ਵਿੱਤ ਮੰਤਰਾਲਾ

ਕੁਝ ਸੰਸਥਾਵਾਂ ਦੀ ਰਜਿਸਟ੍ਰੇਸ਼ਨ, ਪ੍ਰਵਾਨਗੀ ਆਦਿ ਲਈ ਨਵੀਂ ਵਿਧੀ 1 ਅਕਤੂਬਰ, 2020 ਤੱਕ ਟਲੀ

Posted On: 09 MAY 2020 10:41AM by PIB Chandigarh

ਕੇਂਦਰੀ ਪ੍ਰਤੱਖ ਟੈਕਸ ਬੋਰਡ ( ਸੀਬੀਡੀਟੀ ) ਨੇ ਬੇਮਿਸਾਲ ਮਾਨਵੀ ਅਤੇ ਆਰਥਿਕ ਸੰਕਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਹੈ ਕਿ ਕੁਝ ਸੰਸਥਾਵਾਂ ਦੀ ਪ੍ਰਵਾਨਗੀ  / ਰਜਿਸਟ੍ਰੇਸ਼ਨ / ਅਧਿਸੂਚਨਾ ਲਈ ਨਵੀਂ ਵਿਧੀ ਤੇ ਅਮਲ ਨੂੰ 1 ਅਕਤੂਬਰ, 2020 ਤੱਕ ਮੁਲਤਵੀ ਕਰ ਦਿੱਤਾ ਜਾਵੇਗਾ । ਇਸ ਅਨੁਸਾਰ , ਇਨਕਮ ਟੈਕਸ ਐਕਟ , 1961 ਦੀ ਧਾਰਾ 10 ( 23ਸੀ ) , 12ਏਏ, 35 ਅਤੇ 80ਜੀ ਦੇ ਤਹਿਤ ਪ੍ਰਵਾਨ / ਰਜਿਸਟਰਡ / ਅਧਿਸੂਚਿਤ ਕੀਤੀਆਂ ਗਈਆਂ ਸੰਸਥਾਵਾਂ ਨੂੰ 1 ਅਕਤੂਬਰ, 2020 ਤੋਂ ਲੈ ਕੇ ਤਿੰਨ ਮਹੀਨੇ ਦੇ ਅੰਦਰ ਯਾਨੀ 31 ਦਸੰਬਰ , 2020 ਤੱਕ ਸਬੰਧਿਤ ਸੂਚਨਾ ਦਰਜ ਕਰਨ ਦੀ ਜ਼ਰੂਰਤ ਹੋਵੇਗੀ। ਇਸ ਦੇ ਇਲਾਵਾ, ਨਵੀਆਂ ਸੰਸਥਾਵਾਂ ਦੀ ਪ੍ਰਵਾਨਗੀ  / ਰਜਿਸਟ੍ਰੇਸ਼ਨ / ਅਧਿਸੂਚਨਾ ਲਈ ਸੋਧੀ ਹੋਈ ਵਿਧੀ ਵੀ 1 ਅਕਤੂਬਰ, 2020 ਤੋਂ ਲਾਗੂ ਹੋਵੇਗੀ।



ਇਸ ਸਬੰਧ ਵਿੱਚ ਜ਼ਰੂਰੀ ਵਿਧਾਈ ਸੰਸ਼ੋਧਨ ਉਚਿਤ ਸਮੇਂ ਤੇ ਪ੍ਰਸਤਾਵਿਤ ਕੀਤੇ ਜਾਣਗੇ।



ਨੋਵੇਲ ਕੋਰੋਨਾ ਵਾਇਰਸ (ਕੋਵਿਡ - 19) ਦੇ ਵਧਦੇ ਕਹਿਰ ਅਤੇ ਇਸ ਕਰਕੇ ਕੀਤੇ ਗਏ ਲੌਕਡਾਊਨ ਦੇ ਕਾਰਨ 1 ਜੂਨ , 2020 ਨੂੰ ਨਵੀਂ ਵਿਧੀ ਦੇ ਲਾਗੂਕਰਨ ਤੇ ਚਿੰਤਾ ਪ੍ਰਗਟ ਕਰਦੇ ਹੋਏ ਵਿੱਤ ਮੰਤਰਾਲੇ ਵਿੱਚ ਕਈ ਆਵੇਦਨ ਪ੍ਰਾਪਤ ਹੋਏ ਸਨ। ਨਵੀਂ ਵਿਧੀ ਤੇ ਅਮਲ ਨੂੰ ਰੋਕਣ ਲਈ ਵੱਡੀ ਸੰਖਿਆ ਵਿੱਚ ਬੇਨਤੀਆਂ ਪ੍ਰਾਪ‍ਤ ਹੋਈਆਂ ਹਨ।




ਇਹ ਨੋਟ ਕੀਤਾ ਜਾ ਸਕਦਾ ਹੈ ਕਿ ਵਿੱਤ ਐਕਟ , 2020 ਨੇ ਇਨਕਮ ਟੈਕਸ ਐਕਟ ਦੀ ਧਾਰਾ 10 ( 23ਸੀ ) , 12ਏਏ , 35 ਅਤੇ 80ਜੀ ਵਿੱਚ ਨਿਰਧਾਰਿਤ ਕੁਝ ਸੰਸਥਾਵਾਂ ਦੀ ਪ੍ਰਵਾਨਗੀ  / ਰਜਿਸਟ੍ਰੇਸ਼ਨ / ਅਧਿਸੂਚਨਾ ਨਾਲ ਸਬੰਧਿਤ ਵਿਧੀ ਨੂੰ ਤਰਕਸੰਗਤ ਬਣਾ ਦਿੱਤਾ ਹੈ, ਜੋ 1 ਜੂਨ , 2020 ਨੂੰ ਪ੍ਰਭਾਵੀ ਹੋਣਾ ਸੀ। ਨਵੀਂ ਵਿਧੀ ਅਨੁਸਾਰ , ਇਨ੍ਹਾਂ ਧਾਰਾਵਾਂ ਦੇ ਤਹਿਤ ਪਹਿਲਾਂ ਤੋਂ ਹੀ ਪ੍ਰਵਾਨ / ਪੰਜੀਕ੍ਰਿਤ / ਅਧਿਸੂਚਿਤ ਸੰਸਥਾਵਾਂ ਨੂੰ ਤਿੰਨ ਮਹੀਨੇ ਦੇ ਅੰਦਰ ਯਾਨੀ 31 ਅਗਸਤ, 2020 ਤੱਕ ਸੂਚਨਾ ਦਰਜ ਕਰਨ ਦੀ ਲੋੜ ਹੋਵੇਗੀ। ਇਸ ਦੇ ਇਲਾਵਾ , ਨਵੀਆਂ ਸੰਸਥਾਵਾਂ ਦੀ ਪ੍ਰਵਾਨਗੀ  / ਰਜਿਸਟ੍ਰੇਸ਼ਨ / ਅਧਿਸੂਚਨਾ ਲਈ ਵਿਧੀ ਨੂੰ ਵੀ 1 ਜੂਨ , 2020 ਤੋਂ ਤਰਕਸੰਗਤ ਬਣਾਇਆ ਗਿਆ ਹੈ।



                                                         ****


ਆਰਐੱਮ/ਕੇਐੱਮਐੱਨ
 



(Release ID: 1622515) Visitor Counter : 223