ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 11 ਮਈ, 2020 (ਸਵੇਰੇ 10 ਵਜੇ) ਤੱਕ ਦੇਸ਼ ਭਰ ਵਿੱਚ 468 ‘ਸ਼੍ਰਮਿਕ ਸਪੈਸ਼ਲ’ ਟ੍ਰੇਨਾਂ ਚਲਾਈਆਂ

ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾ ਰਿਹਾ ਹੈ

ਰੇਲਵੇ ਵੱਲੋਂ ਇਹ ਟ੍ਰੇਨਾਂ ਦੋਵੇਂ ਰਾਜਾਂ ਦੀ ਸਹਿਮਤੀ ਤੋਂ ਬਾਅਦ ਹੀ ਚਲਾਈਆਂ ਜਾਂਦੀਆਂ ਹਨ ਜਿਸ ਰਾਜ ਵਿੱਚੋਂ ਯਾਤਰੀਆਂ ਨੂੰ ਭੇਜਿਆ ਜਾ ਰਿਹਾ ਹੈ ਅਤੇ ਜਿਸ ਰਾਜ ਵਿੱਚ ਯਾਤਰੀ ਜਾ ਰਹੇ ਹਨ

ਸਮਾਜਿਕ ਦੂਰੀ ਦਾ ਪਾਲਣ ਕੀਤਾ ਜਾ ਰਿਹਾ ਹੈ

ਹਰੇਕ ‘ਸ਼੍ਰਮਿਕ ਸਪੈਸ਼ਲ’ ਟ੍ਰੇਨ ਵਿੱਚ ਲਗਭਗ 1200 ਯਾਤਰੀ ਯਾਤਰਾ ਕਰਦੇ ਹਨ

Posted On: 11 MAY 2020 11:29AM by PIB Chandigarh

ਵਿਭਿੰਨ ਸਥਾਨਾਂ ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਆਵਾਜਾਈ ਸਪੈਸ਼ਲ ਟ੍ਰੇਨਾਂ ਰਾਹੀਂ ਯਕੀਨੀ ਬਣਾਉਣ ਲਈ ਗ੍ਰਹਿ ਮੰਤਰਾਲੇ ਦਾ ਆਦੇਸ਼ ਪ੍ਰਾਪਤ ਹੋਣ ਤੋਂ ਬਾਅਦ ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਸੀ।

 

11 ਮਈ 2020 ਤੱਕ ਦੇਸ਼ ਭਰ ਦੇ ਵਿਭਿੰਨ ਰਾਜਾਂ ਤੋਂ ਕੁੱਲ 468ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਵਿੱਚੋਂ 363 ਟ੍ਰੇਨਾਂ ਆਪਣੀਆਂ ਮੰਜ਼ਿਲਾਂ ਤੱਕ ਪਹੁੰਚ ਵੀ ਚੁੱਕੀਆਂ ਹਨ ਅਤੇ 105 ਟ੍ਰੇਨਾਂ ਫਿਲਹਾਲ ਆਪਣੀ-ਆਪਣੀ ਮੰਜ਼ਿਲ ਵੱਲ ਵਧ ਰਹੀਆਂ ਹਨ।

 

ਇਨ੍ਹਾਂ 363 ਟ੍ਰੇਨਾਂ ਦਾ ਸੰਚਾਲਨ ਵਿਭਿੰਨ ਰਾਜਾਂ ਵਿੱਚ ਪਹੁੰਚਣ ਤੇ ਖਤਮ ਹੋਇਆ ਜਿਵੇਂ ਕਿ ਆਂਧਰ ਪ੍ਰਦੇਸ਼ (1 ਟ੍ਰੇਨ), ਬਿਹਾਰ (100 ਟ੍ਰੇਨਾਂ), ਹਿਮਾਚਲ ਪ੍ਰਦੇਸ਼ (1 ਟ੍ਰੇਨ), ਝਾਰਖੰਡ (22 ਟ੍ਰੇਨਾਂ), ਮੱਧ ਪ੍ਰਦੇਸ਼ (30 ਟ੍ਰੇਨਾਂ), ਮਹਾਰਾਸ਼ਟਰ (3 ਟ੍ਰੇਨਾਂ), ਓਡੀਸ਼ਾ (25 ਟ੍ਰੇਨਾਂ), ਰਾਜਸਥਾਨ (4 ਟ੍ਰੇਨਾਂ), ਤੇਲੰਗਾਨਾ (2 ਟ੍ਰੇਨਾਂ), ਉੱਤਰ ਪ੍ਰਦੇਸ਼ (172 ਟ੍ਰੇਨਾਂ), ਪੱਛਮੀ ਬੰਗਾਲ (2 ਟ੍ਰੇਨਾਂ) ਅਤੇ ਤਮਿਲ ਨਾਡੂ (1 ਟ੍ਰੇਨ)

 

ਇਨ੍ਹਾਂ ਸਪੈਸ਼ਲ ਟ੍ਰੇਨਾਂ ਨੇ ਪ੍ਰਵਾਸੀਆਂ ਨੂੰ ਅਨੇਕ ਸ਼ਹਿਰਾਂ ਤੱਕ ਪਹੁੰਚਾਇਆ ਹੈ ਜਿਨ੍ਹਾਂ ਵਿੱਚ ਤਿਰੂਚਿਰਾਪੱਲੀ, ਟਿਟਲਾਗੜ੍ਹ, ਬਰੌਨੀ, ਖੰਡਵਾ, ਜਗਨਨਾਥਪੁਰ, ਖੁਰਦਾ ਰੋਡ, ਪ੍ਰਯਾਗਰਾਜ, ਛਪਰਾ, ਬਲਿਆ, ਗਯਾ, ਪੂਰਣਿਮਾ, ਵਾਰਾਣਸੀ, ਦਰਭੰਗਾ, ਗੋਰਖਪੁਰ, ਲਖਨਊ, ਜੌਨ ਪੁਰ, ਹਟੀਆ, ਬਸਤੀ, ਕਟਿਹਾਰ, ਦਾਨਾਪੁਰ, ਮੁਜ਼ੱਫਰਪੁਰ, ਸਹਰਸਾ ਆਦਿ ਸ਼ਾਮਲ ਹਨ।

 

ਇਨ੍ਹਾਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਨਾਲ ਵੱਧ ਤੋਂ ਵੱਧ ਲਗਭਗ 1200 ਯਾਤਰੀ ਹੀ ਸਮਾਜਿਕ ਦੂਰੀ ਬਣਾਈ ਰੱਖਣ ਦੇ ਦਿਸ਼ਾ-ਨਿਰਦੇਸ਼ਾਂਦਾ ਬਾਕਾਇਦਾ ਪਾਲਣ ਕਰਦੇ ਹੋਏ ਸਫ਼ਰ ਕਰ ਸਕਦੇ ਹਨ। ਇਸ ਤਰ੍ਹਾਂ ਹੀ ਟ੍ਰੇਨ ਵਿੱਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਸੰਪੂਰਨ ਸਕ੍ਰੀਨਿੰਗ ਜਾਂ ਜਾਂਚ ਨੂੰ ਯਕੀਨੀ ਬਣਾਇਆ ਜਾਂਦਾ ਹੈ। ਇੱਕ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ ਸਫ਼ਰ ਦੌਰਾਨ ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ।

 

****

 

ਡੀਜੇਐੱਨ/ਐੱਮਕੇਵੀ



(Release ID: 1622910) Visitor Counter : 151