ਗ੍ਰਹਿ ਮੰਤਰਾਲਾ

ਕੈਬਿਨੇਟ ਸਕੱਤਰ ਵੱਲੋਂ ਵਿਸ਼ਾਖਾਪਟਨਮ ਗੈਸ ਲੀਕ ਘਟਨਾ ਤੇ ਸਬੰਧਿਤ ਕਾਰਵਾਈ ਬਾਰੇ ਐੱਨਸੀਐੱਮਸੀ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ

Posted On: 08 MAY 2020 6:14PM by PIB Chandigarh

ਕੈਬਿਨੇਟ ਸਕੱਤਰ, ਸ਼੍ਰੀ ਰਾਜੀਵ ਗਾਬਾ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ – NCMC –  ਨੈਸ਼ਨਲ ਕ੍ਰਾਈਸਿਸ ਮੈਨੇਜਮੈਂਟ ਕਮੇਟੀ) ਨੇ ਲਗਾਤਾਰ ਦੂਜੇ ਦਿਨ ਕੱਲ੍ਹ ਵਿਸ਼ਾਖਾਪਟਨਮ ਚ ਵਾਪਰੀ ਗੈਸ ਲੀਕ ਦੀ ਘਟਨਾ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।

ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਕਮੇਟੀ ਨੂੰ ਮੌਕੇ ਦੀ ਸਾਰੀ ਸਥਿਤੀ ਦੇ ਨਾਲਨਾਲ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਉੱਥੋਂ ਕੱਢਣ ਅਤੇ ਪਲਾਂਟ ਵਿੱਚ ਲੀਕੇਜ ਰੋਕਣ ਲਈ ਕੀਤੀਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ। ਇਹ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਟੈਂਕਾਂ ਵਿੱਚੋਂ ਅੱਗੇ ਤੋਂ ਅਜਿਹੀਆਂ ਨਿਕਾਸੀ ਰੋਕਣ ਲਈ ਹਰ ਤਰ੍ਹਾਂ ਦੇ ਜਤਨ ਕੀਤੇ ਜਾ ਰਹੇ ਹਨ। ਲੰਮੇ ਸਮੇਂ ਦੌਰਾਨ ਸਿਹਤ ਅਤੇ ਪਾਣੀ ਤੇ ਹਵਾ ਉੱਤੇ ਪੈਣ ਵਾਲੇ ਗੈਸ ਦੇ ਪ੍ਰਭਾਵਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਵੀ ਵਿਚਾਰਵਟਾਂਦਰਾ ਹੋਇਆ।

ਕੈਬਿਨੇਟ ਸਕੱਤਰ ਨੇ ਮੌਜੂਦਾ ਸਥਿਤੀ, ਤਿਆਰੀ, ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਹਦਾਇਤ ਕੀਤੀ ਕਿ ਹਾਲਾਤ ਉੱਤੇ ਕਾਬੂ ਪਾਉਣ ਰਾਜ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਮਦਦ ਪ੍ਰਦਾਨ ਕੀਤੀ ਜਾਵੇਗੀ। ਰਸਾਇਣਕ ਸੁਰੱਖਿਆ ਤੇ ਉਦਯੋਗਿਕ ਪ੍ਰਕਿਰਿਆਵਾਂ ਬਾਰੇ ਰਾਸ਼ਟਰੀ ਤੇ ਕੌਮਾਂਤਰੀ ਮਾਹਿਰਾਂ ਅਤੇ ਮੌਕੇ ਉੱਤੇ ਮੌਜੂਦ ਅਧਿਕਾਰੀਆਂ ਵਿਚਾਲੇ ਵੀਡੀਓ ਕਾਨਫਰੰਸਿੰਗ ਰਾਹੀਂ ਸਲਾਹਮਸ਼ਵਰੇ ਕਰਵਾਏ ਜਾਣਗੇ ਅਤੇ ਆਵਸ਼ਕਤਾਵਾਂ ਅਨੁਸਾਰ ਅਜਿਹੇ ਮਾਹਿਰਾਂ ਦੀ ਇੱਕ ਟੀਮ ਵੀ ਹਵਾਈ ਜਹਾਜ਼ ਰਾਹੀਂ ਪੁੱਜੇਗੀ। ਮੈਡੀਕਲ ਮਾਹਿਰਾਂ ਵਿਚਾਲੇ ਵੀ ਅਜਿਹੇ ਸਲਾਹਮਸ਼ਵਰਿਆਂ ਦੀ ਵਿਵਸਥਾ ਮੈਡੀਕਲ ਪ੍ਰੋਟੋਕੋਲ ਅਨੁਸਾਰ ਕੀਤੀ ਜਾਵੇਗੀ। ਮਾੜੇ ਅਸਰ ਦੂਰ ਕਰਨ ਵਾਲੇ ਰਸਾਇਣਾਂ (ਇਨਹਿਬਿਟਰ ਕੈਮੀਕਲਜ਼) ਦੇ ਡਿਸਪੈਚ ਰਾਹੀਂ ਲੋੜੀਂਦੀ ਸਹਾਇਤਾ ਵੀ ਯਕੀਨੀ ਬਣਾਈ ਜਾਵੇਗੀ।

ਵਾਤਾਵਰਣ, ਵਣ ਤੇ ਜਲਵਾਯੂ ਤਬਦੀਲੀ, ਰਸਾਇਣ ਤੇ ਪੈਟਰੋਕੈਮੀਕਲਜ਼ ਤੇ ਫ਼ਾਰਮਾਸਿਊਟੀਕਲਜ਼ ਮੰਤਰਾਲਿਆਂ ਦੇ ਸਕੱਤਰ, ਐੱਨਡੀਆਰਐੱਫ਼ ਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲਜ਼, ਡਾਇਰੈਕਟਰ, ਏਮਸ ਤੇ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਇਸ ਮੌਕੇ ਮੌਜੂਦ ਰਹੇ। ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਵਿਸ਼ਾਖਾਪਟਨਮ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਸ ਮੀਟਿੰਗ ਵਿੱਚ ਭਾਗ ਲਿਆ।

*****

ਵੀਜੀ/ਐੱਸਐੱਨਸੀ/ਵੀਐੱਮ



(Release ID: 1622272) Visitor Counter : 130