ਘੱਟ ਗਿਣਤੀ ਮਾਮਲੇ ਮੰਤਰਾਲਾ

ਘੱਟ ਗਿਣਤੀ ਵਰਗ ਦੇ ਲੋਕ ਵੀ ਸਮਾਜ ਦੇ ਸਾਰੇ ਲੋਕਾਂ ਨਾਲ ਮਿਲ ਕੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਬਰਾਬਰ ਦੀ ਜ਼ਿੰਮੇਦਾਰੀ ਨਿਭਾ ਰਹੇ ਹਨ: ਮੁਖਤਾਰ ਅੱਬਾਸ ਨਕਵੀ

ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਟ੍ਰੇਨਿੰਗ ਪ੍ਰਾਪਤ 1500 ਤੋਂ ਜ਼ਿਆਦਾ ਸਿਹਤ ਸੰਭਾਲ਼ ਸਹਾਇਕ, ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸਿਹਤ - ਸਲਾਮਤੀ ਦੀ ਸੇਵਾ ਵਿੱਚ ਲੱਗੇ ਹਨ : ਮੁਖਤਾਰ ਅੱਬਾਸ ਨਕਵੀ


"ਇਸ ਸਾਲ 2000 ਤੋਂ ਜ਼ਿਆਦਾ ਹੋਰ ਸਿਹਤ ਸਹਾਇਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ"


ਦੇਸ਼ ਭਰ ਵਿੱਚ 16 ਹੱਜ ਹਾਊਸ ਕੁਆਰੰਟੀਨ ਅਤੇ ਆਈਸੋਲੇਸ਼ਨ ਸੁਵਿਧਾ ਲਈ ਕਈ ਰਾਜ ਸਰਕਾਰਾਂ ਨੂੰ ਦਿੱਤੇ ਗਏ ਹਨ: ਮੁਖਤਾਰ ਅੱਬਾਸ ਨਕਵੀ


“ਘੱਟ ਗਿਣਤੀ ਮਾਮਲੇ ਮੰਤਰਾਲੇ ਦੁਆਰਾ ਸੀਖੋ ਔਰ ਕਮਾਓ (Seekho Aur Kamao) ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਵੱਡੀ ਸੰਖਿਆ ਵਿੱਚ ਫੇਸ ਮਾਸਕਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ”

Posted On: 09 MAY 2020 2:07PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਦੱਸਿਆ ਕਿ ਮੰਤਰਾਲੇ ਦੇ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਸਿਖਲਾਈ ਪ੍ਰਾਪਤ 1500 ਤੋਂ ਜ਼ਿਆਦਾ ਸਿਹਤ ਸੰਭਾਲ਼ ਸਹਾਇਕਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਸਿਹਤ - ਸਲਾਮਤੀ ਦੀ ਸੇਵਾ ਵਿੱਚ ਲੱਗੇ ਹੋਏ ਹਨ।

ਸ਼੍ਰੀ ਨਕਵੀ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਪ੍ਰਾਪਤ  ਸਿਹਤ ਸੰਭਾਲ਼ ਸਹਾਇਕਾਂ ਵਿੱਚ 50% ਲੜਕੀਆਂ ਹਨ ਜੋ ਕਿ ਦੇਸ਼ ਦੇ ਕਈ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਮਦਦ ਕਰ ਰਹੀਆਂ ਹਨ।  ਇਸ ਸਾਲ 2000 ਤੋਂ ਜ਼ਿਆਦਾ ਹੋਰ ਸਿਹਤ ਸੰਭਾਲ਼ ਸਹਾਇਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਘੱਟ ਗਿਣਤੀ ਮਾਮਲੇ ਮੰਤਰਾਲੇ ਦੁਆਰਾ 1 ਸਾਲ ਦੀ ਮਿਆਦ ਦੀ ਇਹ ਟ੍ਰੇਨਿੰਗ ਕਈ ਸਿਹਤ ਸੰਗਠਨਾਂਸੰਸਥਾਵਾਂ,   ਮੰਨੇ-ਪ੍ਰਮੰਨੇ ਹਸਪਤਾਲਾਂ ਜ਼ਰੀਏ ਪ੍ਰਦਾਨ ਕਰਵਾਈ ਜਾ ਰਹੀ ਹੈ।

 

ਸ਼੍ਰੀ ਨਕਵੀ ਨੇ ਕਿਹਾ ਕਿ ਦੇਸ਼  ਦੇ ਕਈ ਵਕਫ ਬੋਰਡਾਂ ਦੁਆਰਾ ਕਈ ਧਾਰਮਿਕਸਮਾਜਿਕਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ 51 ਕਰੋੜ ਰੁਪਏ ਦਾ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਲਈ ਸਹਿਯੋਗ ਕੀਤਾ ਗਿਆ ਹੈ।  ਨਾਲ ਹੀ ਜ਼ਰੂਰਤਮਦਾਂ ਲਈ ਵੱਡੀ ਤਾਦਾਦ ਵਿੱਚ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵੰਡ ਕਈ ਵਕਫ ਬੋਰਡਾਂ ਦੁਆਰਾ ਕੀਤੀ ਜਾ ਰਹੀ ਹੈ।

 

ਸ਼੍ਰੀ ਨਕਵੀ ਨੇ ਦੱਸਿਆ ਕਿ ਦੇਸ਼ ਭਰ ਵਿੱਚ 16 ਹੱਜ ਹਾਊਸਾਂ ਨੂੰ ਕੁਆਰੰਟੀਨ ਅਤੇ ਆਈਸੋਲੇਸ਼ਨ ਸੁਵਿਧਾ ਲਈ ਕਈ ਰਾਜ ਸਰਕਾਰਾਂ ਨੂੰ ਦਿੱਤਾ ਗਿਆ ਹੈਜਿਨ੍ਹਾਂ ਦਾ ਰਾਜ ਸਰਕਾਰਾਂ ਜ਼ਰੂਰਤ ਅਨੁਸਾਰ ਇਸਤੇਮਾਲ ਕਰ ਰਹੀਆਂ ਹਨ।

 

ਸ਼੍ਰੀ ਨਕਵੀ ਨੇ ਦੱਸਿਆ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੁਆਰਾ 1 ਕਰੋੜ 40 ਲੱਖ ਰੁਪਏ ਪੀਐੱਮ-ਕੇਅਰਸਵਿੱਚ ਸਹਿਯੋਗ ਕੀਤਾ ਗਿਆ ਹੈ ਅਤੇ ਏਐੱਮਯੂ ਮੈਡੀਕਲ ਕਾਲਜ ਵਿੱਚ 100 ਬੈੱਡ ਦੀ ਵਿਵਸਥਾ ਕੋਰੋਨਾ ਮਰੀਜ਼ਾਂ  ਦੇ ਇਲਾਜ ਲਈ ਕੀਤੀ ਗਈ ਹੈ।  ਨਾਲ ਹੀ ਏਐੱਮਯੂ ਨੇ ਕੋਰੋਨਾ ਟੈਸਟ ਦੀ ਵਿਵਸਥਾ ਵੀ ਕੀਤੀ ਹੈਹੁਣ ਤੱਕ 9000 ਤੋਂ ਜ਼ਿਆਦਾ ਟੈਸਟ ਕੀਤੇ ਜਾ ਚੁੱਕੇ ਹਨ।

 

ਸ਼੍ਰੀ ਨਕਵੀ ਨੇ ਦੱਸਿਆ ਕਿ ਅਜਮੇਰ ਸ਼ਰੀਫ ਦਰਗਾਹ  ਤਹਿਤ ਖਵਾਜਾ ਮਾਡਲ ਸਕੂਲ ਅਤੇ ਕਾਯੜ ਵਿਸ਼੍ਰਾਮਸਥਲੀ ਨੂੰ ਦੇਸ਼  ਦੇ ਕਈ ਹਿੱਸਿਆ ਦੇ ਕੋਰੋਨਾ ਪ੍ਰਭਾਵਿਤ ਲੋਕਾਂ  ਦੇ ਕੁਆਰੰਟੀਨ ਅਤੇ ਆਈਸੋਲੇਸ਼ਨ ਲਈ ਦਿੱਤਾ ਗਿਆ। ਦੇਸ਼ ਭਰ ਤੋਂ ਆਏ ਸਾਰੇ ਧਰਮਾਂ  ਦੇ 4500 ਤੋਂ ਅਧਿਕ ਜਾਯਰੀਨਾਂ (Jayarin) ਨੂੰ ਲੌਕਡਾਊਨ  ਦੌਰਾਨ ਰਹਿਣ ਖਾਣ -ਪੀਣ ਅਤੇ ਉਨ੍ਹਾਂ  ਦੀ  ਸਿਹਤ ਦੀ ਸੰਪੂਰਨ ਸੁਵਿਧਾ ਦਿੱਤੀ ਗਈ।  ਇਹ ਸਾਰੀ ਵਿਵਸਥਾ ਦਰਗਾਹ ਕਮੇਟੀਦਰਗਾਹ  ਦੇ ਖਾਦਿਮਾਂ (Dargah Khadims) ਅਤੇ ਸੱਜਦਾਨਸ਼ੀਂ (Sajjada-nashin) ਦੁਆਰਾ ਕੀਤੀ ਗਈ।  ਇਸ ਕਾਰਜ ਲਈ ਲਗਭਗ 1 ਕਰੋੜ ਰੁਪਏ ਦਰਗਾਹ ਕਮੇਟੀ ਅਤੇ ਕਮੇਟੀ ਦੀਆਂ ਹੋਰ ਸੰਸਥਾਵਾਂ ਦੁਆਰਾ ਖਰਚ ਕੀਤੇ ਗਏ ਜਿਨ੍ਹਾਂ ਵਿੱਚ ਲੋਕਾਂ ਨੂੰ ਉਨ੍ਹਾਂ ਦੇ  ਰਾਜਾਂ ਵਿੱਚ ਵਾਪਸ ਭੇਜਣ ਦੀ ਵਿਵਸਥਾ ਵੀ ਸ਼ਾਮਲ ਸੀ।

 

ਸ਼੍ਰੀ ਨਕਵੀ ਨੇ ਦੱਸਿਆ ਕਿ ਘੱਟ ਗਿਣਤੀ ਮਾਮਲੇ ਮੰਤਰਾਲੇ  ਦੁਆਰਾ ਸੀਖੋ ਔਰ ਕਮਾਓ (Seekho Aur Kamao) ਕੌਸ਼ਲ  ਵਿਕਾਸ ਪ੍ਰੋਗਰਾਮ ਤਹਿਤ ਵੱਡੀ ਸੰਖਿਆ ਵਿੱਚ ਫੇਸ ਮਾਸਕਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ ਜਿਨ੍ਹਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ।  ਘੱਟ ਗਿਣਤੀ ਮਾਮਲੇ ਮੰਤਰਾਲਾਕੋਰੋਨਾ ਤੋਂ ਸੁਰੱਖਿਆ  ਦੇ ਦਿਸ਼ਾ - ਨਿਰਦੇਸ਼ਾਂ  ਪ੍ਰਤੀ ਜਾਗਰੂਕਤਾ ਲਈ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਦੇਸ਼  ਦੇ ਕਈ ਹਿੱਸਿਆ ਵਿੱਚ "ਜਾਨ ਭੀਜਹਾਨ ਭੀ" (“JaanBhi, Jahan Bhi”) ਨਾਮੀ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗਾ।    

 

ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੇ ਸੱਦੇ ਤੇ ਦੇਸ਼ ਦੇ ਸਾਰੇ ਲੋਕ  ਪੂਰੀ ਮਜ਼ਬੂਤੀ ਅਤੇ ਇਕਜੁੱਟਤਾ ਨਾਲ ਕੋਰੋਨਾ ਦੀ ਚੁਣੌਤੀ ਨੂੰ ਹਰਾਉਣ ਲਈ ਕਾਰਜਰਤ ਹਨ।  ਘੱਟ ਗਿਣਤੀ ਵਰਗ  ਦੇ ਲੋਕ ਵੀ ਸਮਾਜ  ਦੇ ਸਾਰੇ ਲੋਕਾਂ ਨਾਲ ਮਿਲ ਕੇ ਇਸ ਲੜਾਈ ਵਿੱਚ ਬਰਾਬਰ ਦੀ ਜ਼ਿੰਮੇਦਾਰੀ ਨਿਭਾ ਰਹੇ ਹਨ।  

 

***

ਕੇਜੀਐੱਸ



(Release ID: 1622518) Visitor Counter : 199