ਰਸਾਇਣ ਤੇ ਖਾਦ ਮੰਤਰਾਲਾ

ਕੋਵਿਡ-19 ਦੇ ਕਾਰਨ ਆ ਰਹੀਆਂ ਕਠਿਨ ਚੁਣੌਤੀਆਂ ਦੇ ਬਾਵਜੂਦ ਨੈਸ਼ਨਲ ਫਰਟਲਾਇਜ਼ਰ ਲਿਮਿਟਿਡ (ਐੱਨਐੱਫਐੱਲ) ਨੇ ਅਪ੍ਰੈਲ ਮਹੀਨੇ ਵਿੱਚ ਖਾਦਾਂ ਦੀ ਵਿਕਰੀ ਵਿੱਚ 71ਪ੍ਰਤੀਸ਼ਤ ਦਾ ਰਿਕਾਰਡ ਵਾਧਾ ਦਰਜ ਕੀਤਾ

Posted On: 10 MAY 2020 2:59PM by PIB Chandigarh

ਕੋਵਿਡ-19 ਲਾਕਡੌਨ ਦੇ ਦੌਰਾਨ ਬਹੁਤ ਕਠਿਨ ਹਾਲਾਤ ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਸਰਵਜਨਕ ਇਕਾਈ ਨੈਸ਼ਨਲ ਫਰਟਲਾਇਜ਼ਰ ਲਿਮਿਟਿਡ (ਐੱਨਐੱਫਐੱਲ) ਨੇ ਅਪ੍ਰੈਲ 2020 ਵਿੱਚ ਰਸਾਇਣਕ ਖਾਦਾਂ  ਦੀ ਵਿੱਕਰੀ  ਵਿੱਚ 71 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਅਪ੍ਰੈਲ ਮਹੀਨੇ ਵਿੱਚ ਕੰਪਨੀ ਨੇ 3.62ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਜਦ ਕਿ ਪਿਛਲੇ ਸਾਲ ਦੀ ਇਸ ਅਵਧੀ ਵਿੱਚ ਕੰਪਨੀ ਨੇ 2.12ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਲੌਕਡਾਊਨ ਦੀ ਵਜ੍ਹਾ ਨਾਲ ਲੌਜਿਸਟਿਕਸ ਸੇਵਾਵਾਂ ਵਿੱਚ ਰੁਕਾਵਟ ਅਉਣ ਦੇ ਬਾਵਜੂਦ ਵੀ ਕਿਸਾਨਾਂ ਦੇ ਲਈ ਖਾਦਾਂ ਦੀ ਪੂਰਤੀ ਜਾਰੀ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ।

 

https://static.pib.gov.in/WriteReadData/userfiles/image/WhatsAppImage2020-05-10at2.50.25PMAR55.jpeg

 

 

ਐੱਨਐੱਫਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨੋਜ ਮਿਸ਼ਰਾ ਨੇ ਅਪ੍ਰੈਲ ਦੀ ਵਿਕਰੀ ਵਿੱਚੋਂ ਸਭ ਤੋਂ ਜ਼ਿਆਦਾ ਵਾਧਾ ਹਾਸਲ ਕਰਨ ਲਈ ਕੰਪਨੀ ਦੀ ਮਾਰਕਿਟਿੰਗ ਟੀਮ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਹੈ।

 

ਐੱਨਐੱਫਐੱਲ ਪੰਜਾਬ ਵਿੱਚ ਨੰਗਲ ਅਤੇ ਬਠਿੰਡਾ ,ਹਰਿਆਣਾ ਵਿੱਚ ਪਾਣੀਪਤ ਅਤੇ ਮੱਧ ਪ੍ਰਦੇਸ਼ ਦੇ ਵਿਜੈਪੁਰ ਵਿੱਚ ਸਥਿਤ ਫੈਕਟਰੀਆ ਵਿੱਚ ਯੂਰੀਆ ਦਾ ਉਤਪਾਦਨ ਕੀਤਾ। ਕੰਪਨੀ ਦੀ 35.68  ਲੱਖ  ਮੀਟਰਕ ਟਨ ਯੂਰੀਆ ਦੀ ਉਤਪਾਦਨ ਸਮਰੱਥਾ ਹੈ।ਹਰ ਤਰ੍ਹਾਂ ਦੇ ਉਤਪਾਦਾਂ ਨੂੰ ਮਿਲਾ ਕੇ ਕੰਪਨੀ ਨੇ 2019-20 ਦੇ ਦੌਰਾਨ ਲਗਾਤਾਰ ਪੰਜਵੀਂ ਵਾਰ 57 ਲੱਖ ਮੀਟਰਕ ਟਨ ਦੀ ਰਿਕਾਰਡ ਵਿਕਰੀ ਦਰਜ ਕੀਤੀ ਹੈ। ਕਠਿਨ ਸਮੇ ਵਿੱਚ ਫੈਕਟਰੀਆ ਦੀ ਵੱਧ ਉਤਪਾਦਨ ਸਮਰੱਥਾ ਬਣਾਈ ਰੱਖਣ ਲਈ ਦੇਸ਼ ਦੇ  ਕਿਰਤੀ ਸਮੂਹ ਲਈ ਸਰਕਾਰ ਦੀ  ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਸਫ਼ਲਤਾ ਦੀ ਕਹਾਣੀ ਹੈ।

 

https://static.pib.gov.in/WriteReadData/userfiles/image/WhatsAppImage2020-05-10at2.50.55PMHOM0.jpeg

https://static.pib.gov.in/WriteReadData/userfiles/image/WhatsAppImage2020-05-10at2.50.56PM0TJE.jpeg

 

 

ਕੋਵਿਡ-19 ਨਾਲ ਨਿਪਟਣ ਦੇ ਸਰਕਾਰ ਦੇ ਯਤਨਾਂ ਵਿੱਚ ਪੂਰਾ ਸਹਿਯੋਗ ਦੇਣ ਲਈ ਐੱਨਐੱਫਐੱਲ ਦੇ ਕਰਮਚਾਰੀਆਂ ਨੇ ਆਪਣੇ ਇੱਕ ਦਿਨ ਦੀ ਤਨਖ਼ਾਹ ਵਿੱਚੋਂ ਕੁੱਲ 88 ਲੱਖ ਰੁਪਏ ਪੀਐੱਮ-ਕੇਅਰਸ ਫੰਡ ਵਿੱਚ ਦਾਨ ਦਿੱਤੇ ਹਨ। ਇਸਦੇ ਅਧੀਨ ਕੰਪਨੀ ਨੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਆਪਣੇ ਵੱਲੋਂ 1.52 ਕਰੋੜ ਰੁਪਏ ਪੀਐੱਮ-ਕੇਅਰਸ ਫੰਡ ਵਿੱਚ ਦਿੱਤੇ ਹਨ।

 

                                                         *****

 

ਆਰਸੀਜੇ/ਆਰਕੇਐੱਮ
 



(Release ID: 1622773) Visitor Counter : 159