ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਭਾਰਤੀ ਰੈੱਡ ਕਰੌਸ ਸੁਸਾਇਟੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁਸ਼ਕਿਲ ਸਮੇਂ ਵਿੱਚ ਇਸ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ

ਹਰਿਆਣਾ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ

ਭਾਰਤੀ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ) ਨੂੰ ਹਮੇਸ਼ਾ ਸਵੈਇੱਛੁਕ ਖੂਨਦਾਨ ਨੂੰ ਇੱਕ ਲਹਿਰ ਵਿੱਚ ਬਦਲਣ ਲਈ ਜਾਣਿਆ ਜਾਵੇਗਾ : ਡਾ. ਹਰਸ਼ ਵਰਧਨ

Posted On: 08 MAY 2020 5:44PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿੱਚ ਵਿਸ਼ਵ ਰੈੱਡ ਕਰੌਸ ਦਿਵਸ ਦੇ ਮੌਕੇ ਤੇ ਭਾਰਤੀ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ) ਦੇ ਸ਼ਦਾਬਦੀ ਸਮਾਰੋਹ ਵਿੱਚ ਹਿੱਸਾ ਲਿਆ। ਡਾ. ਹਰਸ਼ ਵਰਧਨ ਨੇ ਇਸ ਮੌਕੇ ਦਾ ਸਦਉਪਯੋਗ ਕਰਦੇ ਹੋਏ ਹਰਿਆਣਾ ਲਈ ਪੀਪੀਈ, ਮਾਸਕ, ਵੈੱਟ ਵਾਈਪਸ, ਬੌਡੀ ਬੈਗ ਆਦਿ ਰਾਹਤ ਸਮੱਗਰੀ ਪਹੁੰਚਾਉਣ ਵਾਲੇ ਵਾਹਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

 

ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰੋਹ ਵਿੱਚ ਦੇਸ਼ ਭਾਰ ਦੀਆਂ ਵਿਭਿੰਨ ਰਾਜ ਸ਼ਾਖਾਵਾਂ ਵਿੱਚ ਆਈਆਰਸੀਐੱਸ ਦੇ ਆਗੂਆਂ ਅਤੇ ਕਰਮਚਾਰੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕਰਦੇ ਹੋਏ ਕਿਹਾ, ‘ਇਹ ਭਾਰਤੀ ਰੈੱਡ ਕਰੌਸ ਸੁਸਾਇਟੀ ਲਈ ਇੱਕ ਮਹੱਤਵਪੂਰਨ ਦਿਨ ਹੈ ਕਿਉਂਕਿ ਇਸ ਨੇ ਨਾ ਸਿਰਫ਼ 100 ਸਾਲ ਪੂਰੇ ਕੀਤੇ ਹਨ, ਬਲਕਿ ਆਪਣੀ ਪ੍ਰਤਿਸ਼ਠਾ ਅਤੇ ਪ੍ਰਤੀਬੱਧਤਾ ਨੂੰ ਕਾਇਮ ਰੱਖਦੇ ਹੋਏ ਮੈਡੀਕਲ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦਾ ਆਪਣਾ ਮਕਸਦ ਕਾਇਮ ਰੱਖਿਆ ਹੋਇਆ ਹੈ।’’ ਉਨ੍ਹਾਂ ਨੇ ਭਾਰਤ ਵਿੱਚ ਰਾਹਤ ਪ੍ਰਦਾਨ ਕਰਨ ਅਤੇ ਚੰਗਾ ਕੰਮ ਕਰਨ ਲਈ ਆਈਆਰਸੀਐੱਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, ‘‘ਇਹ ਸ਼ਲਾਘਾਯੋਗ ਹੈ ਕਿ ਆਈਆਰਸੀਐੱਸ ਕਿਸੇ ਦੇ ਆਦੇਸ਼ ਦਾ ਇੰਤਜ਼ਾਰ ਨਹੀਂ ਕਰਦਾ, ਪਰ ਸੁਓ ਮੋਟੋ ਕਾਰਜ ਕਰਦਾ ਹੈ ਅਤੇ ਕਿਸੇ ਵੀ ਆਪਦਾ ਜਾਂ ਮਨੁੱਖੀ ਸੰਕਟ ਵਿੱਚ ਰਾਹਤ ਕਾਰਜ ਪ੍ਰਦਾਨ ਕਰਦਾ ਹੈ ਜਿਸ ਲਈ ਕਾਰਜ ਕਰਨ ਦੀ ਲੋੜ ਹੁੰਦੀ ਹੈ।’’

 

ਡਾ. ਹਰਸ਼ ਵਰਧਨ ਨੇ ਇਸ ਸਮੇਂ ਖੂਨਦਾਨ ਲਈ ਅੱਗੇ ਆਉਣ ਲਈ ਨਿਯਮਿਤ ਖੂਨਦਾਨੀਆਂ ਦੇ ਘਰਾਂ ਤੱਕ ਮੋਬਾਈਲ ਖੂਨ ਇਕੱਤਰ ਵੈਨ ਭੇਜਣ ਲਈ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, ‘‘ਆਈਆਰਸੀਐੱਸ ਮੋਬਾਈਲ ਵੈਨ ਰਾਹੀਂ ਖੂਨ ਇਕੱਤਰ ਕਰਨ, ਦਾਨੀਆਂ ਨੂੰ ਲੈਣ ਅਤੇ ਛੱਡਣ ਦੀ ਸੁਵਿਧਾ ਆਦਿ ਦੀ ਸਹੂਲਤ ਪ੍ਰਦਾਨ ਕਰਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਅਤੇ ਹੋਰ ਸਵੈਇਛੁੱਕ ਸੰਗਠਨਾਂ ਲਈ ਇੱਕ ਮਿਸਾਲ ਕਾਇਮ ਕਰਦੀ ਹੈ ਜੋ ਬਿਮਾਰਾਂ, ਥੈਲੇਸੀਮੀਆ ਪੀੜਤਾਂ ਦੇ ਨਾਲ ਨਾਲ ਇਸ ਮੁਸ਼ਕਿਲ ਸਮੇਂ ਵਿੱਚ ਹੋਰ ਖੂਨ ਵਿਕਾਰਾਂ ਨਾਲ ਪੀੜਤ ਰੋਗੀਆਂ ਨੂੰ ਖੂਨ ਪ੍ਰਦਾਨ ਕਰਦੀ ਹੈ।’’

 

ਉਨ੍ਹਾਂ ਨੇ ਸਵੈਇਛੁੱਕ ਸੰਗਠਨਾਂ, ਗ਼ੈਰ ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਕਿਸੇ ਵੀ ਸਥਿਤੀ ਨੂੰ ਸੰਭਾਲਣ ਲਈ ਉਚਿਤ ਮਾਤਰਾ ਵਿੱਚ ਖੂਨ ਸਟਾਕ ਕਾਇਮ ਰੱਖਣ ਲਈ ਸਵੈਇਛੁੱਕ ਖੂਨਦਾਨ ਨੂੰ ਪ੍ਰੋਤਸਾਹਨ ਦੇਣ ਲਈ ਅੱਗੇ ਆਉਣ। ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਆਪਣੇ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ਤੇ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਖੂਨਦਾਨ ਕਰਨ ਲਈ ਕਹੋ ਤਾਂ ਕਿ ਇਸ ਮੌਕੇ ਨੂੰ ਸਿਰਫ਼ ਆਪਣੇ ਲਈ ਹੀ ਨਹੀਂ ਬਲਕਿ ਉਨ੍ਹਾਂ ਲੋਕਾਂ ਲਈ ਵੀ ਵਿਸ਼ੇਸ਼ ਬਣਾਓ ਜਿਨ੍ਹਾਂ ਨੂੰ ਖੂਨ ਦੀ ਲੋੜ ਹੈ।

 

ਉਨ੍ਹਾਂ ਨੇ ਆਈਆਰਸੀਐੱਸ ਨੂੰ ਅੱਗੇ ਕਿਹਾ ਕਿ ਉਹ ਮਰੀਜ਼ਾਂ ਅਤੇ ਕੋਰੋਨਾ ਯੋਧਿਆਂ ਸਮੇਤ ਡਾਕਟਰਾਂ, ਸਿਹਤ ਕਰਮਚਾਰੀਆਂ ਆਦਿ ਨੂੰ ਲੋਕਾਂ ਵੱਲੋਂ ਕਲੰਕਿਤ ਨਾ ਕਰਨ ਅਤੇ ਉਨ੍ਹਾਂ ਲਈ ਸਕਾਰਾਤਮਕ ਮਾਹੌਲ ਨੂੰ ਪ੍ਰੋਤਸਾਹਨ ਦੇਣ ਲਈ ਅੱਗੇ ਆਉਣ ਤਾਂ ਕਿ ਉਹ ਜ਼ਿਆਦਾ ਉਤਸ਼ਾਹ ਨਾਲ ਕੰਮ ਕਰ ਸਕਣ

 

ਉਨ੍ਹਾਂ ਨੇ ਕਿਹਾ, ‘‘ਮੈਂ ਅਸਲ ਵਿੱਚ ਭਾਰਤੀ ਰੈੱਡ ਕਰੌਸ ਭਾਈਚਾਰੇ ਦਾ ਕੋਵਿਡ-19  ਖ਼ਿਲਾਫ਼ ਆਪਣੀ ਲੜਾਈ ਵਿੱਚ ਬਹੁਤ ਵੱਡੇ ਯੋਗਦਾਨ ਦਾ ਸਨਮਾਨ ਕਰਦਾ ਹਾਂ ਜਿੱਥੇ ਉਨ੍ਹਾਂ ਨੇ ਭਾਰਤ ਦੇ ਕਈ ਹਸਪਤਾਲਾਂ ਵਿੱਚ ਉਪਕਰਨ, ਸੈਨੀਟਾਈਜ਼ਰ, ਭੋਜਨ, ਪੀਪੀਈ ਕਿੱਟ ਅਤੇ ਐੱਨ 95 ਮਾਸਕ ਆਦਿ ਪ੍ਰਦਾਨ ਕੀਤੇ ਹਨ।’’

 

ਆਈਆਰਸੀਐੱਸ ਦੀ ਸਥਾਪਨਾ 1920 ਵਿੱਚ ਇੱਕ ਸਵੈਇਛੁੱਕ ਮਨੁੱਖਤਾਵਾਦੀ ਸੰਗਠਨ ਦੇ ਰੂਪ ਵਿੱਚ ਕੀਤੀ ਗਈ ਸੀ। ਅੱਜ ਦੇਸ਼ ਭਰ ਵਿੱਚ 1,100 ਤੋਂ ਜ਼ਿਆਦਾ ਸ਼ਾਖਾਵਾਂ ਦੇ ਨੈੱਟਵਰਕ ਨਾਲ ਇਹ ਆਫ਼ਤਾਂ/ਆਫ਼ਤ ਦੀਆਂ ਸਥਿਤੀਆਂ ਦੇ ਸਮੇਂ ਰਾਹਤ ਪ੍ਰਦਾਨ ਕਰਦੀ ਹੈ ਅਤੇ ਨਾਲ ਹੀ ਕਮਜ਼ੋਰ ਲੋਕਾਂ ਅਤੇ ਭਾਈਚਾਰਿਆਂ ਦੀ ਸਿਹਤ ਅਤੇ ਦੇਖਭਾਲ ਨੂੰ ਪ੍ਰੋਤਸਾਹਨ ਦਿੰਦੀ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਅਜ਼ਾਦ ਮਨੁੱਖਤਾਵਾਦੀ ਸੰਗਠਨ ਅੰਤਰਰਾਸ਼ਟਰੀ ਰੈੱਡ ਕਰੌਸ ਅਤੇ ਰੈੱਡ ਕਰੌਸ ¬ਕ੍ਰੀਸੈਂਟ ਲਹਿਰ ਦੀ ਮੋਹਰੀ ਮੈਂਬਰ ਹੈ।

 

ਭਾਰਤੀ ਰੈੱਡ ਕਰੌਸ ਦਾ ਮਿਸ਼ਨ ਹਰ ਸਮੇਂ, ਮਨੁੱਖੀ ਗਤੀਵਿਧੀਆਂ ਦੇ ਸਾਰੇ ਰੂਪਾਂ ਨੂੰ ਪ੍ਰੇਰਿਤ ਕਰਨਾ, ਪ੍ਰੋਤਸਾਹਨ ਦੇਣਾ ਅਤੇ ਪਹਿਲ ਕਰਨਾ ਹੈ ਤਾਂ ਕਿ ਮਨੁੱਖੀ ਦਰਦ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਅਤੇ ਇੱਥੋਂ ਤੱਕ ਕਿ ਇਸ ਨੂੰ ਰੋਕਿਆ ਜਾ ਸਕੇ ਅਤੇ ਇਸ ਤਰ੍ਹਾਂ ਨਾਲ ਸ਼ਾਂਤੀ ਲਈ ਜ਼ਿਆਦਾ ਮਾਹੌਲ ਬਣਾਉਣ ਵਿੱਚ ਯੋਗਦਾਨ ਦਿੱਤਾ ਜਾ ਸਕੇ

 

ਡਾ. ਹਰਸ਼ ਵਰਧਨ ਨੇ ਕਿਹਾ, ‘‘ਰੈੱਡ ਕਰੌਸ ਦੀ ਤਰ੍ਹਾਂ ਮਨੁੱਖੀ ਗਤੀਵਿਧੀਆਂ ਦੇ ਸਾਰੇ ਰੂਪਾਂ ਨੂੰ ਪ੍ਰੇਰਿਤ ਕਰਨਾ, ਪ੍ਰੋਤਸਾਹਿਤ ਕਰਨਾ ਅਤੇ ਪਹਿਲ ਕਰਨਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਦਰਦ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।’’

 

ਕੋਵਿਡ-19 ਕਾਰਨ ਸੰਕਟ ਵਿੱਚ ਇੱਕ ਰੌਸ਼ਨੀ ਦੀ ਕਿਰਨ ਦਾ ਸੰਕੇਤ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘‘ਇਸ ਸਥਿਤੀ ਨੇ ਵੀ ਸਾਨੂੰ ਚੰਗੀਆਂ ਚੀਜ਼ਾਂ ਦਿੱਤੀਆਂ ਹਨ। ਇਹ ਇੱਕ ਨਵੇਂ ਯੁੱਗ ਅਤੇ ਵਿਸ਼ਵ ਵਿਵਸਥਾ ਦਾ ਆਗਮਨ ਹੈ। ਅਸੀਂ ਨਿਜੀ ਸਵੱਛਤਾ ਨੂੰ ਪ੍ਰੋਤਸਾਹਨ ਦੇ ਰਹੇ ਹਾਂ ਜਿਸ ਤਰ੍ਹਾਂ ਕਿ ਪਹਿਲਾਂ ਕਦੇ ਨਹੀਂ ਕੀਤਾ। ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗਾਂ ਵਿੱਚ ਭਾਗ ਲੈਣ ਦੇ ਨਾਲ ਨਾਲ ਆਪਣੇ ਪਰਿਵਾਰਾਂ ਦਾ ਪੂਰਾ ਖਿਆਲ ਰੱਖਦੇ ਹੋਏ ਲਾਗਤ ਨੂੰ ਘਟਾਉਣ ਲਈ ਹੋਰ ਡਿਜੀਟਲ ਤਕਨੀਕਾਂ ਦਾ ਉਪਯੋਗ ਕਰ ਰਹੇ ਹਾਂ। ਇਸਨੇ ਸਵੱਛ ਅਤੇ ਸਾਫ਼ ਵਾਤਾਵਰਣ, ਧਰਤੀ, ਜਲ ਅਤੇ ਹਵਾ ਦੀ ਕੀਮਤ ਤੇ ਚਾਨਣਾ ਪਾਇਆ ਹੈ, ਕੁਦਰਤ ਨੇ ਸਮੁੱਚੀ ਧਰਤੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ, ਜਿਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ।’’

 

ਅੰਤ ਵਿੱਚ ਉਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਸ਼੍ਰੀ ਉਦੇ ਰੇਜਮੀ, ਕੰਟਰੀ ਕਲੱਸਟਰ ਦਫ਼ਤਰ ਦੇ ਕਾਰਜਕਾਰੀ ਮੁਖੀ, ਇੰਟਰਨੈਸ਼ਨਲ ਫੈਡਰੇਸ਼ਨ ਆਵ੍ ਰੈੱਡ ਕਰੌਸ (ਆਈਐੱਫਆਰਸੀ), ਸ਼੍ਰੀ ਯਾਹੀਆ ਅਲੀਬੀ, ਖੇਤਰੀ ਵਫ਼ਦ ਦੇ ਮੁਖੀ, ਆਈਸੀਆਰਸੀ, ਸ਼੍ਰੀ ਆਰ. ਕੇ. ਜੈਨ, ਸਕੱਤਰ ਜਨਰਲ ਅਤੇ ਭਾਰਤੀ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ)  ਦੇ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ। ਭਾਰਤੀ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ) ਦੇ ਚੇਅਰਮੈਨ ਅਤੇ ਵੱਖ-ਵੱਖ ਆਈਆਰਸੀਐੱਸ ਰਾਜ ਸ਼ਾਖਾਵਾਂ ਦੇ ਸਕੱਤਰ, ਆਈਆਰਸੀਐੱਸ ਸਟਾਫ ਅਤੇ ਦੇਸ਼ ਭਰ ਦੇ ਵਲੰਟੀਅਰਾਂ ਨੇ ਵੀਡੀਓ ਕਾਨਫਰੰਸਿੰਗ ਵਿੱਚ ਹਿੱਸਾ ਲਿਆ।

 

*****

 

ਐੱਮਆਰ



(Release ID: 1622351) Visitor Counter : 171