ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਜੋਂ ਰਜਿਸਟਰ ਹੋਣ ਲਈ ਰਿਟੇਲਰਾਂ ਅਤੇ ਭਵਨ ਤੇ ਨਿਰਮਾਣ ਪੇਸ਼ੇਵਰਾਂ ਦੀ ਬੇਨਤੀ ਦੀ ਤੁਰੰਤ ਪੜਤਾਲ ਕੀਤੀ ਜਾਵੇਗੀ: ਗਡਕਰੀ

ਰਿਟੇਲਰਾਂ ਅਤੇ ਪ੍ਰੈਕਟਿਸਿੰਗ ਇੰਜੀਨੀਅਰਾਂ, ਆਰਕੀਟੈਕਟਾਂ ਅਤੇ ਟਾਊਨ ਪਲੈਨਰਾਂ ਦੀਆਂ ਐਸੋਸੀਏਸ਼ਨਾਂ ਨੂੰ ਆਯਾਤ ਪ੍ਰਤੀਸਥਾਪਨ ’ਤੇ ਕੰਮ ਕਰਨ ਅਤੇ ਭੀੜ ਵਾਲੇ ਸ਼ਹਿਰਾਂ ਵਿੱਚ ਭੀੜ ਘਟਾਉਣ ਲਈ ਕਿਹਾ

Posted On: 09 MAY 2020 6:47PM by PIB Chandigarh

ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਸੜਕ ਆਵਾਜਾਈ ਅਤੇ ਰਾਜਮਾਰਗਾਂ ਲਈ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਰਿਟੇਲਰ ਐਸੋਸੀਏਸ਼ਨ ਆਵ੍ ਇੰਡੀਆ ਅਤੇ ਪ੍ਰੈਕਟਿਸਿੰਗ ਇੰਜੀਨੀਅਰਸ, ਆਰਕੀਟੈਕਟਸ ਐਂਡ ਟਾਊਨ ਪਲੈਨਰਸ ਐਸੋਸੀਏਸ਼ਨ (ਇੰਡੀਆ) ਨੂੰ ਭਰੋਸਾ ਦਿੱਤਾ ਹੈ ਕਿ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਜੋਂ ਰਜਿਸਟਰ ਹੋਣ ਦੀ ਉਨ੍ਹਾਂ  ਦੀ ਬੇਨਤੀ ਦੀ ਜਲਦੀ ਜਾਂਚ ਕੀਤੀ ਜਾਵੇਗੀ ਉਨ੍ਹਾਂ  ਨੇ ਲੋੜ ਮਹਿਸੂਸ ਕੀਤੀ ਕਿ ਕਿਉਂਕਿ ਇਹ ਸੰਸਥਾਵਾਂ ਰੋਜ਼ਗਾਰ ਪੈਦਾ ਕਰਦੀਆਂ ਹਨ ਅਤੇ ਇਸ ਲਈ ਕੀ ਇਹ ਮਜ਼ਦੂਰਾਂ ਨੂੰ ਬੀਮਾ, ਮੈਡੀਕਲ, ਪੈਨਸ਼ਨ, ਆਦਿ ਕਈ ਲਾਭ ਮੁਹੱਈਆ ਕਰਵਾ ਸਕਦੀਆਂ ਹਨ

 

ਉਨ੍ਹਾਂ  ਨੇ ਪ੍ਰਚੂਨ ਵਿਕਰੇਤਾਵਾਂ ਨੂੰ ਘਰਾਂ ਵਿੱਚ ਡਿਲਿਵਰੀ ਕਰਨ ਵਰਗੇ ਮੌਕਿਆਂ ਨੂੰ ਵਰਤਣ ਲਈ ਕਿਹਾ ਅਤੇ ਨਾਲ ਹੀ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ, ਗਾਹਕਾਂ / ਕਰਮਚਾਰੀਆਂ ਲਈ ਸੈਨੀਟਾਈਜ਼ਰਾਂ ਦੀ ਉਪਲਬਧਤਾ ਅਤੇ ਸਾਰੀਆਂ ਪ੍ਰਚੂਨ ਦੁਕਾਨਾਂ ਤੇ ਮਾਸਕ ਦੀ ਵਰਤੋਂ ਕਰਨ ਦੀ ਪਾਲਣਾ ਕਰਨ ਲਈ ਕਿਹਾ

 

ਮੰਤਰੀ ਨੇ ਅੱਜ ਰਿਟੇਲਰ ਐਸੋਸੀਏਸ਼ਨ ਆਵ੍ ਇੰਡੀਆ ਦੇ ਨੁਮਾਇੰਦਿਆਂ ਅਤੇ ਪ੍ਰੈਕਟਿਸਿੰਗ ਇੰਜੀਨੀਅਰਸ, ਆਰਕੀਟੈਕਟਸ ਐਂਡ ਟਾਊਨ ਪਲੈਨਰਸ ਐਸੋਸੀਏਸ਼ਨ (ਇੰਡੀਆ) ਦੇ ਨੁਮਾਇੰਦਿਆਂ ਨਾਲ ਉਨ੍ਹਾਂ  ਦੇ ਖੇਤਰਾਂ ਤੇ ਕੋਵਿਡ -19 ਦੇ ਪ੍ਰਭਾਵ ਜਾਣਨ ਲਈ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੀਟਿੰਗਾਂ ਨੂੰ ਸੰਬੋਧਨ ਕੀਤਾ ਇਸ ਵਿਚਾਰ ਵਟਾਂਦਰੇ ਦੌਰਾਨ, ਨੁਮਾਇੰਦਿਆਂ ਨੇ ਕੁਝ ਸੁਝਾਵਾਂ ਦੇ ਨਾਲ-ਨਾਲ ਕੋਵਿਡ -19 ਮਹਾਮਾਰੀ ਦੇ ਦੌਰਾਨ ਉਨ੍ਹਾਂ  ਨੂੰ ਦਰਪੇਸ਼ ਹੋ ਰਹੀਆਂ ਵੱਖ-ਵੱਖ ਚੁਣੌਤੀਆਂ ਦੇ ਬਾਰੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਅਤੇ ਆਪਣੇ ਸੈਕਟਰ ਨੂੰ ਚਲਦਾ ਰੱਖਣ ਲਈ ਸਰਕਾਰ ਤੋਂ ਸਹਾਇਤਾ ਲਈ ਬੇਨਤੀ ਕੀਤੀ

 

ਉਨ੍ਹਾਂ  ਨੇ ਇੰਜੀਨੀਅਰਾਂ, ਆਰਕੀਟੈਕਚਰਾਂ ਅਤੇ ਟਾਊਨ ਪਲੈਨਰਾਂ ਨੂੰ ਭੀੜ ਭਰੇ ਸ਼ਹਿਰਾਂ ਨੂੰ ਭੀੜ ਮੁਕਤ ਕਰਨ ਲਈ ਨਵੇਂ ਮੌਕਿਆਂ ਨੂੰ ਖੋਜਣ ਲਈ ਕਿਹਾ ਅਤੇ ਪੇਂਡੂ, ਆਦਿਵਾਸੀ ਅਤੇ ਪੱਛੜੇ ਖੇਤਰਾਂ ਦੇ ਵਿਕਾਸ ਵਿੱਚ ਖ਼ਾਸ ਤੌਰ ਤੇ ਗਰੀਨ ਐਕਸਪ੍ਰੈੱਸ-ਵੇ ਦੇ ਖੇਤਰਾਂ (ਜਿਵੇਂ ਕਿ ਨਵੀਂ ਦਿੱਲੀ-ਮੁੰਬਾਈ ਐਕਸਪ੍ਰੈੱਸ-ਵੇ ਦੀ ਤਰ੍ਹਾਂ) ਵਿੱਚ ਹਿੱਸਾ ਲੈਣ ਲਈ ਕਿਹਾ ਜੋ ਅਜਿਹੇ ਖੇਤਰਾਂ ਵਿੱਚੋਂ ਲੰਘ ਰਿਹਾ ਹੈ ਉਨ੍ਹਾਂ  ਕਿਹਾ ਕਿ ਇਸ ਉਤਸ਼ਾਹੀ ਪ੍ਰੋਜੈਕਟ ਉੱਤੇ ਵੱਖ-ਵੱਖ ਕਲੱਸਟਰ ਅਤੇ ਲੌਜਿਸਟਿਕ ਪਾਰਕ ਬਣਨਗੇ ਜੋ ਵੱਡੇ ਮੌਕੇ ਪ੍ਰਦਾਨ ਕਰਨਗੇ

 

ਉਜਾਗਰ ਕੀਤੇ ਕੁਝ ਪ੍ਰਮੁੱਖ ਮੁੱਦੇ ਅਤੇ ਦਿੱਤੇ ਸੁਝਾਵ ਇਸ ਵਿੱਚ ਸ਼ਾਮਲ ਹਨ: ਰਿਟੇਲਰਾਂ / ਰੈਸਟੋਰੈਂਟਾਂ / ਆਰਕੀਟੈਕਚਰ ਫਰਮਾਂ ਨੂੰ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਜੋਂ ਰਜਿਸਟਰ ਕਰਨਾ, ਕੋਵਿਡ -19 ਨਾਲ ਸਬੰਧਿਤ ਸੁਰੱਖਿਆ ਉਪਾਅ ਦੀਆਂ ਸ਼ਰਤਾਂ ਵਾਲੇ ਮਾਲਾਂ ਨੂੰ ਸ਼ੁਰੂ ਕਰਨਾ, ਗ਼ੈਰ-ਜ਼ਰੂਰੀ ਚੀਜ਼ਾਂ ਲਈ ਈ-ਕਾਮਰਸ ਕੰਪਨੀਆਂ ਦੇ ਕੰਮਕਾਜ ਸ਼ੁਰੂ ਕਰਨਾ, ਪ੍ਰਚੂਨ ਵਿਕਰੇਤਾਵਾਂ ਲਈ ਕਿਰਾਇਆ ਮਾਫ਼ ਕਰਨਾ, ਕਰਜ਼ਾ ਮੁਆਫੀ 9 ਮਹੀਨਿਆਂ ਤੱਕ ਵਧਾਉਣ, ਬੈਂਕ ਵਿਆਜ ਦਰ ਵਿੱਚ 10 % ਤੋਂ ਕਟੌਤੀ ਕਰਕੇ 4-5 % ਕਰਨਾਪ੍ਰਾਈਵੇਟ ਬੈਂਕਾਂ ਦੁਆਰਾ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ, ਸਿਰਫ਼ ਰਿਸੀਵੇਵੱਲ ਤੇ ਜੀਐੱਸਟੀ ਲਾਗੂ ਕਰਨਾ, ਬਿਲਡਰਾਂ ਦੀ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਵਜੋਂ ਰਜਿਸਟ੍ਰੇਸ਼ਨ ਜੋ ਪਹਿਲਾਂ ਹੀ ਰੇਰਾ ਐਕਟ, ਆਦਿ ਅਧੀਨ ਰਜਿਸਟਰਡ ਹਨ

 

ਸ਼੍ਰੀ ਗਡਕਰੀ ਨੇ ਉਦਯੋਗਾਂ ਨੂੰ ਸੱਦਾ ਦਿੱਤਾ ਕਿ ਉਦਯੋਗਾਂ ਦੁਆਰਾ ਇਸ ਨੂੰ ਯਕੀਨੀ ਬਣਾਉਣ ਦੀ ਲੋੜ ਹੈ ਕਿ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਰੋਕਥਾਮ ਉਪਾਅ ਕੀਤੇ ਜਾਣ ਉਨ੍ਹਾਂ ਨੇ ਪੀਪੀਈ (ਮਾਸਕ, ਸੈਨੀਟਾਈਜ਼ਰ ਆਦਿ) ਦੀ ਵਰਤੋਂ ਤੇ ਜ਼ੋਰ ਦਿੱਤਾ ਅਤੇ ਵਪਾਰਕ ਕੰਮਾਂ ਦੌਰਾਨ ਸਮਾਜਿਕ ਦੂਰੀ ਨਿਯਮਾਂ ਨੂੰ ਬਣਾਈ ਰੱਖਣ ਦੀ ਸਲਾਹ ਦਿੱਤੀ

 

ਉਨ੍ਹਾਂ  ਨੇ ਜ਼ਿਕਰ ਕੀਤਾ ਕਿ ਸਾਰੇ ਹਿੱਸੇਦਾਰਾਂ ਨੂੰ ਸੰਕਟ ਤੇ ਕਾਬੂ ਪਾਉਣ ਲਈ ਏਕੀਕ੍ਰਿਤ ਪਹੁੰਚ ਅਪਨਾਉਣੀ ਚਾਹੀਦੀ ਹੈ ਤਾਕਿ ਲੋਕਾਂ ਦੀ ਜ਼ਿੰਦਗੀ ਅਤੇ ਰੁਜ਼ਗਾਰ ਨੂੰ ਯਕੀਨੀ ਬਣਾਇਆ ਜਾ ਸਕੇ ਸ਼੍ਰੀ ਗਡਕਰੀ ਨੇ ਉਦਯੋਗਾਂ ਨੂੰ ਇਸ ਸੰਕਟ ਨੂੰ ਦੂਰ ਕਰਨ ਲਈ ਇਸ ਸਮੇਂ ਇੱਕ ਸਕਾਰਾਤਮਕ ਰਵੱਈਆ ਅਪਣਾਉਣ ਦੀ ਅਪੀਲ ਕੀਤੀ

 

ਕੇਂਦਰੀ ਮੰਤਰੀ ਨੇ ਜ਼ੋਰ ਦਿੱਤਾ ਕਿ ਨਿਰਯਾਤ ਵਧਾਉਣ ਵੱਲ ਖ਼ਾਸ ਧਿਆਨ ਕੇਂਦ੍ਰਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਸੰਸਾਰਕ ਮੰਡੀ ਵਿੱਚ ਪ੍ਰਤੀਯੋਗੀ ਬਣਨ ਲਈ ਬਿਜਲੀ ਦੀ ਲਾਗਤ, ਲੌਜਿਸਟਿਕਸ ਖ਼ਰਚੇ ਅਤੇ ਉਤਪਾਦਨ ਲਾਗਤ ਨੂੰ ਘਟਾਉਣ ਲਈ ਜ਼ਰੂਰੀ ਅਭਿਆਸਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਅੱਗੇ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਦੇਸ਼ੀ ਆਯਾਤ ਨੂੰ ਘਰੇਲੂ ਉਤਪਾਦਨ ਨਾਲ ਤਬਦੀਲ ਕਰਨ ਲਈ ਆਯਾਤ ਪ੍ਰਤੀਸਥਾਪਨ ਤੇ ਵੀ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ

 

 ਉਨ੍ਹਾਂ ਨੇ ਅੱਗੇ ਦੱਸਿਆ ਕਿ ਗ੍ਰੀਨ ਐਕਸਪ੍ਰੈੱਸ ਹਾਈਵੇ ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਅਤੇ ਕਿਹਾ ਕਿ ਉਦਯੋਗਾਂ ਨੂੰ ਰਾਜ ਦੀ ਆਧੁਨਿਕ ਤਕਨਾਲੋਜੀ ਨਾਲ ਲੈਸ ਉਦਯੋਗਿਕ ਕਲੱਸਟਰਾਂ, ਲਾਜਿਸਟਿਕ ਪਾਰਕਾਂ ਵਿੱਚ ਨਿਵੇਸ਼ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ ਉਨ੍ਹਾਂ  ਸਪੱਸ਼ਟ ਕੀਤਾ ਕਿ ਮੈਟਰੋ ਸ਼ਹਿਰਾਂ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਸਨਅਤੀ ਕਲੱਸਟਰ ਦਾ ਰੁਖ ਵਧਾਉਣ ਦੀ ਜ਼ਰੂਰਤ ਹੈ ਅਤੇ ਇਸ ਵਿੱਚ ਉਦਯੋਗਾਂ ਨੂੰ ਭਾਗੀਦਾਰੀ ਲਈ ਅਪੀਲ ਕੀਤੀ ਗਈ

ਮੰਤਰੀ ਨੇ ਮੁੜ ਯਾਦ ਕੀਤਾ ਕਿ ਜਪਾਨ ਦੀ ਸਰਕਾਰ ਨੇ ਆਪਣੇ ਉਦਯੋਗਾਂ ਨੂੰ ਚੀਨ ਵਿੱਚੋਂ ਜਪਾਨੀ  ਨਿਵੇਸ਼ ਨੂੰ ਬਾਹਰ ਕੱਢਣ ਅਤੇ ਹੋਰ ਕਿਤੇ ਨਿਵੇਸ਼ ਕਰਨ ਲਈ ਖ਼ਾਸ ਪੈਕੇਜ ਦੀ ਪੇਸ਼ਕਸ਼ ਕੀਤੀ ਹੈ ਉਨ੍ਹਾਂ  ਕਿਹਾ ਕਿ ਇਹ ਭਾਰਤ ਲਈ ਇੱਕ ਮੌਕਾ ਹੈ ਅਤੇ ਇਸ ਨੂੰ ਵਰਤਣਾ ਚਾਹੀਦਾ ਹੈ

 

ਸ਼੍ਰੀ ਗਡਕਰੀ ਨੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸਰਕਾਰ ਦੁਆਰਾ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਉਨ੍ਹਾਂ  ਦੱਸਿਆ ਕਿ ਉਹ ਸਬੰਧਿਤ ਵਿਭਾਗਾਂ ਕੋਲ ਮੁੱਦੇ ਉਠਾਉਣਗੇ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਦਯੋਗ ਨੂੰ ਇੱਕ ਸਕਾਰਾਤਮਕ ਪਹੁੰਚ ਅਪਣਾਉਣੀ ਚਾਹੀਦੀ ਹੈ ਅਤੇ ਉਨ੍ਹਾਂ  ਮੌਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਕੋਵਿਡ - 19 ਸੰਕਟ ਦੇ ਖ਼ਤਮ ਹੋਣ ਤੇ ਪੈਦਾ ਹੋਣਗੇ

 

*****

 

 

ਆਰਸੀਜੇ / ਐੱਸਕੇਪੀ / ਆਈਏ


(Release ID: 1622596) Visitor Counter : 251