ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਇੰਡੀਆ ਪੋਸਟ ਨੇ ਆਈਸੀਐੱਮਆਰ ਰੀਜਨਲ ਡਿਪੂਆਂ ਤੋਂ ਕੋਵਿਡ-19 ਦੀਆਂ ਟੈਸਟਿੰਗ ਕਿੱਟਾਂ ਲੈ ਕੇ ਦੂਰ- ਦੁਰਾਡੇ ਖੇਤਰਾਂ ਸਮੇਤ ਦੇਸ਼ ਭਰ ਵਿੱਚ ਟੈਸਟਿੰਗ ਲੈਬਾਂ ਨੂੰ ਸਪਲਾਈ ਕੀਤੀਆਂ

ਬੁਕਿੰਗ ਸਰਕਲਾਂ ਨੇ ਓਪਨ ਬੀਐੱਨਪੀਐੱਲ (ਬੁਕ ਨਾਓ ਪੇਅ ਲੇਟਰ) ਸਪੀਡ ਪੋਸਟ ਖਾਤੇ ਪਰੇਸ਼ਾਨੀ ਮੁਕਤ ਡਿਲਿਵਰੀ ਕਰਨ ਲਈ ਡਿਪੂਆਂ ਨਾਲ ਖੁਲ੍ਹਵਾ ਦਿੱਤੇ

Posted On: 08 MAY 2020 4:57PM by PIB Chandigarh

ਇੰਡੀਆ ਪੋਸਟ ਨੇ ਆਈਸੀਐੱਮਆਰ ਨਾਲ ਇੱਕ ਸਮਝੌਤਾ ਕੀਤਾ ਹੈ ਜਿਸ ਅਧੀਨ ਉਹ ਕੋਵਿਡ19 ਟੈਸਟਿੰਗ ਕਿੱਟਾਂ ਆਪਣੇ 16 ਰੀਜਨਲ ਡਿਪੂਆਂ ਤੋਂ ਲੈ ਕੇ ਦੇਸ਼ ਭਰ ਵਿੱਚ ਕੋਵਿਡ-19 ਦੀ ਟੈਸਟਿੰਗ ਲਈ ਨਾਮਜ਼ਦ 200 ਐਡੀਸ਼ਨਲ ਲੈਬਾਰਟਰੀਆਂ ਨੂੰ ਸਪਲਾਈ ਕਰੇਗਾ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਰੋਜ਼ਾਨਾ ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਟੈਸਟ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ ਇਸ ਨਾਜ਼ੁਕ ਕੰਮ ਲਈ ਇੰਡੀਆ ਪੋਸਟ ਨੇ ਆਪਣੇ 1,56,000 ਡਾਕਘਰਾਂ ਦੇ ਵਿਸ਼ਾਲ ਢਾਂਚੇ ਨਾਲ ਇੱਕ ਵਾਰੀ ਫਿਰ ਮਜ਼ਬੂਤ ਕੋਵਿਡ ਵਾਰੀਅਰ ਵਜੋਂ ਕੰਮ ਕਰਨ ਦੀ ਤਿਆਰੀ ਕਰ ਲਈ ਹੈ ਇੰਡੀਆ ਪੋਸਟ ਨੇ ਦੂਰ-ਦੁਰਾਡੇ ਖੇਤਰਾਂਜਿਵੇਂ ਕਿ ਇੰਫਾਲ, ਆਇਜ਼ਵਾਲ ਤੋਂ ਇਲਾਵਾ ਡੂੰਗਰਪੁਰ, ਚੁਰੂ, ਝਾਲਾਵਾਰ, ਕੋਲਕਾਤਾ, ਭੁਵਨੇਸ਼ਵਰ, ਰਾਂਚੀ, ਜੋਧਪੁਰ, ਉਦੇਪੁਰ, ਕੋਟਾ ਅਤੇ ਹੋਰ ਥਾਵਾਂ ਉੱਤੇ ਸਮਾਨ ਪਹੁੰਚਾਇਆ ਹੈ

 

ਕੇਂਦਰੀ ਸੰਚਾਰ, ਇਲੈਕਟ੍ਰੌਨਿਕ ਤੇ ਸੂਚਨਾ ਟੈਕਨੋਲੋਜੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਆਈਸੀਐੱਮਆਰ ਅਤੇ ਡਾਕ ਵਿਭਾਗ ਦਰਮਿਆਨ ਪੁਰਾਣੀ ਭਾਈਵਾਲੀ ਨੂੰ ਬਹਾਲ ਕੀਤੇ ਜਾਣ  ਦਾ ਸੁਆਗਤ ਕੀਤਾ ਹੈ ਉਨ੍ਹਾਂ ਕਿਹਾ ਕਿ ਇੰਡੀਆ ਪੋਸਟ ਪੱਤਰ, ਦਵਾਈਆਂ, ਵਿੱਤੀ ਮਦਦ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚਾ ਰਿਹਾ ਹੈ ਅਤੇ ਨਾਲ ਹੀ ਲੌਕਡਾਊਨ ਦੌਰਾਨ ਜ਼ਰੂਰਤਮੰਦਾਂ ਨੂੰ ਖੁਰਾਕ ਅਤੇ ਰਾਸ਼ਨ ਮੁਹੱਈਆ ਕਰਵਾ ਰਿਹਾ ਹੈ ਉਨ੍ਹਾਂ ਹੋਰ ਮੰਨਿਆ ਕਿ ਭਾਰਤੀ ਡਾਕ ਵਿਭਾਗ ਦੇ ਡਾਕੀਏ ਸਮੇਂ ਦੀ ਮੰਗ ਅਨੁਸਾਰ ਉਠ ਖੜ੍ਹੇ ਹੋਏ ਹਨ ਅਤੇ ਇਸ ਚੁਣੌਤੀ ਭਰੇ ਸਮੇਂ ਵਿੱਚ ਰਾਸ਼ਟਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੇ ਹਨ

 

ਸਰਕਾਰ ਕਿੱਟਾਂ ਦੀ ਸਮੇਂ ਸਿਰ ਸਪਲਾਈ ਲਈ ਸਾਰੇ ਕਦਮ ਚੁੱਕ ਰਹੀ ਹੈ ਇੰਡੀਆ ਪੋਸਟ ਦੁਆਰਾ ਆਈਸੀਐੱਮਆਰ ਨਾਲ 16 ਡਿਪੂਆਂ (14 ਡਾਕ ਸਰਕਲਾਂ /ਰਾਜਾਂ) ਤੋਂ ਕਿੱਟਾਂ ਦੀ ਸਪਲਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਇਹ ਸਮਾਨ ਦੇਸ਼ ਭਰ ਦੇ ਦੂਰ-ਦੁਰਾਡੇ ਅਤੇ ਹੋਰ ਖੇਤਰਾਂ ਦੀਆਂ 200  ਲੈਬਾਰਟਰੀਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਸ਼ਿਵਾਮੋਗਾ, ਤਿਰੁਨੇਲਵੇਲੀ, ਧਰਮਪੁਰੀ, ਤਿਰੁਪਤੀ, ਦਾਰਜੀਲਿੰਗ, ਗੰਗਟੋਕ, ਲੇਹ, ਜੰਮੂ, ਊਧਮਪੁਰ, ਝਾਲਾਵਾਰ, ਭਾਵਨਗਰ, ਸ਼ੋਲਾਪੁਰ, ਦਰਭੰਗਾ, ਰਿਸ਼ੀਕੇਸ਼, ਫਰੀਦਕੋਟ ਆਦਿ ਸ਼ਾਮਿਲ ਹਨ ਇਹ ਕਿੱਟਾਂ ਡਰਾਈ ਆਈਸ ਵਿੱਚ ਪੈਕ ਕਰਕੇ ਭੇਜੀਆਂ ਜਾ ਰਹੀਆਂ ਹਨ

 

ਇੰਡੀਆ ਪੋਸਟ ਦਾ ਸਟਾਫ 24 ਘੰਟੇ ਕੰਮ ਕਰ ਰਿਹਾ ਹੈ ਤਾਕਿ ਸਮਾਨ ਦੀ ਸਮੇਂ ਸਿਰ ਡਿਲਿਵਰੀ ਯਕੀਨੀ ਬਣ ਸਕੇ ਫਰਜ਼ ਨਿਭਾਉਣ ਦੇ ਸੱਦੇ ਦੀ ਪਾਲਣਾ ਕਰਦੇ ਹੋਏ ਇਹ ਸਮਾਨ ਰਾਤ 11.30 ਵਜੇ ਤੱਕ ਵੀ ਪਹੁੰਚਾਇਆ ਜਾਂਦਾ ਹੈ ਇੰਡੀਆ ਪੋਸਟ ਇਸ ਗੱਲ ਲਈ ਪ੍ਰਤੀਬੱਧ ਹੈ ਕਿ ਕਿੱਟਾਂ ਦੀ ਸਪਲਾਈ ਜ਼ਰੂਰਤ ਦੇ ਹਿਸਾਬ ਨਾਲ ਦੂਰ ਦੁਰਾਡੇ ਇਲਾਕਿਆਂ, ਜਿਵੇਂ ਕਿ ਜ਼ੋਰਮ ਮੈਡੀਕਲ ਕਾਲਜ, ਮਿਜ਼ੋਰਮ ਤੱਕ ਪਹੁੰਚਾਈ ਜਾਵੇ

 

ਏਜੰਸੀਆਂ (ਡੀਓਪੀ ਅਤੇ ਆਈਸੀਐੱਮਆਰ) ਤੋਂ ਹਰ ਰੀਜਨਲ ਡਿਪੂ ਲਈ ਨੋਡਲ ਅਫਸਰਾਂ ਦੀ ਪਛਾਣ ਕਰ ਲਈ ਗਈ ਹੈ ਤਾਕਿ ਸਪਲਾਈ ਵਿੱਚ ਕੋਈ ਵਿਘਨ ਨਾ ਪਵੇ ਸਰਕਲਾਂ ਦੁਆਰਾ ਸਮੇਂ ਦੇ ਹਿਸਾਬ ਨਾਲ ਸਾਰੇ ਜ਼ਰੂਰੀ  ਪ੍ਰਬੰਧ ਕੀਤੇ ਗਏ ਹਨ ਤਾਕਿ ਸਬੰਧਿਤ ਲੈਬਾਰਟਰੀਆਂ ਤੱਕ ਸਮਾਨ ਦੀ ਪਹਿਲ ਦੇ ਹਿਸਾਬ ਨਾਲ ਸਪਲਾਈ ਹੋ ਸਕੇ ਇਹ ਸਪਲਾਈ ਮੌਜੂਦਾ ਸਿਸਟਮ ਦੇ ਹਿਸਾਬ ਨਾਲ ਜਾਂ ਨਵੇਂ ਪ੍ਰਬੰਧ ਦੇ ਹਿਸਾਬ ਨਾਲ ਲੈਬਾਰਟਰੀਆਂ ਤੱਕ ਕੀਤੀ ਜਾਵੇਗੀ ਅਤੇ ਇਸ ਬਾਰੇ ਆਈਸੀਐੱਮਆਰ ਦੇ ਨੋਡਲ ਅਫਸਰਾਂ ਨੂੰ ਸੂਚਿਤ ਕਰਨਾ ਪਵੇਗਾ

 

ਹਰ ਬੁਕਿੰਗ ਸਰਕਲ ਨੇ ਇੱਕ ਬੀਐੱਨਪੀਐੱਲ (ਬੁੱਕ ਨਾਓ ਪੇ ਲੇਟਰ) ਖਾਤਾ ਸਪੀਡ ਪੋਸਟ ਦਾ ਸਬੰਧਿਤ ਡਿਪੂ ਦੇ ਨਾਲ ਖੁਲ੍ਹਵਾ ਦਿੱਤਾ ਹੈ ਤਾਕਿ ਏਜੰਸੀ ਪਰੇਸ਼ਾਨੀ ਮੁਕਤ ਢੰਗ ਨਾਲ ਸਪਲਾਈ ਕਰ ਸਕੇ ਡਿਲਿਵਰੀ ਸਬੰਧੀ ਸੂਚਨਾ ਵਟਸਐਪ ਉੱਤੇ ਰੋਜ਼ਾਨਾ ਅਧਾਰ ਉੱਤੇ ਸਾਂਝੀ ਕੀਤੀ ਜਾਵੇਗੀ ਗੂਗਲ ਦੀ ਇੱਕ ਸਪਰੈੱਡ ਸ਼ੀਟ ਸਾਰੇ ਨੋਡਲ ਅਫਸਰਾਂ ਨਾਲ ਸਾਂਝੀ ਕੀਤੀ ਗਈ ਹੈ ਤਾਕਿ ਟੈਸਟਿੰਗ ਕਿੱਟਾਂ ਦੀ ਬੁਕਿੰਗ ਅਤੇ ਡਿਲਿਵਰੀ ਦੀ ਅੱਪ-ਟੂ-ਡੇਟ ਜਾਣਕਾਰੀ ਸਾਂਝੀ ਹੋ ਸਕੇ

 

ਕੇਂਦਰੀ ਸੰਚਾਰ, ਇਲੈਕਟ੍ਰੌਨਿਕ ਤੇ ਸੂਚਨਾ ਟੈਕਨੋਲੋਜੀ ਅਤੇ ਕਾਨੂੰਨ ਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਵਿਭਾਗ ਨੂੰ ਕਿਹਾ ਹੈ ਕਿ ਉਹ ਆਪਣਾ ਕੰਮ ਸ਼ਾਨਦਾਰ ਢੰਗ ਨਾਲ ਜਾਰੀ  ਰੱਖੇ ਅਤੇ ਦਵਾਈਆਂ, ਟੈਸਟਿੰਗ ਕਿੱਟਾਂ ਅਤੇ ਹੋਰ ਮੈਡੀਕਲ ਉਪਕਰਣਾਂ ਦੀ ਸਮੇਂ ਸਿਰ ਡਿਲਿਵਰੀ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ ਉਨ੍ਹਾਂ ਵਿਭਾਗ ਨੂੰ ਕਿਹਾ ਕਿ ਆਪਣੇ ਵਿਸ਼ਾਲ ਨੈੱਟਵਰਕ ਨੂੰ ਚਮਕਾ ਕੇ  ਰੱਖੇ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਕੋਈ ਗੈਪ ਨਾ ਆਉਣ ਦੇਵੇ

 

ਜ਼ੋਰਮ ਮੈਡੀਕਲ ਕਾਲਜ, ਮਿਜ਼ੋਰਮ ਵਿੱਚ ਟੈਸਟ ਕਿੱਟਾਂ ਦੀ ਡਿਲਿਵਰੀ

ਇੰਡੀਆ ਪੋਸਟ ਜਵਾਹਰਲਾਲ ਨਹਿਰੂ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਮਣੀਪੁਰ ਵਿੱਚ ਕੋਵਿਡ-19 ਟੈਸਟ ਕਿੱਟਾਂ ਦੀ  ਡਿਲਿਵਰੀ ਕਰਦੇ ਹੋਏ

 

 

ਆਈਸੀਐੱਮਆਰ ਦੇ 16 ਡਿਪੂ ਹਨ - ਐੱਨਆਈਐੱਮਆਰ ਨਵੀਂ ਦਿੱਲੀ, ਪੀਜੀਆਈ ਚੰਡੀਗੜ੍ਹ, ਕੇਜੀਐੱਮਯੂ ਲਖਨਊ, ਆਰਐੱਮਆਰਆਈ ਪਟਨਾ, ਐੱਨਆਈਆਰਐੱਨਸੀਡੀ ਜੋਧਪੁਰ, ਐੱਨਆਈਓਐੱਚ ਅਹਿਮਦਾਬਾਦ, ਨਿਰੇਹ ਭੁਪਾਲ, ਨਾਈਸੈਡ ਕੋਲਕਾਤਾ, ਐੱਨਆਈਵੀ ਪੁਣੇ, ਐੱਨਆਈਵੀ ਫੀਲਡ ਯੂਨਿਟ ਬੰਗਲੌਰ, ਨਿਨ ਹੈਦਰਾਬਾਦ, ਐੱਨਆਈਈ ਚੇਨਈ, ਆਰਐੱਮਆਰਸੀ ਡਿਬਰੂਗੜ੍ਹ, ਆਰਐੱਮਆਰਸੀ ਭੁਵਨੇਸ਼ਵਰ, ਐੱਨਆਈਆਰਆਰਐੱਚ ਮੁੰਬਈ, ਜੀਐੱਮਸੀ ਗੁਵਾਹਾਟੀ

 

****

 

ਆਰਜੇ/ਐੱਨਜੀ/ਆਰਪੀ


(Release ID: 1622221) Visitor Counter : 198