ਕਿ 352 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 140 ਨਿੱਜੀ ਪ੍ਰਯੋਗਸ਼ਾਲਾਵਾਂ ਰਾਹੀਂ ਦੇਸ਼ ਵਿੱਚ ਟੈਸਟ ਦੀ ਸਮਰੱਥਾ ਵਧ ਕੇ 1 ਲੱਖ ਟੈਸਟ ਪ੍ਰਤੀ ਦਿਨ ਹੋ ਗਈ ਹੈ। ਸਮੁੱਚੇ ਰੂਪ ਵਿੱਚ ਕੋਵਿਡ-19 ਲਈ ਹੁਣ ਤੱਕ 18,56,477 ਟੈਸਟ ਕੀਤੇ ਜਾ ਚੁੱਕੇ ਹਨ ਜਦੋਂਕਿ ਕੱਲ੍ਹ 94708 ਨਮੂਨਿਆਂ ਦਾ ਟੈਸਟ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ, ‘‘ਅੱਜ ਨੌਂ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਤੋਂ ਕਿਸੇ ਵੀ ਮਾਮਲੇ ਦੀ ਸੂਚਨਾ ਨਹੀਂ ਹੈ। ਯਾਨੀ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਗੋਆ, ਛੱਤੀਸਗੜ੍ਹ, ਲੱਦਾਖ, ਮਣੀਪੁਰ, ਮੇਘਾਲਿਆ, ਮਿਜ਼ੋਰਮ। ਉਨ੍ਹਾਂ ਨੇ ਕਿਹਾ ਕਿ ਇਸਦੇ ਇਲਾਵਾ ਦਮਨ ਅਤੇ ਦਿਊ, ਸਿੱਕਮ, ਨਾਗਾਲੈਂਡ ਅਤੇ ਲਕਸ਼ਦੀਪ ਵਿੱਚ ਹੁਣ ਤੱਕ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਤੱਕ 900 ਸਮਰਪਿਤ ਕੋਵਿਡ ਹਸਪਤਾਲਾਂ ਵਿੱਚ 1,79,882 ਬੈੱਡ (ਆਇਸੋਲੇਸ਼ਨ ਬੈੱਡ-1,60,610 ਅਤੇ ਆਈਸੀਯੂ ਬੈੱਡ-19,272) ਅਤੇ 2,040 ਸਮਰਪਿਤ ਕੋਵਿਡ ਹੈਲਥ ਸੈਂਟਰ 1,29,689 ਬੈੱਡ (ਆਇਸੋਲੇਸ਼ਨ ਬੈੱਡ-1,19,340 ਅਤੇ ਆਈਸੀਯੂ ਬੈੱਡ-10,349) ਨਾਲ ਸੁਸੱਜਿਤ ਹਨ ਅਤੇ 8,708 ਕੁਆਰੰਟੀਨ ਕੇਂਦਰਾਂ ਅਤੇ 4,93,101 ਬੈੱਡ ਵਾਲੇ 5,577 ਕੋਵਿਡ ਦੇਖਭਾਲ ਕੇਂਦਰ ਹੁਣ ਦੇਸ਼ ਵਿੱਚ ਕੋਵਿਡ-19 ਦਾ ਮੁਕਾਬਲਾ ਕਰਨ ਲਈ ਉਪਲੱਬਧ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਨੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ/ ਕੇਂਦਰੀ ਸੰਸਥਾਨਾਂ ਨੂੰ 78.42 ਲੱਖ ਐੱਨ 95 ਮਾਸਕ ਅਤੇ 42.18 ਲੱਖ ਨਿੱਜੀ ਸੁਰੱਖਿਆ ਉਪਕਰਨ (ਪੀਪੀਈ) ਵੀ ਪ੍ਰਦਾਨ ਕੀਤੇ ਹਨ।

 

ਡਾਇਰੈਕਟਰ (ਐੱਨਸੀਡੀਸੀ) ਡਾ. ਐੱਸ. ਕੇ. ਸਿੰਘ ਨੇ ਰਾਜ ਅਤੇ ਇਸਦੇ ਪ੍ਰਬੰਧ ਵਿੱਚ ਕੋਵਿਡ-19 ਮਾਮਲਿਆਂ ਦੀ ਸਥਿਤੀ ਤੇ ਇੱਕ ਸੰਖੇਪ ਪ੍ਰਸਤੂਤੀ ਦਿੱਤੀ। 12 ਮਈ 2020 ਤੱਕ ਸਾਰੇ 22 ਜ਼ਿਲ੍ਹਿਆਂ ਵਿੱਚ ਕੁੱਲ 1913 ਮਾਮਲੇ ਕੋਵਿਡ-19 ਨਾਲ ਪ੍ਰਭਾਵਿਤ ਹਨ, 3 ਜ਼ਿਲ੍ਹਿਆਂ (ਲੁਧਿਆਣਾ, ਜਲੰਧਰ ਅਤੇ ਪਟਿਆਲਾ) ਰੈੱਡ ਜ਼ੋਨ ਵਿੱਚ ਹਨ ਅਤੇ 15 ਔਰੇਂਜ ਜ਼ੋਨ ਵਿੱਚ ਹਨ। ਕੁੱਲ ਲਏ ਨਮੂਨੇ 43,999 ਹਨ ਅਤੇ ਸੈਂਪਲ ਦੀ ਪਾਜ਼ੇਟਿਵਿਟੀ ਦਰ 4.3 % ਹੈ। ਕੁੱਲ 4,216 ਮਾਮਲਿਆਂ ਵਿੱਚ ਨਾਂਦੇੜ ਸਾਹਿਬ ਤੋਂ ਆਉਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ 1,225 ਪਾਜ਼ੇਟਿਵ ਮਾਮਲੇ ਹਨ। ਇਹ ਵੀ ਜ਼ਿਕਰ ਕੀਤਾ ਕਿ ਰਾਜ ਅੱਗੇ ਵਾਪਸ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਲਗਭਗ 20,521 ਦੀ ਸੰਖਿਆ ਇੱਕ ਹੋਰ ਚੁਣੌਤੀ ਹੈ।

 

ਡਾ. ਹਰਸ਼ ਵਰਧਨ ਨੇ ਸ਼੍ਰੀ ਬਲਬੀਰ ਸਿੰਘ ਸਿੱਧੂ ਅਤੇ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਡੀਐੱਮ ਨਾਲ ਕੋਵਿਡ-19 ਦੇ ਪ੍ਰਬੰਧਨ ਅਤੇ ਹੋਰ ਤਰਜੀਹੀ ਮਾਮਲਿਆਂ ਨਾਲ ਸਬੰਧਿਤ ਵਿਭਿੰਨ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਲੌਕਡਾਊਨ ਉਪਾਵਾਂ ਦੇ ਸਖ਼ਤ ਪਾਲਣ, ਸੁਚੇਤਤਾ ਨਾਲ ਕੀਤੀ ਗਈ ਕੰਟਰੈਕਟ ਟਰੇਸਿੰਗ, ਕੰਟੇਨਮੈਂਟ ਜ਼ੋਨ ਵਿੱਚ ਸਾਰੇ ਲੋਕਾਂ ਦੀ ਸਕ੍ਰੀਨਿੰਗ, ਲੌਕਡਾਊਨ ਦੌਰਾਨ ਲੋਕਾਂ ਤੱਕ ਲਾਜ਼ਮੀ ਵਸਤਾਂ ਅਤੇ ਦਵਾਈਆਂ ਦੀ ਹੋਮ ਡਲਿਵਰੀ ਅਤੇ ਅਪ੍ਰਭਾਵਿਤ ਖੇਤਰਾਂ ਵਿੱਚ ਕੀਤੀ ਗਈ ਸਵੀਅਰ ਐਕਯੂਟ ਰੈਸਿਪਰਿਟਰੀ ਸੰਕ੍ਰਮਣ (ਐੱਸਏਆਰਆਈ)/ ਇਨਫਲੂਐਂਜਾ ਵਰਗੀਆਂ ਬਿਮਾਰੀਆਂ (ਆਈਐੱਲਆਈ) ਪ੍ਰਤੀ ਸੁਚੇਤ ਹੋ ਕੇ ਨਿਗਰਾਨੀ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ।

 

ਡਾ. ਹਰਸ਼ ਵਰਧਨ ਨੇ ਕਿਹਾ ਕਿ ਪੰਜਾਬ ਨੇ ਆਯੁਸ਼ਮਾਨ ਭਾਰਤ-ਸਿਹਤ ਅਤੇ ਕਲਿਆਣ ਕੇਂਦਰ ਦਾ ਸੰਚਾਲਨ ਕਰਨ ਵਿੱਚ ਚੰਗਾ ਕਾਰਜ ਕੀਤਾ ਹੈ। ਇਨ੍ਹਾਂ ਦਾ ਉਪਯੋਗ ਡਾਇਬਟੀਜ਼, ਹਾਈਪਰ ਟੈਨਸ਼ਨ ਅਤੇ ਤਿੰਨ ਸਮਾਨ ਪ੍ਰਕਾਰ ਦੇ ਕੈਂਸਰਾਂ (ਮੂੰਹ, ਛਾਤੀ ਅਤੇ ਬੱਚੇਦਾਨੀ) ਤੋਂ ਗ੍ਰਸਤ ਲੋਕਾਂ ਦੀ ਸਕ੍ਰੀਨਿੰਗ ਅਤੇ ਵਿਆਪਕ ਰੂਪ ਨਾਲ ਸਮੁਦਾਏ ਨੂੰ ਤਰਜੀਹੀ ਸਿਹਤ ਸੇਵਾਵਾਂ ਉਪਲੱਬਧ ਕਰਾਉਣ ਵਿੱਚ ਕੀਤਾ ਜਾ ਸਕਦਾ ਹੈ।

 

ਉਨ੍ਹਾਂ ਨੇ ਰਾਜ ਤੋਂ ਐੱਸਏਆਰਆਈ/ਆਈਐੱਲਆਈ ਸਕ੍ਰੀਨਿੰਗ ਨੂੰ ਮਜ਼ਬੂਤ ਬਣਾਉਣ ਅਤੇ ਇਹ ਯਕੀਨੀ ਕਰਨ ਦੀਆਂ ਮੁਹਿੰਮਾਂ, ਟੀਬੀ ਮਾਮਲਿਆਂ ਦੀ ਖੋਜ ਅਤੇ ਇਲਾਜ, ਡਾਇਲਸਿਸ ਰੋਗੀਆਂ ਲਈ ਬਲੱਡ ਟਰਾਂਸਫਿਊਜ਼ਨ ਉਪਲੱਬਧ ਕਰਾਉਣ, ਕੈਂਸਰ ਮਰੀਜ਼ਾਂ ਦਾ ਇਲਾਜ, ਗਰਭਵਤੀ ਔਰਤਾਂ ਦੀ ਏਐੱਨਸੀ ਆਦਿ ਤੇ ਪ੍ਰਤੀਕੂਲ ਪ੍ਰਭਾਵ ਨਾ ਪੈਣ ਦੀ ਵੀ ਬੇਨਤੀ ਕੀਤੀ। ਜਿੱਥੋਂ ਤੱਕ ਉਪਲੱਬਧ ਅੰਕੜੇ ਨਿੱਜੀ ਅਤੇ ਸਰਕਾਰੀ ਕਲੀਨਿਕਾਂ ਵਿੱਚ ਤਪਦਿਕ ਮਾਮਲਿਆਂ ਦੀ ਅਧਿਸੂਚਨਾ ਵਿੱਚ ਗਿਰਾਵਟ ਦਾ ਸੰਕੇਤ ਦਿੰਦੇ ਹਨ, ਰਾਜਾਂ ਨੂੰ ਇਸ ਖੇਤਰ ਨੂੰ ਵੀ ਤਰਜੀਹ ਦੇਣ ਦੀ ਲੋੜ ਹੈ। ਇਹ ਦੱਸਦੇ ਹੋਏ ਕਿ ਵੇਤਨ ਦਾ ਸਮੇਂ ਸਿਰ ਭੁਗਤਾਨ ਅਤੇ ਕਾਰਜਕੁਸ਼ਲਤਾ ਨਾਲ ਸਬੰਧਿਤ ਇਨਸੈਂਟਿਵ ਮੋਹਰੀ ਕਤਾਰ ਦੇ ਸਿਹਤ ਕਰਮਚਾਰੀਆਂ ਦੇ ਹੌਸਲੇ ਵਧਾਏਗਾ, ਰਾਜ ਨੂੰ ਇਨ੍ਹਾਂ ਨੂੰ ਸਮੇਂ ਸਿਰ ਜਾਰੀ ਕਰਨ ਦੀ ਤਾਕੀਦ ਕੀਤੀ ਗਈ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਬਿਹਤਰ ਸੰਪਰਕ ਨਿਗਰਾਨੀ ਅਤੇ ਉਚਿਤ ਮੈਡੀਕਲ ਉਪਾਵਾਂ ਤਹਿਤ ਪਰਤਣ ਵਾਲੇ ਸਾਰੇ ਲੋਕਾਂ ਲਈ ਆਰੋਗਯ ਸੇਤੂ ਐਪ ਨੂੰ ਡਾਊਨਲੋਡ ਕਰਨਾ ਲਾਜ਼ਮੀ ਬਣਾ ਦਿੱਤਾ ਜਾਣਾ ਚਾਹੀਦਾ ਹੈ। ਇਸਦੇ ਇਲਾਵਾ ਰਾਜ ਦੇ ਹੈਲਪਲਾਈਨ ਨੰਬਰ 104 ਬਾਰੇ ਜਾਗਰੂਕਤਾ ਵਧਾਈ ਜਾਣ ਦੀ ਲੋੜ ਹੈ ਅਤੇ ਕਾਲ ਸੈਂਟਰਾਂ ਦੀ ਸੰਖਿਆ ਵੀ ਐੱਨਐੱਚਐੱਮ ਤਹਿਤ ਵਧਾਉਣੀ ਚਾਹੀਦੀ ਹੈ। ਦੇਸ਼ ਵਿੱਚ ਕਾਲ ਸੈਂਟਰ ਏਜੰਟਾਂ ਨੂੰ ਕੋਵਿਡ-19 ਮਰੀਜ਼ਾਂ, ਸਿਹਤ ਵਰਕਰਾਂ ਅਤੇ ਠੀਕ ਹੋ ਚੁੱਕੇ ਰੋਗੀਆਂ ਬਾਰੇ ਵੀ ਕਲੰਕ ਨਾਲ ਸਬੰਧਿਤ ਮੁੱਦਿਆਂ ਨੂੰ ਲੈ ਕੇ ਸਿਖਲਾਈ ਦਿੱਤੀ ਗਈ ਹੈ, ਇਸ ਲਈ ਇਸ ਉਦੇਸ਼ ਲਈ ਵੀ ਉਨ੍ਹਾਂ ਦਾ ਉਪਯੋਗ ਕਰਨ ਦੀ ਲੋੜ ਹੈ।

 

ਰਾਜ ਸਿਹਤ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੌਰਾਨ ਵੀ ਓਪੀਡੀ ਸੇਵਾਵਾਂ ਜਾਰੀ ਰਹੀਆਂ ਹਨ ਅਤੇ ਗ਼ੈਰ ਕੋਵਿਡ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਈਆਂ ਹਨ। ਉਨ੍ਹਾਂ ਨੇ ਘਰ-ਘਰ ਦੀ ਨਿਗਰਾਨੀ ਜ਼ਰੀਏ 6,58,000 ਲੋਕਾਂ ਦੀ ਸਕ੍ਰੀਨਿੰਗ ਕੀਤੀ ਹੈ। ਦੱਸਿਆ ਕਿ ਪੰਜਾਬ ਨੇ ਆਪਣਾ ਖੁਦ ਦਾ ਡੈਸ਼ਬੋਰਡ ਵਿਕਸਿਤ ਕੀਤਾ ਹੈ ਜੋ ਇੱਕ ਹੀਟ ਮੈਪ ਜਨਰੇਟ ਕਰਦਾ ਹੈ ਜਿਸਦਾ ਉਪਯੋਗ ਪ੍ਰਭਾਵੀ ਨਿਯੰਤਰਣ ਉਪਾਵਾਂ ਲਈ ਉੱਭਰਦੇ ਹੌਟਸਪੌਟ ਨੂੰ ਨਿਰਧਾਰਿਤ ਅਤੇ ਗ਼ੈਰ ਹਾਸ਼ੀਆ ਕਰਨ ਲਈ ਕੀਤਾ ਜਾਂਦਾ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਨਾਂਦੇੜ ਸਾਹਿਬ ਤੋਂ ਪਰਤਣ ਵਾਲੇ ਸਾਰੇ ਸ਼ਰਧਾਲੂਆਂ ਦੀ ਸਕ੍ਰੀਨਿੰਗ ਕੀਤੀ ਗਈ ਹੈ, ਜਾਂਚ ਕੀਤੀ ਗਈ ਹੈ ਅਤੇ ਵਿਆਪਕ ਰੂਪ ਨਾਲ ਸਮੁਦਾਏ ਵਿਚਕਾਰ ਘੁਲਣ ਮਿਲਣ ਤੋਂ ਰੋਕਣ ਲਈ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਇਸ ਪ੍ਰਕਾਰ ਪ੍ਰਭਾਵੀ ਰੂਪ ਨਾਲ ਸੰਕ੍ਰਮਣ ਦੇ ਪਸਾਰ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇੱਕ ਮੌਤ ਲੇਖਾ ਪ੍ਰੀਖਿਆ ਵੀ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਸੰਕੇਤ ਮਿਲਿਆ ਹੈ ਕਿ ਪੰਜਾਬ ਵਿੱਚ ਕੋਵਿਡ-19 ਮੌਤਾਂ ਦੇ ਮਾਮਲਿਆਂ ਵਿੱਚ ਇੱਕ ਵੱਡਾ ਪ੍ਰਤੀਸ਼ਤ ਸਹਿ-ਰੋਗਾਂ (co-morbidities) ਵਾਲਿਆਂ ਦਾ ਹੈ। ਪ੍ਰਮੁੱਖ ਸਕੱਤਰ (ਸਿਹਤ) ਸ਼੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸਦੇ ਇਲਾਵਾ 85 % ਤੋਂ ਜ਼ਿਆਦਾ ਮਰੀਜ਼ ਬਿਨਾਂ ਲੱਛਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੈਡੀਕਲ ਸਹਿ ਰੋਗਾਂ ਨੂੰ ਸੰਚਾਲਿਤ ਕਰਨ ਲਈ ਰਾਜ ਵਿੱਚ ਸਾਰੇ ਦਿਸ਼ਾ ਨਿਰਦੇਸ਼ਾਂ/ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ ਹੈ।

 

ਇਸ ਮੀਟਿੰਗ ਵਿੱਚ ਓਐੱਸਡੀ (ਸਿਹਤ ਅਤੇ ਪਰਿਵਾਰ ਕਲਿਆਣ) ਸ਼੍ਰੀ ਰਾਜੇਸ਼ ਭੂਸ਼ਣ, ਸੰਯੁਕਤ ਸਕੱਤਰ (ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ) ਡਾ. ਮਨੋਹਰ ਅਗਨਾਨੀ, ਡੀਜੀਐੱਚਐੱਸ ਡਾ. ਰਾਜੀਵ ਗਰਗ ਅਤੇ ਕੇਂਦਰ ਤੇ ਰਾਜ ਦੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

 

*****

 

ਐੱਮਵੀ/ਐੱਸਜੀ


(Release ID: 1623721) Visitor Counter : 264