ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
2019 - 20 ਵਿੱਚ ਖਾਦੀ ਅਤੇ ਗ੍ਰਾਮ ਉਦਯੋਗ ਦਾ ਕਾਰੋਬਾਰ ਲਗਭਗ 90,000 ਕਰੋੜ ਰੁਪਏ ਦੇ ਆਸ-ਪਾਸ ਪਹੁੰਚਿਆ
Posted On:
08 MAY 2020 5:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਪੰਜ ਵਰ੍ਹਿਆਂ ਵਿੱਚ , ਭਾਰਤ ਵਿੱਚ ‘ਬ੍ਰਾਂਡ ਖਾਦੀ’ ਦੀ ਪ੍ਰਵਾਨਗੀ ਵਿਆਪਕ ਰੂਪ ਨਾਲ ਦੇਖਣ ਨੂੰ ਮਿਲੀ ਹੈ। ਜਦੋਂ ਕਿ ਖਾਦੀ ਦਾ ਉਤਪਾਦਨ, ਦੀਰਘਕਾਲੀ ਵਿਕਾਸ ਲਈ ਸਭ ਤੋਂ ਅਨੁਕੂਲ ਵਾਤਾਵਰਣ ਉਤਪਾਦ, ਪਿਛਲੇ ਪੰਜ ਵਰ੍ਹਿਆਂ ਵਿੱਚ ਦੁੱਗਣੇ ਤੋਂ ਵੀ ਜ਼ਿਆਦਾ ਹੋ ਚੁੱਕਿਆ ਹੈ, ਯਾਨੀ 2015-16 ਦੇ ਬਾਅਦ ਤੋਂ ; ਇਸ ਮਿਆਦ ਦੌਰਾਨ ਖਾਦੀ ਦੀ ਵਿਕਰੀ ਵਿੱਚ ਲਗਭਗ ਤਿੰਨ ਗੁਣਾ ਵਾਧਾ ਦੇਖਿਆ ਗਿਆ ਹੈ।
ਇਸੇ ਪ੍ਰਕਾਰ, ਗ੍ਰਾਮ ਉਦਯੋਗ ( ਵੀਆਈ ) ਖੇਤਰ ਦੇ ਉਤਪਾਦਨ ਅਤੇ ਵਿਕਰੀ ਵਿੱਚ ਵੀ ਪਿਛਲੇ ਪੰਜ ਵਰ੍ਹਿਆਂ ਵਿੱਚ ਲਗਭਗ 100% ਦਾ ਬੇਮਿਸਾਲ ਵਾਧਾ ਦੇਖਿਆ ਗਿਆ ਹੈ।
ਪਿਛਲੇ ਇੱਕ ਵਰ੍ਹੇ ਵਿੱਚ ਖਾਦੀ ਦੇ ਕਾਰੋਬਾਰ ਦੇ ਪ੍ਰਦਰਸ਼ਨ ਦਾ ਅਵਲੋਕਨ ਕਰਦੇ ਹੋਏ, ਇਹ 2018-19 ਵਿੱਚ 3215.13 ਕਰੋੜ ਰੁਪਏ ਸੀ, ਜਿਸ ਵਿੱਚ 31% ਦਾ ਵਾਧਾ ਦਰਜ ਕਰਦੇ ਹੋਏ, ਇਹ 2019-20 ਵਿੱਚ 4211.26 ਕਰੋੜ ਰੁਪਏ ਹੋ ਗਿਆ । ਗ੍ਰਾਮ ਉਦਯੋਗ ਉਤਪਾਦਾਂ ਦਾ ਕਾਰੋਬਾਰ 2019-20 ਵਿੱਚ 84,675.39 ਕਰੋੜ ਰੁਪਏ ਤੱਕ ਪਹੁੰਚ ਗਿਆ , ਜਿਸ ਵਿੱਚ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 19% ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ 2018-19 ਵਿੱਚ 71,077 ਕਰੋੜ ਰੁਪਏ ਸੀ।
ਵਰ੍ਹੇ 2019-20 ਵਿੱਚ, ਖਾਦੀ ਅਤੇ ਗ੍ਰਾਮ ਉਦਯੋਗ ਦਾ ਕੁੱਲ ਕਾਰੋਬਾਰ 88,887 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਕੇਂਦਰੀ ਖਾਦੀ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਚੇਅਰਮੈਨ , ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਖਾਦੀ ਦੇ ਬੇਮਿਸਾਲ ਵਿਕਾਸ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਲਗਾਤਾਰ ਯਤਨਾਂ, ਐੱਮਐੱਸਐੱਮਈ ਮੰਤਰੀ , ਸ਼੍ਰੀ ਨਿਤਿਨ ਗਡਕਰੀ ਦੇ ਰਚਨਾਤਮਕ ਮਾਰਕਿਟਿੰਗ ਵਿਚਾਰਾਂ ਅਤੇ ਕਈ ਮੰਤਰਾਲਿਆ ਦੇ ਸਰਗਰਮ ਸਹਿਯੋਗ ਨੂੰ ਇਸ ਦਾ ਕ੍ਰੈਡਿਟ ਦਿੱਤਾ ਹੈ ।
ਸਕਸੈਨਾ ਨੇ ਕਿਹਾ, “ਖਾਦੀ ਉਦਯੋਗ ਨੂੰ ਪੁਨਰਜੀਵਿਤ ਕਰਨ ਦੇ ਸਰਕਾਰ ਦੇ ਨਿਰੰਤਰ ਯਤਨਾਂ ਅਤੇ ਖਾਦੀ ਨੂੰ ਰੋਜ਼ਾਨਾ ਜੀਵਨ ਦੀ ਜ਼ਰੂਰਤ ਦੇ ਰੂਪ ਵਿੱਚ ਅਪਣਾਉਣ ਲਈ , ਪ੍ਰਧਾਨ ਮੰਤਰੀ ਦੁਆਰਾ ਆਪਣੇ ਰੇਡੀਓ ਪ੍ਰੋਗਰਾਮ "ਮਨ ਕੀ ਬਾਤ" ਸਹਿਤ ਵਿਭਿੰਨ ਪਲੈਟਫਾਰਮਾਂ ਜ਼ਰੀਏ ਵਾਰ - ਵਾਰ ਅਪੀਲ ਕਰਨ ਸਦਕਾ, ਕੇਵੀਆਈਸੀ ਵਿਕਾਸ ਦੇ ਪਥ ਉੱਤੇ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ।”
ਅੰਕੜਿਆਂ ਅਨੁਸਾਰ , 2015-16 ਵਿੱਚ ਖਾਦੀ ਦਾ ਉਤਪਾਦਨ 1,066 ਕਰੋੜ ਰੁਪਏ ਅਨੁਮਾਨਿਆ ਗਿਆ ਸੀ, ਜੋ ਕਿ ਵਰ੍ਹੇ 2019-20 ਵਿੱਚ ਵਧ ਕੇ 2,292.44 ਕਰੋੜ ਰੁਪਏ ਹੋ ਗਿਆ, ਜਿਸ ਵਿੱਚ 115% ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ, ਖਾਦੀ ਦੀ ਵਿਕਰੀ ਹੋਰ ਵੀ ਜ਼ਿਆਦਾ ਰਹੀ । ਖਾਦੀ ਫੈਬ੍ਰਿਕ ਉਤਪਾਦਾਂ ਦੀ ਵਿਕਰੀ 2015-16 ਵਿੱਚ 1,510 ਕਰੋੜ ਰੁਪਏ ਸੀ, ਜੋ ਕਿ 2019-20 ਵਿੱਚ 179% ਵਧ ਕੇ 4,211.26 ਕਰੋੜ ਰੁਪਏ ਹੋ ਗਈ ।
2015-16 ਵਿੱਚ ਗ੍ਰਾਮ ਉਦਯੋਗਾਂ ਦੇ ਉਤਪਾਦਾਂ ਦਾ ਉਤਪਾਦਨ 33,425 ਕਰੋੜ ਰੁਪਏ ਦਾ ਕੀਤਾ ਗਿਆ ਸੀ ਅਤੇ ਇਹ ਉਤਪਾਦਨ 2019-20 ਵਿੱਚ 96% ਦੇ ਵਾਧੇ ਨਾਲ 65,393.40 ਕਰੋੜ ਰੁਪਏ ਹੋ ਗਿਆ । 2015-16 ਵਿੱਚ ਗ੍ਰਾਮ ਉਦਯੋਗਾਂ ਦੇ ਉਤਪਾਦਾਂ ਦੀ ਵਿਕਰੀ 40,385 ਕਰੋੜ ਰੁਪਏ ਸੀ, ਜਿਸ ਵਿੱਚ ਲਗਭਗ 110% ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 2019-20 ਵਿੱਚ 84,675.39 ਕਰੋੜ ਰੁਪਏ ਹੋ ਗਿਆ ।
ਖਾਦੀ ਕੱਪੜਿਆਂ ਦੇ ਇਲਾਵਾ, ਗ੍ਰਾਮ ਉਦਯੋਗ ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ਜਿਵੇਂ ਸੁੰਦਰਤਾ ਪ੍ਰਸਾਧਨ, ਸਾਬਣ ਅਤੇ ਸ਼ੈਂਪੂ, ਆਯੁਰਵੇਦਿਕ ਦਵਾਈਆਂ, ਸ਼ਹਿਦ, ਤੇਲ, ਚਾਹ, ਅਚਾਰ, ਪਾਪੜ, ਹੈਂਡ ਸੈਨੀਟਾਈਜ਼ਰ, ਮਿਸ਼ਠਾਨ, ਭੋਜਨ ਪਦਾਰਥ ਅਤੇ ਚਮੜੇ ਦੀਆਂ ਵਸਤਾਂ ਨੇ ਵੀ ਵੱਡੀ ਸੰਖਿਆ ਵਿੱਚ ਦੇਸ਼-ਵਿਦੇਸ਼ ਦੇ ਉਪਭੋਗਤਾਵਾਂ ਨੂੰ ਆਕਰਸ਼ਿਤ ਕੀਤਾ ਹੈ। ਇਸ ਸਦਕਾ, ਪਿਛਲੇ ਪੰਜ ਵਰ੍ਹਿਆਂ ਵਿੱਚ ਗ੍ਰਾਮ ਉਦਯੋਗ ਉਤਪਾਦਾਂ ਦੇ ਉਤਪਾਦਨ ਅਤੇ ਵਿਕਰੀ ਵਿੱਚ ਲਗਭਗ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ ।
ਇਹ ਗੱਲ ਵਿਸ਼ੇਸ਼ ਰੂਪ ਨਾਲ ਧਿਆਨ ਦੇਣ ਯੋਗ ਹੈ ਕਿ ਕੇਵੀਆਈਸੀ ਨੇ ਕਈ ਰਾਜ ਸਰਕਾਰਾਂ, ਜਨਤਕ ਖੇਤਰ ਦੇ ਅਦਾਰਿਆਂ ਜਿਵੇਂ ਏਅਰ ਇੰਡੀਆ, ਆਈਓਸੀ, ਓਐੱਨਜੀਸੀ, ਆਰਈਸੀ ਅਤੇ ਹੋਰ, ਕਾਲਜਾਂ, ਯੂਨੀਵਰਸਿਟੀਆਂ, ਭਾਰਤੀ ਰੇਲ ਅਤੇ ਸਿਹਤ ਮੰਤਰਾਲੇ ਦਾ ਸਮਰਥਨ ਜੁਟਾਉਣ ਵਿੱਚ ਨਿਰੰਤਰ ਰੂਪ ਨਾਲ ਪ੍ਰਗਤੀ ਕੀਤੀ ਹੈ। ਇਸ ਦੇ ਇਲਾਵਾ, ਗ੍ਰਾਮ ਉਦਯੋਗ ਖੇਤਰ ਵਿੱਚ , ਕੇਵੀਆਈਸੀ ਮਧੂ ਮੱਖੀ ਪਾਲਣ, ਮਿੱਟੀ ਦੇ ਬਰਤਨ ਅਤੇ ਬੇਕਰੀ ਜਿਹੇ 150 ਤੋਂ ਜ਼ਿਆਦਾ ਖੇਤਰਾਂ ਵਿੱਚ ਇਨ-ਹਾਊਸ ਸਮਰੱਥਾ ਦੇ ਨਾਲ ਉਤਕ੍ਰਿਸ਼ਟ ਉਤਪਾਦਾਂ ਦਾ ਦਾਅਵਾ ਕਰਦਾ ਹੈ ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1622357)
Visitor Counter : 212